ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਅਸੀਂ ਗੈਂਡਿਆਂ ਦੇ ਬਿਹਤਰ ਭਵਿੱਖ ਲਈ ਸਹੀ ਦਿਸ਼ਾ ਵੱਲ ਤੁਰ ਰਹੇ ਹਾਂ: ਸ਼੍ਰੀ ਬਾਬੁਲ ਸੁਪ੍ਰਿਯੋ

ਦਿੱਲੀ ਚਿੜੀਆਘਰ ਨੂੰ ਜਲਦੀ ਹੀ ਪਟਨਾ ਚਿੜੀਆਘਰ ਤੋਂ ਇੱਕ ਮਰਦ ਗੈਂਡਾ ਮਿਲੇਗਾ

Posted On: 22 SEP 2020 5:13PM by PIB Chandigarh

ਵਿਸ਼ਵ ਗੈਂਡਾ ਦਿਵਸ ਦੇ ਮੌਕੇ 'ਤੇ ਵਾਤਾਵਰਣ, ਵਣ ਤੇ ਜਲਵਾਯੁ ਪਰਿਵਰਤਨ ਮੰਤਰਾਲੇ ਵਿੱਚ ਰਾਜ ਮੰਤਰੀ ਸ੍ਰੀ ਬਾਬੁਲ ਸੁਪ੍ਰਿਯੋ ਨੇ ਗੈਂਡਿਆਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਵਣ ਵਿਭਾਗ ਦੇ ਫਰੰਟ ਲਾਈਨ ਸਟਾਫ ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਆਪਣੇ ਗੈਂਡਿਆਂ ਨੂੰ ਸਫਲਤਾ ਪੂਰਵਕ ਬਚਾਅ  ਰਿਹਾ ਹੈ। ਦੇਸ਼  ਉਨ੍ਹਾਂ ਲਈ ਸਤਬੋਤਮ ਥਾਵਾਂ ਵਿੱਚੋਂ ਇੱਕ ਹੈ ।

  IMG_20200922_150215-1910x2476.jpg

ਇੱਕ ਵੱਡੇ ਸਿੰਗ ਵਾਲੇ ਗੈਂਡਿਆਂ ਦੀ ਜਨਸੰਖਿਆ ਤੇ ਬੋਲਦਿਆਂ,, ਜੋ 20ਵੀਂ ਸਦੀ ਦੇ ਅੰਤ ਤੱਕ ਤਕਰੀਬਨ ਲੁਪਤ ਹੋਣ ਦੇ ਕੰਢੇ ਪਹੁੰਚ ਜਾਵੇਗੀ ਅਤੇ 200 ਤੋਂ ਵੀ ਘੱਟ ਤੇ ਆ  ਜਾਵੇਗੀ, ਸ਼੍ਰੀ ਸੁਪ੍ਰਿਯੋ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਸਮੇਂ ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਅਤੇ ਸਖਤ ਸੁਰੱਖਿਆ ਉਪਾਵਾ ਤੇ ਪ੍ਰਬੰਧਨ ਨੇ ਦੇਸ਼ ਵਿਚ ਗੈਂਡਿਆਂ ਦੀ ਜਨਸੰਖਿਆ ਨੂੰ ਸੁਰਜੀਤ ਕੀਤਾ ਹੈ ਅਤੇ ਅਸੀਂ ਪ੍ਰਮੁੱਖ ਪ੍ਰਜਾਤੀਆਂ ਦੇ ਬਿਹਤਰ ਭਵਿੱਖ ਲਈ ਸਹੀ ਦਿਸ਼ਾ ਵੱਲ ਤੁਰ ਰਹੇ ਹਾਂ । ਅੱਜ, ਵੱਡੇ ਇਕ ਸਿੰਗ ਵਾਲੇ ਗੈਂਡਿਆਂ ਦੀ ਕੁੱਲ ਜਨਸੰਖਿਆ ਦਾ ਲਗਭਗ 75 % ਹਿੱਸਾ ਦੇਸ਼ ਦੇ ਤਿੰਨ ਰਾਜਾਂਅਸਾਮਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਹੈ । ਗੈਂਡਿਆਂ ਦੀ ਜਨਗਣਨਾ ਰਾਜ ਪੱਧਰ ਤੇ ਸਬੰਧਤ ਰਾਜ ਸਰਕਾਰਾਂ ਵੱਲੋਂ ਨਿਯਮਤ ਅਵਧੀ 'ਤੇ ਕੀਤੀ ਜਾਂਦੀ ਹੈ।

IMG_0126.JPG

ਗੈਂਡਾ ਪ੍ਰਜਾਤੀਆਂ ਦੀਆਂ ਸੁਰੱਖਿਆ ਅਤੇ ਇਨ੍ਹਾਂ ਦੀਆਂ ਕੁਦਰਤੀ ਰਿਹਾਇਸ਼ੀ ਥਾਵਾਂ ਦੀ ਸੰਭਾਲ ਦੇ ਮਹੱਤਵ ਤੇ ਜ਼ੋਰ ਪਾਉਣ ਦੇ ਉਦੇਸ਼ ਨਾਲ ਹਰ ਸਾਲ 22 ਸਤੰਬਰ ਨੂੰ ਵਿਸ਼ਵ ਗੈਂਡਾ ਦਿਵਸ ਮਨਾਇਆ ਜਾਂਦਾ ਹੈ ।  ਭਾਰਤ ਸਰਕਾਰ ਦੇ ਵਾਤਾਵਰਣ, ਵਣ 'ਤੇ ਜਲਵਾਯੁ ਪਰਿਵਰਤਨ ਮੰਤਰਾਲੇ ਨੇ ਵਿਸ਼ਵ ਗੈਂਡਾ ਦਿਵਸ 2020 ਵਰਚੁਅਲ ਪਲੇਟਫਾਰਮਾਂ ਰਾਹੀਂ ਸ਼੍ਰੀ ਬਾਬੂਲ ਸੁਪ੍ਰਿਯੋ, ਮਾਨਯੋਗ ਵਾਤਾਵਰਣ, ਵਣ ਤੇ ਅਤੇ ਜਲਵਾਯੁ ਪਰਿਵਰਤਨ ਰਾਜ ਮੰਤਰੀ ਦੀ ਮੌਜੂਦਗੀ ਵਿੱਚ ਮਨਾਇਆ । ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ, ਰਾਜਾਂ ਦੇ ਵਣ ਵਿਭਾਗਾਂ ਅਤੇ ਹੋਰ ਸੰਗਠਨਾਂ ਜਿਵੇਂ ਕਿ ਕੇਂਦਰੀ ਚਿੜੀਆਘਰ ਅਥਾਰਟੀਡਬਲਯੂਡਬਲਯੂਐਫ-ਇੰਡੀਆ, ਆਰਾਨਾਇਕ ਅਤੇ ਯੂ ਐਨ ਡੀ ਪੀ ਆਦਿ ਦੇ ਅਧਿਕਾਰੀਆਂ ਨੇ ਵੀ ਇਸ ਬੈਠਕ ਵਿਚ ਸ਼ਿਰਕਤ ਕੀਤੀ ।

  IMG_20200922_135031-1910x1156 (1).jpg

ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀਸ਼੍ਰੀ ਨਿਤਿਸ਼ ਕੁਮਾਰ ਦਾ ਕੇਂਦਰੀ ਚਿੜੀਆਘਰ ਅਥਾਰਟੀ ਦੀ ਅਲਫ਼ਾ ਮਰਦ ਗੈਂਡੇ ਨੂੰ ਪਟਨਾ ਚਿੜੀਆਘਰ ਤੋਂ ਦਿੱਲੀ ਚਿੜੀਆਘਰ ਵਿੱਚ ਤਬਦੀਲ ਕਰਨ ਦੀ ਬੇਨਤੀ ਨੂੰ ਸਵੀਕਾਰ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਸਮੇਂ ਦੇਸ਼ ਵਿੱਚ ਗੈਂਡਿਆਂ ਦੀ ਮੌਜੂਦਾ ਜਨਸੰਖਿਆ ਨੂੰ ਬਚਾਉਣ ਅਤੇ ਭਾਰਤੀ ਰਾਇਨੋ ਵਿਜ਼ਨ (ਆਈਆਰਵੀ) 2020 ਪ੍ਰੋਗਰਾਮ ਰਾਹੀਂ ਪ੍ਰਜਾਤੀਆਂ ਦੀ ਵੰਡ ਵਧਾਉਣ ਲਈ ਯਤਨ ਜਾਰੀ ਹਨ । ਵਿਸ਼ਵ ਵਿਰਾਸਤ ਸਾਈਟ ਮਾਨਸ ਨੈਸ਼ਨਲ ਪਾਰਕ ਵਿੱਚ ਗੈਂਡਿਆਂ ਦੀ ਆਬਾਦੀ ਨੂੰ ਹਾਲ ਹੀ ਵਿੱਚ ਇੱਕ ਜੰਗਲ ਤੋਂ ਦੂਜੇ ਜੰਗਲ ਲਿਜਾਣ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਸੀ। ਮੰਤਰਾਲੇ ਵੱਲੋਂ ਗੰਭੀਰ ਖ਼ਤਰੇ ਵਾਲੀਆਂ ਪ੍ਰਜਾਤੀਆਂ ਦੇ ਰਿਕਵਰੀ ਪ੍ਰੋਗਰਾਮ ਲਈ 21 ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਇਕ ਸਿੰਗ ਵਾਲਾ ਗੈਂਡਾ ਵੀ ਹੈ ।   ਮੰਤਰਾਲੇ ਨੇ ਉਨ੍ਹਾਂ ਖੇਤਰਾਂ ਵਿਚ ਗੈਂਡਿਆਂ ਦੀ ਜਨਸੰਖਿਆ ਨੂੰ ਮੁੜ ਸਥਾਪਿਤ ਕਰਨ ਦੇ ਟੀਚੇ ਨਾਲ “ਇੱਕ-ਸਿੰਗ ਵਾਲੇ ਗੈਂਡੇ ਲਈ ਰਾਸ਼ਟਰੀ ਸੁਰੱਖਿਆ ਰਣਨੀਤੀ” ਵੀ ਸ਼ੁਰੂ ਕੀਤੀ ਹੈ ਜਿਨ੍ਹਾਂ ਦੀ ਵਰਤੋਂ ਪਹਿਲਾਂ ਉਨ੍ਹਾਂ ਨੂੰ ਰੱਖਣ ਲਈ ਕੀਤੀ ਜਾਂਦੀ ਸੀ ਅਤੇ ਇਨ੍ਹਾਂ ਇਲਾਕਿਆਂ ਵਿੱਚ ਮੌਜੂਦਾ ਸੁਰੱਖਿਆ ਯਤਨਾਂ ਨੂੰ ਵਿਗਿਆਨਕ 'ਤੇ ਪ੍ਰਸ਼ਾਸਕੀ ਉਪਾਵਾਂ ਰਾਹੀਂ ਵਧਾਇਆ ਤੇ ਮਜਬੂਤ ਕੀਤਾ ਜਾ ਰਿਹਾ ਹੈ।   

ਮੰਤਰਾਲੇ  ਅਤੇ  ਆਸਾਮ, ਉੱਤਰ ਪ੍ਰਦੇਸ਼ 'ਤੇ ਪੱਛਮੀ ਬੰਗਾਲ ਰਾਜਾਂ ਦੇ ਵਣ ਵਿਭਾਗ  ਹੋਰ ਸੰਗਠਨਾਂ ਦੀ ਸਹਾਇਤਾ ਨਾਲ ਨਵੀਂ ਦਿੱਲੀ ਐਲਾਨਨਾਮੇ” ਅਨੁਸਾਰ ਉਪਯੋਗੀ ਕਦਮ ਚੁੱਕ ਰਹੇ ਹਨ, ਜਿਸਤੇ 26 ਤੋਂ 28 ਫਰਵਰੀ 2019 ਨੂੰ ਨਵੀਂ ਦਿੱਲੀ ਵਿੱਚ ਵਾਤਾਵਰਨ, ਵਣ ਅਤੇ ਜਲਵਾਯੁ ਪਰਿਵਰਤਨ ਮੰਤਰਾਲੇ ਵਿਖੇ ਹੋਈ ਦੂਜੀ ਏਸ਼ੀਆਈ ਰਾਇਨੋ ਰੇਂਜ ਸਟੇਟਸ ਕੰਜ਼ਰਵੇਸ਼ਨ ਮੀਟਿੰਗ ਤੋਂ ਬਾਅਦ ਹਸਤਾਖਰ ਕੀਤੇ ਗਏ ਸਨ, ਭਾਰਤ ਤੋਂ ਇਲਾਵਾ ਭੂਟਾਨਇੰਡੋਨੇਸ਼ੀਆਮਲੇਸ਼ੀਆ ਅਤੇ ਨੇਪਾਲ ਦੇ ਨੁਮਾਇੰਦਿਆਂ ਨੇ ਵੀ ਮੀਟਿੰਗ  ਵਿੱਚ  ਸ਼ਿਰਕਤ ਕੀਤੀ ਸੀ ।  

ਰਾਜ ਸਰਕਾਰਾਂ ਵੱਲੋਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ,  ਜਿਵੇਂ ਪੱਛਮੀ ਬੰਗਾਲ ਅਤੇ ਬਿਹਾਰ ਵੀ ਗੈਂਡਿਆਂ ਨੂੰ ਉਨ੍ਹਾਂ ਇਲਾਕਿਆਂ ਵਿੱਚ ਮੁੜ ਤੋਂ ਪੇਸ਼ ਕਰਨ ਲਈ ਕੰਮ ਕਰ ਰਹੇ ਹਨ, ਜਿੱਥੇ ਕੁਝ ਦਹਾਕੇ ਪਹਿਲਾਂ ਤਕ ਗੈਂਡਿਆ ਦੀ ਜਨਸੰਖਿਆ ਨੂੰ ਰੱਖਣ ਲਈ ਵਰਤਿਆ ਏਜੰਡਾ ਸੀ । 

-------------------------------- 

ਜੀਕੇ/


(Release ID: 1657936) Visitor Counter : 174