ਆਯੂਸ਼

ਕੋਵਿਡ -19 ਲਈ ਆਯੁਰਵੈਦਿਕ ਡਰੱਗਜ਼ ਅਤੇ ਪ੍ਰੋਟੋਕੋਲ

Posted On: 18 SEP 2020 7:09PM by PIB Chandigarh

ਸਾਰਸ ਕੋਵ -2 ਦੀ ਵਾਇਰਸ ਅਤੇ ਕੋਵਿਡ -19 ਬਿਮਾਰੀ ਲਈ ਸੋਧੀ ਹੋਈ  ਈ ਐਮ ਆਰ ਸਕੀਮ ਤਹਿਤ ਆਯੁਰਵੇਦ ਦੀ ਦਖ਼ਲਅੰਦਾਜ਼ੀ ਲਈ ਕੁੱਲ 247 ਪ੍ਰਸਤਾਵ ਹਾਸਲ ਹੋਏ ਹਨ ।  247 ਪ੍ਰਸਤਾਵਾਂ ਵਿਚੋਂ , 21 ਖੋਜ ਪ੍ਰਸਤਾਵਾਂ ਨੂੰ ਯੋਗ ਅਥਾਰਟੀ ਵੱਲੋਂ ਸਾਰਸ/ਕੋਵਿਡ ਮਾਮਲਿਆਂ ਲਈ ਆਯੁਰਵੇਦ ਲਈ ਸਹੀ ਮੰਨਿਆ ਗਿਆ ਹੈ ਅਤੇ ਇਸ ਲਈ ਫੰਡਿੰਗ ਮਨਜ਼ੂਰ ਕਰ ਲਈ ਗਈ ਹੈ ।

 

 

ਆਯੁਸ਼ ਮੰਤਰਾਲਾ ਨੇ ਇਕ ਇੰਟਰ ਡਿਸਪਲੀਨਰੀ ਆਯੁਸ਼ ਖੋਜ ਅਤੇ ਵਿਕਾਸ ਟਾਸਕ ਫੋਰਸ ਦਾ ਗਠਨ ਕੀਤਾ ਹੈ । ਟਾਸਕ ਫੋਰਸ ਨੇ ਪ੍ਰੋਫਾਈਲੈਕਟਿਕ ਅਧਿਐਨਾਂ ਲਈ ਕਲੀਨੀਕਲ ਰਿਸਰਚ ਪ੍ਰੋਟੋਕੋਲ ਤਿਆਰ ਕੀਤੇ ਹਨ ਅਤੇ ਕੋਵਿਡ -19 ਪੋਜੀਟਿਵ ਮਾਮਲਿਆਂ ਵਿਚ ਐਡ-ਓਨ ਦਖਲਅੰਦਾਜ਼ੀ ਦੀ ਪੜਤਾਲ ਕਰਨ ਲਈ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਉੱਚ ਮਾਹਰਾਂ ਵੱਲੋਂ ਕੀਤੀ ਸਮੀਖਿਆ ਅਤੇ ਸਲਾਹ-ਮਸ਼ਵਰੇ ਤੋਂ ਬਾਅਦ ਅਸ਼ਵਗੰਧਾ, ਯਸ਼ਤੀਮਾਧੂ, ਗੁਡੂਚੀ ਤੇ ਪਿਪਾਲੀ ਅਤੇ ਇੱਕ ਪੌਲੀ ਹਰਬਲ ਫਾਰਮੂਲੇਸ਼ਨ (ਆਯੂਸ਼-64) ।  ਆਯੂਸ਼ ਮੰਤਰਾਲਾ ਵੱਲੋਂ ਵਿਕਸਤ ਕੀਤੀ ਗਈ ਆਯੂਸ਼ ਸੰਜੀਵਨੀ ਮੋਬਾਈਲ ਐਪ ਰਾਹੀਂ ਮਿਲੇ ਅੰਕੜਿਆਂ ਅਤੇ ਸੁਝਾਵਾਂ ਤੇ ਅਧਾਰਿਤ ਉਪਾਵਾਂ ਦੀ ਵਰਤੋਂ ਤਕਰੀਬਨ 50 ਲੱਖ ਤੋਂ ਵੱਧ ਆਬਾਦੀ ਤਕ ਪਹੁੰਚ ਬਣਾ ਚੁੱਕੀ ਹੈ I ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਇਸ ਦੇ ਪ੍ਰਭਾਵਾਂ ਬਾਰੇ ਡਾਟਾ ਤਿਆਰ ਕਰਨ ਦਾ ਕੰਮ ਜਾਰੀ ਹੈ । ਇਸ ਬਾਰੇ ਚੱਲ ਰਿਹਾ ਅਧਿਐਨ ਵੱਖ ਵੱਖ ਪੜਾਵਾਂ ਤੇ ਹੈ ।

 

ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*******************

ਐਮਵੀ /ਐਸ ਕੇ



(Release ID: 1656439) Visitor Counter : 158