ਟੈਕਸਟਾਈਲ ਮੰਤਰਾਲਾ

ਦੇਸ਼ ਵਿਚ ਪਾਵਰਲੂਮ ਸੈਕਟਰ ਦਾ ਵਿਕਾਸ

Posted On: 22 SEP 2020 2:29PM by PIB Chandigarh

ਭਾਰਤ ਸਰਕਾਰ ਪਾਵਰਲੂਮ ਅਤੇ ਅਲਾਈਡ ਉਤਪਾਦਾਂ ਅਤੇ ਸੇਵਾਵਾਂ (ਟੈਕਸ-ਫੰਡ) ਲਈ ਵੈਂਚਰ ਕੈਪੀਟਲ ਫੰਡ ਨੂੰ ਪਾਵਰਟੈਕਸ ਇੰਡੀਆ ਸਕੀਮ ਦੇ ਇੱਕ ਹਿੱਸੇ ਵਜੋਂ 01.04.2017 ਤੋਂ ਲਾਗੂ ਕਰ ਰਹੀ ਹੈ।

 

ਟੈਕਸ-ਫੰਡ ਦਾ ਘੱਟੋ-ਘੱਟ 35 ਕਰੋੜ ਰੁਪਏ ਦਾ ਕਾਰੋਬਾਰ ਹੈ, ਜਿਸ ਵਿੱਚ ਭਾਰਤ ਸਰਕਾਰ ਦਾ ਯੋਗਦਾਨ 24.50 ਕਰੋੜ ਰੁਪਏ ਹੈ ਅਤੇ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਵ੍ ਇੰਡੀਆ (ਐੱਸਆਈਡੀਬੀਆਈ) ਦਾ ਘੱਟੋ-ਘੱਟ ਯੋਗਦਾਨ 10.50 ਕਰੋੜ ਰੁਪਏ ਹੈ। ਐੱਸਆਈਡੀਬੀਆਈ ਵੈਂਚਰ ਕੈਪੀਟਲ ਲਿਮਿਟਿਡ (ਐੱਸਵੀਸੀਐੱਲ) ਟੈਕਸ-ਫੰਡ ਦਾ ਨਿਵੇਸ਼ ਪ੍ਰਬੰਧਕ ਹੈ।

 

ਟੈਕਸ-ਫੰਡ ਦਾ ਉਦੇਸ਼ ਪਾਵਰਲੂਮ ਸੈਕਟਰ ਵਿੱਚ ਸੂਖਮ ਅਤੇ ਛੋਟੇ ਉਦਯੋਗਾਂ ਨੂੰ ਇਕੁਇਟੀ ਨਿਵੇਸ਼ ਪ੍ਰਦਾਨ ਕਰਨਾ ਹੈ ਤਾਂ ਜੋ ਬ੍ਰਾਂਡਾਂ ਦੀ ਸਿਰਜਣਾ ਅਤੇ ਬੌਧਿਕ ਸੰਪਤੀ ਦੇ ਨਿਰਮਾਣ ਦੁਆਰਾ ਉਦਯੋਗ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਪਾਵਰਲੂਮ ਸੈਕਟਰ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਵਿਕਾਸ ਨੂੰ ਸਮਰੱਥ ਬਣਾਇਆ ਜਾ ਸਕੇ। ਪਾਵਰਟੈਕਸ ਇੰਡੀਆ ਸਕੀਮ ਦੇ ਲਾਭ ਲੈਣ ਲਈ ਕਈ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਟੋਲ-ਫ੍ਰੀ ਹੈਲਪਲਾਈਨ 1800222017 ਵੀ ਸ਼ੁਰੂ ਕੀਤੀ ਗਈ ਹੈ। ਮੋਬਾਈਲ ਐਪ ਯਾਨੀ ਆਈਪਾਵਰਟੈਕਸ (iPowerTex) ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

 

ਇਹ ਜਾਣਕਾਰੀ ਕੇਂਦਰੀ ਕੱਪੜਾ ਮੰਤਰੀ, ਸ੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ।

 

****

 

ਏਪੀਐੱਸ/ਐੱਸਜੀ/ਆਰਸੀ


(Release ID: 1657931)