ਰਸਾਇਣ ਤੇ ਖਾਦ ਮੰਤਰਾਲਾ

“ਕੈਮੀਕਲ” ਸੈਕਟਰ ਵਿੱਚ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਹਨ- ਸ਼੍ਰੀ ਗੌੜਾ

Posted On: 29 SEP 2020 5:40PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਡੀ.ਵੀ.ਸਦਾਨੰਦਾ ਗੌੜਾ ਨੇ ਕਿਹਾ ਹੈ ਕਿ ਭਾਰਤ ਵਿਚ ਨਿਵੇਸ਼ ਕਰਨ ਦਾ ਚੰਗਾ ਸਮਾਂ ਹੈ, ਮੌਜੁਦਾ ਸਮੇਂ ਵਿੱਚ ਸਰਕਾਰ ਘਰੇਲੂ ਉਤਪਾਦਨ ਵਿੱਚ ਸਵੈ-ਨਿਰਭਰਤਾ ਵੱਲ ਧਿਆਨ ਕੇਂਦਰਿਤ ਕਰ ਰਹੀ ਹੈ।

ਸ਼੍ਰੀ ਗੌੜਾ ਕੈਮੀਕਲ ਅਤੇ ਪੈਟਰੋ ਕੈਮੀਕਲ ਵਿਭਾਗ ਅਤੇ ਫਿੱਕੀ ਵੱਲੋਂ ਕਰਵਾਏ ਗਏ  “ਸਪੈਸ਼ਲਟੀ ਕੈਮੀਕਲ” ਵਿਸ਼ੇ ਤੇ ਇੱਕ ਵੈਬਿਨਾਰ ਨੂੰ ਸੰਬੋਧਨ ਕਰ ਰਹੇ ਸਨ। ਮੰਤਰੀ ਨੇ ਅੱਜ ਅਧਿਕਾਰਤ ਤੌਰ 'ਤੇ "ਇੰਡੀਆ ਕੈਮ 2021" ਲਾਂਚ ਕੀਤੀ ਜੋ ਕਿ 17 ਤੋਂ 19 ਮਾਰਚ 2021 ਤੱਕ ਕਰਵਾਈ ਜਾਵੇਗੀ।

ਮੰਤਰੀ ਨੇ ਕਿਹਾ ਕਿ “ਵਿਸ਼ੇਸ਼ ਰਸਾਇਣ” ਉਨ੍ਹਾਂ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਵਿਕਾਸ ਦੀਆਂ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਪਿਛਲੇ ਕੁਝ ਦਹਾਕਿਆਂ ਵਿਚ ਰਸਾਇਣਾਂ ਦੇ ਨਿਰਮਾਣ ਵਿਚ ਮਹੱਤਵਪੂਰਣ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ, ਖ਼ਾਸਕਰ ਯੂਰਪੀਅਨ ਯੂਨੀਅਨ ਅਤੇ ਉੱਤਰੀ ਅਮਰੀਕਾ ਤੋਂ ਏਸ਼ੀਆ ਵਿਚਲੇ ਵਿਸ਼ੇਸ਼ ਰਸਾਇਣਾਂ ਦੇ ਨਿਰਮਾਣ ਵਿੱਚ।

2025 ਤੱਕ ਭਾਰਤੀ ਕੈਮੀਕਲ ਅਤੇ ਪੈਟਰੋ ਕੈਮੀਕਲ ਉਦਯੋਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਵੱਡੀ ਸੰਭਾਵਨਾ ਮੌਜੂਦ ਹੈ। ਇਹ ਖੇਤਰ ਸਿਰਫ ਇੱਕਲਾ ਹੀ ਜੀਡੀਪੀ ਵਿੱਚ 300 ਬਿਲੀਅਨ ਡਾਲਰ ਦਾ ਯੋਗਦਾਨ ਦੇ ਸਕਦਾ ਹੈ ਜਿਹੜਾ ਕਿ ਇਸ ਸਮੇਂ ਲਗਭਗ160 ਬਿਲੀਅਨ ਡਾਲਰ ਦੇ ਕਰੀਬ ਹੈ।

ਸ਼੍ਰੀ ਗੌੜਾ ਨੇ ਕਿਹਾ ਕਿ ਭਾਰਤ ਆਉਣ ਵਾਲੇ ਤਿੰਨ ਬਲਕ ਡਰੱਗ ਪਾਰਕਾਂ ਵਿਚ ਦਵਾਈਆਂ ਦੇ ਉਤਪਾਦਨ ਦੀ ਪੂਰੀ ਵੈਲਯੂ ਚੇਨ ਸਥਾਪਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇੰਨਸੈਂਟਿਵਜ਼ (ਪੀ.ਐਲ.ਆਈ.) ਅਤੇ ਰਾਜ ਦੇ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇ ਵਿਕਾਸ ਰਾਹੀ ਨਿਰਮਾਤਾਵਾਂ ਨੂੰ ਉਤਸ਼ਾਹਤ ਕਰਨ ਦਾ ਯਤਨ ਕਰ ਰਹੇ ਹਨ ।

*

ਆਰਸੀਜੇ / ਆਰਕੇਐਮ / ਐਮਆਈ



(Release ID: 1660105) Visitor Counter : 152