ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਦ੍ਰਿਸ਼ਮਾਨ, ਨਜ਼ਦੀਕ ਪਰਾਬੈਂਗਣੀ ਅਤੇ ਦੂਰ-ਪਰਾਬੈਂਗਣੀ ਸਪੈਕਟ੍ਰਮ ਵਿੱਚ ਖਗੋਲੀ ਫੋਟੋਗ੍ਰਾਫੀ ਦੇ ਪੰਜ ਸਾਲ
ਅਲਟਰਾ-ਵਾਇਲੈੱਟ ਇਮੇਜ਼ਿੰਗ ਟੈਲੀਸਕੋਪ ਅਸਮਾਨ ਵਿੱਚ ਭਾਰਤ ਦੀ ਪਹਿਲੀ ਮਲਟੀ-ਵੇਵਲੈਂਥ ਖਗੋਲੀ ਅਬਜ਼ਰਵੇਟਰੀ ਐਸਟਰੋਸੈਟ ਹੈ
ਇਸ ਨੇ ਭਾਰਤ ਅਤੇ ਵਿਦੇਸ਼ਾਂ ਦੇ ਵਿਗਿਆਨੀਆਂ ਦੁਆਰਾ ਪ੍ਰਸਤਾਵਿਤ 800 ਵਿਲੱਖਣ ਅਕਾਸ਼ੀ ਸਰੋਤਾਂ ਦੇ 1166 ਨਿਰੀਖਣਾਂ ਨੂੰ ਅੰਜਾਮ ਦਿੱਤਾ ਹੈ
Posted On:
28 SEP 2020 4:48PM by PIB Chandigarh
ਬ੍ਰਹਿਮੰਡ ਵਿੱਚ ਪਹਿਲੀ ਵਾਰ ਕੌਸਮਿਕ ਨੂਨ ਤੋਂ ਐਕਸਟਰੀਮ-ਯੂਵੀ ਕਿਰਨਾਂ ਦਾ ਪਤਾ ਲਗਾਉਣ ਵਾਲੇ ਸੈਟੇਲਾਈਟ ਨੇ ਅੱਜ 28 ਸਤੰਬਰ 2020 ਨੂੰ ਆਪਣਾ ਪੰਜਵਾਂ ਜਨਮ ਦਿਨ ਮਨਾਇਆ।
ਅਲਟਰਾ-ਵਾਇਲਟ ਇਮੇਜਿੰਗ ਟੈਲੀਸਕੋਪ ਜਾਂ ਯੂਵੀਆਈਟੀ ਇੱਕ ਸ਼ਾਨਦਾਰ 3-ਇਨ-1 ਇਮੇਜਿੰਗ ਟੈਲੀਸਕੋਪ ਹੈ ਜੋ ਇਕੱਠਿਆਂ ਦ੍ਰਿਸ਼ਯੋਗ ਨਜ਼ਦੀਕ-ਪਰਾਬੈਂਗਣੀ (ਐੱਨਯੂਵੀ) ਅਤੇ ਦੂਰ-ਪਰਾਬੈਂਗਣੀ (ਐੱਫਯੂਵੀ) ਸਪੈਕਟ੍ਰਮ ਵਿੱਚ ਦੇਖਣਯੋਗ ਹੈ। 230 ਕਿਲੋਗ੍ਰਾਮ ਵਜ਼ਨ ਨਾਲ ਯੂਵੀਆਈਟੀ ਵਿੱਚ ਦੋ ਅਲੱਗ-ਅਲੱਗ ਟੈਲੀਸਕੋਪ ਸ਼ਾਮਲ ਹਨ। ਉਨ੍ਹਾਂ ਵਿੱਚੋਂ ਇੱਕ ਦ੍ਰਿਸ਼ਮਾਨ (320-550 ਐੱਨਐੱਮ) ਅਤੇ ਐੱਨਯੂਵੀ (200-300 ਐੱਨਐੱਮ) ਵਿੱਚ ਕੰਮ ਕਰਦਾ ਹੈ। ਦੂਜਾ ਸਿਰਫ਼ ਐੱਫਯੂਵੀ (130-180 ਐੱਨਐੱਮ) ਵਿੱਚ ਕੰਮ ਕਰਦਾ ਹੈ। ਇਹ ਭਾਰਤ ਦੇ ਪਹਿਲੇ ਬਹੁ ਤਰੰਗ ਐਸਟਰੋਨੋਮੀਕਲ ਅਬਜ਼ਰਵੇਟਰੀ ਐਸਟਰੋਸੈਟ ਦੇ ਪੰਜ ਪਲੇਲੋਡਸ ਵਿੱਚੋਂ ਇੱਕ ਹੈ ਅਤੇ 28 ਸਤੰਬਰ 2020 ਨੂੰ ਖਗੋਲੀ ਪਿੰਡਾਂ ਦੀ ਇਮੇਜਿੰਗ ਕਰਕੇ ਅਕਾਸ਼ ਵਿੱਚ ਪੰਜ ਸਾਲ ਦਾ ਸੰਚਾਲਨ ਪੂਰਾ ਕੀਤਾ ਹੈ।
ਆਪਣੇ ਸੰਚਾਲਨ ਦੇ ਪੰਜ ਸਾਲਾਂ ਵਿੱਚ ਇਸ ਨੇ ਕਾਫ਼ੀ ਉਪਲੱਬਧੀ ਹਾਸਲ ਕੀਤੀ ਹੈ। ਇਸ ਨੇ ਭਾਰਤ ਅਤੇ ਵਿਦੇਸ਼ ਦੇ ਵਿਗਿਆਨੀਆਂ ਦੁਆਰਾ ਪ੍ਰਸਤਾਵਿਤ 800 ਵਿਲੱਖਣ ਅਕਾਸ਼ੀ ਸਰੋਤਾਂ ਦੇ 1166 ਨਿਰੀਖਣਾਂ ਨੂੰ ਅੰਜਾਮ ਦਿੱਤਾ ਹੈ।
ਇਸ ਨੇ ਸਾਡੇ ਆਪਣੇ ਮਿਲਕੀ ਵੇ ਅਕਾਸ਼ਗੰਗਾ ਨਾਂ ਦੇ ਵੱਡੇ ਅਤੇ ਛੋਟੇ ਸੈਟੇਲਾਈਟ ਅਕਾਸ਼ ਗੰਗਾਵਾਂ ਦੇ ਤਾਰਿਆਂ, ਗਲੈਕਸੀਆਂ, ਨਕਸ਼ਿਆਂ ਦੀ ਖੋਜ ਕੀਤੀ ਹੈ ਜਿਸਨੂੰ ਮੈਗੇਲੈਨਿਕ ਕਲਾਊਡਜ਼ ਕਿਹਾ ਜਾਂਦਾ ਹੈ ਜੋ ਬ੍ਰਹਿਮੰਡ ਵਿੱਚ ਇੱਕ ਊਰਜਾਵਾਨ ਵਰਤਾਰਾ ਹੈ ਜਿਵੇਂ ਕਿ ਅਲਟਰਾ ਵਾਇਲਟ ਕਾਊਂਟਰਪਾਰਟਸ ਲਈ ਗਾਮਾ-ਰੇਅ ਬਰਸਟ, ਸੁਪਰਨੋਵਾ, ਐਕਟਿਵ ਗਲੈਕਟਿਕ ਨਿਊਕਲੀੲ (active galactic nucle) ਅਤੇ ਇਸ ਤਰ੍ਹਾਂ ਹੀ ਹੋਰ।
ਇਸ ਦੀ ਬਿਹਤਰ ਸਥਾਨਕ ਰੈਜ਼ਯੂਲਿਊਸ਼ਨ ਸਮਰੱਥਾ ਨੇ ਖਗੋਲ ਸ਼ਾਸਤਰੀਆਂ ਨੂੰ ਅਕਾਸ਼ ਗੰਗਾਵਾਂ ਵਿੱਚ ਤਾਰੇ ਬਣਨ ਦੀ ਜਾਂਚ ਕਰਨ ਦੇ ਨਾਲ ਨਾਲ ਤਾਰਾ ਸਮੂਹਾਂ (ਪਿਛਲੇ ਨਾਸਾ ਮਿਸ਼ਨ, ਗਲੈਕਸ ਤੋਂ ਤਿੰਨ ਗੁਣਾ ਬਿਹਤਰ) ਦੇ ਹੱਲ ਨੂੰ ਸਮਰੱਥ ਕੀਤਾ ਹੈ। ਯੂਵੀਆਈਟੀ ਦੇ ਨਿਰੀਖਣਾਂ ਨੇ ਹਾਲ ਹੀ ਵਿੱਚ ਧਰਤੀ ਤੋਂ ਲਗਭਗ 10 ਬਿਲੀਅਨ ਪ੍ਰਕਾਸ਼ ਵਰ੍ਹੇ ਦੀ ਦੂਰੀ ’ਤੇ ਸਥਿਤ ਇੱਕ ਅਕਾਸ਼ਗੰਗਾ ਦੀ ਖੋਜ ਕੀਤੀ ਹੈ ਅਤੇ ਐਕਸਟਰੀਮ ਪਰਾਬੈਂਗਣੀ ਵਿਕਿਰਨ ਦੀ ਨਿਕਾਸੀ ਕਰ ਰਹੀ ਹੈ ਜੋ ਅੰਤਰ ਮਾਧਿਅਮ ਰਾਹੀਂ ਬਦਲ ਸਕਦੀ ਹੈ।
ਐਸਟਰੋਸੈਟ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ 28 ਸਤੰਬਰ 2015 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਹ ਇੱਕ ਮਹੱਤਵਪੂਰਨ ਸੈਟੇਲਾਈਟ ਸਾਬਤ ਹੋਇਆ ਹੈ ਜੋ ਦੂਰ ਪਰਾਬੈਂਗਣੀ ਤੋਂ ਲੈ ਕੇ ਕਠੋਰ ਐਕਸ-ਰੇਅ ਬੈਂਡ ਤੱਕ ਵੇਵਲੈਂਥ ਦੀ ਇੱਕ ਸੀਮਾ ’ਤੇ ਇਕੱਠਾ ਨਿਰੀਖਣ ਕਰਨ ਦੇ ਸਮਰੱਥ ਹੈ।
ਯੂਵੀਆਈਟੀ ਪ੍ਰੋਜੈਕਟ ਦੀ ਅਗਵਾਈ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਖੁਦਮੁਖਤਿਆਰ ਸੰਸਥਾਨ ਇੰਡੀਅਨ ਇੰਸਟੀਟਿਊਟ ਆਵ੍ ਐਸਟਰੋਫਿਜਿਕਸ (ਆਈਆਈਏ) ਦੁਆਰਾ ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ, ਪੁਣੇ, ਟਾਟਾ ਇੰਸਟੀਟਿਊਟ ਆਵ੍ ਫੰਡਾਮੈਂਟਲ ਰਿਸਰਚ, ਮੁੰਬਈ, ਜੋ ਇਸਰੋ ਅਤੇ ਕੈਨੇਡੀਅਨ ਸਪੇਸ ਏਜੰਸੀ ਦੇ ਕਈ ਕੇਂਦਰ ਹਨ, ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸਰੋ ਦੇ ਕਈ ਸਮੂਹਾਂ ਨੇ ਪੋਲੇਡ ਦੇ ਡਿਜ਼ਾਈਨ, ਨਿਰਮਾਣ ਅਤੇ ਟੈਸਟਿੰਗ ਵਿੱਚ ਯੋਗਦਾਨ ਦਿੱਤਾ ਹੈ।
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ, ‘‘ਅਲਟਰਾ ਵਾਇਲਟ ਇਮੇਜਿੰਗ ਟੈਲੀਸਕੋਪ ਜੋ ਇੰਜਨੀਅਰਿੰਗ ਦਾ ਇੱਕ ਵਿਲੱਖਣ ਨਮੂਨਾ ਹੈ, ਕਈ ਵਿਗਿਆਨਕ ਏਜੰਸੀਆਂ ਦੀ ਸ਼ਕਤੀ ਦਾ ਇੱਕ ਸਬੂਤ ਹੈ ਜੋ ਇੱਕ ਸਾਂਝੇ ਉਦੇਸ਼ ਨਾਲ ਕਈ ਖੇਤਰਾਂ ਵਿੱਚ ਇਕੱਠਾ ਕੰਮ ਕਰ ਰਹੇ ਹਨ।’’
ਅਲਟਰਾ ਵਾਇਲਟ ਬੈਂਡ ਕੋਲ ਯੂਵੀਆਈਟੀ ਦੀਆਂ ਤਸਵੀਰਾਂ : ਖੱਬੇ : ਐੱਨਜੀਸੀ 300, ਇੱਕ ਸਪਾਈਰਲ ਅਕਾਸ਼ ਗੰਗਾ ਜੋ ਅਕਾਸ਼ ਗੰਗਾਵਾਂ ਦੇ ਸਾਡੇ ਸਥਾਨਕ ਸਮੂਹ ਦੇ ਸਭ ਤੋਂ ਨਜ਼ਦੀਕ ਹੈ। ਅਕਾਸ਼ ਗੰਗਾ ਦੀਆਂ ਭੁਜਾਵਾਂ ਵਿੱਚ ਚਮਕੀਲੇ ਧੱਬੇ ਤੀਬਰ ਤਾਰਾ ਬਣਾਉਣ ਵਾਲੇ ਖੇਤਰ ਹਨ। ਇੱਥੇ ਹਰੇ ਰੰਗ ਦਾ ਮਤਲਬ 263.2 ਐੱਨਐੱਮ ਦੀ ਵੇਵਲੈਂਥ ਤੋਂ ਹੈ ਅਤੇ ਨੀਲਾ 241.8 ਐੱਨਐੱਮ ਦੀ ਵੇਵਲੈਂਥ ਨੂੰ ਦਰਸਾਉਂਦਾ ਹੈ। ਸੱਜੇ : ਐੱਨਜੀਸੀ 1365 ਦੀ ਜ਼ੂਮ ਵਾਲੀ ਤਸਵੀਰ ਹੈ। ਕੇਂਦਰ ਵਿੱਚ ਇੱਕ ਬਾਰ ਨਾਲ ਇੱਕ ਸਪਾਈਰਲ ਅਕਾਸ਼ਗੰਗਾ ਜੋ 2 ਮਿਲੀਅਨ ਸੌਰ ਦ੍ਰਵਮਾਨ ਬਲੈਕ ਹੋਲ ਦੁਆਰਾ ਸੰਚਾਲਿਤ ਇੱਕ ਸਰਗਰਮ ਗੈਲੇਕਟਿਕ ਨਿਊਕਲੀਅਸ ਨੂੰ ਹੋਸਟ ਕਰਦੀ ਹੈ। ਇੱਥੇ ਹਰਾ 279.2 ਐੱਨਐੱਮ ’ਤੇ ਹੈ ਅਤੇ ਨੀਲਾ 219.6 ਐੱਨਐੱਮ ’ਤੇ ਹੈ। (ਅਲਟਰਾ ਵਾਇਲਟ ਵੇਵਲੈਂਥ ’ਤੇ ਅਕਾਸ਼ੀ ਸਰੋਤਾਂ ਨੂੰ ਜ਼ਮੀਨ ਨਾਲ ਨਹੀਂ ਜੋੜਿਆ ਜਾ ਸਕਦਾ)
****
ਐੱਨਬੀ / ਕੇਜੀਐੱਸ (ਡੀਐੱਸਟੀ ਮੀਡੀਆ ਸੈੱਲ)
(Release ID: 1659908)
Visitor Counter : 165