ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼’ ਤਹਿਤ ‘ਪ੍ਰਮਾਣਿਤ ਵਿਅੰਜਨਾਂ ਨਾਲ ਸਥਾਨਾਂ ਨੂੰ ਉਤਸ਼ਾਹਿਤ ਕਰਨ’ ’ਤੇ ਵੈਬੀਨਾਰ ਦਾ ਆਯੋਜਨ ਕੀਤਾ

Posted On: 21 SEP 2020 11:48AM by PIB Chandigarh

19 ਸਤੰਬਰ 2020 ਨੂੰ ਟੂਰਿਜ਼ਮ ਮੰਤਰਾਲੇ ਦੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ਸਿਰਲੇਖ ਤਹਿਤ ਪ੍ਰਮਾਣਿਤ ਪਕਵਾਨਾਂ ਨਾਲ ਸਥਾਨਾਂ ਦਾ ਪ੍ਰਚਾਰ ਕਰਨਾਰਾਹੀਂ ਵੱਖ-ਵੱਖ ਵਿਅੰਜਨਾਂ ਵਾਲੇ ਸਥਾਨਾਂ ਤੇ ਕੇਂਦ੍ਰਿਤ ਕੀਤਾ ਗਿਆ ਸੀ। ਹਰੇਕ ਰਾਜ ਅਤੇ ਖੇਤਰ ਵਿੱਚ ਵਿਲੱਖਣ ਰਵਾਇਤੀ ਵਿਅੰਜਨ ਹੁੰਦੇ ਹਨ ਜੋ ਇਸ ਦੇ ਜਲਵਾਯੂ ਦੇ ਅਨੁਕੂਲ ਹੁੰਦੇ ਹਨ ਅਤੇ ਅਨਾਜ, ਸਬਜ਼ੀਆਂ, ਮਸਾਲੇ, ਜੜੀਆਂ ਬੂਟੀਆਂ ਅਤੇ ਫ਼ਲ ਜੋ ਸਥਾਨਕ ਤੌਰ ਤੇ ਉਪਲੱਬਧ ਹਨ, ਵੱਖ-ਵੱਖ ਸ਼ੈਲੀ ਅਤੇ ਭਿੰਨਤਾਵਾਂ ਵਿੱਚ ਪਕਾਏ ਜਾਂਦੇ ਹਨ। ਭਾਰਤ ਦੇ ਰਵਾਇਤੀ ਵਿਅੰਜਨ ਨਾ ਸਿਰਫ਼ ਸੁਆਦੀ ਹਨ, ਬਲਕਿ ਬਹੁਤ ਹੀ ਪੌਸ਼ਟਿਕ ਵੀ ਹਨ ਅਤੇ ਵਿਅੰਜਨਾਂ ਵਿੱਚ ਮਿਲਾਏ ਗਏ ਮਸਾਲੇ ਅਤੇ ਜੜੀਆਂ ਬੂਟੀਆਂ ਪ੍ਰਤੀਰੋਧਕ ਸਮਰੱਥਾ ਅਤੇ ਚੰਗੀ ਸਿਹਤ ਨੂੰ ਵਧਾਉਣ ਵਿੱਚ ਸਹਾਇਤਾ ਕਰਦੀਆਂ ਹਨ। ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਏਕ ਭਾਰਤ ਸ਼੍ਰੇਸ਼ਠ ਭਾਰਤ ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਨਿਰੰਤਰ ਜਾਰੀ ਰੱਖ ਰਹੀ ਹੈ।

 

 

ਵੈਬੀਨਾਰ ਤਿੰਨ ਰਾਜਾਂ - ਉਤਰਾਂਚਲ, ਪੰਜਾਬ ਅਤੇ ਦਿੱਲੀ ਦੇ ਕੁਝ ਰਵਾਇਤੀ ਵਿਅੰਜਨਾਂ ਤੇ ਕੇਂਦ੍ਰਿਤ ਸੀ। ਇਸ ਵੈਬੀਨਾਰ ਨੂੰ ਬਰਡ ਗਰੁੱਪ ਦੀ ਚੇਅਰਪਰਸਨ ਸ਼੍ਰੀਮਤੀ ਰਾਧਾ ਭਾਟੀਆ, ਨਵੀਂ ਦਿੱਲੀ ਦੇ ਰੋਜ਼ੇਟ ਹਾਊਸ ਦੇ ਕਾਰਜਕਾਰੀ ਸ਼ੈੱਫ ਅਨੂਜ ਵਧਾਵਨ, ਰੋਜ਼ੇਟ ਗੰਗਾ, ਰਿਸ਼ੀਕੇਸ਼ ਦੇ ਕਾਰਜਕਾਰੀ ਸੌਸ ਸ਼ੈੱਫ ਸ੍ਰੀਮਤੀ ਚੇਤਨ ਰਾਣਾ ਅਤੇ ਰੇਜ਼ੇਟ, ਨਵੀਂ ਦਿੱਲੀ ਦੇ ਕਾਰਜਕਾਰੀ ਪੇਸਟਰੀ ਸ਼ੈੱਫ ਸ਼੍ਰੀ ਆਨੰਦ ਪੰਵਾਰ ਨੇ ਪੇਸ਼ ਕੀਤਾ।

 

ਸ਼੍ਰੀਮਤੀ ਰਾਧਾ ਭਾਟੀਆ, ਜੋ ਕਿ ਲਾਸਿਸ ਆਵ੍ ਇੰਡੀਆ- ਸਮੂਥੀਜ਼ ਵਿਦ ਟਵਿੱਸਟਨਾਮੀ ਕਿਤਾਬ ਦੀ ਲੇਖਿਕਾ ਵੀ ਹੈ, ਨੇ ਵਿਸ਼ਵ ਪੱਧਰੀ ਵਿਸ਼ਵ ਗੌਰਮੰਡ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਸੱਭਿਅਤਾ, ਪਰੰਪਰਾ, ਸੱਭਿਆਚਾਰ, ਧਰਮ, ਮੌਸਮ ਦੇ ਹਾਲਾਤ ਅਤੇ ਸੁਭਾਅ ਬਾਰੇ ਕੀਤੀ ਜਿਸ ਨੇ ਭੋਜਨ ਤਿਆਰ ਕਰਨ ਦੇ ਢੰਗ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਭਾਰਤ ਦੀ ਸੱਭਿਅਤਾ ਪੱਥਰ ਯੁਗ ਤੋਂ ਸ਼ੁਰੂ ਹੁੰਦੀ ਹੈ ਅਤੇ ਪਰੰਪਰਾਵਾਂ, ਵਿਅੰਜਨਾਂ ਅਤੇ ਉਨ੍ਹਾਂ ਦੇ ਰਾਜ਼ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਰਹਿੰਦੇ ਹਨ। ਮੁਗਲਾਂ, ਅਫ਼ਗਾਨਾਂ ਅਤੇ ਪਾਰਸੀਆਂ ਵਰਗੇ ਹਮਲਾਵਰਾਂ ਨੇ ਆਪਣੀਆਂ ਖਾਣ ਪੀਣ ਦੀਆਂ ਤਕਨੀਕਾਂ ਅਤੇ ਖਾਣਾ ਬਣਾਉਣ ਦੀਆਂ ਸ਼ੈਲੀਆਂ ਵੀ ਭਾਰਤ ਲਿਆਂਦੀਆਂ ਹਨ। ਭਾਰਤ ਵਿੱਚ ਉਗਾਏ ਜਾਂਦੇ ਮਸਾਲੇ ਯੂਰਪੀਅਨ ਅਤੇ ਬ੍ਰਿਟਿਸ਼ ਵਪਾਰੀਆਂ ਦੇ ਉਦੇਸ਼ਾਂ ਲਈ ਇੱਕ ਵੱਡਾ ਆਕਰਸ਼ਣ ਸੀ। ਸ੍ਰੀਮਤੀ ਭਾਟੀਆ ਨੇ ਆਪਣੀ ਪੇਸ਼ਕਾਰੀ ਵਿੱਚ ਅੱਗੇ ਕਿਹਾ ਕਿ ਭਾਰਤ ਇੱਕ ਰਹੱਸਮਈ ਦੇਸ਼ ਹੈ ਜਿਸ ਵਿੱਚ ਵੱਖ-ਵੱਖ ਮੌਸਮ, ਵੰਨ-ਸੁਵੰਨੀ ਬਨਸਪਤੀ, ਮਿੱਟੀ, ਕੁਦਰਤੀ ਸੋਮੇ, ਖਾਣਾ ਪਕਾਉਣ ਦੀਆਂ ਤਕਨੀਕਾਂ ਆਦਿ ਹਨ।

 

ਸ਼ੈੱਫ ਚੇਤਨ ਰਾਣਾ ਨੇ ਕੱਦੂ ਦੇ ਪੱਤੇ ਦੀ ਭਾਜੀ, ਚਟਨੀ ਦੀ ਰੈਸਿਪੀ ਸਾਂਝੀ ਕੀਤੀ ਅਤੇ ਦਰਸ਼ਕਾਂ ਨੂੰ ਵੇਖਣ ਅਤੇ ਸਿੱਖਣ ਲਈ ਲਾਈਵ ਕੂਕਿੰਗ ਪ੍ਰਦਰਸ਼ਨ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਮੁੱਖ ਵਿਅੰਜਨ ਨੂੰ ਲੋਹੇ ਦੀ ਕੜਾਹੀ ਵਿੱਚ ਮੁੱਢਲੇ ਮਸਾਲਿਆਂ ਨਾਲ ਪਕਾਇਆ ਅਤੇ ਕੱਦੂ ਦੇ ਪੱਤਿਆਂ ਦੇ ਕੁਦਰਤੀ ਸੁਆਦ ਨੂੰ ਕਾਇਮ ਰੱਖਣ ਲਈ ਮਸਾਲੇ ਦੀ ਦਰਮਿਆਨੀ ਵਰਤੋਂ ਤੇ ਜ਼ੋਰ ਦਿੱਤਾ। ਚਟਨੀ ਬਣਾਉਣ ਲਈ ਇੱਕ ਪੀਸਣ ਵਾਲੇ ਪੱਥਰ ਦੀ ਵਰਤੋਂ ਕਰਕੇ ਸੁਆਦ ਚਟਨੀ ਬਣਾਈ ਜਾਂਦੀ ਹੈ, ਉਨ੍ਹਾਂ ਨੇ ਕਾਫਲੀ, ਚਟਨੀ, ਫਾਨੂ, ਬਾਦੀ, ਚਾਵਲ, ਕੁਮੌਨੀ ਰਾਇਤਾ, ਦੁਬੂਕ, ਝੰਗੋਰਾ ਕੀ ਖੀਰਾ ਆਦਿ ਵਾਲੀ ਇੱਕ ਸੁੰਦਰ ਸਤਵਿਕ ਉੱਤਰਾਖੰਡ ਥਾਲੀ ਵੀ ਪ੍ਰਦਰਸ਼ਿਤ ਕੀਤੀ।

 

ਸ਼ੈੱਫ ਅਨੰਦ ਪੰਵਾਰ ਨੇ ਰਾਮ ਲੱਡੂ, ਦੌਲਤ ਕੀ ਚਾਟ ਦੀ ਵਿਧੀ ਸਾਂਝੀ ਕੀਤੀ ਅਤੇ ਦਰਸ਼ਕਾਂ ਨੂੰ ਦੇਖਣ ਅਤੇ ਸਿੱਖਣ ਲਈ ਲਾਈਵ ਪ੍ਰਦਰਸ਼ਨ ਪ੍ਰਦਰਸ਼ਿਤ ਕੀਤਾ। ਚਾਂਦਨੀ ਚੌਕ ਅਤੇ ਇਸ ਦੇ ਸਟ੍ਰੀਟ ਫੂਡ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਵੱਖ-ਵੱਖ ਖਾਣ-ਪੀਣ ਵਾਲੀਆਂ ਲੇਨਾਂ (ਗਲੀਆਂ) ਜਿਵੇਂ ਕਿ ਪਰਾਂਠਿਆਂ ਵਾਲੀ ਗਲੀ, ਚਾਟ ਵਾਲੀ ਗਲੀ ਆਦਿ ਦਾ ਜ਼ਿਕਰ ਕੀਤਾ। ਚਨਾ ਅਤੇ ਮੂੰਗ ਦਾਲ ਵਿੱਚ ਅਦਰਕ, ਜੀਰਾ, ਨਮਕ ਮਿਲਾ ਕੇ ਰਾਮ ਲੱਡੂ ਬਣਾ ਕੇ ਤੇਲ ਵਿੱਚ ਤਲਿਆ ਜਾਂਦਾ ਹੈ ਅਤੇ ਸੌਸ, ਕੱਚਾ ਪਿਆਜ਼, ਮੂਲੀ ਅਤੇ ਅਨਾਰ ਨਾਲ ਗਾਰਨਿਸ਼ ਕਰਕੇ ਪਰੋਸਿਆ ਜਾਂਦਾ ਹੈ।

 

ਦੌਲਤ ਕੀ ਚਾਟ ਨਾਮਕ ਚਾਂਦਨੀ ਚੌਕ ਵਿੱਚ ਇੱਕ ਬਹੁਤ ਹੀ ਮਸ਼ਹੂਰ ਮਠਿਆਈ ਦਾ ਨਾਮ ਸਭ ਤੋਂ ਪਹਿਲਾਂ ਮੁਰਾਦਾਬਾਦ ਦੇ ਸ੍ਰੀ ਖੇਮ ਚੰਦ ਨੇ ਰੱਖਿਆ ਸੀ। ਇਹ ਮਠਿਆਈ ਫੁੱਲ ਕਰੀਮ ਦੁੱਧ, ਚੀਨੀ, ਸੁੱਕੇ ਫ਼ਲਾਂ ਅਤੇ ਕੇਸਰ ਨਾਲ ਤਿਆਰ ਕੀਤੀ ਗਈ ਹੈ।

 

ਸ਼ੈੱਫ ਅਨੂਜ ਵਧਾਵਨ ਨੇ ਅਵਧ ਭੋਜਨ ਅਤੇ ਦਮ ਰਾਹੀਂ ਪਕਾਉਣ ਦੀ ਧਾਰਨਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਮੁਰਗਜ਼ਾਮੇਨਡੋਜ਼ ਬਣਾਉਣ ਬਾਰੇ ਦੱਸਿਆ, ਜਿਸ ਵਿਚ ਚਿਕਨ ਨੂੰ ਮੈਰੀਨੈਟ ਕਰਕੇ ਰੁਮਾਲੀ ਰੋਟੀ ਵਿੱਚ ਲਪੇਟਿਆ ਜਾਂਦਾ ਹੈ ਅਤੇ ਦਮ ਦੇ ਕੇ ਪਕਾਇਆ ਜਾਂਦਾ ਹੈ। ਸਾਰੇ ਸ਼ੈੱਫ ਆਪਣੀਆਂ ਮਾਵਾਂ ਦੇ ਖਾਣਾ ਪਕਾਉਣ ਤੋਂ ਪ੍ਰੇਰਿਤ ਸਨ ਜਿਸ ਨੇ ਉਨ੍ਹਾਂ ਨੂੰ ਕੁੱਕਰੀ ਨੂੰ ਕਿੱਤੇ ਵਜੋਂ ਅਪਣਾਉਣ ਲਈ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

 

ਭਾਰਤ ਅਥੀਥੀ ਦੇਵੋ ਭਵ ਨੂੰ ਮੰਨਦਾ ਹੈ ਅਤੇ ਪ੍ਰਚਾਰ ਕਰਦਾ ਹੈ, ਇਹ ਮਹਿਮਾਨ ਨੂੰ ਰੱਬ ਮੰਨਣ ਦੀ ਧਾਰਨਾ ਹੈ। ਵੈਬੀਨਾਰ ਦਾ ਸੰਖੇਪ ਦਿੰਦੇ ਹੋਏ ਵਧੀਕ ਡਾਇਰੈਕਟਰ ਜਨਰਲ, ਭਾਰਤ ਸਰਕਾਰ ਸ਼੍ਰੀਮਤੀ ਰੁਪਿੰਦਰ ਬਰਾੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁੰਦਰ ਕੁਦਰਤ ਦੀਆਂ ਵਸਤਾਂ ਨੂੰ ਪਕਾਉਣ, ਤਜਰਬੇ ਕਰਨ ਅਤੇ ਆਨੰਦ ਲੈਣ, ਜਿਸ ਦੀ ਸਾਡੇ ਸਾਰਿਆਂ ਤੇ ਕਿਰਪਾ ਹੈ। ਉਨ੍ਹਾਂ ਨੇ ਸਾਡੇ ਲਈ ਕੁਦਰਤ ਦਾ ਆਦਰ ਕਰਨ ਅਤੇ ਕੁਦਰਤ ਨਾਲ ਰਹਿਣਾ ਸਿੱਖਣ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

 

ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਨੈਸ਼ਨਲ ਈ-ਗਵਰਨੈਂਸ ਵਿਭਾਗ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਨਾਲ ਤਕਨੀਕੀ ਸਾਂਝੇਦਾਰੀ ਵਿੱਚ ਪੇਸ਼ ਕੀਤੀ ਗਈ ਹੈ।

 

ਵੈਬੀਨਾਰ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured  

ਤੇ ਉਪਲੱਬਧ ਹਨ ਅਤੇ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਉਪਲੱਬਧ ਹਨ।

 

ਅਗਲਾ ਵੈਬੀਨਾਰ ਜਿਸ ਦਾ ਸਿਰਲੇਖ ਹੈ "ਗ੍ਰਾਮੀਣ ਟੂਰਿਜ਼ਮ: ਪੁਰਾਣੀਆਂ ਥਾਵਾਂ ਤੋਂ ਭਵਿੱਖ ਦੇ ਆਦਰਸ਼ ਤੱਕ’ 26 ਸਤੰਬਰ 2020 ਨੂੰ ਸਵੇਰੇ 11.00 ਵਜੇ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਪਹਿਲਾਂ ਹੀ ਰਜਿਸਟਰ ਕਰੋ: https://digitalindiagov.zoom.us/webinar/register/WN_6ydAovSPQtaSCTwzaaNwtw

 

 

******

 

 

ਐੱਨਬੀ/ਏਕੇਜੇ/ਓਏ



(Release ID: 1657254) Visitor Counter : 110