ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਜਨਤਕ ਖੇਤਰ ਵਿੱਚ “ਸੈਂਟਰਲਾਈਜ਼ਡ ਫਾਰਮ ਮਸ਼ੀਨਰੀ ਪਰਫਾਰਮੈਂਸ ਟੈਸਟਿੰਗ ਪੋਰਟਲ" ਦੀ ਸ਼ੁਰੂਆਤ ਕੀਤੀ

ਖੇਤੀਬਾੜੀ ਯੰਤਰੀਕਰਨ ਛੋਟੇ ਅਤੇ ਮਝੌਲੇ ਕਿਸਾਨਾਂ ਦੀ ਜ਼ਰੂਰਤ ਅਨੁਸਾਰ ਹੋਣਾ ਚਾਹੀਦਾ ਹੈ- ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 24 SEP 2020 4:18PM by PIB Chandigarh

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਜਨਤਕ ਖੇਤਰ ਵਿੱਚ ਸੈਂਟਰਲਾਈਜ਼ਡ ਫਾਰਮ ਮਸ਼ੀਨਰੀ ਪਰਫਾਰਮੈਂਸ ਟੈਸਟਿੰਗ ਪੋਰਟਲ” ਦੀ ਸ਼ੁਰੂਆਤ ਕੀਤੀ ਜਿਸ ਨੂੰ ਖੇਤੀਬਾੜੀਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਖੇਤੀ ਮਸ਼ੀਨਰੀ ਟੈਸਟਿੰਗ ਸੰਸਥਾਵਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣ ਅਤੇ ਮਸ਼ੀਨਾਂ ਦੀ ਟੈਸਟਿੰਗ ਤੇ ਮੁਲਾਂਕਣ ਦੀ ਸਮੁੱਚੀ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਲਈ ਵਿਕਸਤ ਕੀਤਾ ਹੈ।  

 

ਇਸ ਮੌਕੇ ਬੋਲਦਿਆਂ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਸੈਕਟਰ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਸਰਕਾਰ ਦੀ ਇਸ ਵਚਨਬੱਧਤਾ ਨੂੰ ਪੂਰਾ ਕਰਦਿਆਂ ਖੇਤੀ ਸੈਕਟਰ ਦੇ ਬਜਟ ਦੀ ਵੰਡ ਵਿੱਚ ਵੀ ਕਾਫ਼ੀ ਵਾਧਾ ਕੀਤਾ ਗਿਆ ਹੈ । ਸ੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਮਸ਼ੀਨਾਂ ਨੂੰ ਅਪਣਾਉਣ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਜਿਸ ਦੇ ਨਤੀਜੇ ਵਜੋਂ ਫਸਲੀ ਰਕਬੇ ਦਾ ਵਿਲੱਖਣ ਵਾਧਾਫਸਲੀ ਵਿਭਿੰਨਤਾ ਅਤੇ ਦੇਸ਼ ਦੀ ਖੇਤੀਬਾੜੀ ਪੈਦਾਵਾਰ ਵਧੀ ਹੈ । ਖੇਤੀਬਾੜੀ ਯੰਤਰੀਕਰਨ ਨੂੰ ਉਤਸ਼ਾਹਤ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਖੇਤੀ ਉਪਕਰਣਾਂ ਦੀ ਡਿਜ਼ਾਈਨ ਕਰਨ ਦੀ ਅਪੀਲ ਕੀਤੀ ਜਿਸ ਦੀ ਵਰਤੋਂ ਛੋਟੇ ਅਤੇ ਮਝੌਲੇ ਕਿਸਾਨਾਂ ਵੱਲੋਂ ਕਿਫਾਇਤੀ ਲਾਗਤ ਵਿਧੀ ਨਾਲ ਕੀਤੀ ਜਾ ਸਕਦੀ ਹੈ ।

   

ਇਹ ਪੋਰਟਲ ਨਿਰਮਾਤਾਵਾਂ ਨੂੰ ਨਿਰਵਿਘਨ ਢੰਗ ਨਾਲ ਉਨ੍ਹਾਂ ਦੀਆਂ ਮਸ਼ੀਨਾਂ ਦੀ ਟੈਸਟਿੰਗ ਦੀ ਪ੍ਰਗਤੀ ਨੂੰ ਲਾਗੂ ਕਰਨਸੰਚਾਰਤ ਅਤੇ ਨਿਗਰਾਨੀ ਕਰਨ ਵਿਚ ਸਹਾਇਤਾ ਕਰੇਗਾ, ਕਿਉਂਕਿ ਇਹ ਕਿਸੇ ਵੀ ਜਗ੍ਹਾ ਅਤੇ ਇੰਟਰਨੈਟ ਨਾਲ ਜੁੜੇ ਕਿਸੇ ਵੀ ਯੰਤਰ ਤੋਂ ਅਸਾਨੀ ਨਾਲ ਪਹੁੰਚਯੋਗ ਹੈ । ਇਹ ਸੰਗਠਨ ਵਿਚ ਏਕੀਕ੍ਰਿਤ ਢੰਗ ਨਾਲ ਸੰਯੁਕਤ ਪ੍ਰਬੰਧਨ ਦੀ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ ਅਤੇ ਇਸ ਤਰ੍ਹਾਂ ਟੈਸਟਿੰਗ ਸੰਸਥਾਵਾਂ ਦੀ ਕੁਸ਼ਲਤਾ ਵਿਚ ਸੁਧਾਰ ਕਰਨ ਵਿਚ ਸਹਾਇਤਾ ਮਿਲੇਗੀ ਅਤੇ ਇਸ ਤਰ੍ਹਾਂ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਅਤੇ ਉਪਕਰਣਾਂ ਦੀ ਜਾਂਚ ਦਾ ਸਮਾਂ ਵੀ ਘਟੇਗਾ । ਇਹ ਪੋਰਟਲ ਇਸਨੂੰ ਇਸਤੇਮਾਲ ਕਾਰਨ ਵਾਲਿਆਂ, ਜਿਵੇਂ ਕਿ ਨਿਰਮਾਤਾਵਾਂਐਫਐਮਟੀਟੀਆਈਐਸ ਅਤੇ ਡੀਏਸੀ ਅਤੇ ਐਫਡਬਲਯੂ ਨੂੰ ਹੇਠ ਦਿੱਤੇ ਲਾਭਾਂ ਦੀ ਪੇਸ਼ਕਸ਼ ਕਰਦਾ ਹੈ:

 

i. “ਸਰਕਾਰ ਦੀ "ਈਜ਼ ਆਫ਼ ਡੂਇੰਗ ਬਿਜਨੈਸਨੀਤੀ ਦੇ ਅਨੁਕੂਲ ਮਸ਼ੀਨਰੀ ਦੀ ਟੈਸਟਿੰਗ ਲਈ ਆਨਲਾਈਨ ਅਪਲਾਈ ਕਰਨ ਦੀ ਸਹੂਲਤ ਮਿਲੇਗੀ।

ii. ਟੈਸਟਿੰਗ ਦੀਆਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਏਗੀ 

iii. ਤੇਜ਼ੀ ਨਾਲ ਫੀਡਬੈਕ ਮਿਲੇਗੀ 

iv. ਟੈਸਟਿੰਗ ਦੇ ਸਮੇਂ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ 

v. ਖੇਤੀਬਾੜੀ ਨਿਰਮਾਤਾਵਾਂ ਦੇ ਵਪਾਰਕ ਖਰਚੇ ਘਟਣਗੇ 

vi. ਟੈਸਟਿੰਗ ਯੋਗਤਾ ਵਿੱਚ ਸੁਧਾਰ ਆਵੇਗਾ 

vii. ਟੈਸਟਿੰਗ ਵਿਚ ਸੰਪੂਰਨਤਾ 

viii. ਲਚਕਦਾਰ ਪਹੁੰਚ (ਫਲੈਕਸੀਬਲ ਐਕਸੈਸ) - ਮੰਤਰਾਲੇ ਦੇ ਸਬੰਧਤ ਅਧਿਕਾਰੀ ਅਤੇ ਨਿਰਮਾਤਾ ਇੰਟਰਨੈਟ ਦੀ ਵਰਤੋਂ ਨਾਲ ਕਿਤੇ ਵੀ ਟੈਸਟਿੰਗ ਗਤੀਵਿਧੀਆਂ ਦੀ ਨਿਗਰਾਨੀ ਕਰ ਸਕਣਗੇ 

 

ਖੇਤੀਬਾੜੀ ਯੰਤਰੀਕਰਨ ਖੇਤੀਬਾੜੀ ਕਾਰਜਾਂ ਨੂੰ ਕੁਸ਼ਲ ਅਤੇ ਲਾਭਕਾਰੀ ਬਣਾਉਣ ਲਈ ਇੱਕ ਕੇਂਦਰੀ ਲਾਜ਼ਮੀ ਸਹਾਇਤਾ ਹੈ । ਇਹ ਫਸਲਾਂ ਦੀ ਉਤਪਾਦਨ ਪ੍ਰਣਾਲੀ ਵਿਚ ਵਰਤੇ ਜਾਣ ਵਾਲੇ ਸਾਰੇ ਸਿੱਧੇ ਅਤੇ ਅਸਿੱਧੇ ਇਨਪੁਟਸ ਦੀ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਵਧਾਉਣ ਵਿਚ ਯੋਗਦਾਨ ਪਾਉਂਦਾ ਹੈ, ਇਸ ਤੋਂ ਇਲਾਵਾ ਖੇਤੀਬਾੜੀ ਦੇ ਵੱਖ-ਵੱਖ ਕੰਮਾਂ ਨਾਲ ਜੁੜੀਆਂ ਔਕੜਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਦਿੰਦਾ ਹੈ । ਖੇਤੀ ਯੰਤਰੀਕਰਨ ਤੇ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਤੇ ਯੋਜਨਾਵਾਂ ਦੇ ਸਿੱਟੇ ਵਜੋਂ ਵੱਖ ਵੱਖ ਖੇਤੀਬਾੜੀ ਕਾਰਜਾਂ ਲਈ ਪ੍ਰਤੀ ਯੂਨਿਟ ਰਕਬੇ ਦੀ ਖੇਤੀ ਬਿਜਲੀ ਦੀ ਉਪਲਬਧਤਾ ਵਧੀ ਹੈ । ਤਬਦੀਲੀ ਨੇ ਰਵਾਇਤੀ ਫਸਲਾਂ ਤੋਂ ਵਪਾਰਕ ਫਸਲਾਂ ਦੀ ਖੇਤੀ ਵਿਭਿੰਨਤਾ ਵਿੱਚ ਵੀ ਸਹਾਇਤਾ ਕੀਤੀ ਹੈ ।

 

ਖੇਤੀ ਮਸ਼ੀਨਾਂ ਦੀ ਟੈਸਟਿੰਗ ਖੇਤੀਬਾੜੀ ਯੰਤਰੀਕਰਨ ਦਾ ਮਹੱਤਵਪੂਰਣ ਪਹਿਲੂ ਹੈ ਜੋ ਕਿ ਖਰੀਦਦਾਰਾਂ ਅਰਥਾਤ ਕਿਸਾਨਾਂ ਅਤੇ ਖੇਤੀ ਮਸ਼ੀਨਰੀ ਦੇ ਨਿਰਮਾਤਾਵਾਂ, ਦੋਵਾਂ ਨੂੰ ਲਾਭ ਪਹੁੰਚਾਉਂਦੀ ਹੈ । ਖੇਤੀ ਮਸ਼ੀਨਰੀ ਦੀ ਟੈਸਟਿੰਗ ਅਤੇ ਮੁਲਾਂਕਣ, ਗੁਣਵੱਤਾ ਅਤੇ ਕਾਰਜਸ਼ੀਲ ਅਨੁਕੂਲਤਾ ਵਿੱਚ ਸੁਧਾਰ ਨੂੰ ਉਤਸ਼ਾਹਤ ਕਰਦਾ ਹੈ । ਸਮਾਨ ਮਸ਼ੀਨਾਂ ਲਈ ਤੁਲਨਾਤਮਕ ਅੰਕੜੇ ਨਿਰਮਾਤਾਵਾਂ ਲਈ ਉਪਲਬਧ ਹਨਜੋ ਉਨ੍ਹਾਂ ਦੇ ਉਤਪਾਦਾਂ ਦੇ ਡਿਜ਼ਾਇਨ ਨੂੰ ਬਿਹਤਰ ਬਣਾਉਣ ਅਤੇ ਨਾ ਸਿਰਫ ਰਾਸ਼ਟਰੀ ਪੱਧਰ 'ਤੇਬਲਕਿ ਵਿਸ਼ਵ ਪੱਧਰਤੇ ਖੇਤੀਬਾੜੀ ਮਸ਼ੀਨਰੀ ਦੇ ਵਪਾਰੀਕਰਨ ਦੇ ਰਾਹ ਖੋਲ੍ਹਣ ਵਿਚ ਸਹਾਇਤਾ ਕਰਦੇ ਹਨ। ਖੇਤੀ ਮਸ਼ੀਨਰੀ ਦੀ ਟੈਸਟਿੰਗ ਅਤੇ ਮੁਲਾਂਕਣ ਦੀ ਮਹੱਤਤਾ ਨੂੰ ਸਮਝਦੇ ਹੋਏ ਅਤੇ ਟੈਸਟਿੰਗ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈਖੇਤੀਬਾੜੀਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ ਨੇ ਮੌਜੂਦਾ ਚਾਰ ਖੇਤੀ ਮਸ਼ੀਨਰੀ ਸਿਖਲਾਈ ਅਤੇ ਟੈਸਟਿੰਗ ਸੰਸਥਾਵਾਂ ਤੋਂ ਇਲਾਵਾਰਾਜ ਖੇਤੀਬਾੜੀ ਯੂਨੀਵਰਸਟੀਆਂ, ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਰਾਜ ਸਰਕਾਰਾਂ  ਅਧੀਨ 35 ਸੰਸਥਾਵਾਂ ਦੀ ਪਛਾਣ ਕੀਤੀ ਹੈ ਤੇ ਉਨ੍ਹਾਂ ਨੂੰ ਅਧਿਕਾਰਤ ਕੀਤਾ ਹੈ 

 

ਬੁਦਨੀ (ਮੱਧ ਪ੍ਰਦੇਸ਼)ਹਿਸਾਰ (ਹਰਿਆਣਾ)ਅਨੰਤਪੁਰ (ਆਂਧਰਾ ਪ੍ਰਦੇਸ਼) ਅਤੇ ਬਿਸਵਨਾਥ ਚਰਿਆਲੀ (ਅਸਾਮ) ਵਿਖੇ ਖੇਤੀ ਮਸ਼ੀਨਰੀ ਸਿਖਲਾਈ ਤੇ ਟੈਸਟਿੰਗ ਇੰਸਟੀਚਿਉਟਸ ਇਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਜ਼ਰੀਏ ਭਾਰਤ ਵਿਚ ਖੇਤੀਬਾੜੀ ਯੰਤਰੀਕਰਨ ਦੇ ਵਿਕਾਸ ਅਤੇ ਅਗਾਂਹਵਧੂ ਮਾਨਤਾ (ਪ੍ਰੋਗਰੈਸਿਵ ਅਕਸੇਪਟੈਂਸ) ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਭਾਰਤ ਉਨ੍ਹਾਂ ਦੀ ਸਮਰੱਥਾ ਵਧਾਉਣ ਦੇ ਪ੍ਰੋਗਰਾਮਾਂ ਰਾਹੀ ਖੇਤੀ ਮਸ਼ੀਨਰੀ ਦੀ ਟੈਸਟਿੰਗ ਅਤੇ ਮੁਲਾਂਕਣ ਕਿਸਾਨਾਂ ਦੇ ਖੇਤਾਂ ਵਿੱਚ ਮਸ਼ੀਨਾਂ / ਟੈਕਨਾਲੋਜੀਆਂ ਦੇ ਪ੍ਰਦਰਸ਼ਨ ਨਾਲ ਕਰ ਰਿਹਾ ਹੈ। ਬੁਦਨੀ ਇੰਸਟੀਚਿਉਟ ਓਈਸੀਡੀ ਮਿਆਰਾਂ ਅਨੁਸਾਰ ਟਰੈਕਟਰਾਂ ਦੀ ਜਾਂਚ ਲਈ ਰਾਸ਼ਟਰੀ ਨਾਮਜ਼ਦ ਅਥਾਰਟੀ ਹੈ । ਬੁਦਨੀ ਅਤੇ ਹਿਸਾਰ ਸੰਸਥਾਵਾਂ ਨੂੰ ਕੇਂਦਰੀ ਮੋਟਰ ਵਾਹਨ ਨਿਯਮਾਂ ਤਹਿਤ ਟਰੈਕਟਰਾਂ ਅਤੇ ਸਵੈ-ਚਲਣ ਵਾਲੀਆਂ ਮਸ਼ੀਨਾਂ ਦੀ ਜਾਂਚ ਲਈ ਵੀ ਮਾਨਤਾ ਪ੍ਰਾਪਤ ਹੈ ।

 

ਪੋਰਟਲ ਦੀ ਸ਼ੁਰੂਆਤ ਕਰਨ ਮੌਕੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਅਤੇ ਖੇਤੀਬਾੜੀ ਸਹਿਕਾਰਤਾ ਵਿਭਾਗ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਕੈਲਾਸ਼ ਚੌਧਰੀਸ਼੍ਰੀ ਸੰਜੇ ਅਗਰਵਾਲ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

--------------------------------------------------------------

 ਏਪੀਐਸ / ਐਸਜੀ



(Release ID: 1658815) Visitor Counter : 179