ਰੱਖਿਆ ਮੰਤਰਾਲਾ

ਰੱਖਿਆ ਗ੍ਰਹਿਣ ਪ੍ਰੀਸ਼ਦ ਨੇ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਵੱਖ-ਵੱਖ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੀ ਖਰੀਦ ਲਈ 2,290 ਕਰੋੜ ਰੁਪਏ ਅਲਾਟ ਕੀਤੇ

Posted On: 28 SEP 2020 4:25PM by PIB Chandigarh
ਰੱਖਿਆ ਗ੍ਰਹਿਣ  ਪ੍ਰੀਸ਼ਦ ਦੀ ਬੈਠਕ ਅੱਜ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਦੀ ਪ੍ਰਧਾਨਗੀ ਹੇਠ ਹੋਈ  ਜਿਸ ਵਿੱਚ ਲਗਭਗ 2,290 ਕਰੋੜ ਰੁਪਏ ਦੀ ਲਾਗਤ ਨਾਲ ਭਾਰਤੀ ਹਥਿਆਰਬੰਦ ਸੈਨਾਵਾਂ ਲਈ ਲੋੜੀਂਦੇ ਵੱਖ-ਵੱਖ ਉਪਕਰਣਾਂ ਲਈ ਪੂੰਜੀ ਜਾਰੀ ਕਰਨ ਸੰਬੰਧੀ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ  ਇਨ੍ਹਾਂ ਵਿੱਚ ਘਰੇਲੂ ਉਦਯੋਗ ਦੇ ਨਾਲ ਨਾਲ ਵਿਦੇਸ਼ੀ ਵਿਕਰੇਤਾ ਪਾਸੋਂ ਖਰੀਦ ਸੰਬੰਧੀ ਮਤੇ ਵੀ ਸ਼ਾਮਲ ਹਨ 

 

ਬਾਇ ਇੰਡੀਅਨ (ਆਈਡੀਡੀਐਮ) ਸ਼੍ਰੇਣੀ ਦੇ ਤਹਿਤ, ਡੀਏਸੀ ਨੇ ਸਟੈਟਿਕ ਐਚਐਫ ਟੈਨਜ਼-ਪ੍ਰਾਪਤਕਰਤਾ ਸੈੱਟ ਅਤੇ ਸਮਾਰਟ ਐਂਟੀ ਏਅਰਫੀਲਡ ਹਥਿਆਰਾਂ (ਐਸਏਏਡਬਲਯੁ) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਹੈ ਐਚਐਫ ਰੇਡੀਓ ਸੈੱਟ ਸੈਨਾ ਅਤੇ ਹਵਾਈ ਸੈਨਾ ਦੀਆਂ ਫੀਲਡ ਇਕਾਈਆਂ ਦੇ ਸਹਿਜ ਸੰਚਾਰ ਨੂੰ ਸਮਰੱਥ ਬਣਾਏਗਾ ਅਤੇ ਜਿਸਨੂੰ ਲਗਭਗ 540 ਕਰੋੜ ਦੀ ਲਾਗਤ ਨਾਲ ਖਰੀਦਿਆ ਜਾ ਰਿਹਾ ਹੈ ਸਮਾਰਟ ਐਂਟੀ ਏਅਰਫੀਲਡ ਹਥਿਆਰ ਜਿਸ ਦੀ ਲਾਗਤ 970 ਕਰੋੜ ਰੁਪਏ ਹੈ, ਨੇਵੀ ਅਤੇ ਏਅਰਫੋਰਸ ਦੀ ਫਾਇਰ ਪਾਵਰ ਵਿਚ ਵਾਧਾ ਕਰਨਗੇ

 

ਇਸ ਤੋਂ ਇਲਾਵਾ, ਆਰਮੀ ਦੇ ਫਰੰਟਲਾਈਨ ਫੌਜਾਂ ਨੂੰ ਆਧੁਨਿਕ ਹੱਥਿਆਰਾਂ ਨਾਲ ਲੈਸ ਕਰਨ ਦੇ ਮੰਤਵ ਨਾਲ, ਡੀਏਸੀ ਨੇ ਲਗਭਗ 780 ਕਰੋੜ ਰੁਪਏ ਦੀ ਲਾਗਤ ਵਾਲੇ ਸਿਗ ਸਾਉਰ ਅਸਾਲਟ ਰਾਈਫਲਜ਼ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

 

ਏਬੀਬੀ / ਨੈਮਪੀ / ਰਾਜੀਬ


(Release ID: 1659829) Visitor Counter : 275