ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਨਵੀਂ ਦਿੱਲੀ ਏਮਜ਼ ਦੇ 65ਵੇਂ ਸਥਾਪਨਾ ਦਿਵਸ ਜਸ਼ਨਾਂ ਦਾ ਕੀਤਾ ਉਦਘਾਟਨ

ਨਵੀਂ ਦਿੱਲੀ ਏਮਜ਼ ਦੇ 65ਵੇਂ ਸਥਾਪਨਾ ਦਿਵਸ ਦੇ ਮੌਕੇ ਕੋਵਿਡ -19 ਖਿਲਾਫ ਰਾਸ਼ਟਰੀ ਲੜਾਈ ਵਿੱਚ ਇਸ ਵੱਲੋਂ ਪਾਏ ਯੋਗਦਾਨ ਲਈ ਕੀਤਾ ਧੰਨਵਾਦ
"ਇਸ ਬੇਮਿਸਾਲ ਤੇ ਮੁਸ਼ਕਲ ਸਮੇਂ ਵਿੱਚ ਏਮਜ਼ ਦਾ ਯੋਗਦਾਨ ਟੈਲੀ ਮੈਡੀਸਨ ਅਤੇ ਟੈਲੀ ਕੰਸਲਟੇਸ਼ਨ ਰਾਹੀਂ ਮੈਡੀਕਲ ਸੇਵਾਵਾਂ ਆਸਾਨ ਤਰੀਕੇ ਨਾਲ ਸੁਨਿਸ਼ਚਿਤ ਕਰਨ ਲਈ ਇੱਕ ਲਾਜਵਾਬ ਯੋਗਦਾਨ ਹੈ"
"ਕੋਵਿਡ ਸਮੇਂ ਵਿੱਚ ਏਮਜ਼" ਦੇ ਨਾਂ ਹੇਠ ਆਯੋਜਿਤ ਪ੍ਰਦਰਸ਼ਨੀ ਦਾ ਉਦਘਾਟਨ

Posted On: 25 SEP 2020 3:52PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਅਤੇ ਏਮਜ਼ ਦੇ ਪ੍ਰੈਸੀਡੈਂਟ ਨੇ ਨਵੀਂ ਦਿੱਲੀ ਏਮਜ਼ ਦੇ 65ਵੇਂ ਸਥਾਪਨਾ ਦਿਵਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਹਾਜ਼ਰੀ ਵਿੱਚ, ਪ੍ਰਧਾਨਗੀ ਕੀਤੀ ਅੱਜ ਦੇ ਦਿਨ 1956 ਵਿੱਚ ਐੱਮ ਬੀ ਬੀ ਐੱਸ ਕਲਾਸਾਂ ਦਾ ਪਹਿਲਾ ਬੈਚ ਅਤੇ ਅੰਡਰ ਗ੍ਰੈਜੂਏਟ ਪੜ੍ਹਾਈ ਦੀ ਸ਼ੁਰੂਆਤ ਹੋਈ ਸੀ ਏਮਜ਼ ਭਾਈਚਾਰੇ ਨੂੰ ਮਨੁੱਖੀ ਸੰਸਾਧਨ ਅਤੇ ਵਿਕਾਸ ਮੰਤਰਾਲੇ ਵੱਲੋਂ ਨੈਸ਼ਨਲ ਇੰਸਟੀਚਿਊਟ ਰੈਕਿੰਗ ਫਰੇਮਵਰਕ ਵੱਲੋਂ ਮੈਡੀਕਲ ਸੰਸਥਾਵਾਂ ਵਿੱਚੋਂ ਪਹਿਲਾ ਰੈਂਕ ਲੈਣ ਲਈ ਏਮਜ਼ ਭਾਈਚਾਰੇ ਨੂੰ ਵਧਾਈ ਦਿੱਤੀ ਡਾਕਟਰ ਵਰਧਨ ਨੇ ਭਾਰਤੀ ਸੰਸਦ ਵੱਲੋਂ 1956 ਵਿੱਚ ਇਸ ਦੀ ਸਥਾਪਨਾ ਅਤੇ ਇਸ ਦੇ ਮੰਤਵਾਂ ਨੂੰ ਨਵੀਂ ਦਿੱਲੀ ਏਮਜ਼ ਵੱਲੋਂ ਪੂਰਾ ਕਰਨ ਤੇ ਤਸੱਲੀ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਇਹ ਸੰਸਥਾ ਅੱਜ ਵੀ ਸਿਹਤ ਸੇਵਾਵਾਂ , ਸਿੱਖਿਆ ਅਤੇ ਖੋਜ ਵਿੱਚ ਲਗਾਤਾਰ ਬੜੇ ਉੱਚੇ ਪੱਧਰ ਪ੍ਰਾਪਤ ਕਰ ਰਹੀ ਹੈ ਡਾਕਟਰ ਹਰਸ਼ ਵਰਧਨ ਨੇ ਕੋਵਿਡ- 19 ਮਹਾਮਾਰੀ ਵਿੱਚ ਸੰਸਥਾ ਦੇ ਵੱਡੇ ਯੋਗਦਾਨ ਲਈ ਧੰਨਵਾਦ ਕੀਤਾ ਉਹਨਾਂ ਕਿਹਾ , "ਕੋਰੋਨਾ ਵਾਇਰਸ ਨਾਲ 50 ਲੱਖ ਮਰੀਜ਼ ਪੀੜਤ ਨੇ ਪਰ ਭਾਰਤ ਦੀਆਂ ਸਿਹਤ ਸੇਵਾਵਾਂ ਨੇ ਉਹਨਾਂ ਲਈ ਜਾਂਚ ਅਤੇ ਪ੍ਰਬੰਧਨ ਸਹੂਲਤਾਂ ਹੀ ਬਹੁਤ ਅਸਰਦਾਰ ਢੰਗ ਨਾਲ ਨਹੀਂ ਦਿੱਤੀਆਂ ਬਲਕਿ ਮੌਤ ਦਰ ਨੂੰ ਘੱਟ ਕਰਨ ਅਤੇ ਵਧੇਰੇ ਸਿਹਤਯਾਬ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ" ਉਹਨਾਂ ਕਿਹਾ,  "ਮੈਂ ਪ੍ਰਸ਼ੰਸਾ ਕਰਦਾ ਹਾਂ ਕਿ ਪਿਛਲੇ 6 ਮਹੀਨਿਆਂ ਵਿੱਚ ਏੇਮਜ਼ ਨੇ ਕੋਵਿਡ -19 ਨਾਲ ਪੀੜਤਾਂ ਦੀ ਬੜੀ ਜਿ਼ੰਮੇਵਾਰੀ ਨਾਲ ਦੇਖਭਾਲ ਕੀਤੀ ਹੈ ਅਤੇ ਦੇਸ਼ ਭਰ ਵਿੱਚ ਖੋਜ ਦੇ ਖੇਤਰ ਵਿੱਚ ਨਵੇਂ ਢੰਗ ਤਰੀਕੇ ਅਤੇ ਸੰਚਾਰ ਅਤੇ ਪੜ੍ਹਾਈ ਦੀਆਂ ਨਵੀਂਆਂ ਵਿਧੀਆਂ ਦਾ ਵਿਕਾਸ ਕੀਤਾ ਹੈ"
ਕੋਵਿਡ -19 ਖਿਲਾਫ ਭਾਰਤ ਦੀ ਲੜਾਈ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ "ਭਾਰਤ ਦੀ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਲਗਾਤਾਰ ਵੱਧ ਰਹੀ ਅਤੇ ਮੌਤ ਦਰ ਲਗਾਤਾਰ ਘੱਟ ਰਹੀ ਹੈ , ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਹੁਤ ਵਧੀਆ ਦਿਸ਼ਾ ਨਿਰਦੇਸ਼ ਤੇ ਅਗਵਾਈ ਹੇਠ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੋਵਿਡ -19 ਲਈ ਅਪਣਾਈ ਗਈ ਕੰਟੇਨਮੈਂਟ ਰਣਨੀਤੀ ਸਫ਼ਲ ਹੋਈ ਹੈ ਅਸੀਂ ਸਫ਼ਲਤਾਪੂਰਵਕ ਆਪਣੀ ਟੈਸਟਿੰਗ ਸਮਰੱਥਾ ਵਧਾਈ ਹੈ , ਜਿਸ ਨੇ ਅੱਜ ਤਕਰੀਬਨ 15 ਲੱਖ ਦੇ ਮੀਲ ਪੱਥਰ ਨੂੰ ਛੂਹਿਆ ਹੈ ਅਤੇ ਦੇਸ਼ ਭਰ ਵਿੱਚ 1,800 ਟੈਸਟਿੰਗ ਲੈਬਾਰਟਰੀਆਂ ਕਾਇਮ ਕੀਤੀਆਂ ਹਨ ਮੈਨੂੰ ਵਿਸ਼ਵਾਸ ਹੈ ਕਿ ਕੋਵਿਡ -19 ਦੇ ਇਲਾਜ ਅਤੇ ਟੀਕੇ ਲਈ ਵਿਗਿਆਨਕ ਵਿਕਾਸ ਕੀਤੇ ਜਾ ਰਹੇ ਨੇ ਤੇ ਜਲਦੀ ਹੀ ਭਾਰਤ ਕੋਵਿਡ 19 ਖਿਲਾਫ ਲੜਾਈ ਵਿੱਚ ਸਫ਼ਲਤਾ ਪ੍ਰਾਪਤ ਕਰ ਲਵੇਗਾ" ਇਸ ਮੌਕੇ ਤੇ ਬੋਲਦਿਆਂ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਕੋਵਿਡ 19 ਦੇ ਸਮੇਂ ਦੌਰਾਨ ਮੈਡੀਕਲ ਭਾਈਚਾਰੇ ਵੱਲੋਂ ਕੀਤੇ ਅਣਥੱਕ ਤੇ ਨਿਰਸਵਾਰਥ ਯਤਨਾਂ ਲਈ ਪ੍ਰਸ਼ੰਸਾ ਕੀਤੀ "ਉਹਨਾਂ ਕਿਹਾ ਕਿ ਏਮਜ਼ ਨੇ ਉੱਚਾ ਰੁਤਬਾ ਸਥਾਪਿਤ ਕੀਤਾ ਹੈ ਅਤੇ ਮਰੀਜ਼ ਦੇਖਭਾਲ ਤੇ ਖੋਜ ਤੇ ਅਕਾਦਮਿਕ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਨੇ ਯੂ ਐੱਸ , ਯੂਕੇ , ਆਸਟ੍ਰੇਲੀਆ ਅਤੇ ਜਰਮਨੀ ਤੋਂ ਵੀ ਵਿਦਿਆਰਥੀਆਂ ਨੂੰ ਆਕਰਸਿ਼ਤ ਕੀਤਾ ਹੈ ਤੇ ਇਹ ਇੱਕ ਬੜੀ ਵੱਡੀ ਪ੍ਰਾਪਤੀ ਹੈ" ਉਹਨਾਂ ਹੋਰ ਕਿਹਾ ਕਿ ਏਮਜ਼ ਅਤਿ ਆਧੁਨਿਕ ਸਹੂਲਤਾਂ ਵਾਲਾ ਆਪਣੀ ਕਿਸਮ ਦੀ ਇੱਕੋ ਇੱਕ ਸੰਸਥਾ ਹੈ ਸਰਕਾਰ ਏਮਜ਼ ਦੀਆਂ ਸੇਵਾਵਾਂ ਨੂੰ ਦੇਸ਼ ਦੇ ਹਰੇਕ ਕੋਣੇ ਵਿੱਚ ਪਹੁੰਚਾਉਣ ਲਈ ਯਤਨ ਕਰ ਰਹੀ ਹੈ
ਇਸ ਸਮਾਗਮ ਵਿੱਚ ਡਾਕਟਰ ਹਰਸ਼ ਵਰਧਨ ਤੇ ਡਾਕਟਰ ਚੌਬੇ ਨੇ ਫੈਕਲਟੀ ਮੈਂਬਰਾਂ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੁਰਸਕਾਰ ਤੇ ਮੈਡਲ ਪ੍ਰਦਾਨ ਕੀਤੇ ਡਾਕਟਰ ਵਰਧਨ ਨੇ ਕਿਹਾ ਕਿ ਇਹ "ਹਰੇਕ ਮੈਡੀਕਲ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਕਿ ਉਹ ਏਮਜ਼ ਦਾ ਵਿਦਿਆਰਥੀ ਬਣੇ 65ਵੇਂ ਸਥਾਪਨਾ ਦਿਵਸ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜ਼ੋਰਦਾਰ ਤੇ ਪੂਰੀ ਮੇਹਨਤ ਨਾਲ ਅਜਿਹੇ ਵਿਚਾਰਾਂ ਬਾਰੇ ਚਰਚਾ ਕੀਤੀ ਜਾਵੇ / ਸੋਚਿਆ ਜਾਵੇ ਜੋ ਭਾਰਤ ਵਿੱਚ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਹਾਈ ਹੋਣਗੇ ਅਤੇ ਭਾਰਤ ਨੂੰ ਵਿਗਿਆਨਕ ਰਾਸ਼ਟਰਾਂ ਵਿੱਚ ਸਭ ਤੋਂ ਉੱਪਰ ਲੈ ਜਾਣਗੇ" ਕੇਂਦਰੀ ਸਿਹਤ ਮੰਤਰੀ ਨੇ ਖੋਜ ਸੈਕਸ਼ਨ ਮੈਨੂਅਲ ਵੀ ਰਿਲੀਜ਼ ਕੀਤਾ ਅਤੇ ਕੋਵਿਡ ਸਮੇਂ ਵਿੱਚ ਏਮਜ਼ ਸਿਰਲੇਖ ਹੇਠ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ , ਜੋ ਏਮਜ਼ ਨਵੀਂ ਦਿੱਲੀ ਦੇ ਪਬਲਿਕ ਹੈਲਥ ਐਮਰਜੈਂਸੀ ਨਾਲ ਨਜਿੱਠਣ ਵਿੱਚ ਪਾਏ ਯੋਗਦਾਨ ਨੂੰ ਉਜਾਗਰ ਕਰਦੀ ਹੈ ਸਾਰੇ ਵਿਭਾਗਾਂ ਨੇ ਵੱਖ ਵੱਖ ਵਿਸਿ਼ਆਂ ਜਿਹਨਾਂ ਵਿੱਚ ਕੋਵਿਡ ਟੈਸਟਿੰਗ ਤੇ ਮੁਲਾਂਕਣ , ਸੈਂਪਲਸ ਇਕੱਠੇ ਕਰਨ ਦਾ ਤਰੀਕਾ ਅਤੇ ਲੈਬਾਰਟਰੀ ਕਾਰਵਾਈ , ਕੋਵਿਡ ਟਾਸਕ ਫੋਰਸ ਅਤੇ ਵੱਡੀ ਪੱਧਰ ਤੇ ਵਿਅਕਤੀਆਂ ਦੀ ਸਿਖਲਾਈ , ਕੋਵਿਡ ਲਈ ਉਚਿਤ ਵਿਵਹਾਰ ਸ਼ਾਮਲ ਹੈ ਬਾਰੇ ਸਮੱਗਰੀ ਪ੍ਰਦਰਸ਼ਨੀ ਵਿੱਚ ਲਗਾਈ
ਪ੍ਰੋਫੈਸਰ ਦਿਗੰਬਰ ਬਹੇਰਾ ਪੀ ਜੀ ਆਈ ਐੱਮ ਆਰ ਚੰਡੀਗੜ੍ਹ , ਪ੍ਰੋਫੈਸਰ ਰਣਦੀਪ ਗੁਲੇਰੀਆ , ਡਾਇਰੈਕਟਰ ਏਮਜ਼ , ਡਾਕਟਰ ਅਨੀਤਾ ਸਕਸੈਨਾ , ਡੀਨ (ਅਕਾਦਮਿਕ) , ਏਮਜ਼ ਨਵੀਂ ਦਿੱਲੀ , ਡਾਕਟਰ ਪਿਯੂਸ਼ ਸਾਹਨੀ ਚੇਅਰਮੈਨ ਸੈਂਟੇਫਿਕ ਐਗਜ਼ੀਬਿਸ਼ਨ ਕਮੇਟੀ ਤੇ ਹੋਰ ਸੀਨੀਅਰ ਡਾਕਟਰ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ
 

ਐੱਮ ਵੀ / ਐੱਸ ਜੇ
 



(Release ID: 1659140) Visitor Counter : 143