ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਗੋਗਾਮੁੱਖ ਵਿਖੇ ਭਾਰਤੀ ਖੇਤੀਬਾੜੀ ਖੋਜ ਇੰਸਟੀਟਿਊਟ ਦੇ ਆਸਾਮ ਕੈਂਪਸ ਦਾ ਉਦਘਾਟਨ ਕੀਤਾ

ਇੰਸਟੀਟਿਊਟ ਉੱਤਰ ਪੂਰਬ ਵਿੱਚ ਖੇਤੀਬਾੜੀ ਸਿੱਖਿਆ ਅਤੇ ਖੋਜ ਦੇ ਵਿਕਾਸ ਨੂੰ ਇੱਕ ਹੁਲਾਰਾ ਦੇਵੇਗਾ - ਸ਼੍ਰੀ ਨਰੇਂਦਰ ਸਿੰਘ ਤੋਮਰ
ਆਈਏਆਰਆਈ ਆਸਾਮ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਨਾਮ 'ਤੇ ਰੱਖਿਆ ਜਾਵੇਗਾ

Posted On: 26 SEP 2020 12:08PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ, ਗ੍ਰਾਮੀਣ ਵਿਕਾਸ, ਪੰਚਾਇਤੀ ਰਾਜ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਕੱਲ੍ਹ ਗੋਗਾਮੁੱਖ ਵਿਖੇ ਭਾਰਤੀ ਖੇਤੀ ਖੋਜ ਇੰਸਟੀਟਿਊਟ ਦਾ ਨਵਾਂ ਆਸਾਮ ਕੈਂਪਸ ਦੇਸ਼ ਨੂੰ ਸਮਰਪਿਤ ਕੀਤਾ ਇਸ ਮੌਕੇ ਬੋਲਦਿਆਂ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਐਲਾਨ ਕੀਤਾ ਕਿ ਆਈ.ਏ.ਆਰ.ਆਈ., ਆਸਾਮ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਨਾਮ ਤੇ ਰੱਖਿਆ ਜਾਵੇਗਾ ਮੰਤਰੀ ਨੇ ਕਿਹਾ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਸੀ, ਇਸ ਇੰਸਟੀਟਿਊਟ ਦੀ ਸਥਾਪਨਾ ਆਸਾਮ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮੇਘਾਲਿਆ, ਮਨੀਪੁਰ, ਮਿਜੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ਦੇ ਰਾਜਾਂ ਵਿੱਚ ਖੇਤੀਬਾੜੀ ਦੀ ਸਿੱਖਿਆ ਅਤੇ ਖੋਜ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ ਸਾਲ 2050 ਤੱਕ, ਦੇਸ਼ ਦੀ ਆਬਾਦੀ ਅਤੇ ਮੌਸਮ ਵਿੱਚ ਤਬਦੀਲੀ ਦੀ ਚੁਣੌਤੀ ਕਾਫ਼ੀ ਵੱਧ ਜਾਵੇਗੀ ਸਰਕਾਰ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ ਕਿ ਦੇਸ਼ ਦਾ ਖੇਤੀਬਾੜੀ ਸੈਕਟਰ ਇਨ੍ਹਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਯੋਗ ਬਣਨ ਲਈ ਮਜ਼ਬੂਤ ਬਣਿਆ ਰਹੇ ਅਤੇ ਸਾਰੇ ਸਮਿਆਂ ਲਈ ਦੇਸ਼ ਵਿੱਚ ਭੋਜਨ ਦੇ ਕਾਫ਼ੀ ਭੰਡਾਰ ਹਨ

ਦੇਸ਼ ਦੇ ਖੇਤੀਬਾੜੀ ਵਿਗਿਆਨੀਆਂ ਵੱਲੋਂ ਕਈ ਚੋਖਾ ਝਾੜ ਦੇਣ ਵਾਲੇ ਬੀਜਾਂ ਅਤੇ ਫਸਲਾਂ ਦੀਆਂ ਕਿਸਮਾਂ ਵਿਕਸਤ ਕਰਕੇ ਹਰੀ ਕ੍ਰਾਂਤੀ ਲਿਆਉਣ ਵਿਚ ਨਿਭਾਈ ਗਈ ਮੁੱਖ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਦੇਸ਼ ਹੁਣ ਨਾ ਸਿਰਫ ਸਵੈ-ਨਿਰਭਰ ਹੈ ਬਲਕਿ ਅਨਾਜ ਉਤਪਾਦਨ ਵਿਚ ਵੀ ਸਰਪਲੱਸ ਹੈ ਸਰਕਾਰ ਨੇ ਵਿਕਾਸ ਪ੍ਰਕਿਰਿਆ ਵਿੱਚ ਪਾੜੇ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਹਨ ਅਤੇ ਨਤੀਜੇ ਵਜੋਂ ਝਾਰਖੰਡ ਅਤੇ ਅਸਾਮ ਵਿੱਚ ਨਵੇਂ ਖੇਤੀ ਖੋਜ ਇੰਸਟੀਟਿਊਟ ਸਥਾਪਤ ਕੀਤੇ ਗਏ ਹਨ। ਸਿੱਕਮ ਹੁਣ ਇਕ ਪੂਰੀ ਤਰ੍ਹਾਂ ਜੈਵਿਕ ਰਾਜ ਹੈ, ਅਤੇ ਦੂਜੇ ਰਾਜ ਵੀ ਇਸ ਦਿਸ਼ਾ ਵਿਚ ਅੱਗੇ ਵੱਧ ਰਹੇ ਹਨ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਸਮ ਵਿੱਚ ਤਬਦੀਲੀ ਅਤੇ ਪਾਣੀ ਦੀ ਘਾਟ ਦੀ ਚੁਣੌਤੀ ਦੇ ਮੱਦੇਨਜ਼ਰ ਫਸਲੀ ਵਿਭਿੰਨਤਾ ਨੂੰ ਅੱਗੇ ਵਧਾਉਣਾ ਅਤੇ ਅਜਿਹੀਆਂ ਕਿਸਮਾਂ ਦਾ ਵਿਕਾਸ ਕਰਨਾ ਮਹੱਤਵਪੂਰਣ ਹੈ ਜਿਨ੍ਹਾਂ ਲਈ ਘੱਟ ਪਾਣੀ ਦੀ ਲੋੜ ਹੁੰਦੀ ਹੈ ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਅਤੇ ਬਰਾਮਦ ਦੇ ਮੌਕਿਆਂ ਨੂੰ ਵਧਾਉਣ ਲਈ ਸਥਾਨਕ ਤੌਰ 'ਤੇ ਉਗਾਈਆਂ ਜਾਂਦੀਆਂ ਫਸਲਾਂ ਦੀ ਮਹੱਤਤਾ' ਤੇ ਵੀ ਜ਼ੋਰ ਦਿੱਤਾ

ਆਸਾਮ ਦੇ ਮੁੱਖ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਆਈਏਆਰਆਈ, ਆਸਾਮ ਦੀ ਸਥਾਪਨਾ ਲਈ ਮਾਨਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇੰਸਟੀਟਿਊਟ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਨੇ ਉੱਦਮੀ ਵਿਭਿੰਨਤਾ ਰਾਹੀਂ ਛੋਟੇ ਅਤੇ ਮਝੌਲੇ ਕਿਸਾਨਾਂ ਦੀ ਖੇਤੀ ਆਮਦਨ ਵਧਾਉਣ ਲਈ ਖੇਤਰ ਦੀਆਂ ਸਥਾਨਕ ਤੌਰ ਤੇ ਉਗਾਈਆਂ ਜਾਣ ਵਾਲੀਆਂ ਬਾਗਬਾਨੀ ਫਸਲਾਂ ਦੀਆਂ ਖੋਜ ਗਤੀਵਿਧੀਆਂ ਤੇ ਜ਼ੋਰ ਦਿੱਤਾ ਉਨ੍ਹਾਂ ਇਹ ਉਮੀਦ ਵੀ ਜਤਾਈ ਕਿ ਉੱਤਰ-ਪੂਰਬੀ ਰਾਜਾਂ ਨੂੰ ਮੁੜ ਤੋਂ ਆਈਸੀਏਆਰ-ਆਈਏਆਰਆਈ, ਆਸਾਮ ਦੇ ਸਹਿਯੋਗ ਨਾਲ ਚੌਲਾਂ ਦੇ ਕਟੋਰੇ" (ਰਾਈਸ ਬਾਉਲ) ਵਜੋਂ ਜਾਣਿਆ ਜਾਵੇਗਾ ਉਦਘਾਟਨੀ ਸਮਾਰੋਹ ਵਿਚ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਸ੍ਰੀ ਕੈਲਾਸ਼ ਚੌਧਰੀ, ਆਈ.ਸੀ.ਏ.ਆਰ ਦੇ ਡਾਇਰੈਕਟਰ ਜਨਰਲ ਡਾ. ਤ੍ਰਿਲੋਚਨ ਮਹਾਪਾਤਰਾ, ਲੋਕ ਪ੍ਰਤੀਨਿਧ, ਵਿਗਿਆਨੀ ਅਤੇ ਸਰਕਾਰੀ ਅਧਿਕਾਰੀ ਮੌਜੂਦ ਸਨ ਇੰਸਟੀਟਿਊਟ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਉੱਤਰ-ਪੂਰਬੀ ਖੇਤਰ ਵਿਚ ਜੂਨ ਤੋਂ ਸਤੰਬਰ ਤੱਕ ਪਾਣੀ ਦੀ ਨਿਪੁੰਨਤਾ ਨਾਲ ਵਰਤੋਂ ਅਤੇ ਸਥਾਨਕ ਤੌਰ ਤੇ ਉਗਾਈਆਂ ਜਾਣ ਵਾਲੀਆਂ ਫਸਲਾਂ ਦੀ ਜੈਵਿੱਕ ਖੇਤੀ 'ਤੇ ਜ਼ੋਰ ਦਿੱਤਾ ਗਿਆ

----------------------------------------------------

ਏਪੀਐਸ / ਐਸਜੀ



(Release ID: 1659363) Visitor Counter : 152