ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਂਦਰੀ ਮੋਟਰ ਵਾਹਨ ਨਿਯਮਾਂ ਵਿੱਚ ਕੇਂਦਰੀ ਸੜਕ ਮੰਤਰਾਲੇ ਨੇ 1.10.2020 ਤੋਂ ਇਲੈਕਟ੍ਰੌਨਿਕ ਇਨਫੋਰਸਮੈਂਟ, ਸੂਚਨਾ ਟੈਕਨੋਲੋਜੀ ਪੋਰਟਲ ਦੁਆਰਾ ਵਾਹਨ ਦਸਤਾਵੇਜ਼ ਰੱਖਣ ਲਈ ਸੋਧ ਨੋਟੀਫ਼ਾਈ ਕੀਤੀ

ਆਈਟੀ ਸੇਵਾ ਅਤੇ ਇਲੈਕਟ੍ਰੌਨਿਕ ਨਿਗਰਾਨੀ ਦੀ ਵਰਤੋਂ ਟ੍ਰੈਫਿਕ ਨਿਯਮ ਦੇ ਬਿਹਤਰ ਲਾਗੂ ਹੋਣ ਨੂੰ ਯਕੀਨੀ ਬਣਾਵੇਗੀ ਅਤੇ ਡ੍ਰਾਈਵਰਾਂ ਅਤੇ ਨਾਗਰਿਕਾਂ ਦੀ ਪਰੇਸ਼ਾਨੀ ਘਟੇਗੀ


ਲਾਇਸੈਂਸੀ ਅਥਾਰਿਟੀ ਦੁਆਰਾ ਡ੍ਰਾਈਵਿੰਗ ਲਾਇਸੈਂਸਾਂ ਨੂੰ ਅਯੋਗ ਜਾਂ ਰੱਦ ਕੀਤੇ ਜਾਣ ਦੇ ਵੇਰਵਿਆਂ ਨੂੰ ਪੋਰਟਲ ਵਿੱਚ ਦਰਜ ਕੀਤਾ ਜਾਵੇਗਾ


ਇਲੈਕਟ੍ਰੌਨਿਕ ਮਾਧਿਅਮ ਰਾਹੀਂ ਪ੍ਰਮਾਣਿਤ ਵਾਹਨ ਦਸਤਾਵੇਜ਼ਾਂ ਦੀ ਜਾਂਚ ਲਈ ਭੌਤਿਕ ਰੂਪਾਂ ਵਿੱਚ ਮੰਗ ਨਹੀਂ ਕੀਤੀ ਜਾਵੇਗੀ


ਸਿਰਫ਼ ਨੈਵੀਗੇਸ਼ਨ ਲਈ ਹੈਂਡਹੈਲਡ ਕਮਿਊਨੀਕੇਸ਼ਨ ਡੀਵਾਈਸ ਵਰਤਣ ਦੀ ਇਜਾਜ਼ਤ ਦਿੱਤੀ ਗਈ

Posted On: 26 SEP 2020 7:41PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਹਾਲ ਹੀ ਵਿੱਚ ਕੇਂਦਰੀ ਮੋਟਰ ਵਾਹਨ ਨਿਯਮਾਂ1989 ਵਿੱਚ ਵੱਖ-ਵੱਖ ਸੋਧ ਲਾਗੂ ਕਰਨ ਦਾ ਅਮਲ, ਪੋਰਟਲ ਰਾਹੀਂ ਵਾਹਨ ਦਸਤਾਵੇਜ਼ ਅਤੇ ਈ-ਚਲਾਨ ਦੇਖਰੇਖ ਬਾਰੇ ਸੂਚਨਾ ਜਾਰੀ ਕੀਤੀ ਹੈ ਜੋ ਕਿ 1.10.2020 ਤੋਂ ਐੱਮਵੀ ਨਿਯਮ ਦੇ ਸਹੀ ਲਾਗੂ ਕਰਨ ਅਤੇ ਨਿਗਰਾਨੀ ਲਈ ਅਸਰਦਾਰ ਹੋਵਗੀ।

 

ਆਈ ਟੀ ਸੇਵਾਵਾਂ ਦੀ ਵਰਤੋਂ ਅਤੇ ਇਲੈਕਟ੍ਰੌਨਿਕ ਨਿਗਰਾਨੀ ਦੇ ਨਤੀਜੇ ਵਜੋਂ ਦੇਸ਼ ਵਿੱਚ ਟ੍ਰੈਫਿਕ ਨਿਯਮਾਂ ਦੀ ਬਿਹਤਰੀ ਲਾਗੂ ਹੋਵੇਗੀ ਅਤੇ ਡ੍ਰਾਈਵਰਾਂ ਦੀ ਪ੍ਰੇਸ਼ਾਨੀ ਦੂਰ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ ਸੁਵਿਧਾ ਮਿਲੇਗੀ।

 

9 ਅਗਸਤ, 2019 ਨੂੰ ਪ੍ਰਕਾਸ਼ਿਤ ਕੀਤੇ ਮੋਟਰ ਵਾਹਨ (ਸੋਧ) ਐਕਟ 2019 ਦੇ ਪਾਸ ਹੋਣ ਤੋਂ ਬਾਅਦ ਇਸ ਦੀ ਲੋੜ ਸੀ।

 

ਇਸ ਅਨੁਸਾਰ, ਮੋਟਰ ਵਾਹਨ (ਸੋਧ) ਐਕਟ 2019 ਦੇ ਕੁਝ ਪ੍ਰਬੰਧਾਂ ਲਈ ਕੇਂਦਰੀ ਮੋਟਰ ਵਾਹਨ ਨਿਯਮਾਂ 1989 ਵਿੱਚ ਸੋਧ ਦੇ ਨਿਯਮ ਜੀਐੱਸਆਰ 584 (ਈ) ਦੁਆਰਾ 25 ਸਤੰਬਰ 2020 ਨੂੰ ਪ੍ਰਕਾਸ਼ਿਤ ਕੀਤੇ ਗਏ ਸਨ। ਸੋਧ ਵਿੱਚ ਚਲਾਨ ਦੀ ਪਰਿਭਾਸ਼ਾ ਦੀ ਵਿਵਸਥਾ ਕੀਤੀ ਗਈ ਹੈ, ਪੋਰਟਲ ਨੂੰ ਆਈਟੀ ਦੇ ਜ਼ਰੀਏ ਸੇਵਾਵਾਂ ਪ੍ਰਦਾਨ ਕਰਨ ਅਤੇ ਇਲੈਕਟ੍ਰੌਨਿਕ ਨਿਗਰਾਨੀ ਅਤੇ ਲਾਗੂ ਕਰਨ ਲਈ ਅੱਗੇ ਦੀ ਜ਼ਰੂਰਤ ਵਜੋਂ ਸ਼ਾਮਲ ਕੀਤਾ ਗਿਆ ਹੈ।

 

ਲਾਇਸੰਸਿੰਗ ਅਥਾਰਿਟੀ ਦੁਆਰਾ ਅਯੋਗ ਜਾਂ ਰੱਦ ਕੀਤੇ ਡ੍ਰਾਈਵਿੰਗ ਲਾਇਸੈਂਸਾਂ ਦੇ ਵੇਰਵਾ ਪੋਰਟਲ ਵਿੱਚ ਕ੍ਰਮਵਾਰ ਦਰਜ ਕੀਤਾ ਜਾਵੇਗਾ ਅਤੇ ਅਜਿਹੇ ਰਿਕਾਰਡ ਪੋਰਟਲ ਤੇ ਨਿਯਮਿਤ ਅਧਾਰ ਤੇ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤਰ੍ਹਾਂ ਰਿਕਾਰਡ ਨੂੰ ਇਲੈਕਟ੍ਰੌਨਿਕ ਢੰਗ ਨਾਲ ਬਣਾਈ ਰੱਖਿਆ ਜਾਵੇਗਾ ਅਤੇ ਅੱਗੇ ਡ੍ਰਾਈਵਰ ਵਿਵਹਾਰ ਦੀ ਨਿਗਰਾਨੀ ਕੀਤੀ ਜਾਵੇਗੀ।

 

ਠੋਸ ਅਤੇ ਇਲੈਕਟ੍ਰੌਨਿਕ ਰੂਪ ਵਿੱਚ ਸਰਟੀਫਿਕੇਟ ਤਿਆਰ ਕਰਨ ਅਤੇ ਪ੍ਰਾਪਤ ਕਰਨ ਦੀ ਪ੍ਰਕਿਰਿਆ, ਇਸ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਵੈਧਤਾ, ਜਾਰੀ ਕਰਨ ਅਤੇ ਅਧਿਕਾਰੀ ਦੀ ਪਹਿਚਾਣ ਕਰਨ ਅਤੇ ਜਾਂਚ ਕਰਨ ਦੀ ਮਿਤੀ ਅਤੇ ਸਮਾਂ ਮੋਹਰ ਲਗਾਉਣ ਦੀ ਵਿਵਸਥਾ ਕੀਤੀ ਗਈ ਹੈ। ਇਹ ਤੈਅ ਕੀਤਾ ਗਿਆ ਹੈ ਕਿ ਜੇ ਦਸਤਾਵੇਜ਼ਾਂ ਦੇ ਵੇਰਵਿਆਂ ਨੂੰ ਲਾਗੂ ਕਰਨ ਵਾਲੇ ਅਧਿਕਾਰੀ ਦੁਆਰਾ ਇਲੈਕਟ੍ਰੌਨਿਕ ਮਾਧਿਅਮ ਦੁਆਰਾ ਪ੍ਰਮਾਣਿਤ ਦਸਤਾਵੇਜ਼ ਪਾਇਆ ਜਾਂਦਾ ਹੈ, ਤਾਂ ਅਜਿਹੇ ਦਸਤਾਵੇਜ਼ਾਂ ਦੇ ਭੌਤਿਕ ਰੂਪਾਂ ਦੀ ਜਾਂਚ ਕਰਨ ਦੀ ਮੰਗ ਨਹੀਂ ਕੀਤੀ ਜਾਵੇਗੀ, ਸਮੇਤ ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਅਜਿਹੇ ਕਿਸੇ ਜ਼ੁਰਮ ਨੂੰ ਰੋਕਿਆ ਜਾਣਾ ਜ਼ਰੂਰੀ ਹੈ।

 

ਕਿਸੇ ਵੀ ਦਸਤਾਵੇਜ਼ ਦੀ ਮੰਗ ਜਾਂ ਜਾਂਚ ਕਰਨ ਤੇ, ਵਰਦੀ ਵਿੱਚ ਪੁਲਿਸ ਅਧਿਕਾਰੀ ਜਾਂ ਰਾਜ ਸਰਕਾਰ ਦੁਆਰਾ ਅਧਿਕਾਰਤ ਕਿਸੇ ਹੋਰ ਅਧਿਕਾਰੀ ਦੀ ਨਿਗਰਾਨੀ ਅਤੇ ਪਹਿਚਾਣ ਦੀ ਮਿਤੀ ਅਤੇ ਸਮੇਂ ਦੀ ਸਟੈਂਪ ਪੋਰਟਲ ਤੇ ਦਰਜ ਕੀਤੀ ਜਾਵੇਗੀ। ਇਸ ਨਾਲ ਵਾਹਨਾਂ ਦੀ ਬੇਲੋੜੀ ਮੁੜ ਜਾਂਚ ਜਾਂ ਜਾਂਚ ਵਿੱਚ ਮਦਦ ਮਿਲੇਗੀ ਅਤੇ ਡ੍ਰਾਈਵਰਾਂ ਨੂੰ ਪਰੇਸ਼ਾਨੀ ਦੂਰ ਹੋਵੇਗੀ।

 

ਇਹ ਤੈਅ ਕੀਤਾ ਗਿਆ ਹੈ ਕਿ ਡ੍ਰਾਈਵਿੰਗ ਕਰਦੇ ਸਮੇਂ ਹੈਂਡਹੋਲਡ ਸੰਚਾਰ ਉਪਕਰਣਾਂ ਦੀ ਵਰਤੋਂ ਰਸਤਾ ਨੈਵੀਗੇਸ਼ਨ ਲਈ ਇਸ ਤਰੀਕੇ ਨਾਲ ਇਸਤੇਮਾਲ ਕੀਤੀ ਜਾ ਸਕੇਗੀ ਜੋ ਵਾਹਨ ਚਲਾਉਣ ਵੇਲੇ ਡ੍ਰਾਈਵਰ ਦੀ ਇਕਾਗਰਤਾ ਨੂੰ ਪ੍ਰੇਸ਼ਾਨ ਨਾ ਕਰੇ।

 

ਇਸਤੋਂ ਇਲਾਵਾ, ਨੋਟੀਫਿਕੇਸ਼ਨ ਜੀਐੱਸਆਰ 586 ( ਈ) ਦੁਆਰਾ 25 ਸਤੰਬਰ 2020 ਨੂੰ ਮੋਟਰ ਵਾਹਨ (ਡ੍ਰਾਈਵਿੰਗ) ਰੈਗੂਲੇਸ਼ਨਸ2017 ਵਿੱਚ ਐਕਟ ਅਤੇ ਸੀਐੱਮਵੀਆਰ 1989 ਵਿੱਚ ਸੋਧ ਕਰਨ ਲਈ ਇਲੈਕਟ੍ਰੌਨਿਕ ਰੂਪ ਵਿੱਚ ਦਸਤਾਵੇਜ਼ਾਂ ਦੀ ਜਾਂਚ ਜਿਹੇ ਨਿਯਮਾਂ ਅਨੁਸਾਰ ਸੋਧ ਕੀਤੀ ਗਈ ਹੈ।

 

ਐੱਸਓ (ਈ) 3311 ਮਿਤੀ 25  ਸਤੰਬਰ 2020 ਦੀ ਨੋਟੀਫਿਕੇਸ਼ਨ ਮੋਟਰ ਵਾਹਨ (ਸੋਧ) ਐਕਟ 2019 ਦੇ ਕੁਝ ਪ੍ਰਬੰਧਾਂ ਨੂੰ 1 ਅਕਤੂਬਰ 2020 ਤੋਂ ਲਾਗੂ ਕਰਦੀ ਹੈ ਜਿਸ ਲਈ ਉਪਰੋਕਤ ਨਿਯਮ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।

 

ਐੱਸਓ (ਈ) 3310 ਮਿਤੀ 25 ਸਤੰਬਰ 2020 ਵਿੱਚ ਰਾਜ ਸਰਕਾਰ ਦੀਆਂ ਸ਼ਰਤਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਜ਼ੁਰਮਾਨੇ ਦੀ ਮਾਤਰਾ ਵਿੱਚ ਮਲਟੀਪਲਾਇਰ ਨੂੰ ਨਿਸ਼ਚਿਤ ਕਰਨ ਲਈ ਵਿਚਾਰ ਕੀਤਾ ਜਾ ਸਕੇ।

 

ਐੱਸਓ (ਈ) ਮਿਤੀ 25 ਸਤੰਬਰ 2020 ਵਿੱਚ ਇਹ ਆਦੇਸ਼ ਦਿੱਤਾ ਗਿਆ ਹੈ ਕਿ ਮੋਟਰ ਵਾਹਨ (ਡ੍ਰਾਈਵਿੰਗ) ਰੈਗੂਲੇਸ਼ਨਸ, 2017 ਦੀ ਉਲੰਘਣਾ ਕਰਨ ਲਈ ਜ਼ੁਰਮਾਨਾ ਧਾਰਾ 177 ਏ ਦੇ ਅਨੁਸਾਰ ਹੋਵੇਗਾ ਜਦੋਂ ਕਿ ਅਜਿਹੀਆਂ ਉਲੰਘਣਾਵਾਂ ਲਈ ਜ਼ੁਰਮਾਨੇ ਐਕਟ ਦੇ ਤਹਿਤ ਵਿਸ਼ੇਸ਼ ਤੌਰ ਤੇ ਮੁਹੱਈਆ ਨਹੀਂ ਕੀਤੇ ਗਏ ਹਨ।

 

******

 

ਆਰਸੀਜੇ / ਐੱਮਐੱਸ         



(Release ID: 1659464) Visitor Counter : 208