ਖੇਤੀਬਾੜੀ ਮੰਤਰਾਲਾ

ਟਿੱਡੀ ਦਲ ਹਮਲਿਆਂ ਨਾਲ ਫਸਲਾਂ ਨੂੰ ਹੋਇਆ ਨੁਕਸਾਨ

Posted On: 18 SEP 2020 3:09PM by PIB Chandigarh

ਸਾਲ 2019—20 ਵਿੱਚ ਰਾਜਸਥਾਨ ਤੇ ਗੁਜਰਾਤ ਦੇ ਕੁਝ ਜਿ਼ਲਿ੍ਆਂ ਵਿੱਚ ਟਿੱਡੀ ਦਲ ਦੇ ਹਮਲਿਆਂ ਦੀਆਂ ਰਿਪੋਰਟਾਂ ਮਿਲੀਆਂ ਸਨ । ਰਾਜਸਥਾਨ ਸਰਕਾਰ ਨੇ ਸਾਲ 2019—20 ਦੌਰਾਨ 8 ਜਿ਼ਲਿ੍ਆਂ ਵਿੱਚ ਕੁੱਲ 1,79,584 ਹੈਕਟੇਅਰ ਖੇਤਰ ਵਿੱਚ ਟਿੱਡੀ ਦਲ ਦੇ ਹਮਲੇ ਬਾਰੇ ਰਿਪੋਰਟ ਦਿੱਤੀ ਸੀ । ਗੁਜਰਾਤ ਸਰਕਾਰ ਨੇ ਸਾਲ 2019—20 ਦੌਰਾਨ ਸੂਬੇ ਦੇ 2 ਜਿ਼ਲਿ੍ਆਂ ਵਿੱਚ ਕੁੱਲ 19,313 ਹੈਕਟੇਅਰ ਖੇਤਰ ਵਿੱਚ ਫਸਲਾਂ ਦੇ ਨੁਕਸਾਨ ਦੀ ਰਿਪੋਰਟ ਭੇਜੀ ਸੀ ।


ਸਾਲ 2020—21 ਦੌਰਾਨ 10 ਸੂਬਿਆਂ ਵਿੱਚ ਟਿੱਡੀ ਦਲ ਦੇ ਹਮਲੇ ਦੀਆਂ ਰਿਪੋਰਟਾਂ ਮਿਲੀਆਂ ਹਨ । ਇਹ ਸੂਬੇ ਹਨ- ਰਾਜਸਥਾਨ , ਮੱਧ ਪ੍ਰਦੇਸ਼ , ਪੰਜਾਬ , ਗੁਜਰਾਤ , ਉੱਤਰ ਪ੍ਰਦੇਸ਼ , ਮਹਾਰਾਸ਼ਟਰ , ਛੱਤੀਸਗੜ੍ਹ , ਬਿਹਾਰ , ਹਰਿਆਣਾ ਤੇ ਉੱਤਰਾਖੰਡ । ਜਿੱਥੇ ਟਿੱਡੀ ਦਲ ਤੇ ਕਾਬੂ ਪਾਉਣ ਲਈ ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਕਦਮ ਚੁੱਕੇ ਗਏ ਹਨ । ਗੁਜਰਾਤ , ਛੱਤੀਸਗੜ੍ਹ , ਪੰਜਾਬ ਤੇ ਬਿਹਾਰ ਦੀਆਂ ਸੂਬਾ ਸਰਕਾਰਾਂ ਨੇ ਇਹਨਾਂ ਸੂਬਿਆਂ ਵਿੱਚ ਕਿਸੇ ਵੀ ਫਸਲ ਦੇ ਨੁਕਸਾਨ ਦੀ ਕੋਈ ਵੀ ਰਿਪੋਰਟ ਨਹੀਂ ਦਿੱਤੀ ਹੈ ।


ਸ਼ੁਰੂ ਵਿੱਚ ਮਈ ਜੂਨ 2020 ਵਿੱਚ , ਰਾਜਸਥਾਨ ਸਰਕਾਰ ਨੇ ਬੀਕਾਨੇਰ ਵਿੱਚ 2,235 ਹੈਕਟੇਅਰ ਖੇਤਰ ਦੇ 33% ਤੋਂ ਜਿ਼ਆਦਾ , ਹਨੁਮਾਨਗੜ੍ਹ ਦੇ 144 ਹੈਕਟੇਅਰ ਤੇ ਸ਼੍ਰੀ ਗੰਗਾਨਗਰ ਵਿੱਚ 1,027 ਹੈਕਟੇਅਰ ਖੇਤਰ ਵਿੱਚ ਫਸਲਾਂ ਦੇ ਨੁਕਸਾਨ ਬਾਰੇ ਰਿਪੋਰਟਾਂ ਭੇਜੀਆਂ ਸਨ ਪਰ ਹੁਣ ਸੋਧੀ ਹੋਈ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਖਰੀਫ਼ ਸੀਜ਼ਨ ਦੀਆਂ ਫਸਲਾਂ ਦਾ ਸ਼ੁਰੂਆਤੀ ਪੜਾਅ ਸੀ ਅਤੇ ਕਿਸਾਨਾਂ ਨੇ ਇਸ ਖੇਤਰ ਵਿੱਚ ਫਿਰ ਤੋਂ ਫਸਲਾਂ ਦੀ ਬਿਜਾਈ ਕਰ ਲਈ ਹੈ ।


ਸੂਬਾ ਸਰਕਾਰਾਂ — ਹਰਿਆਣਾ , ਮੱਧ ਪ੍ਰਦੇਸ਼ , ਮਹਾਰਾਸ਼ਟਰ , ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕ੍ਰਮਵਾਰ 6,250 ਹੈਕਟੇਅਰ , 4,400 ਹੈਕਟੇਅਰ , 806 ਹੈਕਟੇਅਰ , 488 ਹੈਕਟੇਅਰ ਤੇ 267 ਹੈਕਟੇਅਰ ਦੇ ਘੱਟੋ ਘੱਟ 33% ਨੇ ਇਸ ਸਾਲ ਫਸਲ ਦੇ ਨੁਕਸਾਨ ਦੀਆਂ ਰਿਪੋਰਟਾਂ ਭੇਜੀਆਂ ਹਨ । ਰਾਜਸਥਾਨ ਸਰਕਾਰ ਨੇ ਰਿਪੋਰਟ ਵਿੱਚ ਦੱਸਿਆ ਹੈ ਕਿ 79,922 ਕਿਸਾਨਾਂ ਨੂੰ 132.54 ਕਰੋੜ ਰੁਪਏ ਟਿੱਡੀ ਦਲ ਦੇ ਹਮਲੇ ਨਾਲ ਫਸਲਾਂ ਦੇ ਨੁਕਸਾਨ ਲਈ ਰਾਹਤ ਸੂਬੇ ਦੇ ਡਿਸਾਸਟਰ ਰਿਸਪੌਂਸ ਫੰਡ ਵਿੱਚੋਂ ਖੇਤੀਬਾੜੀ ਇਨਪੁੱਟ ਸਬਸਿਡੀ ਦੇ ਰੂਪ ਵਿੱਚ ਦਿੱਤੀ ਹੈ । ਗੁਜਰਾਤ ਸਰਕਾਰ ਨੇ ਦੱਸਿਆ ਹੈ ਕਿ 9,137 ਕਿਸਾਨਾਂ ਨੂੰ ਸਾਲ 2019—20 ਦੌਰਾਨ ਕਰੀਬ 18.74 ਕਰੋੜ ਰੁਪਏ ਖੇਤੀਬਾੜੀ ਇਨਪੁੱਟ ਸਬਸਿਡੀ ਸਟੇਟ ਡਿਸਾਸਟਰ ਰਿਸਪੌਂਸ ਫੰਡ ਵਿੱਚੋਂ ਦਿੱਤੀ ਹੈ ।


ਵਿੱਤੀ ਸਾਲ 2020—21 ਵਿੱਚ ਹੁਣ ਤੱਕ ਕਿਸੇ ਸੂਬਾ ਸਰਕਾਰ ਨੇ ਸਾਲ 2020—21 ਲਈ ਟਿੱਡੀ ਦਲ ਦੇ ਹਮਲੇ ਨਾਲ ਫਸਲ ਨੂੰ ਹੋਏ ਨੁਕਸਾਨ ਲਈ ਕੋਈ ਰਾਹਤ ਨਹੀਂ ਵੰਡੀ ਹੈ । ਫਿਰ ਵੀ ਰਾਜਸਥਾਨ ਸਰਕਾਰ ਨੇ ਸੂਚਿਤ ਕੀਤਾ ਹੈ ਕਿ ਸੂਬੇ ਵਿੱਚ ਟਿੱਡੀ ਦਲ ਨਾਲ ਹੋਏ ਨੁਕਸਾਨ ਲਈ ਗਿਰਦਾਵਰੀ / ਸਰਵੇ ਦਾ ਕੰਮ ਚੱਲ ਰਿਹਾ ਹੈ । ਫਸਲ ਕਟਾਈ ਵੇਲੇ ਫਸਲ ਦੇ ਝਾੜ ਤੇ ਨੁਕਸਾਨ ਦੇ ਜਾਇਜ਼ੇ ਅਨੁਸਾਰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ( ਪੀ ਐਮ ਐੱਫ ਬੀ ਵਾਈ ) ਦੇ ਨਿਯਮਾਂ ਤਹਿਤ ਸਾਰੇ ਪੰਜੀਕ੍ਰਿਤ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ ।

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।


ਏ ਪੀ ਐੱਸ / ਐੱਸ ਜੀ/ ਆਰ ਸੀ



(Release ID: 1656405) Visitor Counter : 164