ਵਣਜ ਤੇ ਉਦਯੋਗ ਮੰਤਰਾਲਾ

ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਿ਼ਲ੍ਹਾ , ਇੱਕ ਉਤਪਾਦ ਧਾਰਨਾ

Posted On: 18 SEP 2020 3:07PM by PIB Chandigarh

ਇੱਕ ਜਿ਼ਲ੍ਹੇ ਦੀਆਂ ਸ਼ਕਤੀਆਂ ਤੇ ਰਾਸ਼ਟਰੀ ਤਰਜੀਹਾਂ ਦੇ ਅਧਾਰ ਤੇ ਇੱਕ ਜਿ਼ਲ੍ਹਾ , ਇੱਕ ਉਤਪਾਦ (ਓ ਡੀ ਓ ਪੀ ) ਨੂੰ ਇੱਕ ਜਿ਼ਲ੍ਹੇ ਦੀ ਅਸਲ ਸਮਰੱਥਾ ਨੂੰ ਸਮਝਣ , ਆਰਥਿਕ ਵਾਧੇ ਨੂੰ ਤੇਜ਼ ਕਰਨ ਅਤੇ ਰੋਜ਼ਗਾਰ ਤੇ ਪੇਂਡੂ ਉੱਦਮਤਾ ਪੈਦਾ ਕਰਕੇ “ਆਤਮਨਿਰਭਰ ਭਾਰਤ” ਦੇ ਟੀਚੇ ਵੱਲ ਲਿਜਾਣ ਵਾਲਾ ਇੱਕ ਵੱਡੇ ਪਰਿਵਰਤਣ ਵਾਲਾ ਕਦਮ ਵੇਖਿਆ ਜਾ ਰਿਹਾ ਹੈ । ਇਸ ਮੁਕਾਬਲੇ ਵਿੱਚ ਸਾਰਿਆਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ 27 ਅਗਸਤ 2020 ਨੂੰ ਗੱਲਬਾਤ ਕਰਕੇ ਇੱਕ ਜਿ਼ਲ੍ਹਾ , ਇੱਕ ਉਤਪਾਦ ਪਹਿਲ ਨੂੰ ਲਾਗੂ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐੱਡ ਇੰਟਰਨਲ ਟਰੇਡ ਇਸ ਪਹਿਲ ਤੇ ਹੋਰ ਕੰਮ ਕਰ ਰਿਹਾ ਹੈ ।

 

ਅੱਗੇ ਡੀ ਜੀ ਐੱਫ ਟੀ ਰਾਹੀਂ ਵਣਜ ਵਿਭਾਗ ਇੱਕ ਜਿ਼ਲ੍ਹਾ , ਇੱਕ ਉਤਪਾਦ ਜੀ ਪਹਿਲਕਦਮੀਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਤੇ ਕੇਂਦਰ ਸਰਕਾਰਾਂ ਦੀਆਂ ਏਜੰਸੀਆਂ ਨਾਲ ਗੱਲਬਾਤ ਕਰ ਰਿਹਾ ਹੈ । ਇਸ ਦਾ ਮੰਤਵ ਦੇਸ਼ ਦੇ ਹਰੇਕ ਜਿ਼ਲ੍ਹੇ ਦੀ ਬਰਾਮਦ ਸੰਭਾਵਨਾ ਦਾ ਪਤਾ ਲਗਾ ਕੇ ਬਰਾਮਦ ਹੱਬ ਵਿੱਚ ਬਦਲਣਾ ਹੈ । ਇਸ ਤੋਂ ਇਲਾਵਾ ਇਹਨਾਂ ਉਤਪਾਦਾਂ ਦੀ ਬਰਾਮਦ ਦੌਰਾਨ ਦਰਪੇਸ਼ ਮੁਸ਼ਕਲਾਂ , ਸਥਾਨਕ ਬਰਾਮਦਕਾਰਾਂ ਨੂੰ ਸਹਿਯੋਗ , ਉਤਪਾਦਕਾਂ ਨੂੰ ਆਪਣੇ ਉਤਪਾਦਨ ਨੂੰ ਵਧਾਉਣ ਅਤੇ ਭਾਰਤ ਤੋਂ ਬਾਹਰ ਸੰਭਾਵਿਤ ਖਰੀਦਦਾਰਾਂ ਦਾ ਪਤਾ ਲਗਾਉਣਾ ਤਾਂ ਜੋ ਜਿ਼ਲ੍ਹੇ ਵਿੱਚ ਬਰਾਮਦ ਅਤੇ ਉਤਪਾਦਨ ਨੂੰ ਉਤਸ਼ਾਹ ਅਤੇ ਸੇਵਾ ਆਯੋਗ ਨੂੰ ਉਤਸ਼ਾਹਿਤ ਕਰਕੇ ਜਿ਼ਲ੍ਹੇ ਵਿੱਚ ਰੋਜ਼ਗਾਰ ਪੈਦਾ ਕਰਨਾ ਹੈ । ਇਸ ਪਹਿਲਕਦਮੀਂ ਦੇ ਇੱਕ ਹਿੱਸੇ ਵਜੋਂ ਜਿ਼ਲ੍ਹਾ ਐਕਸਪੋਰਟ ਪ੍ਰਮੋਸ਼ਨ ਕਮੇਟੀਆਂ ਦੇ ਰੂਪ ਵਿੱਚ ਹਰੇਕ ਜਿ਼ਲ੍ਹੇ ਵਿੱਚ ਇੱਕ ਸੰਸਥਾਗਤ ਵਿਧੀ ਸਥਾਪਿਤ ਕੀਤੀ ਜਾ ਰਹੀ ਹੈ , ਜਿਸ ਦੀ ਅਗਵਾਈ ਡੀ ਐੱਮ / ਕਲੈਕਟਰ / ਡੀ ਸੀ / ਜਿ਼ਲ੍ਹਾ ਵਿਕਾਸ ਅਫ਼ਸਰ ਅਤੇ ਡੀ ਜੀ ਐੱਫ ਟੀ ਦੀ ਡੈਜਿ਼ਗਨੇਟੇਡ ਰੀਜਨਲ ਅਥਾਰਟੀ ਵੱਲੋਂ ਕੋ—ਚੇਅਰਡ ਅਤੇ ਹੋਰ ਵੱਖ ਵੱਖ ਭਾਈਵਾਲਾਂ ਨੂੰ ਇਸ ਦੇ ਮੈਂਬਰਾਂ ਵਜੋਂ ਸ਼ਾਮਲ ਕੀਤਾ ਜਾਵੇਗਾ । ਡੀ ਈ ਪੀ ਸੀ ਦਾ ਮੁੱਖ ਕੰਮ ਕੇਂਦਰ ਸੂਬਾ ਅਤੇ ਜਿ਼ਲ੍ਹੇ ਪੱਧਰ ਤੇ ਸਬੰਧਿਤ ਭਾਈਵਾਲਾਂ ਨਾਲ ਤਾਲਮੇਲ ਕਰਕੇ ਬਰਾਮਦ ਕਾਰਜ ਯੋਜਨਾਵਾਂ ਤਿਆਰ ਕਰਨਾ ਤੇ ਲਾਗੂ ਕਰਨਾ ਹੋਵੇਗਾ ।


ਡੀ ਜੀ ਐੱਫ ਟੀ ਨੇ ਇੱਕ ਪੋਰਟਲ ਵੀ ਵਿਕਸਿਤ ਕੀਤਾ ਹੈ , ਜਿਸ ਦੀ ਪਹੁੰਚ ਡੀ ਜੀ ਐੱਫ ਟੀ ਦੀ ਵੈੱਬਸਾਈਟ ਤੋਂ ਕੀਤੀ ਜਾ ਸਕਦੀ ਹੈ । ਇਸ ਵੈੱਬਸਾਈਟ ਉੱਤੇ ਸਾਰੇ ਸੂਬੇ ਹਰੇਕ ਜਿ਼ਲ੍ਹੇ ਦੀ ਸੰਭਾਵਿਤ ਬਰਾਮਦ ਵਾਲੇ ਉਤਪਾਦਾਂ ਨਾਲ ਸਬੰਧਿਤ ਜਾਣਕਾਰੀ ਅਪਲੋਡ ਕਰ ਸਕਦੇ ਹਨ । ਇਸ ਦੀ ਇਸ ਵੇਲੇ ਟੈਸਟਿੰਗ ਚੱਲ ਰਹੀ ਹੈ । ਦੇਸ਼ ਭਰ ਦੇ ਜਿ਼ਲਿ੍ਆਂ ਵਿੱਚ ਸੰਭਾਵਿਤ ਬਰਾਮਦੀ ਉਤਪਾਦਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਸ ਅਨੁਸਾਰ ਸੂਬਾ ਬਰਾਮਦ ਨੀਤੀਆਂ ਬਣਾਈਆਂ ਜਾ ਰਹੀਆਂ ਹਨ ।

 

ਇਹ ਜਾਣਕਾਰੀ ਵਣਜ ਅਤੇ ਉਦਯੋਗ ਮੰਤਰਾਲੇ ਦੇ ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ।


 

ਵਾਈ ਬੀ / ਏ ਪੀ



(Release ID: 1656403) Visitor Counter : 113