ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਰਾਸ਼ਟਰੀ ਪੱਧਰ 'ਤੇ ਉਦਯੋਗ ਅਤੇ ਸਿੱਖਿਆ ਭਾਈਚਾਰੇ ਦੇ ਲਗਭਗ 30 ਵੈਕਸੀਨ ਉਮੀਦਵਾਰ ਵਿਕਾਸ ਦੇ ਵੱਖ-ਵੱਖ ਪੜਾਵਾਂ 'ਤੇ ਹਨ

ਦੇਸ਼ ਵਿੱਚ 16 ਕੋਵਿਡ -19 ਜੈਵ-ਭੰਡਾਰਾਂ ਦੇ ਨੈੱਟਵਰਕ ਦੀ ਸਥਾਪਨਾ ਕੀਤੀ ਗਈ ਹੈ

ਸਰਬ ਭਾਰਤੀ 1000 ਸਾਰਸ -ਕੋਵ -2 ਆਰਐਨਏ ਜੀਨੋਮ ਅਨੁਕ੍ਰਮਣ ਸਫਲਤਾਪੂਰਵਕ ਕੀਤਾ ਗਿਆ ਹੈ

Posted On: 18 SEP 2020 5:02PM by PIB Chandigarh

ਬਾਇਓਟੈਕਨੋਲੋਜੀ ਵਿਭਾਗ ਦੁਆਰਾ 5 ਰਾਸ਼ਟਰੀ ਕੋਵਿਡ -19 ਜੈਵ-ਭੰਡਾਰ ਸਥਾਪਿਤ ਕੀਤੇ ਗਏ ਹਨ। ਇਹ ਦੇਸ਼ ਵਿੱਚ ਬਾਇਓਟੈਕਨੋਲੋਜੀ ਵਿਭਾਗ, ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੁਆਰਾ ਸਥਾਪਿਤ ਕੀਤੇ ਗਏ 16 ਕੋਵਿਡ -19 ਜੈਵ-ਭੰਡਾਰਾਂ ਦੇ ਇੱਕ ਨੈੱਟਵਰਕ ਦਾ ਹਿੱਸਾ ਹੈ।

 

ਇਨ੍ਹਾਂ ਬਾਇਓ-ਭੰਡਾਰਾਂ ਦੀ ਸੂਚੀ https://www.icmr.gov.in/cbiorn.html 'ਤੇ ਦੇਖੀ ਜਾ ਸਕਦੀ ਹੈ। ਇਹ ਜੈਵ-ਭੰਡਾਰ ਕਲੀਨਿਕਲ ਅਤੇ ਵਾਇਰਲ ਨਮੂਨੇ ਇਕੱਠੇ ਕਰ ਰਹੇ ਹਨ।  ਹੁਣ ਤੱਕ, 44452 ਕਲੀਨਿਕਲ ਨਮੂਨੇ ਅਤੇ 17 ਵਾਇਰਲ ਆਈਸੋਲੇਟਸ ਇਕੱਤਰ ਕੀਤੇ ਜਾ ਚੁੱਕੇ ਹਨ ਜੋ ਖੋਜਕਰਤਾਵਾਂ ਅਤੇ ਉਦਯੋਗਾਂ ਨੂੰ ਕਲੀਨਿਕਲ, ਇਲਾਜ ਅਤੇ ਵੈਕਸੀਨ ਵਿਕਸਿਤ ਕਰਨ ਲਈ ਉਪਲਬਧ ਹਨ।

 

ਸਰਬ ਭਾਰਤੀ 1000 ਸਾਰਸ-ਕੋਵ -2 ਆਰਐੱਨਏ ਜੀਨੋਮ ਅਨੁਕ੍ਰਮਣ ਦਾ ਸਫਲਤਾਪੂਰਵਕ 1 ਅਗਸਤ 2020 ਨੂੰ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਐਲਾਨ ਕੀਤਾ ਗਿਆ ਹੈ।  ਇਸਦੀ ਅਗਵਾਈ 5 ਹੋਰ ਸਮੂਹਾਂ ਨੇ ਕੀਤੀ ਹੈ ਜਿਨ੍ਹਾਂ ਵਿੱਚ ਬਾਇਓਟੈਕਨੋਲੋਜੀ ਵਿਭਾਗ ਦੇ ਖ਼ੁਦਮੁਖ਼ਤਿਆਰ ਇੰਸਟੀਟਿਊਟ , ਰਾਸ਼ਟਰੀ ਜੈਵ ਚਿਕਿਤਸਾ ਜੀਨੋਮਿਕਸ ਸੰਸਥਾਨ (ਐੱਨਆਈਬੀਐੱਮਜੀ-ਕਲਿਆਣੀ) ਪੱਛਮ ਬੰਗਾਲ ਸ਼ਾਮਲ ਹਨ; ਇਹ ਕਲੀਨਿਕਲ ਸੰਸਥਾਵਾਂ ਅਤੇ ਹੋਰ ਹਸਪਤਾਲਾਂ ਦੁਆਰਾ ਕੀਤਾ ਗਿਆ ਸੀ।

ਇਹ ਅਨੁਕ੍ਰਮਣ ਵਿਸ਼ਵਵਿਆਪੀ ਪਹਿਲਕਦਮੀ ਨੂੰ ਸਾਂਝਾ ਕਰਨ ਦੇ ਸਰਬ ਭਾਰਤੀ ਇਨਫਲੂਐਂਜ਼ਾ ਦੇ ਅੰਕੜਿਆਂ 'ਤੇ ਅੱਪਲੋਡ ਕੀਤੇ ਗਏ ਹਨ ਜੋ ਵਿਸ਼ਵ ਭਰ ਦੇ ਖੋਜਕਰਤਾਵਾਂ ਦੁਆਰਾ ਵਰਤੇ ਜਾ ਸਕਦੇ ਹਨ। ਇਹ ਤਰਤੀਬ 'ਆਲ ਇੰਡੀਆ 1000 ਸਾਰਜ਼-ਕੋਵ -2 ਆਰਐਨਏ ਜੀਨੋਮ ਅਨੁਕ੍ਰਮਣ ਐਸੋਸੀਏਸ਼ਨ' ਦੇ ਤਹਿਤ ਅੱਪਲੋਡ ਕੀਤੀ ਗਈ ਹੈ। ਜੀਆਈਐੱਸਏਆਈਡੀ ਵੈਬਸਾਈਟ ਦਾ ਲਿੰਕ https://www.gisaid.org ਹੈ। ਇਹ ਹੁਣ ਖੋਜਕਰਤਾਵਾਂ ਦੁਆਰਾ ਵਰਤੋਂ ਲਈ ਉਪਲਬਧ ਹਨ।

 

ਰਾਸ਼ਟਰੀ ਪੱਧਰ 'ਤੇ ਉਦਯੋਗ ਅਤੇ ਅਕਾਦਮਿਕ ਭਾਈਚਾਰੇ ਦੁਆਰਾ ਲਗਭਗ 30 ਵੈਕਸੀਨ ਉਮੀਦਵਾਰ ਵਿਕਾਸ ਅਧੀਨ ਹਨ। ਇਹ ਵੈਕਸੀਨ ਪ੍ਰੀ-ਕਲੀਨਿਕਲ ਅਤੇ ਕਲੀਨਿਕਲ ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਹਨ, ਜਿਨ੍ਹਾਂ ਵਿੱਚੋਂ 3 ਉਮੀਦਵਾਰ ਪੜਾਅ I / II / III ਦੇ ਅਗਾਊਂ ਪੜਾਅ ਵਿੱਚ ਹਨ ਅਤੇ 4 ਪ੍ਰੀ-ਕਲੀਨਿਕਲ ਵਿਕਾਸ ਦੇ ਪੜਾਅ ਵਿੱਚ ਹਨ। ਟੀਕੇ ਨਾਲ ਸਬੰਧਤ ਖੋਜ ਸਰੋਤਾਂ, ਕਲੀਨਿਕਲ ਟ੍ਰਾਇਲ ਸਾਈਟਾਂ ਦੀ ਸਥਾਪਨਾ ਅਤੇ ਯੋਗ ਰੈਗੂਲੇਟਰੀ ਦਿਸ਼ਾ ਨਿਰਦੇਸ਼ਾਂ ਨੂੰ ਸੂਚਿਤ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

 

ਟੀਕੇ ਦੀ ਵੰਡ ਅਤੇ ਪ੍ਰਤੀਰੱਖਿਆ ਨਾਲ ਜੁੜੇ ਮਾਮਲਿਆਂ ਦੀ ਜਾਂਚ ਉੱਚ ਪੱਧਰੀ ਮਾਹਰ ਸਮੂਹ ਦੁਆਰਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਵੈਕਸੀਨ ਦੀ ਵੰਡ ਅਤੇ ਪ੍ਰਤੀਰੱਖਿਆ ਉਪਲਬਧਤਾ 'ਤੇ ਨਿਰਭਰ ਕਰਦਾ ਹੈ। ਇੱਕ ਵਾਰ ਉਪਲਬਧ ਹੋ ਜਾਣ ਤੇ, ਟੀਕੇ ਦੀ ਵੰਡ ਦੀ ਮੌਜੂਦਾ ਵਿਧੀ ਵਿੱਚ ਅਪਣਾਏ ਜਾਣ ਵਾਲੇ ਕ੍ਰਮ ਦਾ ਅਨੁਕ੍ਰਮਣ ਕੀਤਾ ਜਾਏਗਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਰਾਹੀਂ ਇਹ ਜਾਣਕਾਰੀ ਦਿੱਤੀ।

 

                                                                    ****

ਐੱਨਬੀ/ਕੇਜੀਐੱਸ(ਐੱਲਐੱਸਕਿਊ)



(Release ID: 1656487) Visitor Counter : 203