ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਬਿਹਾਰ ’ਚ 14,000 ਕਰੋੜ ਰੁਪਏ ਤੋਂ ਵੱਧ ਦੇ ਨੌਂ ਹਾਈਵੇਅ ਪ੍ਰੋਜੈਕਟਾਂ ਦਾ ਨੀਂਹ–ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਰਾਜ ਵਿੱਚ ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾਵਾਂ ਦਾ ਉਦਘਾਟਨ ਕਰਨਗੇ


ਬਿਹਾਰ ਦੇ ਸਾਰੇ 45,945 ਪਿੰਡ ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾਵਾਂ ਨਾਲ ਜੋੜੇ ਜਾਣਗੇ


ਇਹ ਪ੍ਰੋਜੈਕਟ ਬਿਹਤਰ ਕਨੈਕਟੀਵਿਟੀ ਨਾਲ ਤੇਜ਼–ਰਫ਼ਤਾਰ ਵਿਕਾਸ ਦਾ ਰਾਹ ਪੱਧਰਾ ਕਰਨਗੇ

Posted On: 19 SEP 2020 5:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੋਮਵਾਰ 21 ਸਤੰਬਰ, 2020 ਨੂੰ ਵੀਡੀਓ ਕਾਨਫ਼ਰੰਸ ਜ਼ਰੀਏ ਬਿਹਾਰ ਚ ਨੌਂ ਹਾਈਵੇਅ ਪ੍ਰੋਜੈਕਟਾਂ ਦਾ ਨੀਂਹਪੱਥਰ ਰੱਖਣਗੇ।

 

ਸ਼੍ਰੀ ਨਰੇਂਦਰ ਮੋਦੀ ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾਵਾਂ ਦਾ ਉਦਘਾਟਨ ਕਰਨਗੇ, ਜਿੱਥੇ ਬਿਹਾਰ ਦੇ ਸਾਰੇ 45,945 ਪਿੰਡ ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾ ਨਾਲ ਜੋੜੇ ਜਾਣਗੇ।

 

ਹਾਈਵੇਅ ਪ੍ਰੋਜੈਕਟਸ

 

ਇਨ੍ਹਾਂ ਨੌਂ ਹਾਈਵੇਅ ਪ੍ਰੋਜੈਕਟਾਂ ਦੀਆਂ ਸੜਕਾਂ ਦੀ ਲੰਬਾਈ ਲਗਭਗ 350 ਕਿਲੋਮੀਟਰ ਹੈ, ਜਿਨ੍ਹਾਂ ਦੇ ਨਿਰਮਾਣ ਉੱਤੇ 14,258 ਕਰੋੜ ਰੁਪਏ ਖ਼ਰਚ ਹੋਣੇ ਹਨ।

 

ਬਿਹਾਰ ਦੇ ਵਿਕਾਸ ਲਈ ਰਾਹ ਪੱਧਰਾ ਕਰਦਿਆਂ ਇਹ ਸੜਕਾਂ ਬਿਹਤਰ ਕਨੈਕਟੀਵਿਟੀ, ਸੁਵਿਧਾ ਅਤੇ ਅਤੇ ਰਾਜ ਵਿੱਚ ਅਤੇ ਇਸ ਦੇ ਆਲ਼ੇਦੁਆਲ਼ੇ ਆਰਥਿਕ ਵਿਕਾਸ ਵਿੱਚ ਵਾਧਾ ਕਰਨਗੀਆਂ। ਖ਼ਾਸ ਕਰਕੇ ਗੁਆਂਢੀ ਰਾਜਾਂ ਉੱਤਰ ਪ੍ਰਦੇਸ਼ ਤੇ ਝਾਰਖੰਡ ਚ ਲੋਕਾਂ ਤੇ ਵਸਤਾਂ ਦੀ ਆਵਾਜਾਈ ਵਿੱਚ ਵੀ ਵੱਡਾ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਸਾਲ 2015 ’ਚ ਬਿਹਾਰ ਦੇ ਅਹਿਮ ਬੁਨਿਆਦੀ ਢਾਂਚਾ ਵਿਕਾਸ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਸੀ। ਇਸ ਵਿੱਚ 54,700 ਕਰੋੜ ਰੁਪਏ ਦੇ 75 ਪ੍ਰੋਜੈਕਟ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 13 ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ, 38 ਦਾ ਕੰਮ ਚਲ ਰਿਹਾ ਹੈ ਅਤੇ ਬਾਕੀ ਦੇ ਡੀਪੀਆਰ/ਬੋਲੀ ਲਾਉਣ/ਪ੍ਰਵਾਨਗੀ ਲੈਣ ਦੇ ਪੜਾਅ ਚ ਹਨ।

 

ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ, 21ਵੀਂ ਸਦੀ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਬਿਹਾਰ ਦੇ ਸਾਰੇ ਦਰਿਆਵਾਂ ਉੱਤੇ ਪੁਲ਼ ਬਣ ਜਾਣਗੇ ਅਤੇ ਸਾਰੇ ਪ੍ਰਮੁੱਖ ਰਾਸ਼ਟਰੀ ਰਾਜਮਾਰਗ ਚੌੜੇ ਤੇ ਮਜ਼ਬੂਤ ਬਣ ਜਾਣਗੇ।

 

ਪ੍ਰਧਾਨ ਮੰਤਰੀ ਪੈਕੇਜ ਅਧੀਨ ਗੰਗਾ ਨਦੀ ਉੱਤੇ ਪੁਲ਼ਾਂ ਦੀ ਕੁੱਲ ਗਿਣਤੀ 17 ਹੋ ਜਾਵੇਗੀ, ਜਿਨ੍ਹਾਂ ਦੀ ਲੇਨ ਸਮਰੱਥਾ 62 ਹੋਵੇਗੀ। ਇੰਝ ਰਾਜ ਵਿੱਚ ਹਰੇਕ 25 ਕਿਲੋਮੀਟਰ ਤੇ ਦਰਿਆਵਾਂ ਉੱਤੇ ਇੱਕ ਪੁਲ਼ ਹੋਵੇਗਾ।

 

ਇਨ੍ਹਾਂ ਪ੍ਰੋਜੈਕਟਾਂ ਵਿੱਚ 1149.55 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–31 ਦੇ 47.23 ਕਿਲੋਮੀਟਰ ਬਖ਼ਤਿਯਾਰਪੁਰਰਾਜੌਲੀ ਸੈਕਸ਼ਨ ਦੀ ਫ਼ੋਰਲੇਨਿੰਗ, 2650.76 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–31 ਦੇ 50.89 ਕਿਲੋਮੀਟਰ ਬਖ਼ਤਿਯਾਰਪੁਰਰਾਜੌਲੀ ਸੈਕਸ਼ਨ ਦੀ ਫ਼ੋਰਲੇਨਿੰਗ, 885.41 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ ਉੱਤੇ ਰਾਸ਼ਟਰੀ ਰਾਜਮਾਰਗ–30 ਦੇ 54.53 ਕਿਲੋਮੀਟਰ ਆਰਾਮੋਹਨੀਆ ਸੈਕਸ਼ਨ ਦੀ ਫ਼ੋਰਲੇਨਿੰਗ, 855.93 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ ਉੱਤੇ ਰਾਸ਼ਟਰੀ ਰਾਜਮਾਰਗ–30 ਦੇ 60.80 ਕਿਲੋਮੀਟਰ ਆਰਾਮੋਹਨੀਆ ਸੈਕਸ਼ਨ ਦੀ ਫ਼ੋਰਲੇਨਿੰਗ, 2288 ਕਰੋੜ ਰੁਪਏ ਦੀ ਲਾਗਤ ਨਾਲ ਐੱਚਏਐੱਮ ਮੋਡ ਉੱਤੇ ਰਾਸ਼ਟਰੀ ਰਾਜਮਾਰਗ 131ਏ ਦੇ 49 ਕਿਲੋਮੀਟਰ ਨਾਰਾਇਣਪੁਰਪੂਰਣੀਆ ਸੈਕਸ਼ਨ ਦੀ ਫ਼ੋਰਲੇਨਿੰਗ, 913.15 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ ਉੱਤੇ ਰਾਸ਼ਟਰੀ ਰਾਜਮਾਰਗ 131ਜੀ ਦੇ 39 ਕਿਲੋਮੀਟਰ ਪਟਨਾਰਿੰਗ ਰੋਡ (ਕਨਹੌਲੀਰਾਮਨਗਰ) ਦੀ ਫ਼ੋਰਲੇਨਿੰਗ 2926.42 ਕਰੋੜ ਰੁਪਏ ਦੀ ਲਾਗਤ ਨਾਲ ਪਟਨਾ ਚ ਰਾਸ਼ਟਰੀ ਰਾਜਮਾਰਗ 19 ਉੱਤੇ ਗੰਗਾ ਨਦੀ ਦੇ ਆਰਪਾਰ ਨਵੇਂ 14.5 ਕਿਲੋਮੀਟਰ ਫ਼ੋਰਲੇਨ ਪੁਲ਼ (ਮੌਜੂਦਾ ਐੱਮਜੀ ਸੇਤੂ ਦੇ ਸਮਾਨੰਤਰ) ਦਾ ਨਿਰਮਾਣ, 1478.40 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ ਉੱਤੇ 2–ਲੇਨ ਪੇਵਡ ਸ਼ੋਲਡਰ ਨਾਲ ਰਾਸ਼ਟਰੀ ਰਾਜਮਾਰਗ–106 ਉੱਤੇ ਕੋਸੀ ਨਦੀ ਦੇ ਆਰਪਾਰ ਇੱਕ ਨਵੇਂ 28.93 ਕਿਲੋਮੀਟਰ 4–ਲੇਨ ਪੁਲ਼ ਦਾ ਨਿਰਮਾਣ ਅਤੇ 1110.23 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ–131ਬੀ ਉੱਤੇ ਗੰਗਾ ਨਦੀ ਦੇ ਆਰਪਾਰ ਨਵੇਂ 4.445 ਕਿਲੋਮੀਟਰ 4–ਲੇਨ ਪੁਲ਼ (ਮੌਜੂਦਾ ਵਿਕਰਮਸ਼ਿਲਾ ਸੇਤੂ ਦੇ ਸਮਾਨੰਤਰ) ਦਾ ਨਿਰਮਾਣ ਸ਼ਾਮਲ ਹੈ।

 

ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾਵਾਂ

 

ਬਿਹਾਰ ਦੇ 45,945 ਪਿੰਡਾਂ ਨੂੰ ਕਵਰ ਕਰਨ ਵਾਲਾ ਇਹ ਇੱਕ ਵੱਕਾਰੀ ਪ੍ਰੋਜੈਕਟ ਹੈ, ਜੋ ਕਿ ਰਾਜ ਦੇ ਦੂਰਦੁਰਾਡੇ ਦੇ ਕੋਣੇ ਤੱਕ ਪਹੁੰਚਣ ਲਈ ਇੱਕ ਡਿਜੀਟਲ ਇਨਕਲਾਬ ਲਿਆਉਣ ਦੇ ਯੋਗ ਹੈ।

 

ਇਹ ਪ੍ਰੋਜੈਕਟ ਦੂਰਸੰਚਾਰ ਵਿਭਾਗ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਤੇ ਸਾਂਝੇ ਸੇਵਾ ਕੇਂਦਰਾਂ (ਸੀਐੱਸਸੀ) ਦੇ ਸਾਂਝੇ ਯਤਨਾਂ ਨਾਲ ਸੰਪੰਨ ਹੋਵੇਗਾ।

 

ਸਮੁੱਚੇ ਬਿਹਾਰ ਰਾਜ ਵਿੱਚ ਸੀਐੱਸਸੀ ਦੇ 34,821 ਕੇਂਦਰ ਹਨ। ਉਹ ਇਸ ਕਾਰਜਬਲ ਦੀ ਉਪਯੋਗਤਾ ਨਾ ਸਿਰਫ਼ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਕਰਨਗੇ, ਬਲਕਿ ਬਿਹਾਰ ਦੇ ਹਰੇਕ ਪਿੰਡ ਵਿੱਚ ਸਾਂਝੇ ਨਾਗਰਿਕਾਂ ਲਈ  ਪੇਸ਼ੇਵਰਾਨਾ ਢੰਗ ਨਾਲ ਔਪਟੀਕਲ ਫ਼ਾਈਬਰ ਇੰਟਰਨੈੱਟ ਸੇਵਾਵਾਂ ਵੀ ਚਲਾਉਣਗੇ। ਇਸ ਪ੍ਰੋਜੈਕਟ ਅਧੀਨ ਪ੍ਰਾਇਮਰੀ ਸਕੂਲਾਂ, ਆਂਗਨਵਾੜੀ ਕੇਂਦਰਾਂ, ਆਸ਼ਾ ਵਰਕਰਾਂ, ਜੀਵਿਕਾ ਦੀਦੀ ਆਦਿ ਜਿਹੇ ਸਰਕਾਰੀ ਸੰਸਥਾਨਾਂ ਲਈ 1 ਵਾਈਫ਼ਾਈ ਅਤੇ 5 ਮੁਫ਼ਤ ਕਨੈਕਸ਼ਨ ਦਿੱਤੇ ਜਾਣਗੇ।

 

ਇਹ ਪ੍ਰੋਜੈਕਟ ਈਐਜੂਕੇਸ਼ਨ, ਐਗਰੀਕਲਚਰ, ਟੈਲੀਮੈਡੀਸਿਨ, ਟੈਲੀਲਾਅ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਹੀਆਂ ਡਿਜੀਟਲ ਸੇਵਾਵਾਂ ਬਿਹਾਰ ਦੇ ਸਾਰੇ ਨਾਗਰਿਕਾਂ ਲਈ ਸਿਰਫ਼ ਇੱਕ ਬਟਨ ਦੇ ਕਲਿੱਕ ਉੱਤੇ ਅਸਾਨੀ ਨਾਲ ਉਪਲਬਧ ਕਰਵਾਉਣ ਦੀ ਅਗਵਾਈ ਕਰੇਗਾ।

 

*****

 

ਵੀਆਰਆਰਕੇ/ਆਰਸੀਜੇ



(Release ID: 1656738) Visitor Counter : 180