ਰੱਖਿਆ ਮੰਤਰਾਲਾ
ਲੇਜ਼ਰ ਗਾਈਡਿਡ ਏਟੀਜੀਐਮ ਦਾ ਸਫਲਤਾਪੂਰਵਕ ਟੈਸਟ-ਫਾਇਰ ਕੀਤਾ ਗਿਆ
Posted On:
23 SEP 2020 2:32PM by PIB Chandigarh
22 ਸਤੰਬਰ 2020 ਨੂੰ ਲੇਜ਼ਰ ਗਾਈਡਿਡ ਐਂਟੀ-ਟੈਂਕ ਗਾਈਡਿਡ ਮਿਜ਼ਾਈਲ (ਏਟੀਜੀਐਮ) ਦਾ ਸਫਲਤਾਪੂਰਵਕ ਐਮ ਕੇ ਟੀ ਅਰਜੁਨ ਟੈਂਕ ਤੋਂ ਕੇ. ਕੇ. ਰੇਂਜ, ਆਰਮਡ ਕੋਰਸ ਸੈਂਟਰ ਐਂਡ ਸਕੂਲ (ਏ ਸੀ ਸੀ ਐਂਡ ਐਸ) ਅਹਿਮਦਨਗਰ ਵਿਖੇ ਸਫਲਤਾਪੂਰਵਕ ਟੈਸਟ- ਫਾਇਰ ਕੀਤਾ ਗਿਆ ਸੀ । ਇਨ੍ਹਾਂ ਟੈਸਟਾਂ ਵਿੱਚ, ਏਟੀਜੀਐਮ ਨੇ 3 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟੀਚੇ ਨੂੰ ਸਫਲਤਾਪੂਰਵਕ ਨਿਸ਼ਾਨਾ ਲਗਾਇਆ ।ਲੇਜ਼ਰ ਗਾਈਡਿਡ ਏਟੀਜੀਐਮ ਵਲੋਂ ਲੇਜ਼ਰ ਦੀ ਸਹਾਇਤਾ ਨਾਲ ਸਹੀ ਹਿੱਟ ਦੀ ਨਿਸ਼ਾਨਦੇਹੀ ਨੂੰ ਯਕੀਨੀ ਬਣਾਉਣ ਲਈ ਪਹਿਲਾ ਲੇਜ਼ਰ ਦੀ ਸਹਾਇਤਾ ਨਾਲ ਟੀਚਿਆਂ ਨੂੰ ਟਰੈਕ ਕੀਤਾ ਜਾਦਾ ਹੈ।
ਇਹ ਮਿਜ਼ਾਈਲ ਵਿਸਫੋਟਕ ਪ੍ਰਤੀਕ੍ਰਿਆਸ਼ੀਲ ਆਰਮ (ਈ.ਆਰ.ਏ.) ਸੁਰੱਖਿਅਤ ਬਖਤਰਬੰਦ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਪੁਰੀ ਤੇਜੀ ਅਤੇ ਮਹਾਰਤ ਨਾਲ ਕੰਮ ਕਰਦੀ ਹੈ। ਇਸ ਨੂੰ ਮਲਟੀਪਲ ਪਲੇਟਫਾਰਮ ਲਾਂਚ ਸਮਰੱਥਾ ਨਾਲ ਵਿਕਸਤ ਕੀਤਾ ਗਿਆ ਹੈ ਅਤੇ ਇਸ ਸਮੇਂ ਇਸਦਾ ਐਮ ਬੀ ਟੀ ਅਰਜੁਨ ਦੀ ਬੰਦੂਕ ਰਾਹੀਂ ਵਰਤੋਂ ਨਾਲ ਸੰਬੰਧਿਤ ਤਕਨੀਕੀ ਮੁਲਾਂਕਣ ਤੇਜ਼ੀ ਨਾਲ ਚੱਲ ਰਿਹਾ ਹੈ।
ਹਾਈ ਐਨਰਜੀ ਮੈਟੀਰੀਅਲਜ਼ ਰਿਸਰਚ ਲੈਬਾਰਟਰੀ (ਐਚਐਮਈਆਰਐਲ) ਪੁਣੇ, ਅਤੇ ਇੰਸਟਰੂਮੈਂਟਸ ਰਿਸਰਚ ਐਂਡ ਡਿਵੈਲਪਮੈਂਟ ਸਥਾਪਨਾ (ਆਈਆਰਡੀਈ) ਦੇਹਰਾਦੂਨ ਦੇ ਸਹਿਯੋਗ ਨਾਲ ਆਰਮਮੈਂਟ ਰਿਸਰਚ ਐਂਡ ਡਿਵੈਲਪਮੈਂਟ ਸਥਾਪਨਾ (ਏਆਰਡੀਈ) ਪੁਣੇ ਵੱਲੋਂ ਇਸ ਮਿਜ਼ਾਈਲ ਦਾ ਵਿਕਾਸ ਕੀਤਾ ਗਿਆ ਹੈ।
ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਨੂੰ ਕੇ.ਕੇ. ਰੇਂਜ ਵਿਖੇ ਐਮ.ਬੀ.ਟੀ. ਅਰਜੁਨ ਤੋਂ ਲੈਜ਼ਰ ਗਾਈਡ ਐਂਟੀ ਟੈਂਕ ਗਾਈਡਡ ਮਿਜ਼ਾਈਲ ਦੀ ਸਫਲਤਾਪੂਰਵਕ ਟੈਸਟਿੰਗ ਕਰਨ ਲਈ ਵਧਾਈ ਦਿੱਤੀ।
ਡੀ.ਡੀ.ਆਰ. ਐਂਡ ਡੀ ਦੇ ਸੱਕਤਰ, ਡੀ.ਆਰ.ਡੀ.ਓ ਦੇ ਚੇਅਰਮੈਨ ਨੇ ਡੀ.ਆਰ.ਡੀ.ਓ ਕਰਮਚਾਰੀਆਂ ਅਤੇ ਉਦਯੋਗ ਨੂੰ ਸਫਲ ਟੈਸਟ ਫਾਇਰਿੰਗ ਲਈ ਵਧਾਈ ਦਿੱਤੀ ਹੈ।।
ਏਬੀਬੀ / ਨੈਮਪੀ / ਰਾਜੀਬ
(Release ID: 1658245)
Visitor Counter : 229