ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਆਂਗਨਵਾੜੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ

Posted On: 17 SEP 2020 3:56PM by PIB Chandigarh

ਸਰਕਾਰ ਨੇ ਮਹਿਲਾਵਾਂ ਸਣੇ ਜਨਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੇਸ਼ਿਆਂ ਨੂੰ ਅਪਣਾਉਂਦੇ ਹੋਏ ਕੋਵਿਡ-19 ਤੋਂ ਬਚਾਅ ਲਈ ਸਾਰੀਆਂ ਸਾਵਧਾਨੀਆਂ ਵਰਤਣ। ਉਪਾਵਾਂ ਜਿਵੇਂ ਕਿ ਘਰ ਤੋਂ ਕੰਮ ਕਰਨਾ, ਔਨਲਾਈਨ ਟੀਚਿੰਗ, ਟੈਲੀ ਦਵਾਈ ਸਲਾਹ-ਮਸ਼ਵਰੇ ਆਦਿ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਆਂਗਨਵਾੜੀ ਵਰਕਰ, ਏਐੱਨਐੱਮਐੱਸ ਅਤੇ ਆਸ਼ਾ ਵਰਕਰਾਂ ਕੋਵਿਡ-19 ਮਹਾਮਾਰੀ ਦੌਰਾਨ ਜ਼ਰੂਰੀ ਸੇਵਾਵਾਂ ਦੀ ਸੁਵਿਧਾ ਦੇਣ ਵਿੱਚ ਲੱਗੀਆਂ ਹੋਈਆਂ ਹਨ।

 

1 ਅਕਤੂਬਰ, 2018 ਤੋਂ ਸਰਕਾਰ ਨੇ ਆਂਗਨਵਾੜੀ ਵਰਕਰਾਂ ਨੂੰ ਮਾਣ ਭੱਤਾ 3,000 ਰੁਪਏ ਤੋਂ ਵਧਾ ਕੇ, 4,500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ; ਮਿਨੀ-ਏਡਬਲਿਊਸੀ 'ਤੇ ਏਡਬਲਿਊਡਬਲਿਊ ਨੂੰ 2,250 ਰੁਪਏ ਤੋਂ 3,500 ਰੁਪਏ ਪ੍ਰਤੀ ਮਹੀਨਾ; ਆਂਗਨਵਾੜੀ ਹੈਲਪਰ (ਏਡਬਲਿਊਐੱਚ) ਨੂੰ ਪ੍ਰਤੀ ਮਹੀਨਾ 1,500 ਰੁਪਏ ਤੋਂ 2,250  ਰੁਪਏ ਤੱਕ ਅਤੇ ਏਡਬਲਿਊਐੱਚਜ਼ ਨੂੰ ਪ੍ਰਤੀ ਮਹੀਨਾ 250 ਰੁਪਏ ਦੇ ਪ੍ਰਦਰਸ਼ਨ ਨਾਲ ਜੋੜੇ ਪ੍ਰੇਰਕ ਵਜੋਂ ਪੇਸ਼ ਕੀਤਾ। ਇਸ ਦੇ ਇਲਾਵਾ ਏਡਬਲਿਊਡਬਲਿਊਜ਼ ਨੂੰ ਪੋਸ਼ਨ ਅਭਿਯਾਨ ਤਹਿਤ ਆਈਸੀਡੀਐੱਸ-ਸੀਏਐੱਸ ਦਾ ਉਪਯੋਗ ਕਰਨ ਲਈ ਪ੍ਰਤੀ ਮਹੀਨਾ 500 ਰੁਪਏ ਪ੍ਰਦਰਸ਼ਨ ਨਾਲ ਜੁੜਿਆ ਪ੍ਰੇਰਕ ਦਿੱਤਾ ਹੈ।

 

ਭਾਰਤ ਸਰਕਾਰ ਦੁਆਰਾ ਦਿੱਤੇ ਗਏ ਮਾਣ ਭੱਤੇ ਤੋਂ ਇਲਾਵਾ, ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਇਨ੍ਹਾਂ ਵਰਕਰਾਂ ਨੂੰ ਆਪਣੇ ਸਰੋਤਾਂ ਤੋਂ ਬਾਹਰ ਮੁਦਰਾ ਪ੍ਰੇਰਣਾ ਦੇ ਰਹੇ ਹਨ।

 

ਰਾਸ਼ਟਰੀ ਪੱਧਰ 'ਤੇ ਫਾਈਨਲ ਰੂਪ ਦੇਣ ਵਾਲੇ ਆਸ਼ਾ ਦੇ ਪ੍ਰੋਤਸਾਹਨ ਦੀ ਬਾਕਾਇਦਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਗਤੀਵਿਧੀਆਂ ਲਈ ਆਸ਼ਾ ਨੂੰ ਪ੍ਰੇਰਣਾ ਮਿਲਦੀ ਹੈ, ਸਮੇਂ-ਸਮੇਂ' ’ਤੇ ਇਹ ਵਧਾਈ ਜਾਂਦੀ ਹੈ। ਆਸ਼ਾ ਵਰਕਰਾਂ ਨੂੰ ਦਿੱਤੇ ਗਏ ਇਹ ਪ੍ਰੋਤਸਾਹਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਖਰਚਿਆਂ ਤੋਂ ਇਲਾਵਾ ਹਨ। ਵਿੱਤੀ ਸਾਲ 2018-19 ਵਿੱਚ ਕੇਂਦਰੀ ਮੰਤਰੀ ਮੰਡਲ ਨੇ ਐੱਨਐੱਚਐੱਮ ਅਧੀਨ ਆਸ਼ਾ ਲਈ ਰੁਟੀਨ ਆਵਰਤੀ ਪ੍ਰੋਤਸਾਹਨ ਦੀ ਸੋਧੀ ਹੋਈ ਮਾਤਰਾ ਨੂੰ 1000 ਰੁਪਏ  ਮਹੀਨੇ ਤੋਂ ਵਧਾ ਕੇ 2000 ਰੁਪਏ ਮਹੀਨਾ ਕਰ ਦਿੱਤਾ ਹੈ। ਕੋਵਿਡ-19 ਮਹਾਮਾਰੀ ਨਾਲ ਜੁੜੇ ਕੰਮ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਦੇ ਮੱਦੇਨਜ਼ਰ 1000 ਰੁਪਏ ਪ੍ਰਤੀ ਮਹੀਨਾ ਦੀ ਵਾਧੂ ਰਕਮ ਵੀ ਅਦਾ ਕੀਤੀ ਜਾਂਦੀ ਹੈ। ਉਪਰੋਕਤ ਤੋਂ ਇਲਾਵਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਆਸ਼ਾ ਵਰਕਰਾਂ ਲਈ ਮਾਸਕ ਅਤੇ ਸੈਨੀਟਾਈਜ਼ਰ ਜਿਹੇ ਸੁਰੱਖਿਆ ਉਪਕਰਣਾਂ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਅਤੇ ਹਾਲ ਹੀ ਵਿੱਚ ਸ਼ੁਰੂ ਕੀਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਆਸ਼ਾ ਵਰਕਰਾਂ ਸਮੇਤ ਸਾਰੇ ਸਿਹਤ ਕਰਮਚਾਰੀਆਂ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਹ ਬੀਮਾ ਯੋਜਨਾ ਕੋਵਿਡ-19 ਮਹਾਮਾਰੀ ਨਾਲ ਜਾਨੀ ਨੁਕਸਾਨ ਦੇ ਕੇਸ ਵਿਚ ਜਾਂ ਕਿਸੇ ਹੋਰ ਕੋਵਿਡ-19 ਨਾਲ ਸਬੰਧਿਤ ਡਿਊਟੀ ਦੌਰਾਨ ਵਾਪਰੇ ਹਾਦਸੇ ਕਾਰਨ 50 ਲੱਖ ਰੁਪਏ ਦਾ ਬੀਮਾ ਕਵਰ ਪ੍ਰਦਾਨ ਕਰਦੀ ਹੈ।

 

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਦੁਆਰਾ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

 

****

 

ਏਪੀਐੱਸ/ਐੱਸਜੀ/ਆਰਸੀ


(Release ID: 1655876) ਵਿਜ਼ੀਟਰ ਕਾਊਂਟਰ : 167