ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਬੀਵੀਪੀ ਨੇ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਮਾਧਿਅਮ ਨਾਲ ਪੀਐੱਮ ਕੇਅਰਸ ਫੰਡ ਵਿੱਚ 2.11 ਕਰੋੜ ਰੁਪਏ ਦਾ ਦਾਨ ਦਿੱਤਾ

Posted On: 28 SEP 2020 5:50PM by PIB Chandigarh

ਇੱਕ ਗ਼ੈਰ-ਲਾਭਕਾਰੀ ਸਮਾਜਿਕ ਸੰਗਠਨ ਭਾਰਤ ਵਿਕਾਸ ਪਰਿਸ਼ਦ (ਬੀਵੀਪੀ) ਨੇ ਪੂਰਬ ਉੱਤਰ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜ ਅਤੇ ਪੁਲਾੜ ਰਾਜ ਮੰਤਰੀ, ਡਾ.ਜਿਤੇਂਦਰ ਸਿੰਘ ਦੇ ਮਾਧਿਅਮ ਨਾਲ ਪੀਐੱਮ ਕੇਅਰਸ ਫੰਡ ਵਿੱਚ 2.11 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।

 

ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਰੇਂਦਰ ਮੋਦੀ ਦੇ ਪ੍ਰਤੀ ਜਨਤਾ ਵਿੱਚ ਪੂਰਾ ਭਰੋਸਾ ਹੈ। ਇਸੀ ਵਜ੍ਹਾ ਨਾਲ ਜਦ ਵੀ ਪ੍ਰਧਾਨ ਮੰਤਰੀ ਕੋਈ ਦੀ ਸੱਦਾ ਦਿੰਦੇ ਹਨ ਤਾਂ ਉਹ ਜਨਤਾ ਦਾ ਅੰਦੋਲਨ ਬਣ ਜਾਂਦਾ ਹੈ। ਇਹ ਅਸੀਂ ਸਵੱਛ ਭਾਰਤ ਮਿਸ਼ਨ ਅਤੇ ਪਖਾਨਿਆਂ ਦੇ ਨਿਰਮਾਣ ਤੋਂ ਲੈ ਕੇ ਗੈਸ ਸਬਸਿਡੀ ਛੱਡਣ ਅਤੇ ਲੌਕਡਾਊਨ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਕੋਵਿਡ-19 ਮਹਾਮਾਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੇ ਸਮੇਂ ਦੇਖਿਆ ਹੈ।

 

 

 

ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਦੀ ਬਦੌਲਤ ਪੀਐੱਮ ਕੇਅਰਸ ਫੰਡ ਦੇ ਨਾਮ ਨਾਲ ਵਿਸ਼ੇਸ਼ ਫੰਡ ਦਾ ਆਰੰਭ ਕੀਤਾ ਗਿਆ। ਕੁਝ ਹੀ ਸਮੇਂ ਵਿੱਚ ਇਸ ਤੇ ਦੇਸ਼ ਦੀ ਜਨਤਾ ਦਾ ਵਿਆਪਕ ਸਾਥ ਮਿਲਿਆ ਅਤੇ ਜਿੱਥੇ ਇੱਕ ਪਾਸੇ ਵੱਡੇ ਵਪਾਰਕ ਘਰਾਣਿਆਂ ਨੇ ਅੱਗੇ ਵਧ ਕੇ ਯੋਗਦਾਨ ਦਿੱਤਾ ਉੱਥੇ ਦੂਜੇ ਪਾਸੇ ਦੇ ਅਲੱਗ-ਅਲੱਗ ਖੇਤਰਾਂ ਤੋਂ ਬੱਚਿਆਂ ਨੇ ਆਪਣੇ ਜੇਬ ਖਰਚਿਆਂ ਤੋਂ ਬਚਾਏ ਪੈਸਾ ਦਾ ਇਸ ਫੰਡ ਵਿੱਚ ਯੋਗਦਾਨ ਦਿੱਤਾ।

 

ਕੇਂਦਰੀ ਮੰਤਰੀ ਨੇ ਸਮਾਜਿਕ ਸੰਗਠਨ ਦੇ ਰੂਪ ਵਿੱਚ ਭਾਰਤ ਵਿਕਾਸ ਪਰਿਸ਼ਦ ਦੀ ਪ੍ਰਸ਼ੰਸਾ ਕੀਤੀ। ਜਿਸ ਨੇ ਪੂਰੀ ਪ੍ਰਤੀਬੱਧਤਾ ਅਤੇ ਸਮਰਪਣ ਦੇ ਨਾਲ ਪਿਛਲੇ ਲਗਭਗ 6 ਦਹਾਕਿਆਂ ਵਿੱਚ ਆਪਣੀ ਸੇਵਾ ਦਿੱਤੀ ਹੈ। ਉਨ੍ਹਾ ਨੇ ਕਿਹਾ ਕਿ ਜਦ ਵੀ ਸੰਕਟ ਦੀ ਘੜੀ ਆਈ ਚਾਹੇ ਉਹ ਹੜ੍ਹ ਹੋਣ, ਸੋਕਾ ਹੋਵੇ ਜਾਂ ਯੁੱਧ ਦੀ ਸਥਿਤੀ ਹੋਵੇ ਜਾਂ ਫਿਰ ਕੁਦਰਤੀ ਆਪਦਾ ਹੋਵੇ, ਭਾਰਤ ਵਿਕਾਸ ਪਰਿਸ਼ਦ ਨੇ ਅੱਗੇ ਵਧ ਕੇ ਸਮਾਜ ਦੀ ਸੇਵਾ ਕੀਤੀ ਹੈ।

 

ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਦੌਰਾਨ ਭਾਰਤ ਵਿਕਾਸ ਪਰਿਸ਼ਦ ਦੁਆਰਾ ਜ਼ਰੂਰਤਮੰਦਾਂ ਲੋਕਾਂ ਨੂੰ ਮੁਫਤ ਰਾਸ਼ਨ, ਸੈਨੀਟਾਈਜ਼ਰ, ਮਾਸਕ ਅਤੇ ਦਵਾਈਆਂ ਉਪਲੱਬਧ ਕਰਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾ ਨੇ ਕਿਹਾ ਕਿ ਇਨ੍ਹਾਂ ਦੇ ਦੁਆਰਾ ਪੀਐੱਮ ਕੇਅਰਸ ਫੰਡ ਵਿੱਚ ਦਿੱਤਾ ਗਿਆ ਯੋਗਦਾਨ ਵੀ ਇਸ ਮੁਸ਼ਕਿਲ ਦੀ ਘੜੀ ਵਿੱਚ ਉਨ੍ਹਾਂ ਲੋਕਾਂ ਦੀ ਮੱਦਦ ਕਰੇਗਾ ਜਿਨ੍ਹਾਂ ਨੂੰ ਸਹਾਇਤਾ ਦੀ ਤਤਕਾਲ ਜ਼ਰੂਰਤ ਹੈ।

 

 

ਇਸ ਅਵਸਰ 'ਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਤੀਨਿਧੀਮੰਡਲ ਵਿੱਚ ਇਸ ਦੇ ਰਾਸ਼ਟਰੀ ਪ੍ਰਧਾਨ ਗਜੇਂਦਰ ਸਿੰਘ ਸੰਧੂ, ਰਾਸ਼ਟਰੀ ਉਪ ਪ੍ਰਧਾਨ ਮਹੇਸ਼ ਬਾਬੂ ਗੁਪਤਾ, ਜਨਰਲ ਸਕੱਤਰ ਸੁਰੇਸ਼ ਜੈਨ, ਰਾਸ਼ਟਰੀ ਜਨਰਲ ਸਕੱਤਰ ਸ਼ਿਆਮ ਸ਼ਰਮਾ, ਰਾਸ਼ਟਰੀ ਖਜ਼ਾਨਚੀ ਸੰਪਤ ਖੁਰਦੀਆ ਅਤੇ ਰਾਸ਼ਟਰੀ ਕੋਆਰਡੀਨੇਟਰ ਅਜੈ ਦੱਤਾ ਅਤੇ ਹੋਰ ਸ਼ਾਮਲ ਸਨ।

 

                                                <><><><><>

                                               

ਐੱਸਐੱਨਸੀ



(Release ID: 1659935) Visitor Counter : 133