ਰੱਖਿਆ ਮੰਤਰਾਲਾ

ਬੁਲੇਟ ਪਰੂਫ ਵੈਸਟਸ

Posted On: 21 SEP 2020 4:19PM by PIB Chandigarh
ਬੁਲੇਟ ਪਰੂਫ ਜੈਕਟਾਂ (ਬੀਪੀਜੇ) ਅਤੇ ਬੈਲਿਸਟਿਕ ਹੈਲਮੇਟ ਜਵਾਨਾਂ ਨੂੰ ਅਧਿਕਾਰਤ ਅਤੇ ਅਪ੍ਰੇਸ਼ਨਲ ਜ਼ਰੂਰਤਾਂ ਅਨੁਸਾਰ ਪ੍ਰਦਾਨ ਕੀਤੇ ਜਾਂਦੇ ਹਨ I  1,86,138 ਬੀਪੀਜੇ ਅਤੇ 1,58,279 ਬੈਲਿਸਟਿਕ ਹੈਲਮੇਟ ਦੀ ਖਰੀਦ ਦਾ ਇਕਰਾਰਨਾਮਾ ਕ੍ਰਮਵਾਰ ਅਪ੍ਰੈਲ, 2018 ਅਤੇ ਦਸੰਬਰ, 2016 ਵਿਚ ਪੂਰਾ ਹੋਇਆ ਸੀ I ਅੰਦਰੂਨੀ ਸੰਚਾਰ ਗੀਅਰ ਨਾਲ ਲੈਸ ਬੈਲਿਸਟਿਕ ਹੈਲਮੇਟ ਵੀ ਇਸ ਖਰੀਦ ਦਾ ਹਿੱਸਾ ਹਨ I
 
ਬੀਪੀਜੇਜ਼ ਜਨਰਲ ਸਟਾਫ ਗੁਣਾਤਮਕ ਜ਼ਰੂਰਤਾਂ (ਜੀ ਐਸ ਕਿਉ ਆਰ) ਦੇ ਅਨੁਸਾਰ ਖਰੀਦੇ ਜਾਂਦੇ ਹਨ ਜਿਨ੍ਹਾਂ ਦੀ ਸਮੇਂ ਸਮੇਂ ਤੇ ਆਰਮਡ ਫੋਰਸਿਜ਼ ਦੀਆਂ ਕਾਰਜਸ਼ੀਲ ਜ਼ਰੂਰਤਾਂ ਦੇ ਅਧਾਰ ਤੇ ਸਮੀਖਿਆ ਕੀਤੀ ਜਾਂਦੀ ਹੈ I
 
ਬੀਪੀਜੇਜ਼ ਨਾਲ ਜੁੜੇ ਸੈਨਿਕਾਂ ਦੇ ਮਾਰੇ ਜਾਣ ਦੇ ਸਪਸ਼ਟ ਕਾਰਨ ਬਾਰੇ ਹਰ ਵਾਰ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ I
 
ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਲੋਕ ਸਭਾ ਵਿੱਚ ਸ਼੍ਰੀ ਸ਼ੰਮੁਗੁ ਸੁੰਦਰਮ ਕੇ ਨੂੰ ਲਿਖਤੀ ਜਵਾਬ ਵਿੱਚ ਦਿੱਤੀ।

 

ਏਬੀਬੀ / ਨਾਮਪੀ / ਰਾਜਿਬ /ਐਸਕੇ



(Release ID: 1657388) Visitor Counter : 115