ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਖਾਦੀ ਨੇ ਸਵਦੇਸ਼ੀ ਨੂੰ ਉਤਸ਼ਾਹਤ ਕਰਨ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਐਸਪੀਜੀ ਕੰਪਲੈਕਸ ਵਿੱਚ ਆਉਟਲੈਟ ਖੋਲ੍ਹਿਆ

Posted On: 26 SEP 2020 4:29PM by PIB Chandigarh

ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੇ "ਸਵਦੇਸ਼ੀ" ਨੂੰ ਉਤਸ਼ਾਹਤ ਕਰਨ ਵੱਲ ਇਕ ਹੋਰ ਕਦਮ ਵਧਾਇਆ ਹੈ; ਅਤੇ ਇਸ ਵਾਰ ਆਪਣੀ ਮੁਹਿੰਮ ਨਾਲ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੂੰ ਜੋੜਿਆ ਹੈ । ਅੱਜ ਕੇਵੀਆਈਸੀ ਨੇ ਦਿੱਲੀ ਦੇ ਦਵਾਰਕਾ ਵਿਖੇ ਐਸਪੀਜੀ ਰਿਹਾਇਸ਼ੀ ਕੰਪਲੈਕਸ ਦੇ ਵਿਹੜੇ ਵਿੱਚ ਇੱਕ ਨਵੇਂ ਖਾਦੀ ਇੰਡੀਆ ਸੇਲਜ਼ ਆਉਟਲੈੱਟ ਦਾ ਉਦਘਾਟਨ ਕੀਤਾ । ਇਸ ਆਉਟਲੈਟ ਨਾਲ ਇਲਾਕੇ ਵਿੱਚ ਨਾਲ ਨਾਲ ਲੱਗਦੇ ਦੋ ਰਿਹਾਇਸ਼ੀ ਕੰਪਲੈਕਸਾਂ ਵਿੱਚ ਰਹਿੰਦੇ ਐਸਪੀਜੀ ਅਧਿਕਾਰੀਆਂ ਅਤੇ ਸਟਾਫ ਦੇ ਲਗਭਗ 4000 ਪਰਿਵਾਰਾਂ ਨੂੰ ਲਾਭ ਹੋਵੇਗਾ । ਐਸਪੀਜੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਏਜੰਸੀ ਹੈ । ਖਾਦੀ ਸੇਲਜ਼ ਆਊਟਲੇਟ ਦਾ ਉਦਘਾਟਨ ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਅਤੇ ਐਸਪੀਜੀ ਦੇ ਡਾਇਰੈਕਟਰ ਸ੍ਰੀ ਅਰੁਣ ਸਿਨਹਾ ਨੇ ਸਾਂਝੇ ਤੌਰ ਤੇ ਕੀਤਾ ।

 

ਕੇਵੀਆਈਸੀ ਦੇ ਇੱਕ ਬਿਆਨ ਅਨੁਸਾਰ ਖਾਦੀ ਸੇਲਜ਼ ਆਊਟਲੇਟ ਖੋਲ੍ਹਣ ਦਾ ਫੈਸਲਾ

ਐਸਪੀਜੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁੱਧ ਅਤੇ ਹੱਥ ਨਾਲ ਤਿਆਰ ਕੀਤਾ ਸਵਦੇਸ਼ੀਸਮਾਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਲਿਆ ਗਿਆ ਸੀ । ਇਨ੍ਹਾਂ ਪਰਿਵਾਰਾਂ ਨੂੰ ਖਾਦੀ ਉਤਪਾਦ ਖਰੀਦਣ ਲਈ ਉਤਸ਼ਾਹਤ ਕਰਨ ਵਾਸਤੇ, ਕੇਵੀਆਈਸੀ ਨੇ ਇਸ ਆਉਟਲੈੱਟ ਦੇ ਸਾਰੇ ਉਤਪਾਦਾਂ ਉੱਤੇ 20% ਦੀ ਛੋਟ ਦੇਣ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ । ਦਵਾਰਕਾ ਵਿੱਚ 125 ਏਕੜ ਵਿੱਚ ਫੈਲੇ ਐਸਪੀਜੀ ਕੰਪਲੈਕਸ ਵਿੱਚ ਤਕਰੀਬਨ 15,000 ਲੋਕ ਵਸਦੇ ਹਨ । ਇਸ ਦੇ ਨਾਲ ਲੱਗਦਾ ਇੱਕ ਹੋਰ 26 ਏਕੜ ਵਿੱਚ ਫੈਲਿਆ ਰਿਹਾਇਸ਼ੀ ਕੰਪਲੈਕਸ ਹੈ, ਜਿੱਥੇ ਐਸ ਪੀ ਜੀ ਸਟਾਫ ਦੇ 800 ਤੋਂ ਵੀ ਵੱਧ ਪਰਿਵਾਰ ਰਹਿੰਦੇ ਹਨ । ਇਸ ਤਰ੍ਹਾਂ ਸਥਾਨਕ ਖਰੀਦਦਾਰੀ ਕੰਪਲੈਕਸ ਵਿਚ ਜਿੱਥੇ ਖਾਦੀ ਦੀ ਦੁਕਾਨ ਸਥਿਤ ਹੈ, ਵਿਚ ਖਰੀਦਦਾਰਾਂ ਦੇ ਮਹੱਤਵਪੂਰਨ ਗਿਣਤੀ ਵਿੱਚ ਆਉਣ ਦੀ ਉਮੀਦ ਹੈ । ਐਸਪੀਜੀ ਨੇ ਕੇਵੀਆਈਸੀ ਨੂੰ ਇੱਕ ਰੁਪਏ ਪ੍ਰਤੀ ਮਹੀਨੇ ਦੇ ਟੋਕਨ ਕਿਰਾਏ ਤੇ ਦੁਕਾਨ ਉਪਲੱਬਧ ਕਰਵਾਈ ਹੈ।

 

ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਇਸ ਆਉਟਲੈੱਟ ਦੇ ਜ਼ਰੀਏ ਕੇਵੀਆਈਸੀ ਐਸ ਪੀ ਜੀ ਪਰਿਵਾਰਾਂ ਨੂੰ ਸਭ ਤੋਂ ਵਧੀਆ ਕੁਆਲਟੀ ਦੀਆਂ ਹੱਥਾਂ ਨਾਲ ਤਿਆਰ ਕੀਤੇ ਅਤੇ ਕੁਦਰਤੀ ਉਤਪਾਦ ਉਪਲੱਬਧ ਕਰਵਾਏਗਾ । ਸਕਸੈਨਾ ਨੇ ਕਿਹਾ ਕਿ ਐਸਪੀਜੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਖਿਆਲ ਰੱਖਦੀ ਹੈ, ਜੋ ਖ਼ੁਦ ਖਾਦੀ ਦੇ ਸਭ ਤੋਂ ਵੱਡੇ ਬ੍ਰਾਂਡ ਅੰਬੈਸਡਰ ਹਨ, ਅਤੇ ਖਾਦੀ ਦੀ ਇਸ ਵਿਕਰੀ ਵਾਲੀ ਦੁਕਾਨ ਦੇ ਨਾਲ, ਕੇਵੀਆਈਸੀ, ਐਸ ਪੀ ਜੀ ਦੇ ਅਧਿਕਾਰੀਆਂ ਅਤੇ ਸਟਾਫ ਦੇ ਪਰਿਵਾਰਾਂ ਨੂੰ ਬਿਹਤਰੀਨ ਗੁਣਵੱਤਾ ਵਾਲੇ ਖਪਤ ਯੋਗ ਉਤਪਾਦ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਧਿਆਨ ਰੱਖਣਾ ਚਾਹੁੰਦਾ ਹੈ । ਉਨ੍ਹਾਂ ਕਿਹਾ ਕਿ ਖਾਦੀ ਸੇਲਜ਼ ਆਊਟਲੇਟ ਖਾਦੀ ਕਾਰੀਗਰਾਂ ਲਈ ਵੀ ਹੁਲਾਰਾ ਹੋਵੇਗਾ ਅਤੇ ਸਥਾਨਕ ਉਤਪਾਦਨ ਨੂੰ ਉਤਸ਼ਾਹਤ ਕਰਨ ਅਤੇ ਗ੍ਰਾਮੀਣ ਉਦਯੋਗਾਂ ਨੂੰ ਮਜ਼ਬੂਤ ਕਰਨ ਨਾਲ ਹੀ ਅਸੀਂ ਲੋਕਾਂ ਲਈ ਟਿਕਾਉ ਰੋਜ਼ੀ-ਰੋਟੀ ਪੈਦਾ ਕਰ ਸਕਦੇ ਹਾਂ ।

 

ਕੇਵੀਆਈਸੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਤਮਨਿਰਭਰ ਭਾਰਤ ਅਤੇ ਲੋਕਲ ਲਈ ਵੋਕਲ ਦੇ ਸੱਦੇ ਦੇ ਮੱਦੇਨਜ਼ਰ ਵਿਕਾਸ ਹੋਇਆ ਹੈ । ਇਸ ਤੋਂ ਪਹਿਲਾਂ ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅਰਧ ਸੈਨਿਕ ਬਲਾਂ ਨੂੰ ਆਪਣੀਆਂ ਕੰਟੀਨਾਂ ਰਾਹੀਂ ਸਿਰਫ ਸਵਦੇਸ਼ੀਸਾਮਾਨ ਹੀ ਵੇਚਣ ਦੇ ਆਦੇਸ਼ ਦਿੱਤੇ ਸਨ । ਹਾਲ ਹੀ ਵਿੱਚ, ਕੇਵੀਆਈਸੀ ਨੇ ਆਈਟੀਬੀਪੀ ਨਾਲ ਸੁਰੱਖਿਆ ਬਲਾਂ ਨੂੰ ਵਿਵਸਥਾ ਦੀ ਸਪਲਾਈ ਲਈ ਸਭ ਤੋਂ ਪਹਿਲਾ ਸਮਝੌਤਾ ਕੀਤਾ ਜਿਸਤੋਂ ਬਾਅਦ ਅਰਧ ਸੈਨਿਕ ਬਲਾਂ ਨੂੰ ਸ਼ੁੱਧ ਕੱਚੀ ਘਾਣੀ ਸਰ੍ਹੋਂ ਦੇ ਤੇਲ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ । ਕੇਵੀਆਈਸੀ ਇਸ ਆਉਟਲੈੱਟ ਰਾਹੀਂ ਖਾਦੀ ਦੇ ਸਾਰੇ ਫੈਬਰਿਕ ਅਤੇ ਰੈਡੀਮੇਡ ਕੱਪੜਿਆਂ ਦੇ ਨਾਲ ਨਾਲ ਗ੍ਰਾਮ ਉਦਯੋਗ ਦੇ ਉਤਪਾਦਾਂ ਨੂੰ ਵੇਚੇਗੀ।

 

--------------------------------

 

ਆਰ ਸੀ ਜੇ / ਆਰ ਐਨ ਐਮ / ਆਈ ਏ


(Release ID: 1659426) Visitor Counter : 118