ਪ੍ਰਮਾਣੂ ਊਰਜਾ ਵਿਭਾਗ
ਪ੍ਰੋਟੋਟਾਈਪ ਫਾਸਟ ਬਰੀਡਰ ਰਿਐਕਟਰ ਦੇ (ਪੀ ਐੱਫ ਬੀ ਆਰ) 2022 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ: ਡਾਕਟਰ ਜਿਤੇਂਦਰ ਸਿੰਘ
ਪੀ ਐੱਫ ਬੀ ਆਰ ਰਾਸ਼ਟਰੀ ਗਰਿੱਡ ਵਿੱਚ 500 ਮੈਗਾਵਾਟ ਬਿਜਲੀ ਊਰਜਾ ਜੋੜੇਗਾ
Posted On:
22 SEP 2020 5:12PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉੱਤਰ ਪੂਰਬੀ ਖੇਤਰ ਦੇ ਵਿਕਾਸ , ਐੱਮ ਓ ਐੱਸ ਈ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਸ , ਪ੍ਰਮਾਣੂ ਊਰਜਾ ਅਤੇ ਪੁਲਾੜ ਡਾਕਟਰ ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਹੈ ਕਿ ਭਾਰਤੀਯ ਨਬਿਕੀਯ ਵਿਦਯੁਤ ਨਿਗਮ ਲਿਮਟਿਡ (ਭਾਵਨੀ) ਵੱਲੋਂ ਤਿਆਰ ਕੀਤੇ ਜਾ ਰਹੇ ਪ੍ਰੋਟੋਟਾਈਪ ਫਾਸਟ ਬਰੀਡਰ ਰਿਐਕਟਰ ਦੇ ਅਕਤੂਬਰ 2022 ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ । ਮੁਕੰਮਲ ਹੋਣ ਤੋਂ ਬਾਅਦ ਪੀ ਐੱਬ ਬੀ ਆਰ ਰਾਸ਼ਟਰੀ ਗਰਿੱਡ ਵਿੱਚ 500 ਮੈਗਾਵਾਟ ਬਿਜਲੀ ਊਰਜਾ ਜੋੜੇਗਾ ।
ਇਸ ਵੇਲੇ ਪੀ ਐੱਫ ਬੀ ਆਰ ਨੂੰ ਸ਼ੁਰੂ ਕਰਨ ਵਿੱਚ ਕੁਝ ਤਕਨੀਕੀ ਮੁੱਦਿਆਂ ਕਾਰਨ ਦੇਰੀ ਹੋਈ ਹੈ । ਪਿਛਲੇ 3 ਸਾਲਾਂ ਵਿੱਚ ਇਸ ਨੂੰ ਚਾਲੂ ਕਰਨ ਦੇ ਕਾਰਜਾਂ ਵਿੱਚ ਵੱਖ ਵੱਖ ਸਿਸਟਮਸ , ਸਟਰਕਚਰਸ ਅਤੇ ਇਕਯੂਪਮੈਂਟ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ, ਪਰ ਪੀ ਐੱਫ ਬੀ ਆਰ ਜੋ ਆਪਣੀ ਕਿਸਮ ਦਾ ਪਹਿਲਾ ਹੈ , ਦੇ ਸਾਹਮਣੇ ਵੱਡੀ ਗਿਣਤੀ ਵਿੱਚ ਤਕਨੀਕੀ ਚੁਣੌਤੀਆਂ ਅਤੇ ਡਿਜ਼ਾਇਨ ਦੀਆਂ ਖਾਮੀਆਂ ਹਰੇਕ ਪੜਾਅ ਤੇ ਆ ਰਹੀਆਂ ਸਨ , ਜਿਸ ਕਰਕੇ ਇਸ ਦੀ ਸ਼ੁਰੂਆਤ ਵਿੱਚ ਦੇਰੀ ਹੋ ਰਹੀ ਹੈ । ਇਹਨਾਂ ਮੁੱਦਿਆਂ ਦੇ ਹੱਲ ਲਈ ਪ੍ਰਮਾਣੂ ਊਰਜਾ ਵਿਭਾਗ ਦੇ ਮਾਹਰ ਅਤੇ ਡਿਜ਼ਾਈਨਰ ਨੇੜਲੇ ਤਾਲਮੇਲ ਰਾਹੀਂ ਕਰ ਰਹੇ ਹਨ ।
ਐੱਸ ਐੱਨ ਸੀ
(Release ID: 1657879)
Visitor Counter : 147