ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਕੋਵਿਡ-19 ਮਹਾਮਾਰੀ ਦੇ ਦੌਰਾਨ ਵੰਡੇ ਗਏ ਐੱਲਪੀਜੀ ਸਿਲੰਡਰ

Posted On: 21 SEP 2020 1:39PM by PIB Chandigarh

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂਅਗਲੇ ਤਿੰਨ ਮਹੀਨਿਆਂ ਲਈ ਪੀਐੱਮਯੂਵਾਈ ਲਾਭਾਰਥੀਆਂ ਨੂੰ ਮੁਫਤ ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਯੋਜਨਾ ਨੂੰ 1.04.2020 ਤੋਂ ਲਾਗੂ ਕੀਤਾ ਗਿਆ ਸੀ। ਯੋਜਨਾ ਨੂੰ ਹੁਣ ਉਨ੍ਹਾਂ ਲਾਭਾਰਥੀਆਂ ਲਈ 30 ਸਤੰਬਰ, 2020 ਤੱਕ ਵਧਾ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਰਿਫਿਲ ਖਰੀਦਣ ਲਈ ਅਡਵਾਂਸ ਪੈਸੇ ਦਿੱਤੇ ਗਏ ਸਨਪਰ ਉਹ 30 ਜੂਨ 2020 ਤੱਕ ਰਿਫਿਲ ਨਹੀਂ ਖਰੀਦ ਸਕੇ। ਇਸ ਯੋਜਨਾ ਤਹਿਤ 16.09.2020 ਤੱਕਪੀਐੱਮਯੂਵਾਈ ਲਾਭਾਰਥੀਆਂ ਨੂੰ 13.57 ਕਰੋੜ ਗੈਸ ਸਿਲੰਡਰ ਦਿੱਤੇ ਜਾ ਚੁਕੇ ਹਨ।

 

ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼) ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੁਆਰਾ ਖਰੀਦੇ ਗਏ ਐੱਲਪੀਜੀ ਸਿਲੰਡਰ ਭਾਰਤ ਵਿਚ ਨਿਰਮਿਤ ਹਨ ਅਤੇ ਕੋਈ ਦਰਾਮਦ ਨਹੀਂ ਕੀਤੀ ਜਾਂਦੀ। ਕਿਉਂਕਿਐੱਲਪੀਜੀ ਦਾ ਸਵਦੇਸ਼ੀ ਉਤਪਾਦਨ ਮੰਗ ਨਾਲੋਂ ਘੱਟ ਹੈਇਸ ਲਈ ਓਐੱਮਸੀਜ਼ ਦੁਆਰਾ ਦੇਸ਼ ਵਿੱਚ ਐੱਲਪੀਜੀ ਦੀ ਨਿਰਵਿਘਨ ਸਪਲਾਈ ਨੂੰ ਕਾਇਮ ਰੱਖਣ ਲਈ ਘਾਟੇ ਨੂੰ ਪੂਰਾ ਕਰਨ ਲਈ ਐੱਲਪੀਜੀ ਦੀ ਦਰਾਮਦ ਕੀਤੀ ਜਾਂਦੀ ਹੈ।  ਅਪ੍ਰੈਲ, 2020 ਤੋਂ ਜੂਨ, 2020 ਦੌਰਾਨਦੇਸ਼ ਦੀ ਕੁੱਲ ਮੰਗ ਦਾ 44% ਘਰੇਲੂ ਤੌਰ 'ਤੇ ਪੈਦਾ ਕੀਤੇ ਰਸੋਈ ਗੈਸ ਦੁਆਰਾ ਪੂਰਾ ਕੀਤਾ ਗਿਆ ਹੈ ਅਤੇ ਬਕਾਇਆ 56% ਆਯਾਤ ਰਾਹੀਂ ਪੂਰਾ ਕੀਤਾ ਗਿਆ ਹੈ।

 

ਅੰਤਰਰਾਸ਼ਟਰੀ ਬਜ਼ਾਰ ਵਿਚ ਘਰੇਲੂ ਰਸੋਈ ਗੈਸ ਦੇ ਖਪਤਕਾਰਾਂ ਨੂੰ ਐੱਲਪੀਜੀ ਦੀਆਂ ਕੀਮਤਾਂ ਵਿਚ ਅਸਥਿਰਤਾ ਤੋਂ ਬਚਾਉਣ ਲਈ ਸਰਕਾਰ ਦੁਆਰਾ ਘਰੇਲੂ ਸਬਸਿਡੀ ਵਾਲੀ ਐੱਲਪੀਜੀ ਦੀਆਂ ਵੇਚਣ ਵਾਲੀਆਂ ਕੀਮਤਾਂ ਨੂੰ ਸੋਧਿਆ ਗਿਆ ਹੈ।  ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹਰ ਮਹੀਨੇ ਐੱਲਪੀਜੀ ਦੀ ਅੰਤਰਰਾਸ਼ਟਰੀ ਕੀਮਤ ਦੇ ਅਨੁਸਾਰ ਸੁਧਾਰ ਕੀਤਾ ਜਾਂਦਾ ਹੈ ਅਤੇ ਇਸੇ ਅਨੁਸਾਰ ਪਹਲ (PAHAL) ਸਕੀਮ ਅਧੀਨ ਐੱਲਪੀਜੀ ਸਬਸਿਡੀ ਵਿਚ ਮਹੀਨਾਵਾਰ ਸੋਧ ਕੀਤੀ ਜਾਂਦੀ ਹੈ। ਇਹ ਸਬਸਿਡੀ, ਗ਼ੈਰ-ਸਬਸਿਡੀ ਕੀਮਤ 'ਤੇ ਰੀਫਿਲ ਖਰੀਦਣ ਤੇਲਾਭਾਰਥੀਆਂ ਦੇ ਬੈਂਕ ਖਾਤੇ 'ਚ ਸਿੱਧੇ ਟ੍ਰਾਂਸਫਰ ਕੀਤੀ ਜਾਂਦੀ ਹੈ ਅਤੇ ਸਬਸਿਡੀ ਦਾ ਬੋਝ ਸਰਕਾਰ ਸਹਿਣ ਕਰਦੀ ਹੈ।  ਦਿੱਲੀ ਮਾਰਕਿਟ ਵਿਖੇ 14.2 ਕਿੱਲੋ ਐੱਲਪੀਜੀ ਸਿਲੰਡਰ ਦੀ ਮੌਜੂਦਾ ਪ੍ਰਚੂਣ ਵਿਕਰੀ ਕੀਮਤ 594 ਰੁਪਏ ਹੈ।

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

             

     *********

 

 

 

ਵਾਈਕੇਬੀ / ਐੱਸਕੇ

 



(Release ID: 1657395) Visitor Counter : 219