ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਿਟੀਆਵ੍ ਇੰਡੀਆ (ਐੱਸਏਆਈ-SAI) ਨੇ 5 ਅਕਤੂਬਰ ਤੋਂ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈਜ਼) ਵਿਖੇ ਟੋਕਿਓ ਬਾਊਂਡ ਪੈਰਾ ਅਥਲੀਟਾਂ ਅਤੇ ਅਥਲੀਟਾਂ ਲਈ ਵਿਆਪਕ ਟ੍ਰੇਨਿੰਗ ਯੋਜਨਾ ਬਣਾਈ - ਕੋਵਿਡ ਤੋਂ ਬਚਾਅ ਲਈ ਜ਼ੋਨਿੰਗ ਦੀ ਇੱਕਸਾਰਤਾ ਬਣਾਈ ਰੱਖੀ ਜਾਵੇਗੀ

Posted On: 27 SEP 2020 7:52PM by PIB Chandigarh

ਸਪੋਰਟਸ ਅਥਾਰਿਟੀਆਵ੍ ਇੰਡੀਆ (SAI) ਨੇ ਖੇਲੋ ਇੰਡੀਆ ਫਿਰ ਸੇਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ, ਦੇਸ਼ ਭਰ ਦੇ ਐੱਸਏਆਈ ਦੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ (ਐੱਨਸੀਓਈਜ਼) ਵਿਖੇ ਟੋਕਿਓ ਓਲੰਪਿਕ ਲਈ ਚੁਣੇ ਗਏ ਪੈਰਾ-ਅਥਲੀਟਾਂ ਅਤੇ ਅਥਲੀਟਾਂ ਦੀਆਂ ਖੇਡ ਗਤੀਵਿਧੀਆਂ ਨੂੰ ਪੜਾਅਵਾਰ ਢੰਗ ਨਾਲ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

 

 

ਪਹਿਲੇ ਪੜਾਅ ਵਿੱਚ, ਜੂਨ ਦੇ ਅਰੰਭ ਵਿੱਚ ਐੱਸਏਆਈ ਨੇ ਸਿਰਫ ਓਲੰਪਿਕ-ਬਾਊਂਡ ਅਥਲੀਟਾਂ ਲਈ ਵੱਖ-ਵੱਖ ਸਾਈ ਸੈਂਟਰਾਂ ਵਿੱਚਟ੍ਰੇਨਿੰਗ ਸ਼ੁਰੂ ਕੀਤੀ, ਕਿਉਂਕਿ ਐੱਸਏਆਈ (SAI) ਢਾਂਚਾ ਇੱਕ ਬੰਦ ਢਾਂਚਾ ਹੈ ਅਤੇ ਕੋਵਿਡ-19 ਦੇ ਵਿਰੁੱਧ ਸਾਡੇ ਰਾਸ਼ਟਰੀ ਅਥਲੀਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ। ਅਗਲੇ ਪੜਾਅ ਵਿੱਚ, ਟੋਕਯੋ ਓਲੰਪਿਕ ਬਾਊਂਡ ਪੈਰਾ-ਅਥਲੀਟਾਂ ਅਤੇ ਅਥਲੀਟਾਂ ਲਈ ਐੱਨਸੀਓਈਸ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਜਾ ਰਹੀਆਂ ਖੇਡ ਗਤੀਵਿਧੀਆਂ ਨੂੰ (2024 ਪੈਰਿਸ ਓਲੰਪਿਕ ਅਤੇ 2022 ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ 'ਤੇ ਧਿਆਨ ਕੇਂਦ੍ਰਿਤ ਕਰਦਿਆਂ) ਪੜਾਅਵਾਰ ਪੈਰਾ-ਐਥਲੈਟਿਕਸ, ਪੈਰਾ-ਪਾਵਰਲਿਫਟਿੰਗ, ਪੈਰਾ ਸ਼ੂਟਿੰਗ, ਪੈਰਾ ਆਰਚਰੀ ਸਮੇਤ ਸਾਈਕਲਿੰਗ, ਹਾਕੀ, ਵੇਟਲਿਫਟਿੰਗ, ਤੀਰਅੰਦਾਜ਼ੀ, ਕੁਸ਼ਤੀ, ਜੂਡੋ, ਅਥਲੈਟਿਕਸ, ਬਾਕਸਿੰਗ ਅਤੇ ਫੈਨਸਿੰਗ ਨੌਂ ਵਰਗਾਂ ਵਿੱਚ ਯੋਜਨਾਬੱਧ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਐੱਸਏਆਈ ਦੇ ਖੇਤਰੀ ਕੇਂਦਰਾਂ ਵਿਖੇ ਸਿਰਫ ਰਿਹਾਇਸ਼ੀ ਸੁਵਿਧਾਵਾਂ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਅਥਲੀਟ ਕੋਵਿਡ ਫੈਲਣ ਦੇ ਕਿਸੇ ਵੀ ਖਤਰੇ ਦਾ ਸਾਹਮਣਾ ਨਾ ਕਰਨ। ਇਹ ਫੈਸਲਾ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ ਅਤੇ ਇਹ ਦੇਖਦੇ ਹੋਏ ਕਿ ਅਥਲੀਟਾਂ ਨੂੰ ਟੋਕਿਓ 2020 (21) ਤੋਂ ਪਹਿਲਾਂ ਸਾਲ ਤੋਂ ਵੀ ਘੱਟ ਸਮਾਂ ਬਾਕੀ ਰਹਿੰਦਿਆਂ ਕੋਵਿਡ ਦੇ ਖਤਰੇ ਵਿੱਚ ਨਹੀਂ ਪਾਇਆ ਜਾ ਸਕਦਾ।

 

 

ਅਥਲੀਟਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਕੁਆਰੰਟੀਨ ਪ੍ਰੋਟੋਕੋਲ, ਐੱਸਈਆਈ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐੱਸਓਪੀ) ਅਤੇ ਸਟੇਟ ਕੋਵਿਡ ਐੱਸਓਪੀ ਦੀ ਪਾਲਣਾ ਸਮੇਤ, ਇਹ ਫੈਸਲਾ ਲਿਆ ਗਿਆ ਹੈ ਕਿ ਅਥਲੀਟ, ਇੱਥੋਂ ਤੱਕ ਕਿ ਇੱਕੋ ਖੇਡ ਵਰਗ ਵਿੱਚ ਸ਼ਾਮਲ ਖਿਡਾਰੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਬੈਚਾਂ ਵਿੱਚ ਸ਼ਾਮਲ ਕੀਤਾ ਜਾਵੇਗਾ। ਖੇਡ ਬਹਾਲੀ ਦਾ ਪਹਿਲਾ ਪੜਾਅ 5 ਅਕਤੂਬਰ, 2020 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

 

ਐੱਸਏਆਈ ਨੇ ਖੇਤਰੀ ਕੇਂਦਰਾਂ ਨੂੰ ਐੱਨਸੀਓਈਸ ਵਿਖੇ ਸਿਖਿਆਰਥੀਆਂ ਵਿੱਚ ਵਾਇਰਸ ਫੈਲਣ ਦੇ ਕਿਸੇ ਵੀ ਸੰਭਾਵਿਤ ਖਤਰੇ ਨੂੰ ਖਤਮ ਕਰਨ ਲਈ ਬਾਇਓ-ਬਬਲ (ਜ਼ੋਨਿੰਗ) ਬਣਾਈ ਰੱਖਣ ਦੇ ਨਿਰਦੇਸ਼ ਵੀ ਦਿੱਤੇ ਹਨ।  ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਕੋਚ, ਸਹਾਇਤਾ ਅਮਲਾ ਜੋ ਅਥਲੀਟਾਂ ਦੀ ਟ੍ਰੇਨਿੰਗਵਿੱਚ ਸ਼ਾਮਲ ਹਨ, ਨੂੰ ਵੀ ਸਾਰੇ ਅਥਲੀਟਾਂ ਦੀ ਸੁਰੱਖਿਆ ਲਈ ਬਾਇਓ-ਬਬਲ ਦੀ ਇੱਕਸਾਰਤਾ ਬਣਾਈ ਰੱਖਣ ਲਈ ਐੱਨਸੀਓਈਸ ਵਿੱਚ ਰੱਖਿਆ ਜਾਵੇਗਾ।

 

 

ਐੱਸਏਆਈ (SAI) ਦੇ ਪਾਸ ਜਿੱਥੇ ਆਪਣਾ ਖੁਦ ਦਾ ਰਿਹਾਇਸ਼ੀ ਬੁਨਿਆਦੀ ਢਾਂਚਾ ਨਹੀਂ ਹੈ, ਜੇ ਉੱਥੇਅਥਲੀਟ 'ਪਲੇਅ ਐਂਡ ਸਟੇ' ਜਹੀਆਂ ਟ੍ਰੇਨਿੰਗ ਸੁਵਿਧਾਵਾਂ ਵਿੱਚ ਟ੍ਰੇਨਿੰਗ ਲੈਂਦੇ ਹਨ ਅਤੇ ਜੇ ਸੁਵਿਧਾ ਪ੍ਰਸ਼ਾਸਨ, ਕੋਚ ਅਤੇ ਅਥਲੀਟ ਕੋਵਿਡ-19 ਦੇ ਖ਼ਿਲਾਫ਼ ਜ਼ਰੂਰੀ ਸਾਵਧਾਨੀ ਵਰਤੇ ਜਾਣ ਦੀ ਜ਼ਿੰਮੇਵਾਰੀ ਲੈਣਾ ਮੰਨ ਲੈਂਦੇ ਹਨ ਤਾਂ ਉੱਥੇ, ਐੱਸਏਆਈ ਨੇ, ਅਜਿਹੀਆਂ ਖੇਡਾਂ ਦੇ ਅਥਲੀਟਾਂ ਦਾ ਸਮਰਥਨ ਕਰਨ ਦਾ ਫੈਸਲਾ ਵੀ ਕੀਤਾ ਹੈ।

 

 

                         ********

 

 

 

ਐੱਨਬੀ/ਓਏ


(Release ID: 1659666) Visitor Counter : 194