ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਹਿਮਾਲੀਅਨ ਚੰਦਰ ਟੈਲੀਸਕੋਪ ਦੇ 20 ਸਾਲਾਂ ਦੌਰਾਨ ਇਸ ਦੁਆਰਾ ਉਤਪਾਦਿਤ ਵਿਗਿਆਨ ਨੂੰ ਪ੍ਰਕਾਸ਼ਿਤ ਕਰਨ ਲਈ ਵਰਕਸ਼ਾਪ
ਹਿਮਾਲੀਅਨ ਚੰਦਰ ਟੈਲੀਸਕੋਪ ਬਹੁਤ ਸਾਰੇ ਸਮੰਨਵਿਤ ਅੰਤਰਰਾਸ਼ਟਰੀ ਅਭਿਆਨਾਂ ਵਿੱਚ ਸਿਤਾਰਿਆਂ ਦੇ ਵਿਸਫੋਟਾਂ, ਧੂਮਕੇਤੂਆਂ ਅਤੇ ਬਾਹਰੀ ਗ੍ਰਹਿਾਂ ਦੀ ਨਿਗਰਾਨੀ ਲਈ ਵਰਤੀ ਜਾਂਦੀ ਰਹੀ ਹੈ, ਅਤੇ ਇਨ੍ਹਾਂ ਅਧਿਐਨਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ
Posted On:
28 SEP 2020 4:49PM by PIB Chandigarh
ਲੱਦਾਖ ਦੇ ਠੰਢੇ, ਸੁੱਕੇ ਮਾਰੂਸਥਲ ਵਿੱਚ, ਸਮੁੰਦਰੀ ਤਲ ਤੋਂ 4500 ਮੀਟਰ ਦੀ ਉੱਚਾਈ ਵਿੱਚ, ਦੋ ਦਹਾਕਿਆਂ ਤੋਂ, ਭਾਰਤੀ ਖਗੋਲ-ਵਿਗਿਆਨ ਆਬਜ਼ਰਵੇਟਰੀ (ਆਈਏਓ) ਵਿੱਚ 2-ਮੀਟਰ ਵਿਆਸ ਦਾ ਔਪਟੀਕਲ-ਇਨਫਰਾਰੈੱਡ ਹਿਮਾਲੀਅਨ ਚੰਦਰ ਟੈਲੀਸਕੋਪ (ਐੱਚਸੀਟੀ) ਰਾਤ ਦੇ ਅਸਮਾਨ ਨੂੰ ਸਿਤਾਰਿਆਂ ਦੇ ਧਮਾਕੇ, ਧੂਮਕੇਤੂ (ਪੁੱਛਲ ਤਾਰੇ), ਕਸ਼ੁਦਰ ਗ੍ਰਿਹ ਅਤੇ ਬਾਹਰੀ ਗ੍ਰਿਹਾਂ (ਐਕਸੋ-ਪਲੈਨੇਟਸ) ਦੀ ਭਾਲ ਲਈ ਸਕੈਨ ਕਰ ਰਿਹਾ ਹੈ।
ਬੰਗਲੌਰ ਤੋਂ ਲਗਭਗ 35 ਕਿਲੋਮੀਟਰ ਉੱਤਰ-ਪੂਰਬ ਵਿੱਚ ਹੋਸਕੋਟ ਵਿੱਚ ਸਥਿਤ, ਸੈਂਟਰ ਫਾਰ ਰਿਸਰਚ ਐਂਡ ਐਜੂਕੇਸ਼ਨ ਇਨ ਸਾਇੰਸ ਐਂਡ ਟੈਕਨੋਲੋਜੀ (ਸੀਆਰਈਐੱਸਟੀ), ਇੰਡੀਅਨ ਇੰਸਟੀਚਿਊਟ ਆਵ੍ ਐਸਟ੍ਰੋਫਿਜ਼ਿਕਸ (IIA), ਤੋਂ ਸਮੱਰਪਿਤ ਉਪਗ੍ਰਿਹ ਸੰਚਾਰ ਲਿੰਕ ਦੁਆਰਾ ਰਿਮੋਟ ਕੰਟਰਲ ਸੰਚਾਲਿਤ ਦੂਰਬੀਨ ਆਪਣਾ 20 ਵਾਂ ਜਨਮਦਿਨ, ਇਸ ਤੋਂ ਪ੍ਰਾਪਤ ਕੀਤੇ ਗਏ ਡੇਟਾ ਦੀ ਵਰਤੋਂ ਕਰਦਿਆਂ 260 ਖੋਜ ਪੱਤਰਾਂ ਨਾਲ ਅਪਣੇ-ਆਪ ਨੂੰ ਕ੍ਰੈਡਿਟ ਦਿੰਦਿਆਂ, ਮਨਾ ਰਹੀ ਹੈ।
ਇਸ ਮੌਕੇ, ਵਿਗਿਆਨ ਅਤੇ ਟੈਕਨਾਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰੀ ਸੰਸਥਾ, 2 ਮੀਟਰ ਐੱਚਸੀਟੀ IIA ਦੇ ਪਹਿਲੇ ਲਾਈਟ ਈਵੈਂਟ ਦੇ 20 ਸਾਲ ਪੂਰੇ ਹੋਣ 'ਤੇ, 29-30 ਸਤੰਬਰ, 2020 ਨੂੰ ਦੋ ਦਿਨਾ ਔਨਲਾਈਨ ਵਿਗਿਆਨ ਵਰਕਸ਼ਾਪ ਦਾ ਆਯੋਜਨ ਕੀਤਾ ਜਾਏਗਾ। ਇਸ ਵਰਕਸ਼ਾਪ ਦਾ ਉਦਘਾਟਨ ਪ੍ਰੋ: ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ ਕਰਨਗੇ ਅਤੇ ਡਾ: ਵੀ. ਰਾਮਾਮੂਰਤੀ, ਸਾਬਕਾ ਸਕੱਤਰ, ਡੀਐੱਸਟੀ, ਦੁਆਰਾ ਸੰਬੋਧਨ ਕੀਤਾ ਜਾਵੇਗਾ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਆਈਏਓ ਅਤੇ ਐੱਚਸੀਟੀ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਪੂਰਾ ਕੀਤਾ ਗਿਆ। ਵਰਕਸ਼ਾਪ ਵਿੱਚ ਦੂਰਬੀਨ ਦੀ ਕਮਿਸ਼ਨਿੰਗ ਤੋਂ ਬਾਅਦ ਉਤਪਾਦਿਤ ਵਿਗਿਆਨ ਅਤੇ ਆਈਏਓ ਦੇ ਭਵਿੱਖ ‘ਤੇ ਚਾਨਣਾ ਪਾਇਆ ਜਾਏਗਾ।
ਟੈਲੀਸਕੋਪ, ਜੋ ਕਿ ਕੁਝ ਪੁਰਾਣੇ, ਚੰਗੀ ਤਰ੍ਹਾਂ ਸਥਾਪਿਤ, ਅੰਤਰਰਾਸ਼ਟਰੀ 2 ਮੀਟਰ ਕਲਾਸ ਦੇ 3 ਵਿਗਿਆਨ ਯੰਤਰਾਂ ਨਾਲ ਲੈਸ ਦੂਰਬੀਨ ਦੇ ਬਰਾਬਰ ਹੈ, ਨੇ ਉਹ ਡੇਟਾ ਪ੍ਰਦਾਨ ਕੀਤਾ ਹੈ ਜੋ ਪੀਐੱਚ.ਡੀ. ਕਰ ਰਹੇ 40 ਵਿਦਿਆਰਥੀਆਂ (IIA ਤੋਂ 18 ਅਤੇ 22 ਨਾਨ-IIA) ਦੇ ਥੀਸਸ ਵਿੱਚ ਵਰਤਿਆ ਗਿਆ ਹੈ, ਅਤੇ ਇਸ ਸਮੇਂ ਪੀਐੱਚਡੀ ਦੀ ਡਿਗਰੀ ਕਰ ਰਹੇ 36 ਵਿਦਿਆਰਥੀ (IIA ਤੋਂ 16 ਅਤੇ 20 ਨਾਨ IIA), ਐੱਚਸੀਟੀ ਨਾਲ ਡਾਟਾ ਇੱਕਠਾ ਕਰ ਰਹੇ ਹਨ।
ਖੋਜ ਦਾ ਖੇਤਰ ਸੌਰ ਪ੍ਰਣਾਲੀ ਦੀਆਂ ਵਸਤੂਆਂ ਤੋਂ ਲੈ ਕੇ ਬ੍ਰਹਿਮੰਡ ਵਿਗਿਆਨ ਤੱਕ ਦੇ ਵਿਸ਼ਿਆਂ ਦੀ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦਾ ਹੈ। ਵਿਸ਼ੇਸ਼ ਜ਼ੋਰ ਦਿਤੇ ਜਾਣ ਵਾਲੇ ਖੋਜ ਖੇਤਰਾਂ ਵਿੱਚੋਂ ਕੁਝ ਸੌਰ ਪ੍ਰਣਾਲੀ ਖਗੌਲੀਪਿੰਡ ਜਿਵੇਂ ਕਿ; ਧੂਮਕੇਤੂ, ਐਸਟ੍ਰੋਇਡ, ਤਾਰਾ ਬਣਨ ਦੀਆਂ ਪ੍ਰਕਿਰਿਆਵਾਂ ਅਤੇ ਜਵਾਨ ਤਾਰਿਆਂ ਵਾਲੀਆਂ ਵਸਤਾਂ ਦਾ ਅਧਿਐਨ, ਉਨ੍ਹਾਂ ਵਿਚਲੇ ਖੁੱਲ੍ਹੇ ਅਤੇ ਗਲੋਬੂਲਰ ਕਲਸਟਰਾਂ ਅਤੇ ਪਰਿਵਰਤਨਸ਼ੀਲ ਤਾਰਿਆਂ ਦਾ ਅਧਿਐਨ, ਵਿਕਸਿਤ ਤਾਰਿਆਂ ਦੇ ਵਾਯੂਮੰਡਲ ਵਿਚਲੇ ਤੱਤਾਂ ਦਾ ਭਰਪੂਰ ਵਿਸ਼ਲੇਸ਼ਣ, ਬਾਹਰੀ ਗਲੈਕਸੀਆਂ ਵਿੱਚ ਤਾਰਿਆਂ ਦਾ ਗਠਨ, ਕਿਰਿਆਸ਼ੀਲ ਗਲੈਕਟਿਕ ਨਿਊਕਲੀਆਈ, ਤਾਰਿਆਂ ਦੇ ਧਮਾਕੇ ਜਿਵੇਂ ਨੋਵਾ, ਸੁਪਰਨੋਵਾ, ਗਾਮਾ-ਰੇ ਫਟਣਾ ਆਦਿ। ਟੈਲਿਸਕੋਪ ਦੀ ਵਰਤੋਂ ਬਹੁਤ ਸਾਰੇ ਸਮੰਨਵਿਤ ਅੰਤਰਰਾਸ਼ਟਰੀ ਅਭਿਆਨਾਂ ਵਿੱਚ ਸਿਤਾਰਿਆਂ ਦੇ ਵਿਸਫੋਟਾਂ, ਕੋਮੈਟਾਂ ਅਤੇ ਐਕਸੋ-ਗ੍ਰਹਿਆਂ ਦੀ ਨਿਗਰਾਨੀ ਲਈ ਕੀਤੀ ਗਈ ਹੈ, ਅਤੇ ਇਨ੍ਹਾਂ ਅਧਿਐਨਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਡੀਐੱਸਟੀ ਦੇ ਸੱਕਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, “ਹਿਮਾਲੀਅਨ ਚੰਦਰ ਟੈਲੀਸਕੋਪ ਦੇ ਨਿਰਮਾਣ, ਰੱਖ-ਰਖਾਅ ਅਤੇ ਪ੍ਰਭਾਵਸ਼ਾਲੀ ਵਿਗਿਆਨਕ ਵਰਤੋਂ ਨੇ ਸਾਡੇ ਨਿਗਰਾਨੀ ਖਗੋਲ ਵਿਗਿਆਨੀਆਂ ਦੀ ਕਮਿਊਨਿਟੀ ਨੂੰ ਅਗਲੀ-ਜਨਤਕ ਔਪਟੀਕਲ ਦੂਰਬੀਨ ਦੇ ਸਭ ਤੋਂ ਉੱਤਮ ਰਚਨਾਕਾਰ ਅਤੇ ਅੰਤਰਰਾਸ਼ਟਰੀ ਭਾਈਵਾਲ ਬਣਨ ਦਾ ਅਨੁਭਵ ਅਤੇ ਵਿਸ਼ਵਾਸ ਦਿੱਤਾ ਹੈ।
*******
ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1659914)
Visitor Counter : 227