ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੋਵਿਡ-19 ਦੌਰਾਨ ਆਰਟੀਆਈ ਦਾ ਨਿਰਵਿਘਨ ਕੰਮਕਾਜ ਚਲ ਰਿਹਾ ਸੀ: ਡਾ. ਜਿਤੇਂਦਰ ਸਿੰਘ
ਮਾਰਚ, 2020 ਤੋਂ 17.09.2020 ਤੱਕ ਕੁੱਲ 4491 ਔਨਲਾਈਨ ਬੇਨਤੀਆਂ ਤੇ ਕਾਰਵਾਈ ਕੀਤੀ ਗਈ
प्रविष्टि तिथि:
22 SEP 2020 5:09PM by PIB Chandigarh
ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ -19ਮਹਾਮਾਰੀ ਦੌਰਾਨ ਕੇਂਦਰੀ ਸੂਚਨਾ ਕਮਿਸ਼ਨ ਨੇ ਟੈਕਨੋਲੋਜੀ ਦੀ ਵਰਤੋਂ ਰਾਹੀਂ ਆਡੀਓ / ਵੀਡੀਓ ਸੁਵਿਧਾਵਾਂ ਦੇ ਜ਼ਰੀਏ ਦੂਜੀ ਅਪੀਲ / ਸ਼ਿਕਾਇਤਾਂ ਦੀ ਸੁਣਵਾਈ ਦੀ ਸੁਵਿਧਾ ਲਈ ਕਦਮ ਚੁੱਕੇ ਗਏ। ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕੇਂਦਰੀ ਸੂਚਨਾ ਕਮਿਸ਼ਨ ਦਾ ਸਬੰਧ ਹੈ, ਮਾਰਚ, 2020 ਤੋਂ 17.09.2020 ਤੱਕ ਕੁੱਲ 4491 ਔਨਲਾਈਨ ਬੇਨਤੀਆਂ ਤੇ ਕਾਰਵਾਈ ਕੀਤੀ ਗਈ ਹੈ।
ਆਰਟੀਆਈ ਔਨਲਾਈਨ ਪੋਰਟਲ (https://rtionline.gov.in) ਪਹਿਲਾਂ ਹੀ ਅਗਸਤ 2013 ਤੋਂ ਕਰਮਚਾਰੀ ਅਤੇ ਸਿਖਲਾਈ ਵਿਭਾਗ ਦੁਆਰਾ ਸਥਾਪਤ ਕੀਤਾ ਗਿਆ ਹੈ ਤਾਂ ਜੋ ਉੱਥੇ ਜਨਤਕ ਅਥਾਰਿਟੀਆਂ ਨਾਲ ਜੁੜੀਆਂ ਆਰਟੀਆਈ ਅਰਜ਼ੀਆਂ, ਪਹਿਲੀ ਅਤੇ ਦੂਜੀ ਅਪੀਲ ਦਾਇਰ ਕਰਨ ਵਿੱਚ ਨਾਗਰਿਕਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਕੇਂਦਰੀ ਸੂਚਨਾ ਕਮਿਸ਼ਨ ਨੇ ਕੋਵਿਡ -19ਮਹਾਮਾਰੀ ਤੋਂ ਪਹਿਲਾਂ ਹੀ ਆਡੀਓ / ਵੀਡੀਓ ਸੁਣਵਾਈ ਦੀ ਸੁਵਿਧਾ ਰੱਖੀ ਹੈ ਅਤੇ ਦਿੱਲੀ ਤੋਂ ਬਾਹਰ ਦੀਆਂ ਸਾਰੀਆਂ ਦੂਜੀਆਂ ਅਪੀਲਾਂ / ਸ਼ਿਕਾਇਤਾਂ ਦੇ ਕੇਸਾਂ ਦੀ ਸੁਣਵਾਈ ਐੱਨਆਈਸੀ ਸਟੂਡੀਓਜ਼ ਰਾਹੀਂ ਵੱਖ-ਵੱਖ ਰਾਜਾਂ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਕੀਤੀ ਗਈ ਹੈ, ਜੋ ਅਪੀਲਕਰਤਾ ਅਤੇ ਜਵਾਬ ਦੇਣ ਵਾਲੇ ਲਈ ਢੁੱਕਵੇਂ ਹਨ।
*****
ਐੱਸਐੱਨਸੀ
(रिलीज़ आईडी: 1657972)
आगंतुक पटल : 178