ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਆਈਸੀਡੀਐੱਸ ਪ੍ਰੋਗਰਾਮ ਤਹਿਤ ਚਲ ਰਹੇ ਪੋਸ਼ਣ ਅਭਿਯਾਨ ਨਾਲ ਆਯੁਸ਼ ਪ੍ਰਣਾਲੀਆਂ ਦੇ ਏਕੀਕਰਨ ਲਈ ਆਯੁਸ਼ ਮੰਤਰਾਲੇ ਨਾਲ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਸਮਝੌਤੇ ’ਤੇ ਹਸਤਾਖਰ ਕੀਤੇ

ਪਛਾਣੇ ਗਏ ਆਂਗਨਵਾੜੀ ਕੇਂਦਰਾਂ ਵਿੱਚ ਮੈਡੀਸਿਨਲ ਗਾਰਡਨ ਵਿਕਸਿਤ ਕੀਤੇ ਜਾਣਗੇ; ਏਡਬਲਿਊਸੀ’ਜ਼ ਵਿੱਚ ਯੋਗ ਕਲਾਸਾਂ ਦਾ ਮਹਿਲਾਵਾਂ ਅਤੇ ਬੱਚੇ ਲਾਭ ਲੈਣ : ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ


ਸਹਿਯੋਗ ਨਾਲ ਕੁਪੋਸ਼ਣ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ : ਸ਼੍ਰੀ ਸ਼੍ਰੀਪਦ ਯੈਸੋ ਨਾਇਕ

Posted On: 20 SEP 2020 5:01PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਆਯੁਸ਼ ਪ੍ਰਣਾਲੀ ਦੇ ਏਕੀਕਰਨ ਜ਼ਰੀਏ ਕੁਪੋਸ਼ਣ ਦੇ ਖਤਰੇ ਨੂੰ ਕੰਟਰੋਲ ਕਰਨ ਲਈ ਅੰਬਰੇਲਾ ਆਈਸੀਡੀਐੱਸ ਪ੍ਰੋਗਰਾਮ ਤਹਿਤ ਚਲ ਰਹੇ ਪੋਸ਼ਣ ਦਖਲ ਨਾਲ ਆਯੁਰਵੈਦ, ਯੋਗ ਅਤੇ ਨੈਚਰੋਪੈਥੀ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ (ਆਯੁਸ਼) ਮੰਤਰਾਲੇ ਨਾਲ ਇੱਕ ਸਮਝੌਤੇ ਤੇ ਹਸਤਾਖਰ ਕੀਤੇ। ਸਮਝੌਤੇ ਤੇ ਡਬਲਿਊਸੀਡੀ ਦੇ ਸਕੱਤਰ ਸ਼੍ਰੀ ਰਾਮ ਮੋਹਨ ਮਿਸ਼ਰਾ ਅਤੇ ਸ਼੍ਰੀ ਰਾਜੇਸ਼ ਕੋਟੇਚਾ ਨੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਇਰਾਨੀ ਦੀ ਮੌਦੂਗੀ ਅਤੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਆਯੁਸ਼ ਮੰਤਰਾਲਾ ਜਿਨ੍ਹਾਂ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਸਮਾਗਮ ਵਿੱਚ ਸ਼ਿਰਕਤ ਕੀਤੀ, ਸਾਹਮਣੇ ਹਸਤਾਖਰ ਕੀਤੇ।

 

 

 

 

ਸ਼੍ਰੀਮਤੀ ਸਮ੍ਰਿਤੀ ਇਰਾਨੀ ਨੇ ਕੁਪੋਸ਼ਣ ਨੂੰ ਮਿਟਾਉਣ ਦੇ ਯਤਨਾਂ ਵਿੱਚ ਦੋ ਮੰਤਰਾਲਿਆਂ ਵਿਚਕਾਰ ਸਮਝੌਤੇ ਨੂੰ ਇੱਕ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਹਰੇਕ ਆਂਗਨਵਾੜੀ ਵਿੱਚ ਪੋਸ਼ਣ ਗਾਰਡਨ ਹੋਣ ਦੇ ਟੀਚੇ ਨਾਲ ਸ਼ਨਾਖਤ ਕੀਤੇ ਆਂਗਨਵਾੜੀ ਕੇਂਦਰਾਂ ਵਿੱਚ ਮੈਡੀਸਿਨਲ ਗਾਰਡਨ ਵੀ ਵਿਕਸਿਤ ਕੀਤੇ ਜਾਣਗੇ। ਏਡਬਲਿਊਸੀਜ਼ ਵਿੱਚ ਯੋਗ ਕਲਾਸਾਂ ਦਾ ਲਾਭ ਮਹਿਲਾਵਾਂ ਅਤੇ ਬੱਚਿਆਂ ਨੂੰ ਮਿਲੇਗਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਕੱਠੇ ਵਿਗਿਆਨ ਅਤੇ ਆਯੁਰਵੇਦ ਟੀਚਾ ਸਮੂਹਾਂ ਵਿਚਕਾਰ ਵੱਧ ਤੋਂ ਵੱਧ ਪੋਸ਼ਣ ਮਿਆਰਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ। ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ ਕਿਹਾ ਕਿ ਭਾਰਤੀ ਪਰੰਪਰਾ ਵਿੱਚ ਆਯੁਸ਼ ਪ੍ਰਥਾਵਾਂ ਦਾ ਗਹਿਰਾ ਸਬੰਧ ਹੈ। ਉਨ੍ਹਾਂ ਨੇ ਸ਼ਲਾਘਾ ਕੀਤੀ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਆਯੁਸ਼ ਮੰਤਰਾਲਾ ਕੁਪੋਸ਼ਣ ਨੂੰ ਖਤਮ ਕਰਨ ਅਤੇ ਲੋਕਾਂ, ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਇਕੱਠੇ ਅੱਗੇ ਆਏ ਹਨ।

 

 

ਸਹਿਯੋਗ ਦੇ ਹਿੱਸੇ ਦੇ ਰੂਪ ਵਿੱਚ ਆਯੁਸ਼ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਹਿੱਸਾ ਲੈਣ ਵਾਲੇ ਆਂਗਨਵਾੜੀ ਕੇਂਦਰਾਂ ਨੂੰ ਅੰਬਰੇਲਾ ਆਈਸੀਡੀਐੱਸ ਪ੍ਰੋਗਰਾਮ ਤਹਿਤ ਲਾਭਾਰਥੀਆਂ ਨੂੰ ਸਹਾਇਤਾ ਪ੍ਰਦਾਨ ਕਰੇਗਾ। ਐੱਮਡਬਲਿਊਸੀਡੀ ਅਤੇ ਆਯੁਸ਼ ਮੰਤਰਾਲੇ ਵਿਚਕਾਰ ਸਬੰਧ ਆਯੁਰਵੇਦ, ਯੋਗ ਅਤੇ ਹੋਰ ਆਯੁਸ਼ ਪ੍ਰਣਾਲੀਆਂ ਦੇ ਸਿਧਾਂਤਾਂ ਅਤੇ ਪ੍ਰਥਾਵਾਂ ਜ਼ਰੀਏ ਕੁਪੋਸ਼ਣ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ ਅਤੇ ਮਹਿਲਾਵਾਂ ਅਤੇ ਬੱਚਿਆਂ ਦੇ ਸੰਪੂਰਨ ਕਲਿਆਣ ਲਈ ਪ੍ਰਾਸੰਗਿਕ ਵਿਸ਼ੇਸ਼ ਸਮਾਧਾਨ ਪ੍ਰਦਾਨ ਕਰੇਗਾ। ਜਦੋਂਕਿ ਆਯੁਸ਼ ਕੁਪੋਸ਼ਣ ਨੂੰ ਹੱਲ ਕਰਨ ਲਈ ਵਿਭਿੰਨ ਦਖਲਾਂ ਨੂੰ ਲਾਗੂ ਕਰਨ ਲਈ ਤਕਨੀਕੀ ਮਾਰਗ ਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰੇਗਾ ਜਿਸ ਵਿੱਚ ਆਯੁਸ਼ ਪ੍ਰਣਾਲੀਆਂ ਤਹਿਤ ਖੇਤਰੀ ਅਤੇ ਜਲਵਾਯੂ ਤਰਜੀਹਾਂ, ਸਿਧਾਂਤਾਂ ਅਤੇ ਪ੍ਰਥਾਵਾਂ ਦੇ ਅਧਾਰ ਤੇ ਪੌਸ਼ਟਿਕ ਵਿਅੰਜਨਾਂ ਨੂੰ ਵਿਕਸਿਤ ਕਰਨਾ ਸ਼ਾਮਲ ਹੈ, ਡਬਲਿਊਸੀਡੀ ਮੰਤਰਾਲਾ ਆਂਗਨਵਾੜੀ ਕੇਂਦਰਾਂ ਰਾਹੀਂ ਆਯੁਸ਼ ਪ੍ਰਣਾਲੀਆਂ ਦੀ ਪਹੁੰਚ ਵਧਾਉਣ ਵਿੱਚ ਸਮਰੱਥ ਹੋਵੇਗਾ। ਸ਼ੁਰੂ ਵਿੱਚ ਕੁਝ ਰਾਜਾਂ ਵਿੱਚ ਹਰੇਕ 1000 ਆਂਗਨਵਾੜੀ ਕੇਂਦਰਾਂ ਵਿੱਚ ਇੱਕ ਪਾਇਲਟ ਦਾ ਸੰਚਾਲਨ ਕੀਤਾ ਜਾਵੇਗਾ ਜਿਸਦੇ ਬਾਅਦ ਇਸ ਨੂੰ ਪੜਾਅਵਾਰ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ।

 

ਸਹਿਯੋਗਾਤਮਕ ਯਤਨਾਂ ਵਿੱਚ ਲਾਭਾਰਥੀਆਂ ਨੂੰ ਲਾਈਵ ਪ੍ਰਦਰਸ਼ਨ ਨਾਲ ਹਰਬਲ ਗਾਰਡਨ ਦੀ ਸਥਾਪਨਾ, ਉਨ੍ਹਾਂ ਨੂੰ ਵਿਭਿੰਨ ਘਰ ਅਧਾਰਿਤ ਤਿਆਰੀਆਂ ਜ਼ਰੀਏ ਉਨ੍ਹਾਂ ਦਾ ਉਪਯੋਗ ਕਰਨਾ ਵੀ ਸ਼ਾਮਲ ਹੋਵੇਗਾ। ਇਸਦੇ ਇਲਾਵਾ ਆਂਗਨਵਾੜੀ ਕੇਂਦਰਾਂ ਵਿੱਚ ਯੋਗ ਸੈਸ਼ਨ ਆਯੋਜਿਤ ਕੀਤੇ ਜਾਣਗੇ। 

 

 

*****

 

 

ਏਪੀਐੱਸ/ਐੱਸਜੀ



(Release ID: 1657130) Visitor Counter : 211