ਪ੍ਰਧਾਨ ਮੰਤਰੀ ਦਫਤਰ

‘ਮਨ ਕੀ ਬਾਤ 2.0’ ਦੀ 16ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (27.09.2020)

Posted On: 27 SEP 2020 11:50AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਕੋਰੋਨਾ ਦੇ ਇਸ ਕਾਲਖੰਡ ਵਿੱਚ ਪੂਰੀ ਦੁਨੀਆ ਅਨੇਕਾਂ ਪਰਿਵਰਤਨਾਂ ਦੇ ਦੌਰਚੋਂ ਗੁਜ਼ਰ ਰਹੀ ਹੈ। ਅੱਜ ਜਦੋਂ ਦੋ ਗਜ ਦੀ ਦੂਰੀ ਇੱਕ ਲਾਜ਼ਮੀ ਜ਼ਰੂਰਤ ਬਣ ਗਈ ਹੈ ਤਾਂ ਇਸੇ ਸੰਕਟ ਕਾਲ ਨੇ ਪਰਿਵਾਰ ਦੇ ਮੈਂਬਰਾਂ ਨੂੰ ਆਪਸ ਵਿੱਚ ਜੋੜਨ ਅਤੇ ਨਜ਼ਦੀਕ ਲਿਆਉਣ ਦਾ ਕੰਮ ਵੀ ਕੀਤਾ ਹੈ, ਲੇਕਿਨ ਇੰਨੇ ਲੰਬੇ ਸਮੇਂ ਤੱਕ ਇਕੱਠੇ ਰਹਿਣਾ, ਕਿਵੇਂ ਰਹਿਣਾ, ਸਮਾਂ ਕਿਵੇਂ ਬਿਤਾਉਣਾ, ਹਰ ਪਲ ਖੁਸ਼ੀ ਭਰਿਆ ਕਿਵੇਂ ਹੋਵੇ? ਤਾਂ ਕਈ ਪਰਿਵਾਰਾਂ ਨੂੰ ਦਿੱਕਤਾਂ ਆਈਆਂ ਅਤੇ ਉਸ ਦਾ ਕਾਰਨ ਸੀ ਕਿ ਜੋ ਸਾਡੀਆਂ ਰਵਾਇਤਾਂ ਸਨ, ਜੋ ਪਰਿਵਾਰ ਵਿੱਚ ਇੱਕ ਤਰ੍ਹਾਂ ਨਾਲ ਸੰਸਕਾਰ ਵਹਾਅ ਵਗ ਰਿਹਾ ਸੀ, ਉਸ ਦੀ ਕਮੀ ਮਹਿਸੂਸ ਹੋ ਰਹੀ ਹੈ। ਅਜਿਹਾ ਲਗ ਰਿਹਾ ਹੈ ਕਿ ਬਹੁਤ ਸਾਰੇ ਪਰਿਵਾਰ ਹਨ, ਜਿੱਥੇ ਇਹ ਸਭ ਕੁਝ ਖਤਮ ਹੋ ਚੁੱਕਿਆ ਹੈ ਅਤੇ ਇਸ ਦੇ ਕਾਰਨ ਉਸ ਕਮੀ ਦੇ ਰਹਿੰਦਿਆਂ ਇਸ ਸੰਕਟ ਦੇ ਸਮੇਂ ਨੂੰ ਬਿਤਾਉਣਾ ਵੀ ਪਰਿਵਾਰਾਂ ਲਈ ਥੋੜ੍ਹਾ ਮੁਸ਼ਕਿਲ ਹੋ ਗਿਆ ਅਤੇ ਉਸ ਵਿੱਚ ਇੱਕ ਮਹੱਤਵਪੂਰਨ ਗੱਲ ਕੀ ਸੀ, ਹਰ ਪਰਿਵਾਰ ਵਿੱਚ ਕੋਈ ਨਾ ਕੋਈ ਬਜ਼ੁਰਗ, ਪਰਿਵਾਰ ਦੇ ਵੱਡੇ ਵਿਅਕਤੀ, ਕਹਾਣੀਆਂ ਸੁਣਾਇਆ ਕਰਦੇ ਸਨ ਅਤੇ ਘਰ ਵਿੱਚ ਨਵੀਂ ਪ੍ਰੇਰਣਾ, ਨਵਾਂ ਜੋਸ਼ ਭਰ ਦਿੰਦੇ ਹਨ। ਸਾਨੂੰ ਜ਼ਰੂਰ ਅਹਿਸਾਸ ਹੋਇਆ ਹੋਵੇਗਾ ਕਿ ਸਾਡੇ ਪੁਰਖਿਆਂ ਨੇ ਜੋ ਤਰੀਕੇ ਬਣਾਏ ਸਨ, ਉਹ  ਅੱਜ ਵੀ ਕਿੰਨੇ ਮਹੱਤਵਪੂਰਨ ਹਨ ਅਤੇ ਜਦੋਂ ਨਹੀਂ ਹੁੰਦੇ ਹਨ ਤਾਂ ਕਿੰਨੀ ਕਮੀ ਮਹਿਸੂਸ ਹੁੰਦੀ ਹੈ। ਅਜਿਹਾ ਹੀ ਇੱਕ ਤਰੀਕਾ ਜਿਵੇਂ ਮੈਂ ਕਿਹਾ ਕਹਾਣੀ ਸੁਣਾਉਣ ਦੀ ਕਲਾ Story Telling ਸਾਥੀਓ ਕਹਾਣੀਆਂ ਦਾ ਇਤਿਹਾਸ ਓਨਾ ਹੀ ਪੁਰਾਣਾ ਹੈ, ਜਿੰਨੀ ਕੀ ਮਨੁੱਖੀ ਸੱਭਿਅਤਾ।

 

‘where there is a soul there is a story’

 

ਕਹਾਣੀਆਂ ਲੋਕਾਂ ਦੇ ਰਚਨਾਤਮਕ ਅਤੇ ਸੰਵੇਦਨਸ਼ੀਲ ਪੱਖ ਨੂੰ ਸਾਹਮਣੇ ਲਿਆਉਂਦੀਆਂ ਹਨ, ਉਸ ਨੂੰ ਪ੍ਰਗਟ ਕਰਦੀਆਂ ਹਨ। ਕਹਾਣੀ ਦੀ ਤਾਕਤ ਨੂੰ ਮਹਿਸੂਸ ਕਰਨਾ ਹੋਵੇ ਤਾਂ ਜਦੋਂ ਕੋਈ ਮਾਂ ਆਪਣੇ ਛੋਟੇ ਬੱਚੇ ਨੂੰ ਸੁਆਉਣ ਦੇ ਲਈ ਜਾਂ ਫਿਰ ਉਸ ਨੂੰ ਖਾਣਾ ਖੁਆਉਣ ਦੇ ਲਈ ਕਹਾਣੀ ਸੁਣਾ ਰਹੀ ਹੁੰਦੀ ਹੈ ਤਾਂ ਦੇਖੋ। ਮੈਂ ਆਪਣੇ ਜੀਵਨ ਵਿੱਚ ਬਹੁਤ ਲੰਬੇ ਸਮੇਂ ਤੱਕ ਇੱਕ ਯਾਤਰੂ (A wandering ascetic) ਦੇ ਰੂਪ ਵਿੱਚ ਰਿਹਾ, ਘੁੰਮਣਾ ਹੀ ਮੇਰੀ ਜ਼ਿੰਦਗੀ ਸੀ। ਹਰ ਦਿਨ ਨਵਾਂ ਪਿੰਡ, ਨਵੇਂ ਲੋਕ, ਨਵੇਂ ਪਰਿਵਾਰ ਪਰ ਜਦੋਂ ਮੈਂ ਪਰਿਵਾਰਾਂ ਵਿੱਚ ਜਾਂਦਾ ਸੀ ਤਾਂ ਮੈਂ ਬੱਚਿਆਂ ਨਾਲ ਜ਼ਰੂਰ ਗੱਲਬਾਤ ਕਰਦਾ ਸੀ ਅਤੇ ਕਦੇ-ਕਦੇ ਬੱਚਿਆਂ ਨੂੰ ਕਹਿੰਦਾ ਸੀ ਕਿ ਚਲੋ ਬਈ! ਮੈਨੂੰ ਕੋਈ ਕਹਾਣੀ ਸੁਣਾਓ ਤਾਂ ਮੈਂ ਹੈਰਾਨ ਸੀ, ਬੱਚੇ ਮੈਨੂੰ ਕਹਿੰਦੇ ਸਨ, ਨਹੀਂ Uncle ਕਹਾਣੀ ਨਹੀਂ, ਅਸੀਂ ਚੁਟਕਲਾ ਸੁਣਾਵਾਂਗੇ ਅਤੇ ਮੈਨੂੰ ਵੀ ਉਹ ਇਹ ਹੀ ਕਹਿੰਦੇ ਸਨ ਕਿ ਅੰਕਲ ਤੁਸੀਂ ਸਾਨੂੰ ਚੁਟਕਲਾ ਸੁਣਾਓ। ਯਾਨੀ ਕਿ ਉਨ੍ਹਾਂ ਨੂੰ ਕਹਾਣੀ ਦੀ ਕੋਈ ਜਾਣਕਾਰੀ ਨਹੀਂ ਸੀ। ਜ਼ਿਆਦਾਤਰ ਚੁਟਕਲਿਆਂ ਬਾਰੇ ਹੀ ਉਹ ਜਾਣੂ ਸਨ।

 

ਸਾਥੀਓ, ਭਾਰਤ ਵਿੱਚ ਕਹਾਣੀ ਕਹਿਣ ਦੀ ਜਾਂ ਕਹੋ ਕਿੱਸਾ-ਗੋਈ ਦੀ ਇੱਕ ਅਮੀਰ ਰਵਾਇਤ ਰਹੀ ਹੈ। ਸਾਨੂੰ ਫ਼ਖਰ ਹੈ ਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ, ਜਿੱਥੇ ਹਿਤੋਪਦੇਸ਼ ਅਤੇ ਪੰਚਤੰਤਰ ਦੀ ਪਰੰਪਰਾ ਰਹੀ ਹੈ। ਜਿੱਥੇ ਕਹਾਣੀਆਂ ਵਿੱਚ ਪਸ਼ੂਆਂ-ਪੰਛੀਆਂ ਅਤੇ ਪਰੀਆਂ ਦੀ ਕਾਲਪਨਿਕ ਦੁਨੀਆ ਰਚੀ ਗਈ ਤਾਕਿ ਵਿਵੇਕ ਅਤੇ ਬੁੱਧੀਮਾਨੀ ਦੀਆਂ ਗੱਲਾਂ ਨੂੰ ਅਸਾਨੀ ਨਾਲ ਸਮਝਾਇਆ ਜਾ ਸਕੇ। ਸਾਡੇ ਇੱਥੇ ਕਥਾ ਦੀ ਪਰੰਪਰਾ ਰਹੀ ਹੈ। ਇਹ ਧਾਰਮਿਕ ਕਹਾਣੀਆਂ ਕਹਿਣ ਦਾ ਪੁਰਾਣਾ ਢੰਗ-ਤਰੀਕਾ ਹੈ। ਇਸ ਵਿੱਚਕਤਾਕਾਲੇਕਸ਼ਵਮਵੀ ਸ਼ਾਮਿਲ ਰਿਹਾ। ਸਾਡੇ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਲੋਕ ਕਥਾਵਾਂ ਪ੍ਰਚੱਲਿਤ ਹਨ। ਤਮਿਲ ਨਾਡੂ ਅਤੇ ਕੇਰਲ ਵਿੱਚ ਕਹਾਣੀ ਸੁਣਾਉਣ ਦੀ ਬਹੁਤ ਰੋਚਕ ਰਵਾਇਤ ਹੈ, ਇਸ ਨੂੰਵਿੱਲੁਪਾਟਕਿਹਾ ਜਾਂਦਾ ਹੈ। ਇਸ ਵਿੱਚ ਕਹਾਣੀ ਅਤੇ ਸੰਗੀਤ ਦਾ ਬਹੁਤ ਹੀ ਦਿਲਖਿਚਵਾਂ ਮੇਲ ਹੁੰਦਾ ਹੈ। ਭਾਰਤ ਵਿੱਚ ਕਠਪੁਤਲੀ ਦੀ ਜੀਵੰਤ ਪਰੰਪਰਾ ਵੀ ਰਹੀ ਹੈ। ਇਨ੍ਹੀਂ ਦਿਨੀਂ Science ਅਤੇ Science Fiction ਨਾਲ ਜੁੜੀਆਂ ਕਹਾਣੀਆਂ ਅਤੇ ਕਹਾਣੀਆਂ ਕਹਿਣ ਦਾ ਢੰਗ ਹਰਮਨਪਿਆਰਾ ਹੋ ਰਿਹਾ ਹੈ। ਮੈਂ ਵੇਖ ਰਿਹਾ ਹਾਂ ਕਿ ਕਈ ਲੋਕ ਕਿੱਸਾਗੋਈ ਦੀ ਕਲਾ ਨੂੰ ਅੱਗੇ ਵਧਾਉਣ ਦੇ ਲਈ ਸ਼ਲਾਘਾਯੋਗ ਪਹਿਲ ਕਰ ਰਹੇ ਹਨ। ਮੈਨੂੰ gaathastory.in ਜਿਹੀਆਂ website ਦੇ ਬਾਰੇ ਵਿੱਚ ਜਾਣਕਾਰੀ ਮਿਲੀ। ਜਿਸ ਨੂੰ ਅਮਰ ਵਿਆਸ, ਬਾਕੀ ਲੋਕਾਂ ਦੇ ਨਾਲ ਮਿਲ ਕੇ ਚਲਾਉਂਦੇ ਹਨ। ਅਮਰ ਵਿਆਸ, IIM ਅਹਿਮਦਾਬਾਦ ਤੋਂ ਐੱਮ.ਬੀ.. ਕਰਨ ਤੋਂ ਬਾਅਦ ਵਿਦੇਸ਼ਾਂ ਵਿੱਚ ਚਲੇ ਗਏ, ਫਿਰ ਵਾਪਸ ਆਏ। ਇਸ ਵੇਲੇ ਬੰਗਲੁਰੂ ਵਿੱਚ ਰਹਿੰਦੇ ਹਨ ਅਤੇ ਸਮਾਂ ਕੱਢ ਕੇ ਕਹਾਣੀ ਨਾਲ ਜੁੜਿਆ ਹਰ ਤਰ੍ਹਾਂ ਦਾ ਰੋਚਕ ਕੰਮ ਕਰ ਰਹੇ ਹਨ। ਕਈ ਅਜਿਹੇ ਯਤਨ ਵੀ ਹਨ ਜੋ ਗ੍ਰਾਮੀਣ ਭਾਰਤ ਦੀਆਂ ਕਹਾਣੀਆਂ ਨੂੰ ਖੂਬ ਪ੍ਰਚੱਲਿਤ ਕਰ ਰਹੇ ਹਨ। ਵੈਸ਼ਾਲੀ ਵਯਵਹਾਰੇ ਦੇਸ਼ਪਾਂਡੇ ਵਰਗੇ ਕਈ ਲੋਕ ਨੇ, ਜੋ ਇਸ ਨੂੰ ਮਰਾਠੀ ਵਿੱਚ ਵੀ ਹਰਮਨਪਿਆਰਾ ਬਣਾ ਰਹੇ ਹਨ।

 

ਚੇਨੱਈ ਦੀ ਸ਼੍ਰੀਵਿੱਦਿਆ ਵੀਰ ਰਾਘਵਨ ਵੀ ਸਾਡੀ ਸੰਸਿਤੀ ਨਾਲ ਜੁੜੀਆਂ ਕਹਾਣੀਆਂ ਨੂੰ ਪ੍ਰਚਾਰਿਤ, ਪ੍ਰਸਾਰਿਤ ਕਰਨ ਵਿੱਚ ਜੁਟੀ ਹੈ। ਉੱਥੇ ਹੀ ਕਥਾਲਯਾ ਅਤੇ The Indian Story telling network ਨਾਮ ਦੀਆਂ ਦੋ ਵੈੱਬਸਾਈਟ ਵੀ ਇਸ ਖੇਤਰ ਵਿੱਚ ਜ਼ਬਰਦਸਤ ਕੰਮ ਕਰ ਰਹੀਆਂ ਹਨ। ਗੀਤਾ ਰਾਮਾਨੁਜਨ ਨੇ kathalaya.org ਵਿੱਚ ਕਹਾਣੀਆਂ ਨੂੰ ਕੇਂਦ੍ਰਿਤ ਕੀਤਾ ਹੈ, ਉੱਥੇ ਹੀ The Indian Story telling network ਦੇ ਜ਼ਰੀਏ ਵੀ ਵੱਖ-ਵੱਖ ਸ਼ਹਿਰਾਂ ਦੇ Story tellers ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈ। ਬੰਗਲੁਰੂ ਵਿੱਚ ਇੱਕ ਵਿਕਰਮ ਸ਼੍ਰੀਧਰ ਹਨ ਜੋ ਬਾਪੂ ਨਾਲ ਜੁੜੀਆਂ ਕਹਾਣੀਆਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਹੋਰ ਵੀ ਕਈ ਲੋਕ ਇਸ ਖੇਤਰ ਵਿੱਚ ਕੰਮ ਕਰ ਰਹੇ ਹੋਣਗੇ - ਤੁਸੀਂ ਜ਼ਰੂਰ ਉਨ੍ਹਾਂ ਦੇ ਬਾਰੇ ਸੋਸ਼ਲ ਮੀਡੀਆਤੇ ਸ਼ੇਅਰ ਕਰੋ।

 

ਅੱਜ ਸਾਡੇ ਨਾਲ ਬੰਗਲੁਰੂ Story telling Society ਦੀ ਭੈਣ ਅਪਰਨਾ ਅਥਰਿਯਾ ਅਤੇ ਹੋਰ ਮੈਂਬਰ ਜੁੜੇ ਹਨ। ਆਓ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਉਨ੍ਹਾਂ ਦੇ ਅਨੁਭਵ :-

 

ਪ੍ਰਧਾਨ ਮੰਤਰੀ :            ਹੈਲੋ।

 

ਅਪਰਨਾ :                    ਨਮਸਕਾਰ! ਸਤਿਕਾਰਯੋਗ ਪ੍ਰਧਾਨ ਮੰਤਰੀ ਜੀ। ਕਿਵੇਂ ਹੋ ਤੁਸੀਂ?

 

ਪ੍ਰਧਾਨ ਮੰਤਰੀ :            ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ ਅਪਰਨਾ ਜੀ।

 

ਅਪਰਨਾ :                    ਬਿਲਕੁਲ ਵਧੀਆ ਸਰ ਜੀ। ਸਭ ਤੋਂ ਪਹਿਲਾਂ ਮੈਂ Bangalore Story telling society ਵੱਲੋਂ ਧੰਨਵਾਦ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਜਿਹੇ ਕਲਾਕਾਰਾਂ ਨੂੰ ਇਸ ਮੰਚਤੇ ਬੁਲਾਇਆ ਹੈ ਅਤੇ ਗੱਲ ਕਰ ਰਹੇ ਹੋ।

 

ਪ੍ਰਧਾਨ ਮੰਤਰੀ :            ਅਤੇ ਮੈਂ ਸੁਣਿਆ ਹੈ ਕਿ ਅੱਜ ਤਾਂ ਸ਼ਾਇਦ ਤੁਹਾਡੀ ਪੂਰੀ ਟੀਮ ਵੀ ਤੁਹਾਡੇ ਨਾਲ ਬੈਠੀ ਹੋਈ ਹੈ।

 

ਅਪਰਨਾ :                    ਜੀ ਜੀ ਬਿਲਕੁਲ ਸਰ। ਬਿਲਕੁਲ ਸਰ।

 

ਪ੍ਰਧਾਨ ਮੰਤਰੀ :            ਤਾਂ ਚੰਗਾ ਹੋਵੇਗਾ ਕਿ ਆਪਣੀ ਟੀਮ ਦੀ ਜਾਣ-ਪਹਿਚਾਣ ਕਰਵਾ ਦਿਓ ਤਾਕਿਮਨ ਕੀ ਬਾਤਦੇ ਜੋ ਸਰੋਤਾ ਹਨ, ਉਨ੍ਹਾਂ ਨੂੰ ਜਾਣਕਾਰੀ ਹੋ ਜਾਏ ਕਿ ਤੁਸੀਂ ਲੋਕ ਕਿੰਨੀ ਵੱਡੀ ਮੁਹਿੰਮ ਚਲਾ ਰਹੇ ਹੋ।

 

ਅਪਰਨਾ :                    ਸਰ, ਮੈਂ ਅਪਰਨਾ ਅਥਰਿਯਾ ਹਾਂ, ਮੈਂ ਦੋ ਬੱਚਿਆਂ ਦੀ ਮਾਂ ਹਾਂ, ਇੱਕ ਭਾਰਤੀ ਵਾਯੂ ਸੈਨਾ ਦੇ ਅਫਸਰ ਦੀ ਪਤਨੀ ਹਾਂ ਅਤੇ ਇੱਕ Passionate Story Teller ਹਾਂ ਸਰ। Story Telling ਦੀ ਸ਼ੁਰੂਆਤ 15 ਸਾਲ ਪਹਿਲਾਂ ਹੋਈ ਸੀ, ਜਦੋਂ ਮੈਂ ਸਾਫਟਵੇਅਰ ਇੰਡਸਟ੍ਰੀ ਵਿੱਚ ਕੰਮ ਕਰ ਰਹੀ ਸੀ। ਉਦੋਂ ਮੈਂ CSR Projects ਵਿੱਚ Voluntary ਕੰਮ ਕਰਨ ਦੇ ਲਈ ਜਦੋਂ ਗਈ ਸੀ ਤਾਂ ਹਜ਼ਾਰਾਂ ਬੱਚਿਆਂ ਨੂੰ ਕਹਾਣੀਆਂ ਦੇ ਮਾਧਿਅਮ ਨਾਲ ਸਿੱਖਿਆ ਦੇਣ ਦਾ ਮੌਕਾ ਮਿਲਿਆ ਅਤੇ ਇਹ ਕਹਾਣੀ ਜੋ ਮੈਂ ਦਸ ਰਹੀ ਸੀ, ਉਹ ਆਪਣੀ ਦਾਦੀ ਮਾਂ ਕੋਲੋਂ ਸੁਣੀ ਸੀ। ਲੇਕਿਨ ਜਦੋਂ ਕਹਾਣੀ ਸੁਣਦੇ ਸਮੇਂ ਮੈਂ ਜੋ ਖੁਸ਼ੀ ਉਨ੍ਹਾਂ ਬੱਚਿਆਂ ਵਿੱਚ ਵੇਖੀ, ਮੈਂ ਕੀ ਦੱਸਾਂ ਤੁਹਾਨੂੰ ਕਿੰਨੀ ਮੁਸਕਰਾਹਟ ਸੀ, ਕਿੰਨੀ ਖੁਸ਼ੀ ਸੀ ਤਾਂ ਉਸੇ ਸਮੇਂ ਮੈਂ ਤੈਅ ਕੀਤਾ ਕਿ Story Telling ਮੇਰੇ ਜੀਵਨ ਦਾ ਟੀਚਾ ਹੋਵੇਗਾ ਸਰ।

 

ਪ੍ਰਧਾਨ ਮੰਤਰੀ :            ਤੁਹਾਡੀ ਟੀਮ ਵਿੱਚ ਹੋਰ ਕੌਣ ਹਨ ਉੱਥੇ?

 

ਅਪਰਨਾ :                    ਮੇਰੇ ਨਾਲ ਹਨ ਸ਼ੈਲਜਾ ਸੰਪਤ।

 

ਸ਼ੈਲਜਾ :                       ਨਮਸਕਾਰ ਸਰ।

 

ਪ੍ਰਧਾਨ ਮੰਤਰੀ :            ਨਮਸਤੇ ਜੀ।

 

ਸ਼ੈਲਜਾ :                       ਮੈਂ ਸ਼ੈਲਜਾ ਸੰਪਤ ਗੱਲ ਕਰ ਰਹੀ ਹਾਂ। ਮੈਂ ਤਾਂ ਪਹਿਲਾਂ ਟੀਚਰ ਸੀ, ਉਸ ਤੋਂ ਬਾਅਦ ਜਦੋਂ ਮੇਰੇ ਬੱਚੇ ਵੱਡੇ ਹੋਏ ਤਾਂ ਮੈਂ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ 6 ਕਹਾਣੀਆਂ ਸੁਣਾਉਣ ਵਿੱਚ ਸਭ ਤੋਂ ਜ਼ਿਆਦਾ ਸੰਤੁਸ਼ਟੀ ਮਿਲੀ।

 

ਪ੍ਰਧਾਨ ਮੰਤਰੀ :            ਧੰਨਵਾਦ।

 

ਸ਼ੈਲਜਾ :                       ਮੇਰੇ ਨਾਲ ਸੋਮਿਯਾ ਹੈ।

 

ਸੋਮਿਯਾ :                      ਨਮਸਕਾਰ ਸਰ।

 

ਪ੍ਰਧਾਨ ਮੰਤਰੀ :            ਨਮਸਤੇ ਜੀ।

 

ਸੋਮਿਯਾ :                      ਮੈਂ ਹਾਂ ਸੋਮਿਯਾ ਸ਼੍ਰੀਨਿਵਾਸਨ। ਮੈਂ ਇੱਕ Psychologist ਹਾਂ, ਮੈਂ ਜਦੋਂ ਕੰਮ ਕਰਦੀ ਹਾਂ, ਬੱਚਿਆਂ ਅਤੇ ਵੱਡਿਆਂ ਦੇ ਨਾਲ ਉਸ ਵਿੱਚ ਮੈਂ ਕਹਾਣੀਆਂ ਦੁਆਰਾ ਮਨੁੱਖ ਵਿੱਚ ਨਵੀਂ ਜਿਗਿਆਸਾ ਨੂੰ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਸ ਦੇ ਨਾਲ ਚਰਚਾ ਵੀ ਕਰਦੀ ਹਾਂ। ਇਹ ਮੇਰਾ ਟੀਚਾ ਹੈ ‘Healing and transformative storytelling’

 

ਅਪਰਨਾ :                    ਨਮਸਤੇ ਸਰ।

 

ਪ੍ਰਧਾਨ ਮੰਤਰੀ :            ਨਮਸਤੇ ਜੀ।

 

ਅਪਰਨਾ :                    ਮੇਰਾ ਨਾਂ ਅਪਰਨਾ ਜੈ ਸ਼ੰਕਰ ਹੈ। ਵੈਸੇ ਤਾਂ ਮੇਰਾ ਸੁਭਾਗ ਹੈ ਕਿ ਮੈਂ ਆਪਣੇ ਨਾਨਾ-ਨਾਨੀ ਅਤੇ ਦਾਦੀ ਦੇ ਨਾਲ ਇਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਲੀ ਹਾਂ, ਇਸ ਲਈ ਰਮਾਇਣ, ਪੁਰਾਣਾਂ ਅਤੇ ਗੀਤਾ ਦੀਆਂ ਕਹਾਣੀਆਂ ਮੈਨੂੰ ਵਿਰਾਸਤ ਵਿੱਚ ਹਰ ਰਾਤ ਮਿਲਦੀਆਂ ਸਨ ਅਤੇ ਬੰਗਲੁਰੂ Story Telling Society ਵਰਗੀ ਸੰਸਥਾ ਹੈ ਤਾਂ ਮੈਂ ਤਾਂ  Story Teller ਬਣਨਾ ਹੀ ਸੀ। ਮੇਰੇ ਨਾਲ ਮੇਰੀ ਸਾਥੀ ਲਾਵਣਯਾ ਪ੍ਰਸਾਦ ਹੈ।

 

ਪ੍ਰਧਾਨ ਮੰਤਰੀ :            ਲਾਵਣਯਾ ਜੀ ਨਮਸਤੇ।

 

ਲਾਵਣਯਾ :                   ਨਮਸਤੇ ਸਰ। I am an electrical engineer turned professional storyteller. Sir, I grew up listening to stories from my grandfather. I work with senior citizens, in my special project called ‘Roots’ where I help them document their life stories for their families.

 

ਪ੍ਰਧਾਨ ਮੰਤਰੀ :            ਲਾਵਣਯਾ ਜੀ ਤੁਹਾਨੂੰ ਬਹੁਤ-ਬਹੁਤ ਵਧਾਈ ਅਤੇ ਜਿਵੇਂ ਤੁਸੀਂ ਕਿਹਾ, ਮੈਂ ਵੀ ਇੱਕ ਵਾਰਮਨ ਕੀ ਬਾਤਵਿੱਚ ਸਭ ਨੂੰ ਕਿਹਾ ਸੀ ਕਿ ਤੁਸੀਂ ਪਰਿਵਾਰ ਵਿੱਚ ਆਪਣੇ ਦਾਦਾ-ਦਾਦੀ, ਨਾਨਾ-ਨਾਨੀ ਹਨ ਤਾਂ ਉਨ੍ਹਾਂ ਤੋਂ ਉਨ੍ਹਾਂ ਦੇ ਬਚਪਨ ਦੀਆਂ ਕਹਾਣੀਆਂ ਬਾਰੇ ਪੁੱਛੋ ਅਤੇ ਉਸ ਨੂੰ Tape ਕਰ ਲਓ, ਰਿਕਾਰਡ ਕਰ ਲਓ। ਬਹੁਤ ਕੰਮ ਆਵੇਗਾ ਇਹ ਮੈਂ ਕਿਹਾ ਸੀ। ਲੇਕਿਨ ਮੈਨੂੰ ਚੰਗਾ ਲਗਿਆ ਕਿ ਇੱਕ ਤਾਂ ਤੁਸੀਂ ਸਾਰਿਆਂ ਨੇ ਆਪਣੀ ਜਾਣ-ਪਹਿਚਾਣ ਦਿੱਤੀ, ਉਸ ਵਿੱਚ ਹੀ ਆਪਣੀ ਕਲਾ, ਆਪਣੀ Communication Skill ਅਤੇ ਬਹੁਤ ਹੀ ਘੱਟ ਸ਼ਬਦਾਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਆਪਣੀ-ਆਪਣੀ ਜਾਣ-ਪਹਿਚਾਣ ਕਰਵਾਈ। ਇਸ ਲਈ ਵੀ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।

 

ਲਾਵਣਯਾ :       Thank You Sir Thank You

 

ਹੁਣ ਜੋ ਸਾਡੇ ਸਰੋਤਾ ਲੋਕ ਹਨ, ‘ਮਨ ਕੀ ਬਾਤਦੇ, ਉਨ੍ਹਾਂ ਦਾ ਵੀ ਮਨ ਕਰਦਾ ਹੋਵੇਗਾ ਕਹਾਣੀ ਸੁਣਨ ਲਈ। ਕੀ ਮੈਂ ਤੁਹਾਨੂੰ Request ਕਰ ਸਕਦਾ ਹਾਂ ਕਿ ਇੱਕ-ਦੋ ਕਹਾਣੀਆਂ ਸੁਣਾਓ ਤੁਸੀਂ ਲੋਕ।

 

ਸਮੂਹ ਆਵਾਜ਼  :           ਜੀ ਬਿਲਕੁਲ ਇਹ ਤਾਂ ਸਾਡਾ ਸੁਭਾਗ ਹੈ ਜੀ।

 

ਚਲੋ-ਚਲੋ ਸੁਣਦੇ ਹਾਂ ਕਹਾਣੀ ਇੱਕ ਰਾਜੇ ਦੀ। ਰਾਜੇ ਦਾ ਨਾਮ ਸੀ ਕ੍ਰਿਸ਼ਣ ਦੇਵ ਰਾਏ ਅਤੇ ਰਾਜ ਦਾ ਨਾਮ ਸੀ ਵਿਜਯਨਗਰ। ਹੁਣ ਰਾਜੇ ਸਾਡੇ ਹੈ ਤਾਂ ਸਨ ਬੜੇ ਗੁਣੀ ਜੇ ਉਨ੍ਹਾਂ ਵਿੱਚ ਕੋਈ ਖੋਟ ਦੱਸਣੀ ਹੀ ਸੀ ਤਾਂ ਉਹ ਸੀ ਜ਼ਿਆਦਾ ਪ੍ਰੇਮ ਆਪਣੇ ਮੰਤਰੀ ਤੇਨਾਲੀ ਰਾਮਾ ਵੱਲ ਅਤੇ ਦੂਜਾ ਭੋਜਨ ਵੱਲ। ਰਾਜਾ ਜੀ ਹਰ ਦਿਨ ਦੁਪਹਿਰ ਦੇ ਭੋਜਨ ਲਈ ਬੜੀ ਆਸ ਨਾਲ ਬੈਠਦੇ ਸਨ - ਕਿ ਅੱਜ ਕੁਛ ਚੰਗਾ ਬਣਿਆ ਹੋਵੇਗਾ ਅਤੇ ਹਰ ਦਿਨ ਉਨ੍ਹਾਂ ਦੇ ਰਸੋਈਏ, ਉਨ੍ਹਾਂ ਨੂੰ ਉਹੀ ਬੇਜਾਨ ਸਬਜ਼ੀਆਂ ਖੁਆਉਂਦੇ ਸਨ - ਤੋਰੀ, ਘੀਆ, ਕੱਦੂ, ਟਿੰਡਾ, ਓਫ... ਇਸੇ ਤਰ੍ਹਾਂ ਹੀ ਇੱਕ ਦਿਨ ਰਾਜੇ ਨੇ ਖਾਂਦੇ-ਖਾਂਦੇ ਗੁੱਸੇ ਵਿੱਚ ਥਾਲੀ ਸੁੱਟ ਦਿੱਤੀ ਅਤੇ ਰਸੋਈਏ ਨੂੰ ਹੁਕਮ ਦਿੱਤਾ ਕਿ ਜਾਂ ਤਾਂ ਕੱਲ੍ਹ ਕੋਈ ਦੂਜੀ ਸੁਆਦੀ ਸਬਜ਼ੀ ਬਣਾਈਂ ਨਹੀਂ ਤਾਂ ਕੱਲ੍ਹ ਮੈਂ ਤੈਨੂੰ ਸੂਲੀਤੇ ਚਾੜ੍ਹ ਦਿਆਂਗਾ, ਰਸੋਈਆ ਵਿਚਾਰਾ ਡਰ ਗਿਆ। ਹੁਣ ਨਵੀਂ ਸਬਜ਼ੀ ਦੇ ਲਈ ਉਹ ਕਿੱਥੇ ਜਾਵੇ, ਰਸੋਈਆ ਦੌੜਿਆ-ਦੌੜਿਆ ਸਿੱਧਾ ਤੇਨਾਲੀ ਰਾਮਾ ਕੋਲ ਗਿਆ ਅਤੇ ਉਸ ਨੂੰ ਪੂਰੀ ਕਹਾਣੀ ਸੁਣਾਈ। ਸੁਣ ਕੇ ਤੇਨਾਲੀ ਰਾਮਾ ਨੇ ਰਸੋਈਏ ਨੂੰ ਉਪਾਅ ਦੱਸਿਆ, ਅਗਲੇ ਦਿਨ ਰਾਜਾ ਦੁਪਹਿਰ ਦੇ ਵੇਲੇ ਭੋਜਨ ਲਈ ਆਇਆ ਅਤੇ ਰਸੋਈਏ ਨੂੰ ਆਵਾਜ਼ ਦਿੱਤੀ। ਅੱਜ ਕੁਝ ਨਵਾਂ ਸੁਆਦੀ ਬਣਿਆ ਹੈ ਜਾਂ ਸੂਲੀ ਤਿਆਰ ਕਰਾਂ। ਡਰੇ ਹੋਏ ਰਸੋਈਏ ਨੇ ਝਟਪਟ ਥਾਲੀ ਸਜਾਈ ਅਤੇ ਰਾਜੇ ਦੇ ਲਈ ਗਰਮ-ਗਰਮ ਖਾਣਾ ਪਰੋਸਿਆ। ਥਾਲੀ ਵਿੱਚ ਨਵੀਂ ਸਬਜ਼ੀ ਸੀ। ਰਾਜਾ ਉਤਸ਼ਾਹਿਤ ਹੋਇਆ ਅਤੇ ਥੋੜ੍ਹੀ ਜਿਹੀ ਸਬਜ਼ੀ ਖਾ ਕੇ ਵੇਖੀ। ਉਹ ਵਾਹ... ਕਯਾ ਸਬਜ਼ੀ ਸੀ। ਨਾ ਤੋਰੀ ਵਾਂਗ ਸੁੱਕੀ ਸੀ, ਨਾ ਹੀ ਕੱਦੂ ਵਾਂਗ ਮਿੱਠੀ ਸੀ। ਰਸੋਈਏ ਨੇ ਜੋ ਵੀ ਮਸਾਲਾ ਭੁੰਨ ਕੇ, ਕੁੱਟ ਕੇ ਪਾਇਆ ਸੀ, ਸਭ ਚੰਗੀ ਤਰ੍ਹਾਂ ਬਣਿਆ ਸੀ। ਉਗਲੀਆਂ ਚੱਟਦੇ ਹੋਏ ਸੰਤੁਸ਼ਟ ਰਾਜੇ ਨੇ ਰਸੋਈਏ ਨੂੰ ਬੁਲਾਇਆ ਅਤੇ ਪੁੱਛਿਆ ਇਹ ਕਿਹੜੀ ਸਬਜ਼ੀ ਹੈ, ਇਹਦਾ ਨਾਮ ਕੀ ਹੈ। ਜਿਵੇਂ ਸਿਖਾਇਆ ਗਿਆ ਸੀ, ਉਵੇਂ ਹੀ ਰਸੋਈਏ ਨੇ ਉੱਤਰ ਦਿੱਤਾ। ਮਹਾਰਾਜ, ਇਹ ਮੁਕਟਧਾਰੀ ਬੈਂਗਣ ਹੈ, ਪ੍ਰਭੂ ਠੀਕ ਤੁਹਾਡੇ ਵਾਂਗ ਹੀ ਇਹ ਵੀ ਸਬਜ਼ੀਆਂ ਦਾ ਰਾਜਾ ਹੈ ਅਤੇ ਇਸ ਲਈ ਬਾਕੀ ਸਬਜ਼ੀਆਂ ਨੇ ਬੈਂਗਣ ਨੂੰ ਮੁਕਟ ਪਹਿਨਾਇਆ ਹੈ। ਰਾਜਾ ਖੁਸ਼ ਹੋਇਆ ਅਤੇ ਐਲਾਨ ਕੀਤਾ ਕਿ ਅੱਜਤੋਂ ਅਸੀਂ ਇਹੀ ਮੁਕਟਧਾਰੀ ਬੈਂਗਣ ਖਾਵਾਂਗੇ ਅਤੇ ਸਿਰਫ ਅਸੀਂ ਹੀ ਨਹੀਂ, ਸਾਡੇ ਰਾਜ ਵਿੱਚ ਵੀ ਸਿਰਫ ਬੈਂਗਣ ਹੀ ਬਣੇਗਾ ਅਤੇ ਕੋਈ ਹੋਰ ਸਬਜ਼ੀ ਨਹੀਂ ਬਣੇਗੀ। ਰਾਜਾ ਅਤੇ ਪ੍ਰਜਾ ਦੋਵੇਂ ਖੁਸ਼ ਸਨ। ਯਾਨੀ ਪਹਿਲਾਂ-ਪਹਿਲਾਂ ਤਾਂ ਸਾਰੇ ਖੁਸ਼ ਸਨ, ਉਨ੍ਹਾਂ ਨੂੰ ਨਵੀਂ ਸਬਜ਼ੀ ਮਿਲੀ ਹੈ, ਜਿਉਂ-ਜਿਉ ਦਿਨ ਬੀਤਦੇ ਗਏ, ਸੁਰ ਥੋੜ੍ਹਾ ਮੱਧਮ ਹੁੰਦਾ ਗਿਆ। ਇੱਕ ਘਰ ਵਿੱਚ ਬੈਂਗਣ ਦਾ ਭੜਥਾ ਬਣਦਾ ਤੇ ਦੂਜੇ ਵਿੱਚ ਬੈਂਗਣ ਦੀ ਸਬਜ਼ੀ। ਇੱਕ ਦੇ ਘਰ ਕੱਤੇ ਦਾ ਸਾਂਭਰ ਤੇ ਦੂਸਰੇ ਦੇ ਘਰ ਵਾਂਗੀ ਭਾਤ। ਇੱਕ ਹੀ ਬੈਂਗਣ ਵਿਚਾਰਾ ਕਿੰਨੇ ਰੂਪ ਧਰੇ। ਹੌਲੀ-ਹੌਲੀ ਰਾਜਾ ਵੀ ਤੰਗ ਗਿਆ। ਹਰ ਦਿਨ ਉਹੀ ਬੈਂਗਣ ਅਤੇ ਇੱਕ ਦਿਨ ਅਜਿਹਾ ਆਇਆ ਕਿ ਰਾਜੇ ਨੇ ਰਸੋਈਏ ਨੂੰ ਬੁਲਾਇਆ ਅਤੇ ਖੂਬ ਡਾਂਟਿਆ, ਤੈਨੂੰ ਕਿਸ ਨੇ ਕਿਹਾ ਸੀ ਕਿ ਬੈਂਗਣ ਦੇ ਸਿਰਤੇ ਮੁਕਟ ਹੈ। ਇਸ ਰਾਜ ਵਿੱਚ ਅੱਜ ਤੋਂ ਕੋਈ ਬੈਂਗਣ ਨਹੀਂ ਖਾਵੇਗਾ। ਕੱਲ੍ਹ ਤੋਂ ਬਾਕੀ ਕੋਈ ਸਬਜ਼ੀ ਬਣਾਉਣਾ ਪਰ ਬੈਂਗਣ ਨਾ ਬਣਾਉਣਾ, ਜਿਵੇਂ ਤੁਹਾਡੀ ਆਗਿਆ ਮਹਾਰਾਜ, ਕਹਿ ਕੇ ਰਸੋਈਆ ਸਿੱਧਾ ਤੇਨਾਲੀ ਰਾਮਾ ਦੇ ਕੋਲ ਗਿਆ। ਤੇਨਾਲੀ ਰਾਮਾ ਦੇ ਪੈਰਾਂਤੇ ਡਿੱਗ ਕੇ ਕਿਹਾ ਮੰਤਰੀ ਜੀ ਧੰਨਵਾਦ। ਤੁਸੀਂ ਸਾਡੀ ਜਾਨ ਬਚਾਅ ਲਈ। ਤੁਹਾਡੇ ਸੁਝਾਅ ਦੀ ਵਜ੍ਹਾ ਨਾਲ ਹੁਣ ਅਸੀਂ ਕੋਈ ਵੀ ਸਬਜ਼ੀ ਰਾਜਾ ਜੀ ਨੂੰ ਖੁਆ ਸਕਦੇ ਹਾਂ। ਤੇਨਾਲੀ ਰਾਮਾ ਨੇ ਹੱਸਦੇ ਹੋਏ ਕਿਹਾ ਉਹ ਮੰਤਰੀ ਹੀ ਕੀ ਜੋ ਰਾਜੇ ਨੂੰ ਖੁਸ਼ ਨਾ ਰੱਖ ਸਕੇ ਅਤੇ ਇਸੇ ਤਰ੍ਹਾਂ ਰਾਜਾ ਕ੍ਰਿਸ਼ਣ ਦੇਵ ਰਾਏ ਅਤੇ ਮੰਤਰੀ ਤੇਨਾਲੀ ਰਾਮਾ ਦੀਆਂ ਕਹਾਣੀਆਂ ਬਣਦੀਆਂ ਗਈਆਂ, ਲੋਕ ਸੁਣਦੇ ਗਏ। ਧੰਨਵਾਦ

 

ਪ੍ਰਧਾਨ ਮੰਤਰੀ :            ਤੁਹਾਡੀ ਗੱਲ ਵਿੱਚ Exactness ਸੀ, ਇੰਨੀਆਂ ਬਾਰੀਕੀਆਂ ਨੂੰ ਫੜ੍ਹਿਆ, ਮੈਂ ਸਮਝਦਾ ਹਾਂ ਬੱਚੇ, ਵੱਡੇ ਜੋ ਵੀ ਸੁਣਨਗੇ, ਕਈ ਚੀਜ਼ਾਂ ਨੂੰ ਯਾਦ ਰੱਖਣਗੇ। ਬਹੁਤ ਵਧੀਆ ਢੰਗ ਨਾਲ ਤੁਸੀਂ ਦੱਸਿਆ ਅਤੇ ਵਿਸ਼ੇਸ਼ Coincidence ਅਜਿਹਾ ਹੈ ਕਿ ਦੇਸ਼ ਵਿੱਚ ਪੋਸ਼ਣ ਮਹੀਨਾ ਚਲ ਰਿਹਾ ਹੈ ਅਤੇ ਤੁਹਾਡੀ ਕਥਾ ਭੋਜਨ ਨਾਲ ਜੁੜੀ ਹੋਈ ਹੈ ਅਤੇ ਮੈਂ ਜ਼ਰੂਰ, ਇਹ ਜੋ Story Tellers ਤੁਸੀਂ ਲੋਕ ਹੋ ਜਾਂ ਹੋਰ ਵੀ ਲੋਕ ਹਨ। ਸਾਨੂੰ ਕਿਸ ਤਰ੍ਹਾਂ ਨਾਲ ਸਾਡੇ ਦੇਸ਼ ਦੀ ਨਵੀਂ ਪੀੜ੍ਹੀ ਨੂੰ, ਸਾਡੇ ਮਹਾਨ ਮਹਾਪੁਰਸ਼, ਮਹਾਨ ਮਾਂ-ਭੈਣਾਂ ਜੋ ਹੋ ਚੁੱਕੀਆਂ ਹਨ। ਕਹਾਣੀਆਂ ਦੇ ਮਾਧਿਅਮ ਨਾਲ ਕਿਵੇਂ ਜੁੜਿਆ ਜਾਵੇ। ਅਸੀਂ ਕਥਾ-ਸ਼ਾਸਤਰ ਨੂੰ ਹੋਰ ਜ਼ਿਆਦਾ ਕਿਵੇਂ ਪ੍ਰਚਾਰਿਤ ਕਰੀਏ, ਪਾਪੂਲਰ ਕਰੀਏ ਅਤੇ ਹਰ ਘਰ ਵਿੱਚ ਚੰਗੀ ਕਹਾਣੀ ਕਹਿਣਾ, ਚੰਗੀ ਕਹਾਣੀ ਬੱਚਿਆਂ ਨੂੰ ਸੁਣਾਉਣਾ, ਇਹ ਜਨ-ਜੀਵਨ ਦਾ ਬਹੁਤ ਵੱਡਾ ਕ੍ਰੈਡਿਟ ਹੋਵੇ। ਉਹ ਮਾਹੌਲ ਕਿਵੇਂ ਬਣਾਈਏ, ਉਸ ਦਿਸ਼ਾ ਵਿੱਚ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਲੇਕਿਨ ਮੈਨੂੰ ਬਹੁਤ ਚੰਗਾ ਲਗਿਆ ਤੁਹਾਡੇ ਨਾਲ ਗੱਲ ਕਰਕੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ

 

ਸਮੂਹ ਸਵਰ :               ਧੰਨਵਾਦ ਸਰ।

 

ਕਹਾਣੀ ਰਾਹੀਂ ਸੰਸਕਾਰ ਅੱਗੇ ਵਧਾਉਣ ਵਾਲੀਆਂ ਇਨ੍ਹਾਂ ਭੈਣਾਂ ਨੂੰ ਸੁਣਿਆ। ਮੈਂ ਜਦੋਂ ਉਨ੍ਹਾਂ ਨਾਲ ਫ਼ੋਨਤੇ ਗੱਲ ਕਰ ਰਿਹਾ ਸੀ ਤਾਂ ਇੰਨੀ ਲੰਬੀ ਗੱਲ ਸੀ ਤਾਂ ਮੈਨੂੰ ਲਗਿਆ ਕਿਮਨ ਕੀ ਬਾਤਦੇ ਸਮੇਂ ਦੀ ਸੀਮਾ ਹੈ ਤਾਂ ਮੇਰੀ ਉਨ੍ਹਾਂ ਨਾਲ ਜੋ ਗੱਲਾਂ ਹੋਈਆਂ ਹਨ, ਉਹ ਸਾਰੀਆਂ ਗੱਲਾਂ ਮੈਂ ਮੇਰੇ NarendraModiAppਤੇ upload ਕਰਾਂਗਾ - ਪੂਰੀਆਂ ਕਥਾਵਾਂ ਜ਼ਰੂਰ ਉੱਥੇ ਸੁਣੋ। ਹੁਣ ਮਨ ਕੀ ਬਾਤ ਵਿੱਚ ਤਾਂ ਮੈਂ ਉਹਦਾ ਬਹੁਤ ਛੋਟਾ ਜਿਹਾ ਭਾਗ ਹੀ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਮੈਂ ਜ਼ਰੂਰ ਤੁਹਾਨੂੰ ਅਨੁਰੋਧ ਕਰਾਂਗਾ, ਪਰਿਵਾਰ ਵਿੱਚ ਹਰ ਹਫ਼ਤੇ ਤੁਸੀਂ ਕਹਾਣੀਆਂ ਦੇ ਲਈ ਕੁਝ ਸਮਾਂ ਕੱਢੋ ਅਤੇ ਇਹ ਵੀ ਕਰ ਸਕਦੇ ਹੋ ਕਿ ਪਰਿਵਾਰ ਦੇ ਹਰ ਮੈਂਬਰ ਨੂੰ, ਹਰ ਹਫ਼ਤੇ ਦੇ ਲਈ ਇੱਕ ਵਿਸ਼ਾ ਤੈਅ ਕਰੋ। ਜਿਵੇਂ ਮਨ ਲਓ ਦਇਆ ਹੈ, ਸੰਵੇਦਨਸ਼ੀਲਤਾ ਹੈ, ਹੌਸਲਾ ਹੈ, ਤਿਆਗ ਹੈ, ਬਹਾਦਰੀ ਹੈ - ਕੋਈ ਇੱਕ ਭਾਵ ਅਤੇ ਪਰਿਵਾਰ ਦੇ ਸਾਰੇ ਮੈਂਬਰ ਉਸ ਹਫ਼ਤੇ ਇੱਕ ਹੀ ਵਿਸ਼ੇਤੇ ਸਾਰੇ ਦੇ ਸਾਰੇ ਲੋਕ ਕਹਾਣੀ ਲੱਭਣਗੇ ਅਤੇ ਪਰਿਵਾਰ ਦੇ ਸਾਰੇ ਮਿਲ ਕੇ ਇੱਕ-ਇੱਕ ਕਹਾਣੀ ਕਹਿਣਗੇ।

 

ਤੁਸੀਂ ਦੇਖੋ ਪਰਿਵਾਰ ਵਿੱਚ ਕਿੰਨਾ ਵੱਡਾ ਖਜ਼ਾਨਾ ਹੋ ਜਾਵੇਗਾ। ਰਿਸਰਚ ਦਾ ਕਿੰਨਾ ਵਧੀਆ ਕੰਮ ਹੋ ਜਾਵੇਗਾ। ਹਰ ਕਿਸੇ ਨੂੰ ਕਿੰਨਾ ਆਨੰਦ ਆਵੇਗਾ ਅਤੇ ਪਰਿਵਾਰ ਵਿੱਚ ਇੱਕ ਨਵੇਂ ਪ੍ਰਾਣ, ਨਵੀਂ ਜਾਨ ਆਵੇਗੀ, ਉਸੇ ਤਰ੍ਹਾਂ ਨਾਲ ਅਸੀਂ ਇੱਕ ਕੰਮ ਹੋਰ ਵੀ ਕਰ ਸਕਦੇ ਹਾਂ, ਮੈਂ ਕਥਾ ਸੁਣਾਉਣ ਵਾਲੇ ਸਾਰਿਆਂ ਨੂੰ ਅਨੁਰੋਧ ਕਰਾਂਗਾ, ਅਸੀਂ ਆਜ਼ਾਦੀ ਦੇ 75 ਵਰ੍ਹੇ ਮਨਾਉਣ ਵਾਲੇ ਹਾਂ। ਕੀ ਅਸੀਂ ਸਾਡੀਆਂ ਕਥਾਵਾਂ ਵਿੱਚ ਪੂਰੇ ਗੁਲਾਮੀ ਦੇ ਕਾਲਖੰਡ ਦੀਆਂ ਜਿੰਨੀਆਂ ਪ੍ਰੇਰਕ ਘਟਨਾਵਾਂ ਹਨ, ਉਨ੍ਹਾਂ ਨੂੰ ਕਥਾਵਾਂ ਵਿੱਚ ਪ੍ਰਚਾਰਿਤ ਕਰ ਸਕਦੇ ਹਾਂ। ਵਿਸ਼ੇਸ਼ ਕਰਕੇ 1857 ਤੋਂ 1947 ਤੱਕ। ਹਰ ਛੋਟੀ-ਵੱਡੀ ਘਟਨਾ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਕਥਾਵਾਂ ਦੇ ਦੁਆਰਾ ਜਾਣ-ਪਹਿਚਾਣ ਕਰਵਾ ਸਕਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਜ਼ਰੂਰ ਇਸ ਕੰਮ ਨੂੰ ਕਰੋਗੇ। ਕਹਾਣੀ ਕਹਿਣ ਦੀ ਇਹ ਕਲਾ ਦੇਸ਼ ਵਿੱਚ ਹੋਰ ਜ਼ਿਆਦਾ ਮਜ਼ਬੂਤ ਬਣੇ ਅਤੇ ਇੰਨੀ ਜ਼ਿਆਦਾ ਪ੍ਰਚਾਰਿਤ ਹੋਵੇ ਅਤੇ ਸਹਿਜ ਬਣੇ। ਆਓ ਅਸੀਂ ਸਾਰੇ ਕੋਸ਼ਿਸ਼ ਕਰੀਏ।

 

ਮੇਰੇ ਪਿਆਰੇ ਦੇਸ਼ਵਾਸੀਓ, ਆਓ ਕਹਾਣੀਆਂ ਦੀ ਦੁਨੀਆ ਤੋਂ ਹੁਣ ਅਸੀਂ ਸੱਤ ਸਮੁੰਦਰ ਪਾਰ ਚਲਦੇ ਹਾਂ। ਇਹ ਆਵਾਜ਼ ਸੁਣੋ।

 

‘‘ਨਮਸਤੇ ਭਰਾਵੋ ਅਤੇ ਭੈਣੋ, ਮੇਰਾ ਨਾਮ ਸੇਦੂ ਦੇਮਬੇਲੇ ਹੈ। ਮੈਂ ਵੈਸਟ ਅਫਰੀਕਾ ਦੇ ਇੱਕ ਦੇਸ਼ ਮਾਲੀ ਤੋਂ ਹਾਂ। ਮੈਨੂੰ ਫਰਵਰੀ ਵਿੱਚ ਭਾਰਤ Visitਤੇ ਸਭ ਤੋਂ ਵੱਡੇ ਧਾਰਮਿਕ ਤਿਓਹਾਰ ਕੁੰਭ ਮੇਲੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਮੇਰੇ ਲਈ ਇਹ ਬਹੁਤ ਜ਼ਿਆਦਾ ਮਾਣ ਦੀ ਗੱਲ ਹੈ। ਮੈਨੂੰ ਕੁੰਭ ਮੇਲੇ ਵਿੱਚ ਸ਼ਾਮਿਲ ਹੋ ਕੇ ਬਹੁਤ ਚੰਗਾ ਲਗਿਆ ਅਤੇ ਭਾਰਤ ਦੇ ਕਲਚਰ ਨੂੰ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਲੋਕਾਂ ਨੂੰ ਇੱਕ ਵਾਰ ਫਿਰ ਭਾਰਤ Visit ਕਰਨ ਦਾ ਮੌਕਾ ਦਿੱਤਾ ਜਾਵੇ ਤਾਕਿ ਅਸੀਂ ਭਾਰਤ ਦੇ ਬਾਰੇ ਹੋਰ ਸਿੱਖ ਸਕੀਏ। ਨਮਸਤੇ।’’

 

ਪ੍ਰਧਾਨ ਮੰਤਰੀ  :           ਹੈ ਨਾ ਮਜ਼ੇਦਾਰ। ਤਾਂ ਇਹ ਸਨ ਮਾਲੀ ਦੇ ਸੇਦੂ ਦੇਮਬੇਲੇ। ਮਾਲੀ ਭਾਰਤ ਤੋਂ ਦੂਰ ਪੱਛਮ ਅਫਰੀਕਾ ਦਾ ਇੱਕ ਵੱਡਾ ਅਤੇ Land-Locked ਦੇਸ਼ ਹੈ। ਸੇਦੂ ਦੇਮਬੇਲੇ ਮਾਲੀ ਦੇ ਇੱਕ ਸ਼ਹਿਰ Kita ਦੇ ਇੱਕ ਪਬਲਿਕ ਸਕੂਲ ਵਿੱਚ ਅਧਿਆਪਕ ਹਨ। ਉਹ ਬੱਚਿਆਂ ਨੂੰ ਇੰਗਲਿਸ਼, ਮਿਊਜ਼ਿਕ ਅਤੇ ਪੇਂਟਿੰਗ ਡਰਾਇੰਗ ਪੜ੍ਹਾਉਂਦੇ ਹਨ, ਸਿਖਾਉਂਦੇ ਹਨ ਪਰ ਉਨ੍ਹਾਂ ਦੀ ਇੱਕ ਹੋਰ ਪਹਿਚਾਣ ਵੀ ਹੈ - ਮਾਲੀ ਦੇ ਲੋਕ ਉਨ੍ਹਾਂ ਨੂੰ ਹਿੰਦੁਸਤਾਨ ਦਾ ਬਾਬੂ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਅਖਵਾਉਣ ਵਿੱਚ ਬਹੁਤ ਮਾਣ ਮਹਿਸੂਸ ਹੁੰਦਾ ਹੈ। ਹਰ ਇੱਕ ਐਤਵਾਰ ਨੂੰ ਉਹ ਦੁਪਹਿਰ ਬਾਅਦ ਉਹ ਮਾਲੀ ਵਿੱਚ ਇੱਕ ਘੰਟੇ ਤਾਂ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਹਨ। ਇਸ ਪ੍ਰੋਗਰਾਮ ਦਾ ਨਾਮ ਹੈ Indian Frequency on Bollywood songs ਇਸ ਨੂੰ ਪਿਛਲੇ 23 ਸਾਲਾਂ ਤੋਂ ਪੇਸ਼ ਕਰਦੇ ਰਹੇ ਹਨ। ਇਸ ਪ੍ਰੋਗਰਾਮ ਦੇ ਦੌਰਾਨ ਉਹ ਫ੍ਰੈਂਚ ਦੇ ਨਾਲ-ਨਾਲ ਮਾਲੀ ਦੀ ਲੋਕ ਭਾਸ਼ਾਬੰਮਬਾਰਾਵਿੱਚ ਵੀ ਆਪਣੀ ਕੁਮੈਂਟਰੀ ਕਰਦੇ ਹਨ ਅਤੇ ਬੜੇ ਨਾਟਕੀ ਢੰਗ ਨਾਲ ਕਰਦੇ ਹਨ। ਭਾਰਤ ਦੇ ਪ੍ਰਤੀ ਉਨ੍ਹਾਂ ਦੇ ਮਨ ਵਿੱਚ ਅਥਾਹ ਪ੍ਰੇਮ ਹੈ। ਭਾਰਤ ਨਾਲ ਉਨ੍ਹਾਂ ਦੇ ਡੂੰਘੇ ਲਗਾਓ ਦੀ ਇੱਕ ਹੋਰ ਵਜ੍ਹਾ ਇਹ ਵੀ ਹੈ ਕਿ ਉਨ੍ਹਾਂ ਦਾ ਜਨਮ ਵੀ 15 ਅਗਸਤ ਨੂੰ ਹੋਇਆ ਸੀ। ਸੇਦੂ ਜੀ ਨੇ ਦੋ ਘੰਟੇ ਦਾ ਇੱਕ ਹੋਰ ਪ੍ਰੋਗਰਾਮ ਹੁਣ ਹਰ ਇੱਕ ਐਤਵਾਰ ਰਾਤ 9 ਵਜੇ ਸ਼ੁਰੂ ਕੀਤਾ ਹੈ, ਇਸ ਵਿੱਚ ਉਹ ਬਾਲੀਵੁੱਡ ਦੀ ਇੱਕ ਪੂਰੀ ਫਿਲਮ ਦੀ ਕਹਾਣੀ ਫ੍ਰੈਂਚ ਅਤੇ ਬੰਮਬਾਰਾ ਵਿੱਚ ਸੁਣਾਉਂਦੇ ਹਨ। ਕਦੇ-ਕਦੇ ਕਿਸੇ ਇਮੋਸ਼ਨਲ ਸੀਨ ਦੇ ਬਾਰੇ ਗੱਲ ਕਰਦੇ ਹੋਏ ਉਹ ਖੁਦ ਵੀ ਅਤੇ ਉਨ੍ਹਾਂ ਦੇ ਸਰੋਤਾ ਵੀ ਇਕੱਠੇ ਰੋ ਪੈਂਦੇ ਹਨ। ਸੇਦੂ ਜੀ ਦੇ ਪਿਤਾ ਨੇ ਹੀ ਭਾਰਤੀ ਸੰਸਿਤੀ ਨਾਲ ਉਨ੍ਹਾਂ ਦੀ ਪਹਿਚਾਣ ਕਰਵਾਈ ਸੀ। ਉਨ੍ਹਾਂ ਦੇ ਪਿਤਾ ਸਿਨੇਮਾ, ਥੀਏਟਰ ਵਿੱਚ ਕੰਮ ਕਰਦੇ ਸਨ ਅਤੇ ਉੱਥੇ ਭਾਰਤੀ ਫਿਲਮਾਂ ਵੀ ਵਿਖਾਈਆਂ ਜਾਂਦੀਆਂ ਸਨ। ਇਸ 15 ਅਗਸਤ ਨੂੰ ਉਨ੍ਹਾਂ ਨੇ ਹਿੰਦੀ ਵਿੱਚ ਇੱਕ ਵੀਡੀਓ ਦੇ ਮਾਧਿਅਮ ਨਾਲ ਭਾਰਤ ਦੇ ਲੋਕਾਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਸਨ। ਅੱਜ ਉਨ੍ਹਾਂ ਦੇ ਬੱਚੇ ਭਾਰਤ ਦਾ ਰਾਸ਼ਟਰ ਗਾਨ ਅਸਾਨੀ ਨਾਲ ਗਾਉਂਦੇ ਹਨ। ਤੁਸੀਂ ਇਹ ਦੋਵੇਂ ਵੀਡੀਓ ਜ਼ਰੂਰ ਦੇਖੋ ਅਤੇ ਉਨ੍ਹਾਂ ਦੇ ਭਾਰਤ ਪ੍ਰੇਮ ਨੂੰ ਮਹਿਸੂਸ ਕਰੋ। ਸੇਦੂ ਜੀ ਨੇ ਜਦੋਂ ਕੁੰਭ ਦਾ ਦੌਰਾ ਕੀਤਾ ਸੀ ਤਾਂ ਉਸ ਸਮੇਂ ਉਹ ਡੈਲੀਗੇਸ਼ਨ ਦਾ ਹਿੱਸਾ ਸਨ, ਜਿਸ ਨੂੰ ਮੈਂ ਮਿਲਿਆ ਸੀ। ਭਾਰਤ ਦੇ ਲਈ ਉਨ੍ਹਾਂ ਦਾ ਇਸ ਤਰ੍ਹਾਂ ਦਾ ਜਨੂੰਨ, ਪ੍ਰੇਮ ਅਤੇ ਪਿਆਰ ਵਾਕਿਆ ਹੀ ਸਾਡੇ ਸਾਰਿਆਂ ਦੇ ਲਈ ਫ਼ਖਰ ਦੀ ਗੱਲ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਇੱਥੇ ਕਿਹਾ ਜਾਂਦਾ ਹੈ ਜੋ ਜ਼ਮੀਨ ਨਾਲ ਜਿੰਨਾ ਜੁੜਿਆ ਹੁੰਦਾ ਹੈ, ਉਹ ਵੱਡੇ ਤੋਂ ਵੱਡੇ ਤੂਫਾਨਾਂ ਵਿੱਚ ਵੀ ਓਨਾ ਹੀ ਅਡਿੱਗ ਰਹਿੰਦਾ ਹੈ। ਕੋਰੋਨਾ ਦੇ ਇਸ ਕਠਿਨ ਸਮੇਂ ਵਿੱਚ ਸਾਡਾ ਖੇਤੀ ਖੇਤਰ, ਸਾਡੇ ਕਿਸਾਨ ਇਸ ਦੀ ਜਿਉਂਦੀ ਜਾਗਦੀ ਉਦਾਹਰਣ ਹਨ। ਸੰਕਟ ਦੇ ਇਸ ਕਾਲ ਵਿੱਚ ਸਾਡੇ ਦੇਸ਼ ਦੇ ਖੇਤੀ ਖੇਤਰ ਨੇ ਫਿਰ ਇੱਕ ਵਾਰ ਆਪਣਾ ਦਮ-ਖ਼ਮ ਵਿਖਾਇਆ ਹੈ। ਸਾਥੀਓ ਦੇਸ਼ ਦਾ ਖੇਤੀ ਖੇਤਰ, ਸਾਡੇ ਕਿਸਾਨ, ਸਾਡੇ ਪਿੰਡ ਆਤਮਨਿਰਭਰ ਭਾਰਤ ਦਾ ਅਧਾਰ ਹਨ, ਇਹ ਮਜ਼ਬੂਤ ਹੋਣਗੇ ਤਾਂ ਆਤਮਨਿਰਭਰ ਭਾਰਤ ਦੀ ਨੀਂਹ ਮਜ਼ਬੂਤ ਹੋਵੇਗੀ। ਬੀਤੇ ਕੁਝ ਸਮੇਂ ਵਿੱਚ ਇਨ੍ਹਾਂ ਖੇਤਰਾਂ ਨੇ ਖੁਦ ਨੂੰ ਅਨੇਕਾਂ ਪਾਬੰਦੀਆਂ ਤੋਂ ਆਜ਼ਾਦ ਕੀਤਾ ਹੈ, ਅਨੇਕਾਂ ਮਿਥਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਨੂੰ ਕਈ ਅਜਿਹੇ ਕਿਸਾਨਾਂ ਦੀਆਂ ਚਿੱਠੀਆਂ ਮਿਲਦੀਆਂ ਹਨ, ਕਿਸਾਨ ਸੰਗਠਨਾਂ ਨਾਲ ਮੇਰੀ ਗੱਲ ਹੁੰਦੀ ਹੈ ਜੋ ਦੱਸਦੇ ਹਨ ਕਿ ਕਿਵੇਂ ਖੇਤੀ ਵਿੱਚ ਨਵੇਂ-ਨਵੇਂ ਆਯਾਮ ਜੁੜ ਰਹੇ ਹਨ, ਕਿਵੇਂ ਖੇਤੀ ਵਿੱਚ ਬਦਲਾਓ ਰਿਹਾ ਹੈ। ਜੋ ਮੈਂ ਉਨ੍ਹਾਂ ਤੋਂ ਸੁਣਿਆ ਹੈ ਅਤੇ ਜੋ ਮੈਂ ਹੋਰਾਂ ਤੋਂ ਸੁਣਿਆ ਹੈ, ਮੇਰਾ ਮਨ ਕਰਦਾ ਹੈ ਅੱਜਮਨ ਕੀ ਬਾਤਉਨ੍ਹਾਂ ਕਿਸਾਨਾਂ ਦੀਆਂ ਕੁਝ ਗੱਲਾਂ ਜ਼ਰੂਰ ਤੁਹਾਨੂੰ ਦੱਸਾਂ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਸਾਡੇ ਇੱਕ ਕਿਸਾਨ ਭਾਈ, ਉਨ੍ਹਾਂ ਦੇ ਨਾਮ ਹੈ ਸ਼੍ਰੀ ਕੰਵਰ ਚੌਹਾਨ। ਉਨ੍ਹਾਂ ਨੇ ਦੱਸਿਆ ਹੈ ਕਿ ਕਿਵੇਂ ਇੱਕ ਸਮਾਂ ਸੀ, ਜਦੋਂ ਉਨ੍ਹਾਂ ਨੂੰ ਮੰਡੀ ਤੋਂ ਬਾਹਰ ਆਪਣੇ ਫ਼ਲ ਅਤੇ ਸਬਜ਼ੀਆਂ ਵੇਚਣ ਵਿੱਚ ਬਹੁਤ ਦਿੱਕਤ ਆਉਦੀ ਸੀ, ਜੇਕਰ ਉਹ ਮੰਡੀ ਤੋਂ ਬਾਹਰ ਆਪਣੇ ਫ਼ਲ ਅਤੇ ਸਬਜ਼ੀਆਂ ਵੇਚਦੇ ਸਨ ਅਤੇ ਕਈ ਵਾਰ ਉਨ੍ਹਾਂ ਦੇ ਫ਼ਲ, ਸਬਜ਼ੀ ਅਤੇ ਗੱਡੀਆਂ ਤੱਕ ਜ਼ਬਤ ਹੋ ਜਾਂਦੀਆਂ ਸਨ। ਲੇਕਿਨ 2014 ਵਿੱਚ ਫ਼ਲ ਅਤੇ ਸਬਜ਼ੀਆਂ ਨੂੰ APMC ਐਕਟ ਤੋਂ ਬਾਹਰ ਕਰ ਦਿੱਤਾ ਗਿਆ। ਇਸ ਦਾ ਉਨ੍ਹਾਂ ਨੂੰ ਅਤੇ ਆਲੇ-ਦੁਆਲੇ ਦੇ ਸਾਥੀ ਕਿਸਾਨਾਂ ਨੂੰ ਬਹੁਤ ਲਾਭ ਹੋਇਆ। ਚਾਰ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ਦੇ ਸਾਥੀ ਕਿਸਾਨਾਂ ਨਾਲ ਮਿਲ ਕੇ ਇੱਕ ਕਿਸਾਨ ਉਤਪਾਦਕ ਸਮੂਹ ਦੀ ਸਥਾਪਨਾ ਕੀਤੀ। ਅੱਜ ਪਿੰਡ ਦੇ ਕਿਸਾਨ Sweet Corn ਅਤੇ Baby Corn ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ ਉਤਪਾਦ ਅੱਜ ਦਿੱਲੀ ਦੀ ਆਜ਼ਾਦਪੁਰ ਮੰਡੀ, ਵੱਡੀ ਰੀਟੇਲ ਚੈਨ ਅਤੇ ਫਾਈਵ ਸਟਾਰ ਹੋਟਲਾਂ ਵਿੱਚ ਸਿੱਧੇ ਸਪਲਾਈ ਹੋ ਰਹੇ ਹਨ। ਅੱਜ ਪਿੰਡ ਦੇ ਕਿਸਾਨ ਸਵੀਟ ਕੋਰਨ ਤੇ ਬੇਬੀ ਕੋਰਨ ਦੀ ਖੇਤੀ ਨਾਲ ਢਾਈ ਤੋਂ ਤਿੰਨ ਲੱਖ ਪ੍ਰਤੀ ਏਕੜ ਸਾਲਾਨਾ ਕਮਾਈ ਕਰ ਰਹੇ ਹਨ। ਇੰਨਾ ਹੀ ਨਹੀਂ ਇਸੇ ਪਿੰਡ ਦੇ 60 ਤੋਂ ਜ਼ਿਆਦਾ ਕਿਸਾਨ ਨੈੱਟ ਹਾਊਸ ਬਣਾ ਕੇ, ਪੋਲੀ ਹਾਊਸ ਬਣਾ ਕੇ ਟਮਾਟਰ, ਖੀਰਾ, ਸ਼ਿਮਲਾ ਮਿਰਚ ਇਸ ਦੀਆਂ ਵੱਖ-ਵੱਖ variety ਦਾ ਉਤਪਾਦਨ ਕਰਕੇ ਹਰ ਸਾਲ ਪ੍ਰਤੀ ਏਕੜ 10 ਤੋਂ 12 ਲੱਖ ਰੁਪਏ ਤੱਕ ਦੀ ਕਮਾਈ ਕਰ ਰਹੇ ਹਨ। ਜਾਣਦੇ ਹੋ ਇਨ੍ਹਾਂ ਕਿਸਾਨਾਂ ਦੇ ਕੋਲ ਕੀ ਅਲਗ ਹੈ - ਆਪਣੇ ਫਲ-ਸਬਜ਼ੀਆਂ ਨੂੰ ਕਿਤੇ ਵੀ, ਕਿਸੇ ਨੂੰ ਵੀ ਵੇਚਣ ਦੀ ਤਾਕਤ ਹੈ ਅਤੇ ਇਹ ਤਾਕਤ ਹੀ ਉਨ੍ਹਾਂ ਦੀ ਇਸ ਤਰੱਕੀ ਦਾ ਅਧਾਰ ਹੈ। ਹੁਣ ਇਹੀ ਤਾਕਤ ਦੇਸ਼ ਦੇ ਦੂਸਰੇ ਕਿਸਾਨਾਂ ਨੂੰ ਵੀ ਮਿਲੀ ਹੈ। ਫ਼ਲ-ਸਬਜ਼ੀਆਂ ਦੇ ਲਈ ਹੀ ਨਹੀਂ, ਆਪਣੇ ਖੇਤ ਵਿੱਚ ਉਹ ਜੋ ਪੈਦਾ ਕਰ ਰਹੇ ਹਨ। ਝੋਨਾ, ਕਣਕ, ਸਰ੍ਹੋਂ, ਗੰਨਾ ਜੋ ਉਹ ਉਗਾ ਰਹੇ ਹਨ, ਉਸ ਨੂੰ ਆਪਣੀ ਇੱਛਾ ਦੇ ਅਨੁਸਾਰ ਜਿੱਥੇ ਜ਼ਿਆਦਾ ਕੀਮਤ ਮਿਲੇ, ਕਿਤੇ ਵੀ ਵੇਚਣ ਦੀ ਹੁਣ ਉਨ੍ਹਾਂ ਨੂੰ ਆਜ਼ਾਦੀ ਮਿਲ ਗਈ ਹੈ।

 

ਸਾਥੀਓ, 3-4 ਸਾਲ ਪਹਿਲਾਂ ਹੀ ਮਹਾਰਾਸ਼ਟਰ ਵਿੱਚ ਫਲ ਅਤੇ ਸਬਜ਼ੀਆਂ ਨੂੰ APMC ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਸੀ। ਇਸ ਬਦਲਾਓ ਨਾਲ ਕਿਵੇਂ ਮਹਾਰਾਸ਼ਟਰ ਦੇ ਫਲ ਅਤੇ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਦੀ ਸਥਿਤੀ ਬਦਲੀ, ਇਸ ਦਾ ਉਦਾਹਰਣ ਹੈ, Sri Swami Samarth Farmer’s producer company limited - ਇਹ ਕਿਸਾਨਾਂ ਦਾ ਸਮੂਹ ਹੈ। ਪੂਨੇ ਅਤੇ ਮੁੰਬਈ ਵਿੱਚ ਕਿਸਾਨ ਹਫ਼ਤਾਵਾਰੀ ਬਾਜ਼ਾਰ ਖੁਦ ਚਲਾ ਰਹੇ ਹਨ। ਇਨ੍ਹਾਂ ਬਾਜ਼ਾਰਾਂ ਵਿੱਚ ਲਗਭਗ 70 ਪਿੰਡਾਂ ਦੇ ਸਾਢੇ 4 ਹਜ਼ਾਰ ਕਿਸਾਨਾਂ ਦੀ ਪੈਦਾਵਾਰ ਸਿੱਧੇ ਵੇਚੀ ਜਾਂਦੀ ਹੈ, ਕੋਈ ਵਿਚੌਲਾ ਨਹੀਂ। ਦਿਹਾਤੀ ਨੌਜਵਾਨ ਸਿੱਧੇ ਬਜ਼ਾਰ ਵਿੱਚ ਖੇਤੀ ਅਤੇ ਵੇਚਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਹੁੰਦੇ ਹਨ - ਇਸ ਦਾ ਸਿੱਧਾ ਲਾਭ ਕਿਸਾਨਾਂ ਨੂੰ ਹੁੰਦਾ ਹੈ। ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਵਿੱਚ ਹੁੰਦਾ ਹੈ।

 

ਇੱਕ ਹੋਰ ਉਦਾਹਰਣ ਤਮਿਲ ਨਾਡੂ ਦੇ ਥੇਨੀ ਜ਼ਿਲ੍ਹੇ ਦਾ ਹੈ, ਇੱਥੇ ਹੈ ਤਮਿਲ ਨਾਡੂ ਕੇਲਾ। Farmer Produce Company ਇਹ Farmer Produce Company ਕਹਿਣ ਨੂੰ ਤਾਂ ਕੰਪਨੀ ਹੈ, ਹਕੀਕਤ ਵਿੱਚ ਇਹ ਕਿਸਾਨਾਂ ਨੇ ਮਿਲ ਕੇ ਆਪਣਾ ਇੱਕ ਸਮੂਹ ਬਣਾਇਆ ਹੈ। ਬੜੀ ਲਚਕਦਾਰ ਵਿਵਸਥਾ ਹੈ ਅਤੇ ਉਹ ਵੀ 5-6 ਸਾਲ ਪਹਿਲਾਂ ਬਣਾਇਆ ਹੈ। ਇਸ ਕਿਸਾਨ ਸਮੂਹ ਨੇ ਲੌਕਡਾਊਨ ਦੇ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਤੋਂ ਸੈਂਕੜੇ ਮੀਟਿ੍ਰਕ ਟਨ ਸਬਜ਼ੀਆਂ, ਫ਼ਲਾਂ ਅਤੇ ਕੇਲੇ ਦੀ ਖਰੀਦ ਕੀਤੀ। ਅਤੇ ਚੇਨਈ ਸ਼ਹਿਰ ਨੂੰ ਸਬਜ਼ੀ Combo Kit ਦਿੱਤਾ। ਤੁਸੀਂ ਸੋਚੋ ਕਿੰਨੇ ਨੌਜਵਾਨਾਂ ਨੂੰ ਉਨ੍ਹਾਂ ਨੇ ਰੋਜ਼ਗਾਰ ਦਿੱਤਾ ਅਤੇ ਮਜ਼ਾ ਇਹ ਹੈ ਕਿ ਵਿਚੌਲੇ ਨਾ ਹੋਣ ਦੇ ਕਾਰਣ ਕਿਸਾਨ ਨੂੰ ਵੀ ਲਾਭ ਹੋਇਆ ਅਤੇ ਉਪਭੋਗਤਾ ਨੂੰ ਵੀ ਲਾਭ ਹੋਇਆ। ਅਜਿਹਾ ਹੀ ਇੱਕ ਲਖਨਊ ਦਾ ਕਿਸਾਨਾਂ ਦਾ ਸਮੂਹ ਹੈ, ਉਨ੍ਹਾਂ ਨੇ ਨਾਂ ਰੱਖਿਆ ਹੈ, ਇਰਾਦਾ ਫਾਰਮਰ ਪ੍ਰੋਡਿਊਸਰ। ਉਨ੍ਹਾਂ ਨੇ ਵੀ ਲੌਕਡਾਊਨ ਦੇ ਦੌਰਾਨ ਕਿਸਾਨਾਂ ਦੇ ਖੇਤਾਂ ਤੋਂ ਸਿੱਧੇ ਫ਼ਲ ਅਤੇ ਸਬਜ਼ੀਆਂ ਲਈਆਂ ਅਤੇ ਸਿੱਧੇ ਜਾ ਕੇ ਲਖਨਊ ਦੇ ਬਾਜ਼ਾਰਾਂ ਵਿੱਚ ਵੇਚੀਆਂ, ਵਿਚੋਲਿਆਂ ਤੋਂ ਮੁਕਤੀ ਹੋ ਗਈ ਅਤੇ ਮਨਚਾਹੀ ਕੀਮਤ ਉਨ੍ਹਾਂ ਨੇ ਪ੍ਰਾਪਤ ਕੀਤੀ। ਸਾਥੀਓ, ਗੁਜਰਾਤ ਵਿੱਚ ਬਨਾਸਕਾਂਠਾ ਦੇ ਰਾਮਪੁਰਾ ਪਿੰਡ ਵਿੱਚ ਇਸਮਾਇਲ ਭਾਈ ਨਾਂ ਦਾ ਇੱਕ ਕਿਸਾਨ ਹੈ, ਉਨ੍ਹਾਂ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ, ਇਸਮਾਇਲ ਭਾਈ ਖੇਤੀ ਕਰਨਾ ਚਾਹੁੰਦੇ ਸਨ, ਲੇਕਿਨ ਹੁਣ ਜਿਵੇਂ ਕਿ ਜ਼ਿਆਦਾਤਰ ਸੋਚ ਬਣ ਗਈ ਹੈ ਉਨ੍ਹਾਂ ਦੇ ਪਰਿਵਾਰ ਨੂੰ ਵੀ ਲਗਦਾ ਸੀ ਕਿ ਇਸਮਾਇਲ ਭਾਈ ਇਹ ਕਿਹੋ ਜਿਹੀ ਗੱਲ ਕਰ ਰਹੇ ਹਨ। ਇਸਮਾਇਲ ਭਾਈ ਦੇ ਪਿਤਾ ਖੇਤੀ ਕਰਦੇ ਸਨ, ਲੇਕਿਨ ਇਸ ਵਿੱਚ ਉਨ੍ਹਾਂ ਨੂੰ ਅਕਸਰ ਨੁਕਸਾਨ ਹੀ ਹੁੰਦਾ ਸੀ ਤਾਂ ਪਿਤਾ ਜੀ ਨੇ ਮਨ੍ਹਾ ਵੀ ਕੀਤਾ, ਲੇਕਿਨ ਪਰਿਵਾਰ ਵਾਲਿਆਂ ਦੇ ਮਨ੍ਹਾ ਕਰਨ ਦੇ ਬਾਵਜੂਦ ਇਸਮਾਇਲ ਭਾਈ ਨੇ ਤੈਅ ਕੀਤਾ ਕਿ ਉਹ ਤਾਂ ਖੇਤੀ ਹੀ ਕਰਨਗੇ। ਇਸਮਾਇਲ ਭਾਈ ਨੇ ਸੋਚ ਲਿਆ ਸੀ ਕਿ ਖੇਤੀ ਘਾਟੇ ਦਾ ਸੌਦਾ ਹੈ, ਉਹ ਇਹ ਸੋਚ ਅਤੇ ਸਥਿਤੀ ਦੋਵਾਂ ਨੂੰ ਬਦਲ ਕੇ ਦਿਖਾਉਣਗੇ। ਉਨ੍ਹਾਂ ਨੇ ਖੇਤੀ ਸ਼ੁਰੂ ਕੀਤਾ, ਲੇਕਿਨ ਨਵੇਂ ਤਰੀਕੇ ਨਾਲ। Innovative ਤਰੀਕੇ ਨਾਲ। ਉਨ੍ਹਾਂ ਨੇ ਡਰਿੱਪ ਨਾਲ ਸਿੰਚਾਈ ਕਰਕੇ ਆਲੂ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ ਉਨ੍ਹਾਂ ਦੇ ਆਲੂ ਇੱਕ ਪਹਿਚਾਣ ਬਣ ਗਏ ਹਨ। ਉਹ ਅਜਿਹੇ ਆਲੂ ਉਗਾ ਰਹੇ ਹਨ, ਜਿਨ੍ਹਾਂ ਦੀ ਕੁਆਲਿਟੀ ਬਹੁਤ ਹੀ ਚੰਗੀ ਹੁੰਦੀ ਹੈ। ਇਸਮਾਲ ਭਾਈ ਇਹ ਆਲੂ ਸਿੱਧੇ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਵੇਚਦੇ ਹਨ, ਵਿਚੋਲਿਆਂ ਦਾ ਨਾਮ-ਨਿਸ਼ਾਨ ਨਹੀਂ ਅਤੇ ਨਤੀਜਾ - ਚੰਗਾ ਮੁਨਾਫ਼ਾ ਕਮਾ ਰਹੇ ਹਨ। ਹੁਣ ਤਾਂ ਉਨ੍ਹਾਂ ਨੇ ਆਪਣੇ ਪਿਤਾ ਦਾ ਸਾਰਾ ਕਰਜ਼ਾ ਵੀ ਉਤਾਰ ਦਿੱਤਾ ਹੈ ਅਤੇ ਸਭ ਤੋਂ ਵੱਡੀ ਗੱਲ ਜਾਣਦੇ ਹੋ! ਇਸਮਾਇਲ ਭਾਈ ਅੱਜ ਆਪਣੇ ਇਲਾਕੇ ਦੇ ਸੈਂਕੜੇ ਹੋਰ ਕਿਸਾਨਾਂ ਦੀ ਵੀ ਮਦਦ ਕਰ ਰਹੇ ਹਨ। ਉਨ੍ਹਾਂ ਦੀ ਵੀ ਜ਼ਿੰਦਗੀ ਬਦਲ ਰਹੇ ਹਨ।

 

ਸਾਥੀਓ ਅੱਜ ਦੀ ਤਾਰੀਕ ਵਿੱਚ ਖੇਤੀ ਨੂੰ ਅਸੀਂ ਜਿੰਨਾ ਆਧੁਨਿਕ ਵਿਕਲਪ ਦੇਵਾਂਗੇ, ਓਨਾ ਹੀ ਉਹ ਅੱਗੇ ਵਧੇਗੀ। ਉਸ ਵਿੱਚ ਨਵੇਂ-ਨਵੇਂ ਤੌਰ-ਤਰੀਕੇ ਆਉਣਗੇ। ਇਨੋਵੇਸ਼ਨ ਜੁੜਨਗੇ। ਮਣੀਪੁਰ ਦੀ ਰਹਿਣ ਵਾਲੀ ਬਿਜੇ ਸ਼ਾਂਤੀ ਇੱਕ ਨਵੇਂ ਇਨੋਵੇਸ਼ਨ ਦੇ ਕਾਰਣ ਖੂਬ ਚਰਚਾ ਵਿੱਚ ਹੈ। ਉਨ੍ਹਾਂ ਨੇ ਕਮਲ ਦੀ ਨਾਲ ਤੋਂ ਧਾਗਾ ਬਣਾਉਣ ਦਾ ਸਟਾਰਟ ਅੱਪ ਸ਼ੁਰੂ ਕੀਤਾ ਹੈ। ਅੱਜ ਉਨ੍ਹਾਂ ਦੇ ਇਨੋਵੇਸ਼ਨ ਦੇ ਕਾਰਣ ਕਮਲ ਦੀ ਖੇਤੀ ਅਤੇ ਟੈਕਸਟਾਈਲ ਵਿੱਚ ਇੱਕ ਨਵਾਂ ਹੀ ਰਸਤਾ ਬਣ ਗਿਆ ਹੈ।

 

ਮੇਰੇ ਪਿਆਰੇ ਦੇਸ਼ਵਾਸੀਓ, ਮੈਂ ਤੁਹਾਨੂੰ ਅਤੀਤ ਦੇ ਇੱਕ ਹਿੱਸੇ ਵਿੱਚ ਲਿਜਾਣਾ ਚਾਹੁੰਦਾ ਹੈ। ਅੱਜ ਤੋਂ 101 ਸਾਲ ਪੁਰਾਣੀ ਗੱਲ ਹੈ। 1919 ਦਾ ਸਾਲ ਸੀ। ਅੰਗਰੇਜ਼ੀ ਹਕੂਮਤ ਨੇ ਜਲ੍ਹਿਆਂ ਵਾਲਾ ਬਾਗ ਵਿੱਚ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ ਸੀ। ਇਸ ਕਤਲੇਆਮ ਤੋਂ ਬਾਅਦ ਇੱਕ 12 ਸਾਲ ਦਾ ਲੜਕਾ ਉਸ ਘਟਨਾ ਸਥਾਨਤੇ ਗਿਆ, ਉਹ ਖੁਸ਼ ਮਿਜਾਜ਼ ਅਤੇ ਚੰਚਲ ਬਾਲਕ ਲੇਕਿਨ ਉਸ ਨੇ ਜਲ੍ਹਿਆਂ ਵਾਲੇ ਬਾਗ ਵਿੱਚ ਜੋ ਵੇਖਿਆ, ਉਹ ਉਸ ਦੀ ਸੋਚ ਤੋਂ ਪਰ੍ਹੇ ਸੀ।  ਉਹ ਹੈਰਾਨ ਸੀ ਇਹ ਸੋਚ ਕੇ ਕਿ ਕੋਈ ਵੀ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ। ਉਹ ਮਾਸੂਮ ਗੁੱਸੇ ਦੀ ਅੱਗ ਵਿੱਚ ਸੜਨ ਲੱਗਾ ਸੀ, ਉਸੇ ਜਲ੍ਹਿਆਂ ਵਾਲੇ ਬਾਗ ਵਿੱਚ ਉਸ ਨੇ ਅੰਗਰੇਜ਼ੀ ਸ਼ਾਸਨ ਦੇ ਖ਼ਿਲਾਫ਼ ਲੜਨ ਦੀ ਕਸਮ ਖਾਧੀ। ਕੀ ਤੁਹਾਨੂੰ ਪਤਾ ਚੱਲਿਆ ਕਿ ਮੈਂ ਕਿਸ ਦੀ ਗੱਲ ਕਰ ਰਿਹਾ ਹਾਂ। ਹਾਂ ਮੈਂ ਸ਼ਹੀਦ ਵੀਰ ਭਗਤ ਸਿੰਘ ਦੀ ਗੱਲ ਕਰ ਰਿਹਾ ਹਾਂ। ਕੱਲ੍ਹ 28 ਸਤੰਬਰ ਨੂੰ ਅਸੀਂ ਸ਼ਹੀਦ ਵੀਰ ਭਗਤ ਸਿੰਘ ਦੀ ਜਯੰਤੀ ਮਨਾਵਾਂਗੇ। ਮੈਂ ਸਾਰੇ ਦੇਸ਼ਵਾਸੀਆਂ ਦੇ ਨਾਲ ਹੌਸਲੇ ਅਤੇ ਬਹਾਦਰੀ ਦੀ ਮਿਸਾਲ ਸ਼ਹੀਦ ਵੀਰ ਭਗਤ ਸਿੰਘ ਨੂੰ ਨਮਨ ਕਰਦਾ ਹਾਂ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਇੱਕ ਹਕੂਮਤ, ਜਿਸ ਦਾ ਦੁਨੀਆ ਦੇ ਇੰਨੇ ਵੱਡੇ ਹਿੱਸੇਤੇ ਸ਼ਾਸਨ ਸੀ, ਇਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੇ ਸ਼ਾਸਨ ਵਿੱਚ ਸੂਰਜ ਕਦੇ ਅਸਤ ਨਹੀਂ ਹੁੰਦਾ। ਇੰਨੀ ਤਾਕਤਵਰ ਹਕੂਮਤ ਇੱਕ 23 ਸਾਲ ਦੇ ਨੌਜਵਾਨ ਤੋਂ ਭੈਭੀਤ ਹੋ ਗਈ ਸੀ। ਸ਼ਹੀਦ ਭਗਤ ਸਿੰਘ ਬਹਾਦਰ ਹੋਣ ਦੇ ਨਾਲ-ਨਾਲ ਵਿਦਵਾਨ ਵੀ ਸਨ, ਚਿੰਤਕ ਸਨ। ਆਪਣੇ ਜੀਵਨ ਦੀ ਚਿੰਤਾ ਕੀਤੇ ਬਗੈਰ ਭਗਤ ਸਿੰਘ ਅਤੇ ਉਨ੍ਹਾਂ ਦੇ ਕ੍ਰਾਂਤੀਵੀਰ ਸਾਥੀਆਂ ਨੇ ਅਜਿਹੇ ਹੌਸਲੇ ਭਰੇ ਕੰਮਾਂ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਸ਼ਹੀਦ ਵੀਰ ਭਗਤ ਸਿੰਘ ਦੇ ਜੀਵਨ ਦਾ ਇੱਕ ਹੋਰ ਖੂਬਸੂਰਤ ਪੱਖ ਇਹ ਹੈ ਕਿ ਉਹ ਟੀਮ ਵਰਕ ਦੇ ਮਹੱਤਵ ਨੂੰ ਬਾਖੂਬੀ ਸਮਝਦੇ ਸਨ। ਲਾਲਾ ਲਾਜਪਤ ਰਾਏ ਦੇ ਪ੍ਰਤੀ ਉਨ੍ਹਾਂ ਦਾ ਸਮਰਪਣ ਹੋਵੇ ਜਾਂ ਫਿਰ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਸਮੇਤ ਕ੍ਰਾਂਤੀਕਾਰੀਆਂ ਦੇ ਨਾਲ ਉਨ੍ਹਾਂ ਦਾ ਜੁੜਾਓ। ਉਨ੍ਹਾਂ ਦੇ ਲਈ ਕਦੇ ਵਿਅਕਤੀਗਤ ਗੌਰਵ ਮਹੱਤਵਪੂਰਨ ਨਹੀਂ ਰਿਹਾ। ਉਹ ਜਦੋਂ ਤੱਕ ਵੀ ਜਿਊਂਦੇ ਰਹੇ, ਸਿਰਫ ਇੱਕ ਮਿਸ਼ਨ ਦੇ ਲਈ ਜਿਊਂਦੇ ਰਹੇ ਅਤੇ ਉਸੇ ਦੇ ਲਈ ਉਨ੍ਹਾਂ ਨੇ ਆਪਣਾ ਬਲਿਦਾਨ ਦੇ ਦਿੱਤਾ। ਉਹ ਮਿਸ਼ਨ ਸੀ ਭਾਰਤ ਨੂੰ ਅੰਨਿਆ ਅਤੇ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਦਵਾਉਣਾ। ਮੈਂ NaMoApp ’ਤੇ ਹੈਦਰਾਬਾਦ ਦੇ ਅਜੈ ਐੱਸ. ਜੀ. ਦਾ ਇੱਕ ਕਮੈਂਟ ਪੜ੍ਹਿਆ, ਅਜੈ ਜੀ ਲਿਖਦੇ ਹਨ ਅੱਜ ਦੇ ਨੌਜਵਾਨ ਕਿਵੇਂ ਭਗਤ ਸਿੰਘ ਵਰਗੇ ਬਣ ਸਕਦੇ ਹਨ? ਦੇਖੋ! ਅਸੀਂ ਭਗਤ ਸਿੰਘ ਬਣ ਸਕੀਏ ਜਾਂ ਨਾ ਬਣ ਸਕੀਏ, ਲੇਕਿਨ ਭਗਤ ਸਿੰਘ ਵਰਗਾ ਦੇਸ਼ ਪ੍ਰੇਮ, ਦੇਸ਼ ਲਈ ਸਭ ਕੁਝ ਕਰ ਗੁਜ਼ਰਨ ਦਾ ਜਜ਼ਬਾ ਜ਼ਰੂਰ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੋਵੇ, ਸ਼ਹੀਦ ਭਗਤ ਸਿੰਘ ਨੂੰ ਇਹੀ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਚਾਰ ਸਾਲ ਪਹਿਲਾਂ ਲਗਭਗ ਇਹੀ ਸਮਾਂ ਸੀ ਜਦੋਂ ਸਰਜੀਕਲ ਸਟਾਈਕ ਦੌਰਾਨ ਦੁਨੀਆ ਨੇ ਸਾਡੇ ਜਵਾਨਾਂ ਦੇ ਹੌਸਲੇ, ਬਹਾਦਰੀ ਅਤੇ ਨਿਡਰਤਾ ਨੂੰ ਵੇਖਿਆ ਸੀ, ਸਾਡੇ ਬਹਾਦਰ ਸੈਨਿਕਾਂ ਦਾ ਇੱਕ ਹੀ ਮਕਸਦ ਅਤੇ ਇੱਕ ਹੀ ਟੀਚਾ ਸੀ, ਹਰ ਕੀਮਤਤੇ ਭਾਰਤ ਮਾਂ ਦੇ ਮਾਣ ਅਤੇ ਸਨਮਾਨ ਦੀ ਰੱਖਿਆ ਕਰਨਾ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਜ਼ਰਾ ਵੀ ਪ੍ਰਵਾਹ ਨਹੀਂ ਕੀਤੀ। ਉਹ ਆਪਣੇ ਫ਼ਰਜ਼ਾਂ ਦੇ ਰਾਹਤੇ ਅੱਗੇ ਵਧਦੇ ਗਏ ਅਤੇ ਅਸੀਂ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਉਹ ਜੇਤੂ ਹੋ ਕੇ ਸਾਹਮਣੇ ਆਏ। ਭਾਰਤ ਮਾਤਾ ਦਾ ਮਾਣ ਵਧਾਇਆ।

 

ਮੇਰੇ ਪਿਆਰੇ ਦੇਸ਼ਵਾਸੀਓ, ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਸ਼ਵਾਸੀ ਕਈ ਮਹਾਨ ਲੋਕਾਂ ਨੂੰ ਯਾਦ ਕਰਾਂਗੇ, ਜਿਨ੍ਹਾਂ ਦਾ ਭਾਰਤ ਦੇ ਨਿਰਮਾਣ ਵਿੱਚ ਅਮਿੱਟ ਯੋਗਦਾਨ ਹੈ। 2 ਅਕਤੂਬਰ ਸਾਡੇ ਸਾਰਿਆਂ ਲਈ ਪਵਿੱਤਰ ਅਤੇ ਪ੍ਰੇਰਕ ਦਿਵਸ ਹੁੰਦਾ ਹੈ। ਇਹ ਦਿਨ ਮਾਂ ਭਾਰਤੀ ਦੇ ਦੋ ਸਪੂਤਾਂ ਮਹਾਤਮਾ ਗਾਂਧੀ ਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਯਾਦ ਕਰਨ ਦਾ ਦਿਨ ਹੈ।

 

 

ਪੂਜਨੀਕ ਬਾਪੂ ਦੇ ਵਿਚਾਰ ਅਤੇ ਆਦਰਸ਼ ਅੱਜ ਪਹਿਲਾਂ ਤੋਂ ਕਿਤੇ ਜ਼ਿਆਦਾ ਪ੍ਰਸੰਗਕ ਹਨ। ਮਹਾਤਮਾ ਗਾਂਧੀ ਦਾ ਜੋ ਆਰਥਿਕ ਚਿੰਤਨ ਸੀ, ਜੇਕਰ ਉਸ  ਨੂੰ ਫੜ੍ਹਿਆ ਗਿਆ ਹੁੰਦਾ, ਸਮਝਿਆ ਗਿਆ ਹੁੰਦਾ, ਉਸ ਰਾਹਤੇ ਚੱਲਿਆ ਗਿਆ ਹੁੰਦਾ ਤਾਂ ਅੱਜ ਆਤਮਨਿਰਭਰ ਭਾਰਤ ਮੁਹਿੰਮ ਦੀ ਲੋੜ ਹੀ ਨਹੀਂ ਪੈਂਦੀ। ਗਾਂਧੀ ਜੀ ਦੇ ਆਰਥਿਕ ਚਿੰਤਨ ਵਿੱਚ ਭਾਰਤ ਦੀ ਨਸ-ਨਸ ਦੀ ਸਮਝ ਸੀ, ਭਾਰਤ ਦੀ ਖੁਸ਼ਬੂ ਸੀ। ਪੂਜਨੀਕ ਬਾਪੂ ਦਾ ਜੀਵਨ ਸਾਨੂੰ ਯਾਦ ਦਿਵਾਉਦਾ ਹੈ ਕਿ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡਾ ਹਰ ਕੰਮ ਅਜਿਹਾ ਹੋਵੇ, ਜਿਸ ਨਾਲ ਗ਼ਰੀਬ ਤੋਂ ਗ਼ਰੀਬ ਵਿਅਕਤੀ ਦਾ ਭਲਾ ਹੋਵੇ। ਉੱਥੇ ਹੀ ਸ਼ਾਸਤਰੀ ਜੀ ਦਾ ਜੀਵਨ ਸਾਨੂੰ ਨਿਮਰਤਾ ਅਤੇ ਸਾਦਗੀ ਦਾ ਸੰਦੇਸ਼ ਦਿੰਦਾ ਹੈ। 11 ਅਕਤੂਬਰ ਦਾ ਦਿਨ ਵੀ ਸਾਡੇ ਲਈ ਬਹੁਤ ਹੀ ਖਾਸ ਹੁੰਦਾ ਹੈ। ਇਸ ਦਿਨ ਅਸੀਂ ਭਾਰਤ ਰਤਨ, ਲੋਕ ਨਾਇਕ ਜੈ ਪ੍ਰਕਾਸ਼ ਜੀ ਨੂੰ ਉਨ੍ਹਾਂ ਦੀ ਜਯੰਤੀਤੇ ਯਾਦ ਕਰਦੇ ਹਾਂ। ਜੇ. ਪੀ. ਨੇ ਸਾਡੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀਂ ਭਾਰਤ ਰਤਨ ਨਾਨਾ ਜੀ ਦੇਸ਼ਮੁਖ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦੀ ਜਯੰਤੀ ਵੀ 11 ਤਾਰੀਖ ਨੂੰ ਹੀ ਹੈ। ਨਾਨਾ ਜੀ ਦੇਸ਼ਮੁਖ ਜੈ ਪ੍ਰਕਾਸ਼ ਨਰਾਇਣ ਜੀ ਦੇ ਬਹੁਤ ਨੇੜਲੇ ਸਾਥੀ ਸਨ। ਜਦੋਂ ਜੇ. ਪੀ. ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜੰਗ ਲੜ ਰਹੇ ਸਨ ਤਾਂ ਪਟਨਾ ਵਿੱਚ ਉਨ੍ਹਾਂਤੇ ਪ੍ਰਾਣ ਘਾਤਕ ਹਮਲਾ ਕੀਤਾ ਗਿਆ ਸੀ, ਉਦੋਂ ਨਾਨਾ ਜੀ ਦੇਸ਼ਮੁਖ ਨੇ ਉਹ ਵਾਰ ਆਪਣੇ ਉਪਰ ਲੈ ਲਿਆ ਸੀ। ਇਸ ਹਮਲੇ ਵਿੱਚ ਨਾਨਾ ਜੀ ਨੂੰ ਕਾਫੀ ਸੱਟਾਂ ਲੱਗੀਆਂ ਸਨ, ਲੇਕਿਨ ਜੇ. ਪੀ. ਦਾ ਜੀਵਨ ਬਚਾਉਣ ਵਿੱਚ ਉਹ ਕਾਮਯਾਬ ਰਹੇ ਸਨ। ਇਸ 12 ਅਕਤੂਬਰ ਨੂੰ ਰਾਜਮਾਤਾ ਵਿਜਿਯਾਰਾਜੇ ਸਿੰਧੀਆ ਜੀ ਦੀ ਵੀ ਜਯੰਤੀ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ। ਉਹ ਇੱਕ ਰਾਜ ਪਰਿਵਾਰ ਤੋਂ ਸਨ। ਉਨ੍ਹਾਂ ਦੇ ਕੋਲ ਸੰਪਤੀ, ਸ਼ਕਤੀ ਅਤੇ ਦੂਸਰੇ ਸਾਧਨਾਂ ਦੀ ਕੋਈ ਕਮੀ ਨਹੀਂ ਸੀ, ਲੇਕਿਨ ਫਿਰ ਵੀ ਉਨ੍ਹਾਂ ਨੇ ਆਪਣਾ ਜੀਵਨ ਇੱਕ ਮਾਂ ਵਾਂਗ ਪ੍ਰੇਮ ਭਾਵਨਾ ਨਾਲ ਜਨਸੇਵਾ ਦੇ ਲਈ ਬਤੀਤ ਕਰ ਦਿੱਤਾ। ਉਨ੍ਹਾਂ ਦਾ ਦਿਲ ਬਹੁਤ ਉਦਾਰ ਸੀ। ਇਸ 12 ਅਕਤੂਬਰ ਨੂੰ ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਸਮਾਰੋਹ ਦਾ ਸਮਾਪਨ ਦਿਵਸ ਹੋਵੇਗਾ ਅਤੇ ਅੱਜ ਜਦੋਂ ਮੈਂ ਰਾਜਮਾਤਾ ਜੀ ਦੀ ਗੱਲ ਕਰ ਰਿਹਾ ਹਾਂ ਤਾਂ ਮੈਨੂੰ ਵੀ ਇੱਕ ਬਹੁਤ ਹੀ ਭਾਵੁਕ ਘਟਨਾ ਯਾਦ ਆਉਦੀ ਹੈ। ਵੈਸੇ ਤਾਂ ਉਨ੍ਹਾਂ ਦੇ ਨਾਲ ਬਹੁਤ ਸਾਲਾਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ। ਕਈ ਘਟਨਾਵਾਂ ਹਨ ਲੇਕਿਨ ਮੇਰਾ ਮਨ ਕਰਦਾ ਹੈ ਕਿ ਅੱਜ ਇੱਕ ਘਟਨਾ ਦਾ ਜ਼ਰੂਰ ਜ਼ਿਕਰ ਕਰਾਂ। ਕੰਨਿਆ ਕੁਮਾਰੀ ਤੋਂ ਕਸ਼ਮੀਰ ਅਸੀਂ ਏਕਤਾ ਯਾਤਰਾ ਲੈ ਕੇ ਨਿਕਲੇ ਸੀ, ਡਾਕਟਰ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਿੱਚ ਯਾਤਰਾ ਚਲ ਰਹੀ ਸੀ। ਦਸੰਬਰ-ਜਨਵਰੀ ਕੜਾਕੇ ਦੀ ਠੰਡ ਦੇ ਦਿਨ ਸੀ। ਅਸੀਂ ਰਾਤ ਨੂੰ ਲਗਭਗ 12-1 ਵਜੇ ਮੱਧ ਪ੍ਰਦੇਸ਼, ਗਵਾਲੀਅਰ ਦੇ ਕੋਲ ਸ਼ਿਵਪੁਰੀ ਪਹੁੰਚੇ, ਨਿਵਾਸ ਸਥਾਨਤੇ ਜਾ ਕੇ, ਕਿਉਕਿ ਦਿਨ ਭਰ ਦੀ ਥਕਾਨ ਹੁੰਦੀ ਸੀ, ਨਹਾ-ਧੋ ਕੇ ਸੌਂਦੇ ਸੀ ਅਤੇ ਸਵੇਰੇ ਦੀ ਤਿਆਰੀ ਕਰ ਲੈਂਦੇ ਸੀ। ਲਗਭਗ 2 ਵਜੇ ਹੋਣਗੇ, ਮੈਂ ਨਹਾ-ਧੋ ਕੇ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਦਰਵਾਜ਼ਾ ਕਿਸੇ ਨੇ ਖੜਕਾਇਆ, ਮੈਂ ਦਰਵਾਜ਼ਾ ਖੋਲ੍ਹਿਆ ਤਾਂ ਰਾਜਮਾਤਾ ਸਾਹਿਬ ਸਾਹਮਣੇ ਖੜ੍ਹੇ ਸਨ। ਕੜਾਕੇ ਦੀ ਠੰਡ ਦੇ ਦਿਨ ਅਤੇ ਰਾਜਮਾਤਾ ਸਾਹਿਬ ਨੂੰ ਮੈਂ ਵੇਖ ਕੇ ਹੈਰਾਨ ਸੀ। ਮੈਂ ਮਾਂ ਨੂੰ ਪ੍ਰਣਾਮ ਕੀਤਾ, ਮੈਂ ਕਿਹਾ ਮਾਂ ਅੱਧੀ ਰਾਤ ਵੇਲੇ। ਬੋਲੇ ਕਿ ਬੇਟਾ ਕਿ ਨਹੀਂ ਬੇਟਾ, ਤੁਸੀਂ ਅਜਿਹਾ ਕਰੋ, ਮੋਦੀ ਜੀ ਦੁੱਧ ਪੀ ਲਓ, ਇਹ ਗਰਮ ਦੁੱਧ ਪੀ ਕੇ ਹੀ ਸੋ ਜਾਣਾ। ਹਲਦੀ ਵਾਲਾ ਦੁੱਧ ਖੁਦ ਲੈ ਕੇ ਆਈ। ਹਾਂ ਲੇਕਿਨ ਜਦੋਂ ਦੂਸਰੇ ਦਿਨ ਮੈਂ ਵੇਖਿਆ ਉਹ ਸਿਰਫ ਮੈਨੂੰ ਹੀ ਨਹੀਂ, ਸਾਡੀ ਯਾਤਰਾ ਦੀ ਵਿਵਸਥਾ ਵਿੱਚ ਜੋ 30-40 ਲੋਕ ਸਨ, ਉਨ੍ਹਾਂ ਡਰਾਈਵਰ ਵੀ ਸਨ ਹੋਰ ਵੀ ਕਾਰਜ ਕਰਤਾ ਸਨ। ਹਰੇਕ ਦੇ ਕਮਰੇ ਵਿੱਚ ਜਾ ਕੇ ਖੁਦ ਉਨ੍ਹਾਂ ਨੇ ਰਾਤ ਨੂੰ 2 ਵਜੇ ਸਾਰਿਆਂ ਨੂੰ ਦੁੱਧ ਪਿਆਇਆ। ਮਾਂ ਦਾ ਪਿਆਰ ਕੀ ਹੁੰਦਾ ਹੈ, ਪ੍ਰੇਮ ਕੀ ਹੁੰਦਾ ਹੈ, ਉਸ ਘਟਨਾ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਦਾ। ਇਹ ਮੇਰਾ ਸੁਭਾਗ ਹੈ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਨੇ ਸਾਡੀ ਧਰਤੀ ਨੂੰ ਆਪਣੇ ਤਿਆਗ ਅਤੇ ਤਪੱਸਿਆ ਨਾਲ ਸਿੰਜਿਆ ਹੈ। ਆਓ ਅਸੀਂ ਸਾਰੇ ਮਿਲ ਕੇ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰੀਏ, ਜਿਸਤੇ ਇਨ੍ਹਾਂ ਮਹਾਪੁਰਖਾਂ ਨੂੰ ਮਾਣ ਮਹਿਸੂਸ ਹੋਵੇ। ਉਨ੍ਹਾਂ ਦੇ ਸੁਪਨੇ ਨੂੰ ਆਪਣਾ ਸੰਕਲਪ ਬਣਾਈਏ।

 

ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਦੇ ਇਸ ਕਾਲਖੰਡ ਵਿੱਚ ਮਾਂ ਫਿਰ ਇੱਕ ਵਾਰ ਤੁਹਾਨੂੰ ਯਾਦ ਕਰਾਂਗਾ। ਮਾਸਕ ਜ਼ਰੂਰ ਪਹਿਨੋ, ਫੇਸ ਕਵਰ ਦੇ ਬਿਨਾਂ ਬਾਹਰ ਨਾ ਜਾਓ। ਦੋ ਗਜ ਦੀ ਦੂਰੀ ਦਾ ਨਿਯਮ ਤੁਹਾਨੂੰ ਵੀ ਬਚਾਅ ਸਕਦਾ ਹੈ। ਤੁਹਾਡੇ ਪਰਿਵਾਰ ਨੂੰ ਵੀ ਬਚਾਅ ਸਕਦਾ ਹੈ। ਇਹ ਕੁਝ ਨਿਯਮ ਹਨ, ਇਸ ਕੋਰੋਨਾ ਦੇ ਖ਼ਿਲਾਫ਼ ਲੜਾਈ ਦੇ ਹਥਿਆਰ ਹਨ। ਹਰ ਨਾਗਰਿਕ ਦੇ ਜੀਵਨ ਨੂੰ ਬਚਾਉਣ ਦੇ ਮਜਬੂਤ ਸਾਧਨ ਹਨ ਅਤੇ ਅਸੀਂ ਨਾ ਭੁੱਲੀਏ, ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਢਿਲਾਈ ਨਹੀਂ। ਤੁਸੀਂ ਸਵਸਥ ਰਹੋ। ਤੁਹਾਡਾ ਪਰਿਵਾਰ ਸਵਸਥ ਰਹੇ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ ਬਹੁਤ-ਬਹੁਤ ਧੰਨਵਾਦ।

 

ਨਮਸਕਾਰ!

 

****

 

ਵੀਆਰਆਰਕੇ/ਐੱਸਐੱਚ/ਵੀਕੇ/ਏਆਈਆਰ
 



(Release ID: 1659567) Visitor Counter : 308