ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਨੇ ਆਪਣਾ 79ਵਾਂ ਸਥਾਪਨਾ ਦਿਵਸ ਮਨਾਇਆ

ਡਾ. ਹਰਸ਼ ਵਰਧਨ: “ਸੀਐੱਸਆਈਆਰ ਲੈਬਾਂ ਨੇ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ”

ਵੱਕਾਰੀ ਭਟਨਾਗਰ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ

Posted On: 26 SEP 2020 3:44PM by PIB Chandigarh

ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਨੇ ਅੱਜ ਇੱਥੇ ਐੱਸਐੱਸ ਭਟਨਾਗਰ ਸਭਾਘਰ ਦੇ ਆਪਣੇ ਵਿਹੜੇ ਵਿੱਚ ਆਪਣਾ 79ਵਾਂ ਸਥਾਪਨਾ ਦਿਵਸ ਮਨਾਇਆ। ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਅਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਅਤੇ ਸੀਐੱਸਆਈਆਰ ਦੇ ਉਪ ਪ੍ਰਧਾਨ, ਡਾ. ਹਰਸ਼ ਵਰਧਨ ਨੇ ਇਵੈਂਟ ਦੀ ਅਗਵਾਈ ਕੀਤੀਮੌਜੂਦਾ ਕੋਵਿਡ-19ਮਹਾਮਾਰੀ ਦੇ ਮੱਦੇਨਜ਼ਰ ਠੋਸ ਇਵੈਂਟ ਵਿੱਚ ਢੁੱਕਵੀਂ ਸਮਾਜਿਕ ਦੂਰੀ ਦੇ ਨਾਲ ਇੱਕ ਛੋਟਾ ਜਿਹਾ ਇਕੱਠ ਕੀਤਾ ਗਿਆ ਸੀਇਸ ਮੌਕੇ ਸੀਐੱਸਆਈਆਰ ਦੇ ਡੀਜੀ ਅਤੇ ਡੀਐੱਸਆਈਆਰ (ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ) ਦੇ ਸਕੱਤਰ ਡਾ. ਸ਼ੇਖਰ ਸੀ. ਮੰਡੇ, ਅਤੇ ਐੱਚਆਰਡੀਜੀ ਦੇ ਮੁਖੀ ਸ਼੍ਰੀ ਏ. ਚੱਕਰਵਰਤੀ ਅਤੇ ਸਾਰੀਆਂ ਸੀਐੱਸਆਈਆਰ ਲੈਬਾਂ ਅਤੇ ਕਈ ਹੋਰ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਦੁਆਰਾ ਇਸ ਮੌਕੇ ਸ਼ਾਮਲ ਹੋਏ ਸਨ

 

 

https://ci5.googleusercontent.com/proxy/A6u6Ujz5tskrqsQShnBE3rhAnjs8wG2MM5smW6iGzVtKysNeo1tSVHIUjB3wGQdbsVOsRKdLfU6gQiwPQim9XBL1RRGztDNaWjQl-6-6hkQtZarF4mooGpCBbQ=s0-d-e1-ft#https://static.pib.gov.in/WriteReadData/userfiles/image/image003FADZ.jpg

 

ਮੰਤਰੀ ਨੇ ਇਸ ਮੌਜੂਦਾ ਕੋਵਿਡ-19 ਸੰਕਟ ਦੌਰਾਨ ਸਮੁੱਚੇ ਸੀਐੱਸਆਈਆਰ ਦੁਆਰਾ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋੜ ਦੇ ਸਮੇਂ ਵਿੱਚ ਸੀਐੱਸਆਈਆਰ ਲੈਬਾਂ ਨੇ ਸਹਾਇਤਾ ਕੀਤੀ ਅਤੇ ਇਨ੍ਹਾਂ ਦੁਆਰਾ ਕਈ ਹੋਰ ਚੀਜ਼ਾਂ ਤੋਂ ਇਲਾਵਾ ਡਾਈਗਨਾਸਟਿਕਸ, ਡ੍ਰੱਗਸ ਅਤੇ ਵੈਂਟੀਲੇਟਰ ਪ੍ਰਦਾਨ ਕੀਤੇ ਗਏ ਹਨਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੀਆਂ ਕੋਵਿਡ-19 ਕੋਸ਼ਿਸ਼ਾਂ ਉੱਤੇ ਇੱਕ ਡਿਜ਼ੀਟਲ ਕਿਤਾਬ ਅਤੇ ਇੱਕ ਛੋਟੀ ਫਿਲਮ ਵੀ ਜਾਰੀ ਕੀਤੀ, ਜਿਸ ਵਿੱਚ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸੀਐੱਸਆਈਆਰ ਦੀਆਂ ਵੱਖ-ਵੱਖ ਪਹਿਲਕਦਮੀਆਂ ਪਿੱਛੇ ਲੋਕਾਂ ਨੂੰ ਉਜਾਗਰ ਕੀਤਾ ਗਿਆ।

 

ਇਸ ਮੌਕੇ, ਵੱਖ-ਵੱਖ ਸੀਐੱਸਆਈਆਰ ਪੁਰਸਕਾਰਾਂ ਦਾ ਵਰਚੁਅਲ ਤਰੀਕੇ ਨਾਲ ਐਲਾਨ ਕੀਤਾ ਗਿਆ, ਜਿਸ ਵਿੱਚ ਸਕੂਲ ਬੱਚਿਆਂ ਲਈ ਸੀਐੱਸਆਈਆਰ ਇਨੋਵੇਸ਼ਨ ਅਵਾਰਡ - 2020, ਸੀਐੱਸਆਈਆਰ ਯੁਵਾ ਸਾਇੰਟਿਸਟ ਅਵਾਰਡ - 2020, ਸੀਐੱਸਆਈਆਰ ਟੈਕਨੋਲੋਜੀ ਅਵਾਰਡ - 2020, ਐੱਸ ਐਂਡ ਟੀ ਇਨੋਵੇਸ਼ਨ ਫਾਰ ਰੂਰਲ ਡਿਵੈਲਪਮੈਂਟ (ਸੀਏਆਈਆਰਡੀ) – 2017, 2018, 2019, ਸੀਐੱਸਆਈਆਰ ਡਾਇਮੰਡ ਜੁਬਲੀ ਟੈਕਨੋਲੋਜੀ ਅਵਾਰਡ - 2019 ਅਤੇ ਜੀ ਐੱਨ ਰਾਮਚੰਦਰਨ ਗੋਲਡ ਮੈਡਲ ਫ਼ਾਰ ਐਕਸੀਲੈਂਸ ਇਨ ਬਾਇਓਲੋਜੀਕਲ ਐੱਸ ਐਂਡ ਟੀ - 2020 ਸ਼ਾਮਲ ਹਨ

 

https://ci5.googleusercontent.com/proxy/pIxR4q-oERSMO-4qV4tg3K-o6Tabjl776lV7t856e2CWh5rqfWbTmLepZPJSP0uB4DJWO5uRMyI9_0wSdCAvFE7kQ7Jjq7o2YjJPOXj3KVCxq-1s1DzMRo8PeQ=s0-d-e1-ft#https://static.pib.gov.in/WriteReadData/userfiles/image/image004D6MW.jpg

 

ਅੰਤ ਵਿੱਚ ਡੀਜੀ - ਸੀਐੱਸਆਈਆਰ ਡਾ. ਸ਼ੇਖਰ ਮੰਡੇ ਨੇ ਸ਼ਾਨਦਾਰ ਸ਼ਾਂਤੀ ਸਵਰੂਪ ਭਟਨਾਗਰ ਪੁਰਸਕਾਰ 2020 ਦੇ ਜੇਤੂਆਂ ਦਾ ਐਲਾਨ ਕੀਤਾ।

ਆਪਣੇ ਸੰਬੋਧਨ ਵਿੱਚ, ਡਾ. ਹਰਸ਼ ਵਰਧਨ ਨੇ ਕਿਹਾ ਕਿ ਮਹਾਮਾਰੀ ਨੇ ਬੇਮਿਸਾਲ ਮੁਸ਼ਕਲਾਂ ਅਤੇ ਅੱਤ ਦੀਆਂ ਚੁਣੌਤੀਆਂ ਲਿਆਂਦੀਆਂ, ਅਤੇ ਖੁਸ਼ੀ ਜ਼ਾਹਰ ਕੀਤੀ ਕਿ ਸੀਐੱਸਆਈਆਰ ਨੇ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲ ਦਿੱਤਾ ਅਤੇ ਇਸਦੇ ਇਤਿਹਾਸ ਵਿੱਚ ਪਹਿਲੀ ਵਾਰ, ਸੀਐੱਸਆਈਆਰ ਦੀਆਂ ਸਾਰੀਆਂ ਪ੍ਰਯੋਗਸ਼ਾਲਾਵਾਂ, ਚਾਹੇ ਇਹ ਏਅਰਸਪੇਸ ਵਿੱਚ ਹੋਣ ਜਾਂ ਸਮੁੰਦਰੀ ਵਿਗਿਆਨ ਵਿੱਚ, ਚਮੜੇ ਜਾਂ ਜੀਨੋਮਿਕਸ, ਸਾਰੀਆਂ ਲੈਬਾਂ ਨੇ ਆਪਣੀ ਤਾਕਤ ਨੂੰ ਝੋਕਿਆ ਅਤੇ ਆਪਣੀ ਊਰਜਾ ਨੂੰ ਕੋਵਿਡ-19 ਦੀ ਸਮੱਸਿਆ ਤੇ ਕੇਂਦ੍ਰਿਤ ਕੀਤਾਉਨ੍ਹਾਂ ਨੇ ਕਿਹਾ, “ਲੈਬਾਂ ਵਿੱਚ ਆਪਸੀ ਸਹਿਯੋਗ ਕਰਨ ਲਈ ਇੱਕ ਸੰਕਰਾਮਕ ਵਾਲਾ ਉਤਸ਼ਾਹ ਸੀ।ਉਨ੍ਹਾਂ ਨੇ ਕਿਹਾ, “ਸੀਐੱਸਆਈਆਰ ਦੀ 5 - ਲੰਬਕਾਰੀ ਪਹੁੰਚ ਜਿਸ ਨੇ ਲੈਬ ਦੀ ਵਿਸ਼ੇਸ਼ਤਾ ਦੀ ਪਰਵਾਹ ਕੀਤੇ ਬਿਨਾਂ, ਸਾਰੀਆਂ ਲੈਬਾਂ ਵਿੱਚ ਇਕਸਾਰਤਾ ਲਿਆ ਦਿੱਤੀ, ਨਤੀਜੇ ਵਜੋਂ ਸੀਐੱਸਆਈਆਰ ਲੈਬਾਂ 100 ਵਿਲੱਖਣ ਟੈਕਨੋਲੋਜੀਆਂ ਦੇ ਨਾਲ ਸਾਹਮਣੇ ਆਈਆਂ।

 

https://ci6.googleusercontent.com/proxy/2mX1ydFOljGoZ_FiVWWwHhAgqUyD1M8O_oMGWcx1KZriRBqmTv2doguTTbs_7ablZJ4_EFA4h3Ch4ds7TqS57g2ezKmsaWCsdCrmLEM7nQWs3GzIbDJmBS8pbA=s0-d-e1-ft#https://static.pib.gov.in/WriteReadData/userfiles/image/image005RXSO.jpg

 

ਮੰਤਰੀ ਨੇ ਦੱਸਿਆ ਕਿ ਇਹ ਡਰੱਗਜ਼, ਵੈਕਸੀਨ, ਟੈਸਟਿੰਗ, ਸੀਕੁਇਨਸਿੰਗ, ਪੀਪੀਈ, ਹਸਪਤਾਲ ਸਹਾਇਕ ਉਪਕਰਣ, ਮਾਸਕ, ਸੈਨੀਟਾਈਜ਼ਰ, ਰੋਗਾਣੂ-ਮੁਕਤ ਸਿਸਟਮ ਹੋਣ, ਸੀਐੱਸਆਈਆਰ ਤੇਜ਼ੀ ਨਾਲ ਅਤੇ ਨਵੀਨਤਾਕਾਰੀ ਹੱਲ ਲੈ ਕੇ ਆਇਆ ਹੈ।ਡਾ. ਹਰਸ਼ ਵਰਧਨ ਨੇ ਦੱਸਿਆ ਕਿ ਸੀਐੱਸਆਈਆਰ ਦੀ ਸੀਸੀਸੀਐੱਮਬੀ ਦੇਸ਼ ਵਿੱਚ ਟੈਸਟਿੰਗ ਸ਼ੁਰੂ ਕਰਨ ਵਾਲੀਆਂ ਪਹਿਲੀਆਂ ਲੈਬਾਂ ਵਿੱਚੋਂ ਇੱਕ ਸੀ, ਪਰ ਕੇਂਦਰ ਨੇ ਕਈ ਮੈਡੀਕਲ ਪੇਸ਼ੇਵਰਾਂ ਨੂੰ ਟੈਸਟਿੰਗ ਕਰਨ ਲਈ ਸਿਖਲਾਈ ਵੀ ਦਿੱਤੀ।ਉਨ੍ਹਾਂ ਨੇ ਕਿਹਾ, ਅੱਜ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੇਸ਼ ਵਿੱਚ ਟੈਸਟਿੰਗ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ

 

ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਸੀਐੱਸਆਈਆਰ ਵਿਖੇ 2000 ਤੋਂ ਵੱਧ ਜੀਨੋਮ ਬਣਾਏ ਗਏ ਹਨ ਅਤੇ ਉਨ੍ਹਾਂ ਨੇ ਵਿਸ਼ਲੇਸ਼ਣ ਲਈ ਸਾਧਨ ਵਿਕਸਿਤ ਕੀਤੇ ਹਨ।ਉਨ੍ਹਾਂ ਕਿਹਾ, “ਜਦੋਂ ਕਿ ਸੀਐੱਸਆਈਆਰ ਨੇ ਨੋਵਲ ਟੈਸਟਿੰਗ ਵਿਧੀਆਂ ਅਤੇ ਨਿਦਾਨਾਂ ਦਾ ਵਿਕਾਸ ਕੀਤਾ ਹੈ, ਫ਼ਵੀਪੀਰਾਵੀਰ ਵਰਗੀਆਂ ਘੱਟ ਲਾਗਤ ਵਾਲੀਆਂ ਦਵਾਈਆਂ ਦਾ ਸੰਸ਼ਲੇਸ਼ਣ ਕਰਨਾ ਹੋਵੇ, ਵੈਕਸੀਨ ਟਰਾਇਲ ਚਲਾਉਣਾ ਹੋਵੇ, ਅਤੇ ਇਸ ਤਰ੍ਹਾਂ, ਇਸ ਨੇ ਮਿਲ ਕੇ ਮੇਕ-ਸ਼ਿਫਟ ਹਸਪਤਾਲ ਵੀ ਬਣਾਏ, ਜਿਨ੍ਹਾਂ ਵਿੱਚੋਂ ਇੱਕ ਦਾ ਮੈਂ ਹਾਲ ਹੀ ਵਿੱਚ ਗਾਜ਼ੀਆਬਾਦ ਵਿੱਚ ਉਦਘਾਟਨ ਕੀਤਾ ਹੈ।

 

ਵਿਚੋਲਿਆਂ ਦੀ ਸਹਾਇਤਾ ਤੋਂ ਬਿਨ੍ਹਾਂ ਕਿਸਾਨੀ ਨੂੰ ਢੋਆ-ਢੁਆਈ ਕਰਨ ਅਤੇ ਉਤਪਾਦਨ ਵੇਚਣ ਦੇ ਕਾਬਿਲ ਬਣਾਉਣ ਲਈ, ਸੀਐੱਸਆਈਆਰ ਨੇ ਬਹੁਤ ਹੀ ਸਫ਼ਲ ਕਿਸਾਨ ਸਭਾ ਐਪ ਅਤੇ ਬਾਅਦ ਵਿੱਚ ਆਰੋਗਯ ਪਥ ਐਪ ਵੀ ਵਿਕਸਿਤ ਕੀਤੀ।

 

ਮੰਤਰੀ ਨੇ ਕਿਹਾ, “ਸੀਐੱਸਆਈਆਰ ਇੱਕ ਅਜਿਹਾ ਸੰਗਠਨ ਰਿਹਾ ਹੈ ਕਿ ਜਦੋਂ ਵੀ ਦੇਸ਼ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਇਸ ਵੱਲ ਦੇਖਦਾ ਹੈ ਤਾਂ ਇਸਨੇ ਹਮੇਸ਼ਾ ਹੁੰਗਾਰਾ ਭਰਿਆ ਹੈ। ਇਹ ਪਿਛਲੇ ਸਮੇਂ ਵਿੱਚ ਹੋਇਆ ਹੈ ਅਤੇ ਹਾਲ ਹੀ ਦੇ ਸਮੇਂ ਵਿੱਚ ਵੀ ਤੇਜ਼ੀ ਨਾਲ ਪ੍ਰਤੀਕ੍ਰਿਆ ਦਿਖਾਈ ਗਈ ਹੈ

 

ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਨੂੰ ਬ੍ਰੇਨ ਸਟੋਰਮ ਕਰਨ ਲਈ ਕਿਹਾ ਅਤੇ ਐੱਸ ਐਂਡ ਟੀ ਦੇ ਜ਼ਰੀਏ ਆਤਮਨਿਰਭਰ ਭਾਰਤਦੀ ਪ੍ਰਾਪਤੀ ਲਈ ਨਵੇਂ ਰੋਡਮੈਪ ਅਤੇ ਨਵੀਂ ਰਣਨੀਤੀ ਦੇ ਨਾਲ ਆਉਣ ਦੀ ਅਪੀਲ ਕੀਤੀਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਦੀ ਨਵੀਨਤਾ ਨੂੰ ਦੇਖਦਿਆਂ ਖੁਸ਼ੀ ਜ਼ਾਹਰ ਕੀਤੀ ਅਤੇ ਸਾਰੇ ਯੁਵਾ ਸਾਇੰਟਿਸਟ ਅਵਾਰਡ, ਟੈਕਨੋਲੋਜੀ ਅਵਾਰਡ ਅਤੇ ਸੀਏਆਈਆਰਡੀ ਅਵਾਰਡ ਜੇਤੂਆਂ ਦੀ ਤਾਰੀਫ਼ ਕੀਤੀ।

 

ਡਾ. ਸ਼ੇਖਰ ਮੰਡੇ ਨੇ ਆਪਣੇ ਸੰਬੋਧਨ ਵਿੱਚ ਚਾਨਣਾ ਪਾਇਆ ਕਿ ਮਾਰਚ ਵਿੱਚ, ਸੀਐੱਸਆਈਆਰ ਨੇ ਮਹਾਮਾਰੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਪਣੀਆਂ ਸ਼ਕਤੀਆਂ ਅਤੇ ਸਮਰੱਥਾਵਾਂ ਦਾ ਮੁਲਾਂਕਣ ਕੀਤਾ ਅਤੇ ਡਾਈਗਨੌਸਟਿਕਸ, ਨਿਗਰਾਨੀ, ਡਰੱਗਜ਼, ਹਸਪਤਾਲਾਂ ਦੇ ਸਹਾਇਕ ਉਪਕਰਣਾਂ, ਨਿਜੀ ਸੁਰੱਖਿਆ ਉਪਕਰਣਾਂ ਅਤੇ ਸਪਲਾਈ ਚੇਨ ਅਤੇ ਲਾਜਿਸਟਿਕਸ ਸੰਬੰਧੀ ਕੰਮ ਕਰਨ ਦੀ ਬਹੁਪੱਖੀ ਰਣਨੀਤੀ ਅਪਣਾਈ। ਇਹ ਰਣਨੀਤੀ ਹੁਣ ਦਿਲਚਸਪ ਹੱਲ ਕੱਢਣ ਲੱਗੀ ਹੈ

 

(ਲਿੰਕ ਦੇਖੋ) *** ਵਿਗਿਆਨ ਅਤੇ ਟੈਕਨੋਲੋਜੀ2020 ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਲਈ ਸ਼ਾਂਤੀ ਰੂਪ ਭਟਨਾਗਰ ਪੁਰਸਕਾਰ (ਐੱਸਐੱਸਬੀ)

(ਲਿੰਕ ਦੇਖੋ) ***** ਵੱਖ-ਵੱਖ ਸੀਐੱਸਆਈਆਰ ਅਵਾਰਡ

(ਲਿੰਕ ਦੇਖੋ) ***** ਡਿਜ਼ੀਟਲ ਬੁੱਕ ਸੀਐੱਸਆਈਆਰ ਫਾਈਟਸ ਕੋਵਿਡ-19

 

*****

 



(Release ID: 1659463) Visitor Counter : 99