ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਏਪੀਆਈ ਹੋਲਡਿੰਗਜ਼ ਵੱਲੋਂ ਮੈਡਲਾਈਫ ਦੇ 100% ਇਕਵਿਟੀ ਸ਼ੇਅਰਾਂ ਨੂੰ ਗ੍ਰਹਿਣ ਕਰਨ ਅਤੇ ਮੈਡਲਾਈਫ ਦੇ ਸ਼ੇਅਰ ਧਾਰਕਾਂ ਵੱਲੋਂ ਏਪੀਆਈ ਹੋਲਡਿੰਗਜ਼ ਦੀ 19.59% ਤੱਕ ਦੀ ਇਕਵਿਟੀ ਸ਼ੇਅਰ ਪੂੰਜੀ ਹਾਸਲ ਕਰਨ ਨੂੰ ਮੰਜੂਰੀ ਦਿੱਤੀ

Posted On: 23 SEP 2020 10:23AM by PIB Chandigarh

ਭਾਰਤ ਦੇ ਪ੍ਰਤੀਯੋਗਿਤਾ ਕਮਿਸ਼ਨ ਨੇ ਕੰਪੀਟੀਸ਼ਨ ਐਕਟ, 2002 ਦੀ ਧਾਰਾ 31 (1) ਅਧੀਨ ਮੈਡਲਾਈਫ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਡ ("ਮੈਡਲਾਈਫ") ਦੇ 100%ਇਕਵਿਟੀ ਸ਼ੇਅਰਾਂ ਨੂੰ ਏ ਪੀ ਆਈ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ (ਏਪੀਆਈ ਹੋਲਡਿੰਗਜ਼)” ਵੱਲੋਂ ਪ੍ਰਾਪਤ ਕਰਨ ਅਤੇ ਮੈਡਲਾਈਫ ਦੇ ਸ਼ੇਅਰ ਹੋਲਡਰਾਂ ਵੱਲੋਂ  ਪੀ ਆਈ ਹੋਲਡਿੰਗਜ ਦੀ 19.59% ਤੱਕ ਦੀ ਇਕਵਿਟੀ ਸ਼ੇਅਰ ਪੂੰਜੀ ਦੀ ਤਜ਼ਬੀਜ ਨੂੰ ਮੰਜੂਰੀ ਦੇ ਦਿੱਤੀ ਹੈ ।  

ਪ੍ਰਸਤਾਵਿਤ ਰਲੇਵਾਂ ਮੈਡੀਲਾਈਫ ਦੇ 100% ਇਕਵਿਟੀ ਸ਼ੇਅਰਾਂ ਨੂੰ ਏਪੀਆਈ ਵੱਲੋਂ ਗ੍ਰਹਿਣ ਕਰਨ ਦੀ ਤਜ਼ਬੀਜ ਨਾਲ ਜੁੜਿਆ ਹੈ ਅਤੇ ਮੁਆਵਜ਼ੇ ਦੇ ਤੌਰ ਤੇ ਏਪੀਆਈ ਹੋਲਡਿੰਗਜ਼ ਦੀ 19.59 %ਇਕਵਿਟੀ ਸ਼ੇਅਰ ਪੂੰਜੀ (ਪੂਰੀ ਤਰ੍ਹਾਂ ਹਲਕਾ ਕਰਨ ਦੇ ਆਧਾਰ ਤੇ) ਮੈਡਲਾਈਫ ਪ੍ਰਮੋਟਰ ਸ਼ੇਅਰ ਧਾਰਕਾਂ ਅਤੇ ਮੈਡਲਾਈਫ ਦੇ ਹੋਰ ਸ਼ੇਅਰ ਹੋਲਡਰਾਂ ਵੱਲੋਂ ਗ੍ਰਹਿਣ ਕਰਨ ਨੂੰ ਵੀ ਮਨਜੂਰੀ ਦਿੱਤੀ ਹੈ। [ਸ੍ਰੀ ਪ੍ਰਸ਼ਾਂਤ ਸਿੰਘਸ੍ਰੀ ਤੁਸ਼ਾਰ ਕੁਮਾਰ ਅਤੇ ਪਰਸੀਦ ਉਨੋ ਫੈਮਿਲੀ ਟਰੱਸਟ (ਟਰੱਸਟ”) ਨੂੰ ਸਮੂਹਿਕ ਤੌਰ ਤੇ ਮੈਡਲਾਈਫ ਪ੍ਰਮੋਟਰ ਸ਼ੇਅਰ ਧਾਰਕ” ਵਜੋਂ ਰੈਫਰ ਕੀਤਾ ਜਾਂਦਾ ਹੈ।]

ਏਪੀਆਈ ਇਕ ਪ੍ਰਾਈਵੇਟ ਕੰਪਨੀ ਹੈਜੋ ਸਾਲ 2019 ਵਿਚ ਸਥਾਪਤ ਕੀਤੀ ਗਈ ਸੀ । ਏਪੀਆਈ ਪ੍ਰਤੱਖ ਰੂਪ ਵਿੱਚ ਜਾਂ ਆਪਣੀਆਂ ਸਹਾਇਕ ਕੰਪਨੀਆਂ ਰਾਹੀਂ ਵੱਖ ਵੱਖ ਵਪਾਰਕ ਗਤੀਵਿਧੀਆਂ ਨੂੰ ਸੰਚਾਲਤ ਕਰਦੀ ਹੈ ਜਿਨ੍ਹਾਂ ਵਿੱਚ ਦਵਾਈਆਂ ਦੀ ਥੋਕ ਵਿਕਰੀ ਅਤੇ ਵੰਡ; ਆਵਾਜਾਈ ਅਤੇ ਡਿਲਿਵਰੀ ਸੇਵਾਵਾਂ ਸ਼ਾਮਲ ਹਨ ਅਤੇ ਇਹ ਮੁੱਖ ਤੌਰ ਤੇ ਫਾਰਮਾਸਿਉਟੀਕਲ ਸੈਕਟਰ ਤੇ ਧਿਆਨ ਕੇਂਦ੍ਰਤ ਕਰਦੀ ਹੈਈ-ਕਾਮਰਸ ਪਲੇਟਫਾਰਮ ਵਿਕਸਤ ਕਰਨ ਲਈ ਤਕਨਾਲੋਜੀ ਅਤੇ ਬੌਧਿਕ ਸੰਪਤੀ ਦੀ ਮਾਲਕਏਪੀਆਈ ਹੋਲਡਿੰਗਜ਼ ਦੀਆਂ ਸਮੂਹ ਕੰਪਨੀਆਂ ਲਈ ਮੈਨਪਾਵਰ ਸਪਲਾਈਸਹਾਇਤਾਕਾਰੋਬਾਰ ਫੰਕਸ਼ਨ ਸਹਾਇਤਾ ਦੀ ਵਿਵਸਥਾਮਾਸਟਰ ਡਾਟਾ ਮੈਨੇਜਮੈਂਟ ਸੇਵਾਵਾਂ ਸਹਾਇਤਾ ਦੀ ਵਿਵਸਥਾਮੁੱਖ ਤੌਰ ਤੇ ਰਿਟੇਲ ਫਾਰਮੇਸੀਆਂ ਲਈ ਸਿਹਤ ਸੰਭਾਲ ਕਾਰੋਬਾਰਾਂ ਅਤੇ ਹੋਰ ਕਸਟਮਾਈਜ਼ਡ ਐਪਲੀਕੇਸ਼ਨ ਸੇਵਾਵਾਂ ਦੇ ਲਈ ਈਆਰਪੀ ਅਤੇ ਸਾੱਫਟਵੇਅਰ ਹੱਲ ਵਿਕਸਿਤ ਕਰਨਾਆਨਲਾਈਨ ਐਪਲੀਕੇਸ਼ਨ ਨੂੰ ਚਲਾਉਣਾ ਅਤੇ ਉਪਲਬਧ ਕਰਾਉਣਾ, ਜੋ ਫਾਰਮਾਸਿਉਟੀਕਲ ਉਤਪਾਦਾਂਮੈਡੀਕਲ ਉਪਕਰਣਾਂ ਅਤੇ ਓਟੀਸੀ ਦਵਾਈਆਂ ਦੇ ਪ੍ਰਚੂਨ ਦੁਕਾਨਦਾਰਾਂ ਅਤੇ ਵਿਤਰਕਾਂ ਲਈ ਇੱਕ ਬੀ ਬੀ ਆਰਡਰ ਪ੍ਰਬੰਧਨ ਪ੍ਰਣਾਲੀ ਮੁਹਈਆ ਕਰਵਾਉਂਦੀ ਹੈ ਅਤੇ ਇੱਕ ਅਜਿਹਾ ਪਲੇਟਫਾਰਮ ਵਿਕਸਤ ਕਰਨਾ, ਜਿਹੜਾ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਮਰੀਜ਼ਾਂ ਨੂੰ ਜੋੜਦਾ ਹੈ, ਜਿਸ ਨਾਲ ਮਰੀਜ਼ ਪਲੇਟਫਾਰਮ ਰਾਹੀਂ ਉਨ੍ਹਾਂ ਨਾਲ ਟੈਲੀ-ਸਲਾਹ ਮਸ਼ਵਰਾ ਕਰਨ ਦੇ ਨਾਲ ਨਾਲ ਨਿਜੀ ਤੌਰ ਤੇ ਵੀ ਸਲਾਹ-ਮਸ਼ਵਰਾ ਕਰ ਸਕਦੇ ਹਨ ।  

 

ਟਰੱਸਟ ਇਕ ਪ੍ਰਾਈਵੇਟ ਟਰੱਸਟ ਹੈ ਜੋ ਇੰਡੀਅਨ ਟਰੱਸਟ ਐਕਟ, 1882 ਅਧੀਨ ਸਥਾਪਤ ਕੀਤਾ ਗਿਆ ਹੈ ।  ਟਰੱਸਟ ਨੇ ਸਿਹਤ ਸੰਭਾਲ ਦੇ ਖੇਤਰ ਵਿਚ ਵੱਖ ਵੱਖ ਨਿਵੇਸ਼ ਕੀਤੇ ਹਨਜਿਸ ਵਿਚ ਮੈਡਲਾਈਫ ਵਿਚ ਇਹ ਮੁੱਖ ਸ਼ੇਅਰਹੋਲਡਿੰਗ ਟ੍ਰਸਟ ਹੈ।  ਸ੍ਰੀ ਪ੍ਰਸ਼ਾਂਤ ਸਿੰਘ ਅਤੇ ਸ੍ਰੀ ਤੁਸ਼ਾਰ ਕੁਮਾਰ ਮੈਡਲਾਈਫ ਦੇ ਸਹਿ-ਸੰਸਥਾਪਕ ਹਨ ।

 

2014 ਵਿੱਚ ਸਥਾਪਤ ਮੈਡਲਾਈਫ ਮੁੱਖ ਤੌਰ ਤੇ ਇੱਕ ਸਿਹਤ ਸੰਭਾਲ ਕੰਪਨੀ ਹੈ ਜੋ ਦਵਾਈਆਂ ਦੀ ਥੋਕ ਵਿਕਰੀ ਅਤੇ ਵਿਤਰਣ ਵਿੱਚ ਰੁੱਝੀ ਹੈ । ਇਹ ਅਜਿਹੇ ਫਾਰਮਾਸਿਉਟੀਕਲ ਉਤਪਾਦਾਂਮੈਡੀਕਲ ਉਪਕਰਣਾਂ ਅਤੇ ਓਟੀਸੀ ਦਵਾਈਆਂ ਦੀ ਪ੍ਰਚੂਨ ਵਿਕਰੀ ਵਿਚ ਵੀ, ਫਾਰਮੇਸੀਆਂ ਅਤੇ ਇਕ ਆਨਲਾਈਨ ਮਾਰਕੀਟਪਲੇਸ ਰਾਹੀਂ ਲੱਗੀ ਹੋਈ ਹੈ। ਮੈਡਲਾਈਫ ਸਿਹਤ ਸੰਭਾਲ ਸੇਵਾਵਾਂ, ਜਿਵੇਂ ਕਿ ਦਵਾਈਆਂ ਅਤੇ ਤੰਦਰੁਸਤੀ ਉਤਪਾਦਾਂਡਿਜੀਟਲ ਡਾਕਟਰ ਦਾ ਸਲਾਹ ਮਸ਼ਵਰਾ ਅਤੇ ਆਨਲਾਈਨ ਡਾਇਗਨੌਸਟਿਕ ਟੈਸਟ ਸੇਵਾਵਾਂ ਵੀ ਉਪਲਬਧ ਕਰਾਉਂਦੀ ਹੈ ।

 

ਸੀਸੀਆਈ ਦਾ ਵਿਸਥਾਰਿਤ ਆਦੇਸ਼ ਆਉਣਾ ਹੈ। 

 

ਆਰ.ਐਮ. / ਕੇ.ਐੱਮ.ਐੱਨ



(Release ID: 1658220) Visitor Counter : 111