ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਐੱਸਏਆਈ ਟ੍ਰੇਨਿੰਗ ਕੇਂਦਰਾਂ ਵਿੱਚ ਖੇਡਾਂ ਦੀਆਂ ਗਤੀਵਿਧੀਆਂ ਨੂੰ 'ਖੇਲੋ ਇੰਡੀਆ-ਫਿਰ ਸੇ' ਦੇ ਨਾਂ ਹੇਠ ਦੁਬਾਰਾ ਸ਼ੁਰੂ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਨਿਰਧਾਰਿਤ ਕੀਤੀ ਗਈ ਹੈ: ਸ਼੍ਰੀ ਕਿਰੇਨ ਰਿਜਿਜੂ

Posted On: 19 SEP 2020 5:23PM by PIB Chandigarh

ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ, ਸਾਰੇ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਦੇ ਕੇਂਦਰਾਂ ਵਿੱਚ, ਵੱਖ-ਵੱਖ ਸਾਈ ਸਪੋਰਟਸ ਪ੍ਰਮੋਸ਼ਨਲ ਸਕੀਮਾਂ ਅਧੀਨ ਚਲ ਰਹੇ ਸਾਰੇ ਰਵਾਇਤੀ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਭਾਰਤੀ ਅਥਲੀਟਾਂ ਦੀ ਵਿਦੇਸ਼ੀ ਟ੍ਰੇਨਿੰਗ ਨੂੰ ਵੀ ਘਟਾਇਆ ਗਿਆ ਸੀ। ਹਾਲਾਂਕਿ, ਗ੍ਰਹਿ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਟ੍ਰੇਨਿੰਗ ਦੁਬਾਰਾ ਸ਼ੁਰੂ ਕੀਤੀ ਗਈ ਹੈ।

 

ਕੋਵੀਡ -19 ਮਹਾਮਾਰੀ ਦੇ ਮੱਦੇਨਜ਼ਰ, ਐੱਸਏਆਈ ਕੇਂਦਰਾਂ ਵਿਖੇ ਟ੍ਰੇਨਿੰਗ ਦੌਰਾਨ ਅਥਲੀਟਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੇਠ ਦਿੱਤੇ ਉਪਾਅ ਕੀਤੇ ਗਏ:

 

ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਟ੍ਰੇਨਿੰਗ ਕੇਂਦਰਾਂ ਵਿੱਚ ਖੇਡਾਂ ਦੀਆਂ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ''ਖੇਲੋ ਇੰਡੀਆ-ਫਿਰ ਸੇ'' ਦੇ ਨਾਮ ਹੇਠ ਨਿਰਧਾਰਿਤ ਕੀਤੀ ਗਈ ਸੀ।  ਐੱਸ ਓ ਪੀ ਟ੍ਰੇਨਿੰਗ ਕੇਂਦਰਾਂ ਦੇ ਸਾਰੇ ਹਿਤਧਾਰਕਾਂ ਲਈ ਲਾਗੂ ਹੈ ਜਿਨ੍ਹਾਂ ਵਿੱਚ ਅਥਲੀਟ, ਤਕਨੀਕੀ ਅਤੇ ਗ਼ੈਰ-ਤਕਨੀਕੀ ਸਹਾਇਤਾ ਸਟਾਫ, ਪ੍ਰਬੰਧਕੀ ਸਟਾਫ, ਹੋਸਟਲ ਅਤੇ ਸੁਵਿਧਾ ਪ੍ਰਬੰਧਨ ਸਟਾਫ ਅਤੇ ਕੇਂਦਰ ਵਿੱਚ ਆਉਣ ਵਾਲੇ ਸੈਲਾਨੀ ਵੀ ਸ਼ਾਮਲ ਹਨ।

 

ਇਹ ਯਕੀਨੀ ਬਣਾਉਣ ਲਈ ਇੱਕ ਕੋਵਿਡ ਟਾਸਕ ਫੋਰਸ ਕਮੇਟੀ ਬਣਾਈ ਗਈ ਹੈ ਜੋ ਸਾਰੇ ਟ੍ਰੇਨਿੰਗ ਕੇਂਦਰਾਂ 'ਤੇ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਾਉਂਦੀ ਹੈ। ਕਮੇਟੀ ਕੇਂਦਰ ਅਤੇ ਸਬੰਧਿਤ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਿਹਤ ਪ੍ਰੋਟੋਕੋਲਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਨੂੰ ਯਕੀਨੀ ਬਣਾਉਂਦੀ ਹੈ।

 

ਸਾਈ ਟ੍ਰੇਨਿੰਗ ਕੇਂਦਰਾਂ ਨੂੰ ਅਥਲੀਟਾਂ ਦੀ ਸਲਾਮਤੀ ਅਤੇ ਸੁਰੱਖਿਆ ਲਈ ਲਾਲ, ਨੀਲਾ ਅਤੇ ਪੀਲਾ, 3 ਜ਼ੋਨਾਂ ਵਿੱਚ ਵੰਡਿਆ ਗਿਆ ਹੈ।  ਇਸ ਦੇ ਨਾਲ ਹੀ, ਕੋਵਿਡ-19 ਦੇਖਭਾਲ ਸਬੰਧੀ ਸਿਹਤ ਦੇ ਕਿਸੇ ਵੀ ਮੁੱਦੇ ਲਈ ਨੈਸ਼ਨਲ ਕੈਂਪਰਾਂ, ਕੋਚਾਂ ਅਤੇ ਸਹਾਇਕ ਸਟਾਫ ਨਾਲ ਗੱਲਬਾਤ ਕਰਨ ਲਈ ਇੱਕ ਹਾਈਜੀਨ ਅਫਸਰ ਅਪਣੇ ਸਹਾਇਕ ਸਟਾਫ ਜਿਵੇਂ ਨਰਸਾਂ, ਫਿਜ਼ੀਓਥੈਰਾਪਿਸਟ, ਮਨੋਵਿਗਿਆਨਕ, ਪੋਸ਼ਣ ਮਾਹਿਰ ਸਮੇਤ ਇੱਕ (ਸਾਫ-ਸਫਾਈ) ਹਾਈਜੀਨ ਟਾਸਕ ਫੋਰਸ ਵਜੋਂ ਤੈਨਾਤ ਕੀਤਾ ਗਿਆ ਹੈ।

 

ਲੌਕਡਾਊਨ ਦੌਰਾਨ ਐੱਸਏਆਈ ਅਧੀਨ ਦੇਸ਼ ਭਰ ਦੇ ਸਾਈ ਸੈਂਟਰਾਂ ਅਤੇ ਸਟੇਡੀਆ ਦੀ ਦੇਖਭਾਲ ਅਤੇ ਰੱਖ-ਰਖਾਅ ਲਈ ਕੁੱਲ 28.75 ਕਰੋੜ ਰੁਪਏ ਖਰਚ ਕੀਤੇ ਗਏ ਹਨ।

 

ਇਹ ਜਾਣਕਾਰੀ ਕੇਂਦਰੀ ਯੂਥ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

              

          ********

 

 

ਐੱਬੀ/ਓਏ



(Release ID: 1656858) Visitor Counter : 147