ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਸੰਡੇ ਸੰਵਾਦ—2 ਦੌਰਾਨ ਸੋਸ਼ਲ ਮੀਡੀਆ ਵਰਤਣ ਵਾਲਿਆਂ ਨਾਲ ਕੀਤੀ ਗੱਲਬਾਤ

"ਆਤਮਨਿਰਭਰ ਭਾਰਤ" ਜਨਤਕ ਸਿਹਤ ਅਤੇ ਭਵਿੱਖਤ ਮਹਾਮਾਰੀਆਂ ਦੀ ਤਿਆਰੀ ਲਈ ਸਿਹਤ ਸੁਧਾਰਾਂ ਲਈ ਜਿ਼ਆਦਾ ਨਿਵੇਸ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ



ਭਾਰਤ ਵਿੱਚ ਸਾਰਸ ਕੋਵ—2 ਦਾ ਪਰਿਵਰਤਣ ਮਹੱਤਵਪੂਰਨ ਨਹੀਂ



ਆਈ ਸੀ ਐੱਮ ਆਰ ਕੋਵਿਡ 19 ਲਈ ਥੁੱਕ ਤੇ ਅਧਾਰਿਤ ਟੈਸਟ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਕੰਮ ਕਰ ਰਿਹਾ



ਮੰਤਰੀ ਨੇ ਕਲੀਨਿਕਲ ਤਜ਼ਰਬਿਆਂ ਵਿੱਚ ਇੱਕ ਟੀਕੇ ਦੇ ਫੇਲ ਹੋਣ ਬਾਰੇ ਉਪਜੇ ਸ਼ੱਕਾਂ ਨੂੰ ਦੂਰ ਕੀਤਾ , ਕਿਹਾ ਕਿ ਤਜ਼ਰਬੇ ਮਾਹਰ ਕਮੇਟੀ ਦੇ ਦੁਬਾਰਾ ਮੁਲਾਂਕਣ ਤੋਂ ਬਾਅਦ ਤਜ਼ਰਬੇ ਜਾਰੀ ਹਨ

Posted On: 20 SEP 2020 3:58PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਦੂਜੀ ਵਾਰ ਸੰਡੇ ਸੰਵਾਦ—2 ਪਲੇਟਫਾਰਮ ਰਾਹੀਂ ਸੋਸ਼ਲ ਮੀਡੀਆ ਵਰਤੋਂ ਕਰਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ । ਇਹਨਾਂ ਸਵਾਲਾਂ ਵਿੱਚ ਕੇਵਲ ਮੌਜੂਦਾ ਕੋਵਿਡ ਸਥਿਤੀ ਬਾਰੇ ਹੀ ਸਵਾਲ ਨਹੀਂ ਸਨ ,  ਬਲਕਿ ਸਰਕਾਰ ਦੀ ਇਸ ਸੰਬੰਧੀ ਪਹੁੰਚ ਅਤੇ ਹੋਰ ਵਿਸਿ਼ਆਂ ਜਿਵੇਂ ਭਾਰਤ ਦੀ ਸਾਇੰਸ ਵਿਸ਼ੇ ਵਿੱਚ ਤਰੱਕੀ ਬਾਰੇ ਵਿਸ਼ਾ ਵੀ ਸ਼ਾਮਲ ਸੀ ।


ਸ਼ੁਰੂ ਵਿੱਚ ਡਾਕਟਰ ਹਰਸ਼ ਵਰਧਨ ਨੇ ਉਸ ਵਿਅਕਤੀ ਅਤੇ ਉਸ ਦੀ ਪੁੱਤਰੀ ਨੂੰ ਭਾਰਤ ਬਾਇਓਟੈੱਕ ਟੀਕੇ ਲਈ ਆਪਣੇ ਆਪ ਨੂੰ ਪੇਸ਼ ਕਰਨ ਤੇ ਇਸ ਭਰਵੇਂ ਹੁੰਗਾਰੇ ਲਈ ਮੁਬਾਰਕਬਾਦ ਦਿੱਤੀ ।

 

ਭਵਿੱਖ ਵਿੱਚ ਇਹੋ ਜਿਹੀਆਂ ਜਨਤਕ ਸਿਹਤ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਯੋਜਨਾਬੱਧ ਲਏ ਠੋਸ ਉਪਾਵਾਂ ਬਾਰੇ ਉਹਨਾਂ ਕਿਹਾ ਕਿ "ਆਤਮਨਿਰਭਰ ਭਾਰਤ ਅਭਿਆਨ" ਰਾਸ਼ਟਰ ਨੂੰ ਇਸ ਹੱਦ ਤੱਕ ਮਜ਼ਬੂਤ ਕਰ ਦੇਵੇਗਾ ਕਿ ਦੇਸ਼ ਇਹੋ ਜਿਹੀ ਹੋਰ ਮਹਾਮਾਰੀ ਸਮੇਤ ਕਿਸੇ ਵੀ ਮੰਦਭਾਗੀ ਘਟਨਾ ਤੇ ਕਾਬੂ ਪਾ ਸਕੇਗਾ । 12 ਮਈ 2020 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਰਾਸ਼ਟਰ ਨੂੰ ਕੀਤੇ ਸੰਬੋਧਨ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣ ਅਤੇ ਕੋਰੋਨਾ ਵਾਇਰਸ ਸੰਕਟ ਤੇ ਕਾਬੂ ਪਾਉਣ ਲਈ 20 ਟ੍ਰਿਲੀਅਨ ਦਾ ਆਰਥਿਕ ਪੈਕੇਜ ਐਲਾਨਿਆ ਗਿਆ ਸੀ । ਡਾਕਟਰ ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ "ਆਤਮਨਿਰਭਰ ਭਾਰਤ" ਜਨਤਕ ਸਿਹਤ ਅਤੇ  ਭਵਿੱਖਤ ਮਹਾਮਾਰੀਆਂ ਦੀ ਤਿਆਰੀ ਲਈ ਸਿਹਤ ਸੁਧਾਰਾਂ ਲਈ ਜਿ਼ਆਦਾ ਨਿਵੇਸ਼ ਕਰਨ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ ।

 

ਉਹਨਾਂ ਹੋਰ ਕਿਹਾ ਕਿ ਐਕਸਪੈਂਡੀਚਰ ਫਾਈਨਾਂਸ ਕਮੇਟੀ ਦੇ ਵਿਚਾਰ ਅਧੀਨ ਇੱਕ ਮੁੱਖ ਪ੍ਰਸਤਾਵ ਹੈ , ਜਿਸ ਦੇ ਵਿੱਚ ਹੇਠ ਲਿਖੇ ਪ੍ਰਬੰਧ ਹਨ -


1.   ਛੂਤਛਾਤ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਅਤੇ ਬਿਮਾਰੀ ਦੇ ਦਾਖ਼ਲੇ ਵਾਲੇ ਬਿੰਦੂ ਤੋਂ ਫੈਲਾਅ ਬਾਰੇ ਸੋਚਣਾ ।
2.   ਸਾਰੇ ਜਿ਼ਲ੍ਹਾ ਹਸਪਤਾਲਾਂ ਵਿੱਚ ਸਮਰਪਿਤ ਛੂਤਛਾਤ ਰੋਗ ਪ੍ਰਬੰਧ ਹਸਪਤਾਲ ਬਲਾਕਸ ਸਥਾਪਤ ਕਰਨਾ , ਇੰਟੇਗ੍ਰੇਟਿਡ ਜਨਤਕ ਸਿਹਤ ਲੈਬੋਰਟਰੀਆਂ ਨੂੰ ਸਥਾਪਿਤ ਕਰਨਾ ।


ਭਾਰਤ ਵਿੱਚ ਪੋਲੀਓ ਨੂੰ ਜੜ ਤੋਂ ਖ਼ਤਮ ਕਰਨ ਬਾਰੇ ਹੋਈ ਪ੍ਰਾਪਤ ਹੋਏ ਸਵਾਲ ਦੇ ਜਵਾਬ ਵਿੱਚ ਉਹਨਾਂ ਯਾਦ ਦਿਵਾਇਆ ਕਿ ਕੋਵਿਡ ਕੋਰੋਨਾ ਵਾਇਰਸ ਇੱਕ ਨਵਾਂ ਜਰਾਸੀਮ ਹੈ ਤੇ ਇਸ ਬਾਰੇ ਪੋਲੀਓ ਵਾਂਗ ਲਿਖਤ ਰੂਪ ਵਿੱਚ ਕੁਝ ਵੀ ਨਹੀਂ ਹੈ । ਉਹਨਾਂ ਹੋਰ ਕਿਹਾ ਕਿ ਭਾਰਤ ਵੱਲੋਂ ਪਿੱਛੇ ਆਈਆਂ ਮਹਾਮਾਰੀਆਂ ਜਿਵੇਂ , ਸਾਰਸ , ਇਬੋਲਾ ਅਤੇ ਪਲੇਗ ਨਾਲ ਨਜਿੱਠਣ ਲਈ ਕੀਤੀ ਗਈ ਕਾਰਗੁਜ਼ਾਰੀ ਕੋਵਿਡ 19 ਤੇ ਕਾਬੂ ਪਾਉਣ ਲਈ ਮੁੱਖ ਯੋਗਦਾਨ ਪਾਏਗੀ । ਕੇਂਦਰੀ ਮੰਤਰੀ ਨੇ ਇੱਕ ਹੋਰ ਦਰਸ਼ਕ ਨੂੰ ਯਕੀਨ ਦਿਵਾਇਆ ਕਿ ਭਾਰਤ ਵਿੱਚ ਸਾਰਸ ਕੋਵ—2 ਦੇ ਤਣਾਅ ਵਿੱਚ ਹੁਣ ਤੱਥ ਕੋਈ ਮਹੱਤਵਪੂਰਨ ਜਾਂ ਵੱਡਾ ਪਰਿਵਰਤਣ ਨਹੀਂ ਆਇਆ "ਜੀ ਆਈ ਐੱਸ ਏ ਆਈ ਡੀ , ਗਲੋਬਲ ਡਾਟਾ ਬੇਸ ਤੇ ਉਪਲਬੱਧ ਹੈ" । ਉਹਨਾਂ ਜਾਣਕਾਰੀ ਦਿੱਤੀ ਕਿ ਆਈ ਸੀ ਐੱਮ ਆਰ ਸਾਰਸ ਕੋਵ—2 ਵਾਇਰਸ ਦੇ ਤਣਾਅ ਬਾਰੇ ਵਾਇਰਸ ਇਕੱਠੇ ਕਰਨ ਲਈ ਪੂਰੇ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਵੱਡੇ ਹਿੱਸੇ ਵਿੱਚੋਂ ਪਿਛਲੇ ਕਈ ਮਹੀਨਿਆਂ ਤੋਂ ਅਤੇ ਵੱਖ ਵੱਖ ਥਾਵਾਂ ਤੋਂ ਇਕੱਠੇ ਕਰ ਰਿਹਾ ਹੈ ਅਤੇ ਇਸ ਤੇ ਪਰਿਵਰਤਣ ਤੇ ਵਿਸਥਾਰਿਤ ਨਤੀਜੇ ਅਤੇ ਵਾਇਰਸ ਦੇ ਇੱਧਰ ਉੱਧਰ ਫੈਲਣ ਦੀ ਜਾਣਕਾਰੀ ਚੜਦੇ ਅਕਤੂਬਰ ਤੱਕ ਉਪਲਬੱਧ ਹੋ ਜਾਵੇਗੀ ।


ਕੋਵਿਡ 19 ਲਈ ਹਾਲ ਹੀ ਵਿੱਚ ਥੁੱਕ ਅਧਾਰਿਤ ਟੈਸਟ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਆਈ ਸੀ ਐੱਮ ਆਰ ਨੇ ਇਸ ਦੇ ਠੀਕ ਹੋਣ ਬਾਰੇ ਕੁਝ ਟੈਸਟ ਕੀਤੇ ਨੇ ਪਰ ਕੋਈ ਭਰੋਸੇਯੋਗ ਟੈਸਟ ਨਹੀਂ ਮਿਲਿਆ ਅਤੇ ਯੂ ਐੱਸ ਐੱਫ ਡੀ ਆਈ ਵੱਲੋਂ ਟੈਸਟ ਮਨਜ਼ੂਰ ਵਾਲੀਆਂ ਕੰਪਨੀਆਂ ਨੇ ਭਾਰਤ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਹੈ । ਉਹਨਾਂ ਅੱਗੇ ਕਿਹਾ ਕਿ ਆਈ ਸੀ ਐੱਮ ਆਰ ਬੜੀ ਸ਼ਿੱਦਤ ਨਾਲ ਇਸ ਟੈਸਟ ਤਰੀਕੇ ਨੂੰ ਲੱਭਣ ਦੀ ਕੋਸਿ਼ਸ਼ ਕਰ ਰਿਹਾ ਹੈ ਅਤੇ ਜਿਉਂ ਹੀ ਭਰੋਸੇਯੋਗ ਨਤੀਜੇ ਮਿਲਦੇ ਨੇ , ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।


ਡਾਕਟਰ ਹਰਸ਼ ਵਰਧਨ ਨੇ ਮੌਜੂਦਾ ਸੰਦਰਭ ਵਿੱਚ ਰਵਾਇਤੀ ਦਵਾਈ ਦੇ ਯੋਗਦਾਨ ਬਾਰੇ ਵੀ ਬੋਲਿਆ । ਉਹਨਾਂ ਕਿਹਾ ਕਿ ਆਯੁਸ਼ ਮੰਤਰਾਲੇ ਨੇ ਕੌਂਸਲ ਆਫ ਸੈਂਟਫਿਕ ਐਂਡ ਇੰਸਟ੍ਰੀਅਲ ਰਿਸਰਚ (ਸੀ ਐੱਸ ਆਈ ਆਰ) ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ( ਆਈ ਸੀ ਐੱਮ ਆਰ) ਦੇ ਨਾਲ ਮਿਲ ਕੇ ਕੋਵਿਡ 19 ਦੇ ਹੱਲ ਲਈ ਕੁਝ ਆਯੁਸ਼ ਪ੍ਰੈਕਸਟਿਸ਼ਨਰ ਦੇ ਦਾਵਿਆਂ ਨੂੰ ਸਹੀ ਸਿੱਧ ਕਰਨ ਲਈ ਖੋਜ ਪ੍ਰੋਟੋਕੋਲ ਵਿਕਸਿਤ ਕੀਤੇ ਹਨ ਪਰ ਹੁਣ ਤੱਕ ਕਿਸੇ ਵੀ ਫਾਰਮੂਲੇ ਨੂੰ ਕੋਵਿਡ 19 ਦੇ ਇਲਾਜ ਲਈ ਵਿਸ਼ੇਸ਼ ਦਵਾਈ ਦੇ ਤੌਰ ਤੇ ਠੀਕ ਸਾਬਤ ਨਹੀਂ ਕੀਤਾ ਗਿਆ । ਉਹਨਾਂ ਅੱਗੇ ਕਿਹਾ ਕਿ ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਆਗਨਾਈਜੇਸ਼ਨ ਨੇ ਆਯੁਸ਼ ਪ੍ਰੈਕਟਿਸ਼ਨਰਸ ਨੂੰ ਕੋਵਿਡ 19 ਬਾਰੇ ਖੋਜ ਕਰਨ ਲਈ ਕਿਹਾ ਹੈ ਅਤੇ ਕੋਵਿਡ 19 ਲਈ ਆਯੁਰਵੈਦਿਕ ਦਵਾਈਆਂ ਦਾ ਵਿਕਾਸ ਕਰਕੇ ਸਬੂਤ ਲੱਭਣ ਲਈ ਕਿਹਾ ਹੈ । ਉਹਨਾਂ ਯਕੀਨ ਦਿਵਾਇਆ ਕਿ ਉਹ ਵਿਸ਼ਵ ਸਿਹਤ ਸੰਸਥਾ ਦੇ ਅਗਜ਼ੈਕਟਿਵ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਆਯੁਰਵੇਦ ਸਮੇਤ ਭਾਰਤ ਦੀਆਂ ਸਾਰੀਆਂ ਪੱਦਤੀਆਂ ਨੂੰ ਅੱਗੇ ਲਿਆਉਣ ਲਈ ਪੂਰੇ ਯਤਨ ਕਰਨਗੇ । ਉਹਨਾਂ ਕਿਹਾ ਕਿ ਧਾਰਾਵੀ ਵਿੱਚ ਕੋਵਿਡ 19 ਨੂੰ ਕਾਬੂ ਕਰਨ ਅਤੇ ਘੱਟੇ ਕਰਨ ਲਈ ਕੀਤੇ ਕੰਮਾਂ ਦਾ ਜਿ਼ਕਰ ਪੂਰੇ ਵਿਸ਼ਵ ਲਈ ਪਹਿਲਾਂ ਹੀ ਵਿਸ਼ਵ ਸਿਹਤ ਸੰਸਥਾ ਦੀ ਵੈੱਬਸਾਈਟ ਤੇ ਉਪਲਬੱਧ ਹੈ ।

 

ਐੱਮ ਵੀ



(Release ID: 1657124) Visitor Counter : 175