ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਨਸ਼ੇ ਦੀ ਮੰਗ ਨੂੰ ਘਟਾਉਣ ਲਈ 2018-2025 ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਡੀਡੀਆਰ) ਨੂੰ ਲਾਗੂ ਕਰ ਰਿਹਾ ਹੈ
ਮੰਤਰਾਲੇ ਨੇ 272 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ
Posted On:
20 SEP 2020 4:27PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ 2018-2025 ਲਈ ਨਸ਼ੇ ਦੀ ਮੰਗ ਨੂੰ ਘਟਾਉਣ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਡੀਡੀਆਰ) ਤਿਆਰ ਕੀਤੀ ਹੈ ਅਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ। ਯੋਜਨਾ ਦਾ ਉਦੇਸ਼ ਬਹੁ-ਪੱਖੀ ਰਣਨੀਤੀ ਰਾਹੀਂ ਨਸ਼ਿਆਂ ਦੇ ਮਾੜੇ ਨਤੀਜਿਆਂ ਨੂੰ ਘਟਾਉਣਾ ਹੈ। ਐੱਨਏਪੀਡੀਡੀਆਰ ਤਹਿਤ ਗਤੀਵਿਧੀਆਂ ਵਿੱਚ ਸਕੂਲ / ਕਾਲਜਾਂ / ਯੂਨੀਵਰਸਟੀਆਂ ਵਿੱਚ ਜਾਗਰੂਕਤਾ ਪ੍ਰੋਗਰਾਮ, ਮਾਪਿਆਂ ਨਾਲ ਵਰਕਸ਼ਾਪਾਂ / ਸੈਮੀਨਾਰ , ਕਮਿਊਨਿਟੀ ਅਧਾਰਿਤ ਬਰਾਬਰ ਦੀ ਅਗਵਾਈ ਵਾਲੇ ਭਾਈਚਾਰੇ ਵਿੱਚ ਬਾਲਗਾਂ ਅਤੇ ਜਵਾਨਾਂ ਲਈ ਗੱਲਬਾਤ ਪ੍ਰੋਗਰਾਮਾਂ, ਇਲਾਜ ਦੀਆਂ ਸੁਵਿਧਾਵਾਂ ਅਤੇ ਸਮਰੱਥਾ ਦੀ ਵਿਵਸਥਾ ਸ਼ਾਮਲ ਹੈ।
ਮੰਤਰਾਲੇ ਨੇ ਦੇਸ਼ ਭਰ ਦੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਕੇਂਦ੍ਰਿਤ ਦਖਲਅੰਦਾਜ਼ੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ ਜਿਸ ਦਾ ਉਦੇਸ਼ ਨਿਰਭਰਤਾ ਪੈਦਾ ਕਰਨ ਵਾਲੇ ਪਦਾਰਥਾਂ ਦੀ ਮੰਗ ਨੂੰ ਘਟਾਉਣ ਲਈ ਕਮਿਊਨਿਟੀ ਦੀ ਭਾਗੀਦਾਰੀ ਅਤੇ ਲੋਕਾਂ ਦੇ ਸਹਿਯੋਗ ਵਿੱਚ ਵਾਧਾ ਕਰਨਾ ਹੈ ਅਤੇ ਵਿਅਕਤੀਆਂ ਅਤੇ ਸਮੂਹਾਂ ਵਿੱਚ ਸਮੂਹਕ ਪਹਿਲਾਂ ਅਤੇ ਸਵੈ-ਸਹਾਇਤਾ ਦੀ ਕੋਸ਼ਿਸ਼ ਨੂੰ ਉਤਸ਼ਾਹਿਤ ਕਰਨਾ ਹੈ।
ਮੰਤਰਾਲੇ ਨੇ ਸੰਸਥਾਗਤ ਸਹਾਇਤਾ, ਕਮਿਊਨਿਟੀ ਪਹੁੰਚ ਅਤੇ ਜਾਗਰੂਕਤਾ ਪੈਦਾ ਕਰਨ 'ਤੇ ਧਿਆਨ ਕੇਂਦ੍ਰਿਤ ਕਰਦਿਆਂ 272 ਸਭ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਜ਼ਿਲ੍ਹਿਆਂ ਦੀ ਪਹਿਚਾਣ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੁਆਰਾ ਮਿਲੀ ਜਾਣਕਾਰੀ ਅਤੇ ਮੰਤਰਾਲੇ ਦੁਆਰਾ ਕੀਤੇ ਗਏ ਵਿਸ਼ਾਲ ਰਾਸ਼ਟਰੀ ਸਰਵੇਖਣ ਦੇ ਅਧਾਰ ‘ਤੇ ਕੀਤੀ ਗਈ ਹੈ। 272 ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ 15 ਅਗਸਤ 2020 ਤੋਂ 31 ਮਾਰਚ 2021 ਤੱਕ ਹੈ। ਅਭਿਆਨ ਕਾਰਜ ਯੋਜਨਾ ਦੇ ਹੇਠ ਲਿਖੇ ਹਿੱਸੇ ਹਨ: -
1. ਕਮਿਊਨਿਟੀ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਪ੍ਰੋਗਰਾਮ।
2. ਉਚੇਰੀ ਵਿੱਦਿਅਕ ਸੰਸਥਾਵਾਂ, ਯੂਨੀਵਰਸਿਟੀ ਕੈਂਪਸਾਂ ਅਤੇ ਸਕੂਲਾਂ ਉੱਤੇ ਧਿਆਨ ਕੇਂਦ੍ਰਿਤ ਕਰਨਾ।
3. ਕਮਿਊਨਿਟੀ ਪਹੁੰਚ ਅਤੇ ਨਿਰਭਰ ਆਬਾਦੀ ਦੀ ਪਹਿਚਾਣ।
4. ਹਸਪਤਾਲ ਵਿੱਚ ਇਲਾਜ ਦੀਆਂ ਸੁਵਿਧਾਵਾਂ 'ਤੇ ਧਿਆਨ ਕੇਂਦ੍ਰਿਤ ਕਰਨਾ।
5. ਸੇਵਾ ਪ੍ਰਦਾਤਾਵਾਂ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ।
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ, ਸ਼੍ਰੀ ਰਤਨ ਲਾਲ ਕਟਾਰੀਆ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਨਬੀ/ਐੱਸਕੇ
(Release ID: 1657132)
Visitor Counter : 244