ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਨੈਸ਼ਨਲ ਹਾਈਵੇਜ਼ ਸੈਕਟਰ ਵਿੱਚ ਕਾਰੋਬਾਰ ਕਰਨਾ ਅਸਾਨ ਕਰਨ ਵਿੱਚ ਸੁਧਾਰ ਕਰਨ ਲਈ ਉਦਯੋਗਿਕ ਸੰਸਥਾ ਸੀਈਏਆਈ ਦੇ ਸੁਝਾਅ ਸਵੀਕਾਰ ਕੀਤੇ
Posted On:
29 SEP 2020 6:35PM by PIB Chandigarh
ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਹੋਰ ਬਿਹਤਰ ਬਣਾਉਣ ਲਈ ਐੱਨਐੱਚਏਆਈ ਨੇ ਉਦਯੋਗ ਸੰਸਥਾ ਕੰਸਲਟਿੰਗ ਇੰਜਨੀਅਰਜ਼ ਐਸੋਸੀਏਸ਼ਨ ਆਵ੍ ਇੰਡੀਆ (ਸੀਈਏਆਈ) ਦੁਆਰਾ ਦਿੱਤੇ ਗਏ ਜ਼ਿਆਦਾਤਰ ਸੁਝਾਵਾਂ ’ਤੇ ਸਹਿਮਤੀ ਪ੍ਰਗਟ ਕੀਤੀ ਹੈ।
ਐੱਨਐੱਚਏਆਈ ਦੀ ਰਿਪੋਰਟ ਹੈ ਕਿ ਸੀਈਏਆਈ ਨੇ ਉਨ੍ਹਾਂ ਖੇਤਰਾਂ ਨਾਲ ਸਬੰਧਿਤ ਸੁਝਾਅ ਪੇਸ਼ ਕੀਤੇ ਹਨ ਜਿਨ੍ਹਾਂ ਵਿੱਚ ਓਮਨੀਬਸ ਬੈਂਕ ਗਾਰੰਟੀ, ਕੰਸਲਟੈਂਟਸ ਦੇ ਪ੍ਰਦਰਸ਼ਨ ਪੈਰਾਮੀਟਰ, ਡੀਪੀਆਰ ਦੀ ਪ੍ਰਵਾਨਗੀ, ਵੈਲਿਊ ਇੰਜਨੀਅਰਿੰਗ, ਤਕਨੀਕੀ ਸਮਰੱਥਾ ਪ੍ਰਾਵਧਾਨ, ਬੋਲੀਆਂ ਦਾ ਮੁੱਲਾਂਕਣ ਆਦਿ ਸ਼ਾਮਲ ਹਨ।
ਉਦਯੋਗ ਸੰਸਥਾ ਨਾਲ ਵਿਸਤ੍ਰਿਤ ਵਿਚਾਰ-ਚਰਚਾ ਦੇ ਬਾਅਦ ਐੱਨਐੱਚਏਆਈ ਉਨ੍ਹਾਂ ਦੁਆਰਾ ਦਿੱਤੇ ਗਏ ਜ਼ਿਆਦਾਤਰ ਸੁਝਾਵਾਂ ਨਾਲ ਸਹਿਮਤ ਹੋਇਆ ਹੈ। ਜੋ ਸੁਝਾਅ ਐੱਨਐੱਚਏਆਈ ਦੇ ਦਾਇਰੇ ਤੋਂ ਬਾਹਰ ਸਨ, ਉਨ੍ਹਾਂ ਨੂੰ ਸਬੰਧਿਤ ਅਧਿਕਾਰੀਆਂ ਨੂੰ ਵਿਚਾਰਨ ਲਈ ਭੇਜ ਦਿੱਤਾ ਗਿਆ ਹੈ। ਇਸਦੇ ਇਲਾਵਾ ਐੱਨਐੱਚਏਆਈ ਨੇ ਸੰਸਥਾ ਨੂੰ ਭਰੋਸਾ ਦਿੱਤਾ ਹੈ ਕਿ ਕੰਸਲੈਂਟਸ ਨਾਲ ਸਹਿਜ ਕੰਮ ਕਰਨ ਦੀ ਸੁਵਿਧਾ ਦੇਣ ਵਾਲੇ ਸਾਰੇ ਚੰਗੇ ਸੁਝਾਵਾਂ ’ਤੇ ਭਵਿੱਖ ਵਿੱਚ ਵੀ ਸਕਾਰਾਤਮਕ ਰੂਪ ਨਾਲ ਵਿਚਾਰ ਕੀਤਾ ਜਾਵੇਗਾ।
ਐੱਨਐੱਚਏਆਈ ਦੁਆਰਾ ਸਵੀਕਾਰ ਕੀਤੇ ਗਏ ਕੁਝ ਪ੍ਰਮੁੱਖ ਸੁਝਾਵ ਹੇਠ ਦਿੱਤੇ ਗਏ ਹਨ :
ੳ. ਓਮਨੀਬਸ ਬੈਂਕ ਗਾਰੰਟੀ ਪ੍ਰਣਾਲੀ ਬਾਰੇ ਸੁਝਾਅ ਐੱਨਐੱਚਏਆਈ ਦੁਆਰਾ ਸਵੀਕਾਰ ਕਰ ਲਏ ਗਏ ਹਨ ਅਤੇ ਮਾਮਲੇ ’ਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਅ. ਨਵੀਨ ਟੈਕਨੋਲੋਜੀ/ਸਮੱਗਰੀ ਦੇ ਉਪਯੋਗ ਦੇ ਸਬੰਧ ਵਿੱਚ ਸੁਝਾਅ ਸਵੀਕਾਰ ਕੀਤੇ ਗਏ ਹਨ। ਐੱਨਐੱਚਏਆਈ ਨੇ ਕੰਸਲਟੈਂਟਸ ਨੂੰ ਕਿਹਾ ਹੈ ਕਿ ਡੀਪੀਆਰ ਤਿਆਰ ਕਰਦੇ ਸਮੇਂ ਨਵੀਆਂ ਤਕਨੀਕਾਂ ਦਾ ਪ੍ਰਸਤਾਵ ਰੱਖਣ ਅਤੇ ਫਾਲਤੂ ਖਰਚ ਤੋਂ ਬਚਣਾ ਚਾਹੀਦਾ ਹੈ। ਐੱਨਐੱਚਏਆਈ ਨੇ ਇਹ ਵੀ ਭਰੋਸਾ ਦਿੱਤਾ ਕਿ ਡੀਪੀਆਰ ਦੇ ਵਿਭਿੰਨ ਪੜਾਵਾਂ ਦੀ ਪ੍ਰਵਾਨਗੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ੲ. ਐੱਨਐੱਚਏਆਈ ਨੇ ਕੰਸਲਟੈਂਟਸ ਨੂੰ ਸਮੇਂ ’ਤੇ ਭੁਗਤਾਨ ਯਕੀਨੀ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ।
ਸ. ਤਕਨੀਕੀ ਸਮਰੱਥਾ ਪ੍ਰਾਵਧਾਨਾਂ ਤਹਿਤ ਸਲਾਹਕਾਰਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੀ ਸੰਖਿਆ ਨੂੰ ਸਲਾਹਕਾਰ ਦੀ ਕਾਰਗੁਜ਼ਾਰੀ ਅਤੇ ਵਿਕਰੇਤਾ ਪ੍ਰਦਰਸ਼ਨ ਮੁੱਲਾਂਕਣ ਪ੍ਰਣਾਲੀ ’ਤੇ ਉਸਦੀ ਰੇਟਿੰਗ ਨੂੰ ਜੋੜਿਆ ਜਾਵੇਗਾ।
ਐੱਨਐੱਚਏਆਈ ਨੇ ਅੱਗੇ ਦੱਸਿਆ ਹੈ ਕਿ ਇਹ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਬਿਹਤਰ ਬਣਾਉਣ ਅਤੇ ਆਪਣੇ ਸਾਰੇ ਹਿਤਧਾਰਕਾਂ ਨਾਲ ਬਿਹਤਰ ਕਾਰਜ ਸਬੰਧਾਂ ਨੂੰ ਸੁਵਿਧਾਜਨਕ ਬਣਾਉਣ ਲਈ ਵਚਨਬੱਧ ਹੈ।
*****
ਆਰਸੀਜੇ/ਐੱਮਐੱਸ
(Release ID: 1660174)
Visitor Counter : 169