ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਈ ਐਮ ਏ ਦੇਹਰਾਦੂਨ ਕੈਂਪਸਾਂ ਨੂੰ ਜੋੜਨ ਵਾਲੇ ਅੰਡਰਪਾਸਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

Posted On: 28 SEP 2020 6:42PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇਥੇ ਵੀਡੀਓ ਕਾਨਫਰੰਸਿੰਗ ਰਾਹੀਂ ਦੇਹਰਾਦੂਨ ਵਿੱਚ ਇੰਡੀਅਨ ਮਿਲਟਰੀ ਅਕੈਡਮੀ(ਆਈ ਐਮ ) ਵਿਖੇ ਅੰਡਰਪਾਸਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ

 

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਅੰਡਰਪਾਸਾਂ ਦੇ ਨਿਰਮਾਣ ਲਈ ਹਰੀ ਝੰਡੀ ਮਿਲਣ ਵਿਚ 40 ਸਾਲ ਲੱਗ ਗਏ, ਜਿਸ ਨਾਲ ਅਕਾਦਮੀ ਦੇ ਤਿੰਨ ਕੈਂਪਸਾਂ ਵਿਚ ਸਹਿਜ ਗਤੀਵਿਧੀਆਂ ਸੰਭਵ ਹੋ ਸਕਣਗੀਆਂ ਹੁਣ ਤੱਕ, ਟ੍ਰੈਫਿਕ ਸਿੰਗਨਲ ਟ੍ਰੇਨੀ ਕੈਡਟਾਂ ਲਈ ਇਕ ਪਾਸੇ ਤੋਂ ਦੂਜੇ ਪਾਸੇ ਸੁਵਿਧਾ ਨਾਲ ਜਾਣ ਦੀ ਰਾਹ ਵਿੱਚ ਰੁਕਾਵਟ ਬਣਦੇ ਹਨ ਆਈਐਮਏ ਕੈਡੇਟਸ ਦੀਆਂ ਗਤੀਵਿਧੀਆਂ ਦੌਰਾਨ ਇਸ ਨਾਲ ਸਥਾਨਕ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਦੀ ਅਬਾਦੀ ਵਧਣ ਨਾਲ ਆਵਾਜਾਈ ਵੀ ਵਧੀ ਹੈ ਜਿਸ ਕਾਰਨ ਅਕਸਰ ਟ੍ਰੈਫਿਕ ਜਾਮ ਹੋ ਜਾਂਦਾ ਹੈ ਅੰਡਰਪਾਸਾਂ ਦੇ ਨਿਰਮਾਣ ਨਾਲ ਐਨਐਚ-72 'ਤੇ ਆਵਾਜਾਈ ਸੁਖਾਲੀ ਹੋ ਜਾਵੇਗੀ ਦੇਹਰਾਦੂਨ ਦੇ ਲੋਕਾਂ ਤੋਂ ਇਲਾਵਾ, ਅੰਡਰਪਾਸ ਉਤਰਾਖੰਡ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਹੋਰਨਾਂ ਹਿੱਸਿਆਂ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਦੇਣਗੇ

ਅੰਡਰਪਾਸ ਦੀ ਤਜਵੀਜ਼ ਨੂੰ ਅਕਤੂਬਰ 1978 ਵਿਚ ਜਨਰਲ ਕੈਡੇਟਾਂ ਦੀ ਸੁਰੱਖਿਆ ਅਤੇ ਦੇਹਰਾਦੂਨ ਦੇ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਤਿਆਰ ਕੀਤਾ ਗਿਆ ਸੀ ਹਾਲਾਂਕਿ, ਮਲਕੀਅਤ ਅਤੇ ਫੰਡਿੰਗ ਦੇ ਵੱਖ ਵੱਖ ਮੁੱਦਿਆਂ ਕਾਰਨ ਪ੍ਰੋਜੈਕਟ 'ਤੇ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ 7 ਦਸੰਬਰ, 2019 ਨੂੰ ਪਾਸਿੰਗ ਆਉਟ ਪਰੇਡ ਦੌਰਾਨ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੰਡਰਪਾਸ ਦੇ ਨਿਰਮਾਣ ਲਈ 45 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਦਾ ਐਲਾਨ ਕੀਤਾ ਸੀ, ਜਿਸ ਨਾਲ ਅੰਡਰਪਾਸਾਂ ਦੇ ਨਿਰਮਾਣ ਸੰਬੰਧੀ ਉਪਰਾਲੇ ਸੰਭਵ ਹੋ ਸਕੇ ਹਨ

**

 

.ਬੀ.ਬੀ. / ਨੈਮਪੀ / ਕੇ.. /ਰਾਜੀਬ


(Release ID: 1659903) Visitor Counter : 138