ਰਸਾਇਣ ਤੇ ਖਾਦ ਮੰਤਰਾਲਾ
ਕਿਸਾਨਾਂ ਨੂੰ ਯੁਰੀਆ ਨੋਟੀਫਾਈਡ ਮੈਕਸੀਮਮ ਰਿਟੇਲ ਪ੍ਰਾਈਜ਼ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ : ਸ਼੍ਰੀ ਗੌੜਾ
ਦੇਸ਼ ਵਿੱਚ ਯੁਰੀਆ ਦੀ ਕੋਈ ਕਮੀ ਨਹੀਂ: ਸ਼੍ਰੀ ਗੌੜਾ
Posted On:
18 SEP 2020 4:14PM by PIB Chandigarh
ਰਸਾਇਣ ਤੇ ਖਾਦ ਮੰਤਰਾਲੇ ਦੇ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਰਾਜ ਸਭਾ ਵਿੱਚ ਦਿੱਤੇ ਇੱਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਭਾਰਤ ਸਰਕਾਰ ਨੇ ਖਾਦ ਨੂੰ ਜ਼ਰੂਰੀ ਵਸਤਾਂ ਐਕਟ 1955 (ਈ ਸੀ ਏ) ਅਤੇ ਨੋਟੀਫਾਈਡ ਖਾਦ ਕੰਟਰੋਲ ਆਡਰ (ਐੱਫ ਸੀ ਓ) 1985 ਅਤੇ ਖਾਦ (ਮੂਵਮੈਂਟ ਕੰਟਰੋਲ) ਆਡਰ 1973 ਵਿੱਚ ਨੋਟੀਫਾਈ ਕਰ ਦਿੱਤਾ ਹੈ । ਉਹਨਾਂ ਹੋਰ ਕਿਹਾ ਕਿ ਸੂਬਾ ਸਰਕਾਰਾਂ ਨੂੰ ਨੋਟੀਫਾਈਡ ਐੱਮ ਆਰ ਪੀ ਅਨੁਸਾਰ ਯਕੀਨੀ ਖਾਦਾਂ ਦੀ ਵਿਕਰੀ ਲਈ ਪੂਰੀ ਤਰ੍ਹਾਂ ਸਸ਼ਕਤੀਕਰਨ ਕੀਤਾ ਗਿਆ ਹੈ ਤਾਂ ਜੋ ਖਾਦਾਂ ਦੀ ਕਾਲਾ ਬਾਜ਼ਾਰੀ ਰੋਕੀ ਜਾ ਸਕੇ । ਸੂਬਾ ਸਰਕਾਰਾਂ ਨੂੰ ਜਖ਼ੀਰਾਬਾਜ਼ੀ ਰੋਕਣ ਅਤੇ ਤਲਾਸ਼ੀ ਲੈਣ ਦੇ ਅਧਿਕਾਰਾਂ ਦੇ ਨਾਲ ਨਾਲ ਜ਼ਰੂਰੀ ਵਸਤਾਂ ਐਕਟ 1955 ਅਤੇ ਐੱਫ ਸੀ ਓ 1985 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀਆਂ ਸ਼ਕਤੀਆਂ ਦਿੱਤੀਆਂ ਗਈਆਂ ਹਨ ।
ਉਹਨਾਂ ਹੋਰ ਕਿਹਾ ਕਿ ਕਿਸਾਨਾਂ ਨੂੰ ਮਿੱਥੀ ਐੱਮ ਆਰ ਪੀ ਤੇ ਯੁਰੀਆ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ । 39 ਕਿਲੋ ਬੋਰੀ ਯੁਰੀਆ ਖਾਦ ਦੀ ਐੱਮ ਆਰ ਪੀ 242 ਰੁਪਏ ਪ੍ਰਤੀ ਬੋਰੀ (ਇਹ ਕੀਮਤ ਨੀਮ ਕੋਟਿੰਗ ਅਤੇ ਅਦਾਯੋਗ ਟੈਕਸ ਤੋਂ ਬਿਨ੍ਹਾਂ ਹੈ) ਅਤੇ 50 ਕਿਲੋ ਯੁਰੀਆ ਖਾਦ ਦੀ ਬੋਰੀ ਦੀ ਕੀਮਤ 268 ਰੁਪਏ ਪ੍ਰਤੀ ਬੋਰੀ ਹੈ (ਇਹ ਕੀਮਤ ਨੀਮ ਕੋਟਿੰਗ ਅਤੇ ਅਦਾਯੋਗ ਟੈਕਸ ਤੋਂ ਬਿਨ੍ਹਾਂ ਹੈ) । ਇਵੇਂ ਸਾਰੇ ਕਿਸਾਨਾਂ ਨੂੰ ਯੁਰੀਆ ਖਾਦ ਘੱਟ ਕੀਮਤ ਤੇ ਮੁਹੱਈਆ ਕੀਤੀ ਜਾ ਰਹੀ ਹੈ । ਮੰਤਰੀ ਨੇ ਸਦਨ ਨੂੰ ਦੱਸਿਆ ਕਿ ਰਸਾਇਣ ਵਿਭਾਗ ਨੂੰ ਕਿਸੇ ਵੀ ਸੂਬਾ ਸਰਕਾਰ ਵੱਲੋਂ ਬਾਜ਼ਾਰ ਵਿੱਚ ਵਧੇਰੇ ਕੀਮਤਾਂ ਤੇ ਕਿਸਾਨਾਂ ਵੱਲੋਂ ਯੁਰੀਆ ਖਰੀਦਣ ਦੀ ਕੋਈ ਰਿਪੋਰਟ ਨਹੀਂ ਮਿਲੀ ।
ਸ਼੍ਰੀ ਗੌੜਾ ਨੇ ਕਿਹਾ ਕਿ ਦੇਸ਼ ਵਿੱਚ ਯੁਰੀਆ ਖਾਦ ਦੀ ਕੋਈ ਕਮੀ ਨਹੀਂ ਹੈ ।
ਆਰ ਸੀ ਜੇ / ਆਰ ਕੇ ਐੱਮ
(Release ID: 1656312)
ਵਿਜ਼ੀਟਰ ਕਾਊਂਟਰ : 121