ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਜੰਮੂ ਕਸ਼ਮੀਰ ਵਿਚ ਤਲਾਸ਼ੀਆਂ ਲਈਆਂ

Posted On: 17 SEP 2020 1:10PM by PIB Chandigarh

ਇਨਕਮ ਟੈਕਸ ਵਿਭਾਗ ਨੇ ਲੇਹ ਵਿੱਚ ਨਿਰਮਾਣ ਅਧੀਨ ਇਕ ਹੋਰ ਹੋਟਲ ਸਮੇਤ ਇੱਕ ਮਸ਼ਹੂਰ ਹੋਟਲ ਚੇਨ ਦੇ ਮਾਲਕ ਦੇ ਸ੍ਰੀਨਗਰ, ਗੁਲਮਰਗ, ਸੋਨਮਰਗ ਅਤੇ ਪਹਿਲਗਾਂਮ ਵਿਚ ਹੋਟਲਾਂ ਦੀ ਤਲਾਸ਼ੀ ਅਤੇ ਜ਼ਬਤੀ ਅਪਰੇਸ਼ਨ ਚਲਾਇਆ । ਇਸ ਜਾਂਚ ਦੌਰਾਨ ਅਚੱਲ ਜਾਇਦਾਦ ਵਿਚ ਨਿਵੇਸ਼ ਸੰਬੰਧੀ ਸਬੂਤ ਭਰੀ ਸਮੱਗਰੀ ਅਤੇ ਕਾਗਜ਼ਾਤ ਮਿਲੇ ਹਨ ਜਿਹਨਾ ਬਾਰੇ ਕੋਈ ਜਾਣਕਾਰੀ ਨਹੀ ਹੈ ਅਤੇ ਹੋਟਲ ਨਿਰਮਾਣ ਅਤੇ ਰਿਹਾਇਸ਼ਾਂ ਤੇ ਪਿਛਲੇ 6 ਸਾਲਾਂ ਵਿਚ 25 ਕਰੋੜ ਦੀ ਰਾਸ਼ੀ ਖਰਚ ਕੀਤੀ ਗਈ ਸੀ ਜਦ ਕਿ ਉਸ ਨੇ 2014-15 ਤੋਂ ਲੈ ਕੇ ਹੁਣ ਤੱਕ ਕੋਈ ਟੈਕਸ ਨਹੀਂ ਭਰਿਆ । ਲਗਭਗ ਇਹ ਸਾਰੇ ਨਿਵੇਸ਼ ਨਕਦ ਅਤੇ ਆਮਦਨੀ ਦੇ ਜਾਣੇ ਸਰੋਤਾਂ ਤੋਂ ਬਾਹਰ ਹਨ । ਤਲਾਸ਼ੀ ਮੁਹਿੰਮ ਦੇ ਦੌਰਾਨ ਅਸੁਰੱਖਿਅਤ ਕਰਜਿਆਂ ਦੀ ਪ੍ਰਾਪਤੀ 25 ਕਰੋੜ ਰੁਪਏ ਪਿਛਲੇ ਦੋਹਾਂ ਸਾਲਾਂ ਵਿੱਚ ਬਿਨਾ ਕਿਸੇ ਸਾਧਨ ਤੋਂ ਮਿਲੇ ਹਨ । ਇਹ ਸਾਰੇ ਕਰਜੇ ਅਸਲ ਵਿੱਚ ਸਹੀ ਨਹੀਂ ਲਗਦੇ ਕਿਉਂਕਿ ਪਹਿਲਾਂ ਹੀ ਏਹ ਸ਼ੱਕੀ ਤੇ ਨਾਭਰੋਸੇਯੋਗ ਵਿਅਕਤੀਆਂ ਵਲੋਂ ਦਿੱਤੇ ਗਏ ਹਨ । ਭਾਲ ਦੌਰਾਨ ਇਹ ਵੀ ਪਾਇਆ ਗਿਆ ਕਿ ਇਸ ਦੇ ਬੱਚੇ ਅਮਰੀਕਾ ਵਿੱਚ ਪੜਾਈ ਕਰ ਰਹੇ ਹਨ ਜਿਹਨਾ ਦੀ ਪੜਾਈ ਤੇ ਲਗਭਗ 25 ਲਖ ਰੁਪਏ ਪ੍ਰਤੀ ਸਾਲ ਖਰਚਾ ਆਉਂਦਾ ਹੈ । ਅਮਰੀਕਾ ਵਿਚ ਪੜਾਈ ਤੇ ਕੀਤਾ ਗਿਆ ਖਰਚਾ ਵੀ ਸਹੀ ਨਹੀਂ ਲਗ ਰਿਹਾ ਕਿਉਂਕਿ ਇਸ ਦੇ ਸਰੋਤਾਂ ਬਾਰੇ ਕੋਈ ਜਾਣਕਾਰੀ ਨਹੀ ਹੈ ਇਸ ਤੋਂ ਇਲਾਵਾ ਇਹ ਅਸੈਸੀ ਆਪਣੀ ਮਾਤਾ ਦੇ ਨਾਲ ਇਕ ਟਰੱਸਟ ਬਣਾ ਕੇ ਬੀ.ਐਡ ਕਾਲਜ ਚਲਾ ਰਿਹਾ ਹੈ ਟਰੱਸਟ ਦਾ ਪੰਜੀਕਰਣ ਨਹੀਂ ਹੋਇਆ ਤੇ ਇਸ ਟਰੱਸਟ ਵਲੋਂ ਕੋਈ ਆਮਦਨ ਰਿਟਰਨ ਵੀ ਨਹੀਂ ਭਰੀ ਗਈ ਭਾਵੇਂ ਕਿ ਇਸ ਦੀ ਟੈਕਸ ਦੇਣ ਵਾਲੇ ਆਮਦਨ ਕਾਫੀ ਹੈ । ਅਸੈਸੀ ਨੇ ਇਹ ਵੀ ਮੰਨਿਆ ਕਿ ਉਸ ਨੇ ਆਪਣੇ ਰਿਹਾਇਸ਼ੀ ਘਰ ਦੀ ਰੈਨੋਵੇਸ਼ਨ ਤੇ 40 ਲੱਖ ਰੁਪਿਆ ਖਰਚ ਕੀਤਾ ਹੈ ।
ਜਾਂਚ ਦੌਰਾਨ ਇਕ ਬੈਂਕ ਲਾਕਰ ਵੀ ਮਿਲਿਆ ਜਿਸ ਨੂੰ ਪਾਬੰਦੀ ਹੇਠ ਰੱਖਿਆ ਗਿਆ ਹੈ ।
ਵਿਭਾਗ ਨੇ ਸ੍ਰੀਨਗਰ ਦੇ ਇਕ ਮਸ਼ਹੂਰ ਹੀਰਾ ਵਪਾਰੀ ਦੀ ਵੀ ਤਲਾਸ਼ੀ ਲਈ ਹੈ । ਤਲਾਸ਼ੀ ਦੌਰਾਨ ਇਹ ਪਤਾ ਲੱਗਾ ਕਿ ਹੀਰਾ ਕਾਰੋਬਾਰੀ ਨੇ ਇਸ ਸੰਬੰਧ ਵਿੱਚ ਆਪਣੀਆਂ ਖਾਤਾ ਕਿਤਾਬਾਂ ਨਹੀਂ ਬਣਾਈਆਂ ਬੇਸ਼ੱਕ ਪਹਿਲਾਂ ਵਾਲੇ ਸਾਲਾਂ ਵਿਚ ਉਸ ਦੀ ਟਰਨ ਓਵਰ ਦੋ ਕਰੋੜ ਤੋਂ 10 ਕਰੋੜ ਦੀ ਹੈ । ਜਾਂਚ ਦੌਰਾਨ ਇਕ ਅਨਡਿਕਲੇਅਰਡ ਬੈਂਕ ਖਾਤਾ ਜੋ ਇਸ ਅਸੈਸੀ ਵਲੋਂ ਚਲਾਇਆ ਜਾ ਰਿਹਾ ਸੀ ਤੇ ਜਿਸ ਵਿਚ ਕਰੋੜਾਂ ਰੁਪਏ ਜਮਾਂ ਸਨ ਵੀ ਮਿਲਿਆ ਅਤੇ ਜਿਸ ਤੇ ਕੋਈ ਟੈਕਸ ਨਹੀਂ ਦਿੱਤਾ ਗਿਆ ।ਉਸ ਨੇ ਵਿੱਤੀ ਸਾਲ 2015-16 ਵਿਚ ਸ੍ਰੀਨਗਰ ਵਿਚ 1.90 ਕਰੋੜ ਮੁੱਲ ਦੀ ਅਚੱਲ ਜਾਇਦਾਦ ਵੀ ਵੇਚੀ ਹੈ ਇਸ ਤੇ ਵੀ ਕੈਪੀਟਲ ਗੇਨ ਟੈਕਸ ਨਹੀਂ ਦਿੱਤਾ ਗਿਆ I ਇਸ ਭਾਲ ਦੌਰਾਨ ਕੁਝ ਕਾਗਜਾਤ ਮਿਲੇ ਹਨ ਜਿਹਨਾ ਵਿਚ ਸਾਲ 2019 ਅਤੇ 20 ਦੌਰਾਨ ਇਕ ਦੁਕਾਨ ਦੀ ਪਗੜੀ 16 ਲੱਖ ਰੁਪਏ ਨਕਦ ਲਈ ਗਈ ਹੈ । ਇਹ ਟਰਾਂਜੈਕਸ਼ਨ ਵੀ ਇਨਕਮ ਟੈਕਸ ਐਕਟ 1961 ਦੇ ਸੈਕਸ਼ਨ 269 ਐਸ.ਐਸ. ਦੇ ਨਿਯਮਾਂ ਦੀ ਉਲੰਘਣਾ ਹੈ ।16 ਲੱਖ ਰੁਪਏ ਦਾ ਸੱਚ ਲੈਣ ਵਾਲੇ ਤੇ ਦੇਣ ਵਾਲੇ ਦੋਨਾਂ ਵੱਲੋਂ ਮੰਨ ਲਿਆ ਗਿਆ ਹੈ । ਇਹ 16 ਲਖ ਦੀ ਪਗੜੀ ਦੀ ਅਦਾਇਗੀ ਵੀ ਬਿਨਾ ਘੋਸ਼ਿਤ ਆਮਦਨ ਸ੍ਰੋਤ ਤੋਂ ਹੈ ।
ਇਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਸੈਸੀ ਦੀ ਪਤਨੀ ਨੇ ਸਾਲ 2019-20 ਵਿੱਚ 33 ਲੱਖ ਰੁਪਏ ਦਾ ਇਕ ਫਲੈਟ ਦਿਲੀ ਵਿਚ ਵੇਚਿਆ ਹੈ । ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਇਸ ਉਪਰ ਵੀ ਕੋਈ ਕੈਪੀਟਲ ਗੇਨ ਨਹੀਂ ਦਿੱਤਾ ਗਿਆ ਹੋਰ ਇਸ 33 ਲੱਖ ਵਿਚੋਂ 13 ਲੱਖ ਰੁਪਿਆ ਕੈਸ਼ ਲਿਆ ਗਿਆ ਹੋ ਇਨਕਮ ਟੈਕਸ ਐਕਟ 1961 ਦੇ 269 ਐਸ.ਐਸ. ਸੈਕਸ਼ਨ ਦੇ ਨਿਯਮਾਂ ਦੀ ਉਲੰਘਣਾ ਹੈ । ਖਰੀਦਦਾਰ ਦੇ ਨਿਵੇਸ਼ ਦਰ ਸ੍ਰੋਤ ਪਹਿਲੀ ਨਜਰੇ ਅਣਘੋਸ਼ਿਤ ਲਗਦਾ ਹੈ ਜਿਸ ਦੀ ਜਾਂਚ ਜਾਰੀ ਹੈ I ਇਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਸੈਸੀ ਦੀ ਲੜਕੀ ਵਿਦੇਸ਼ ਵਿਚ ਪੜਾਈ ਕਰ ਰਹੀ ਹੈ ਅਤੇ ਉਸ ਉਪਰ ਕੀਤੇ ਖਰਚੇ ਦਾ ਵੀ ਪਹਿਲੀ ਨਜਰੇ ਅਣਘੌਸ਼ਿਤ ਲਗਦਾ ਹੈ, ਜਾਂਚ ਅਜੇ ਜਾਰੀ ਹੈ ।

 

ਆਰ.ਐਮ./ਕੇ.ਐਮ.ਐਮ.


(Release ID: 1655819) ਵਿਜ਼ੀਟਰ ਕਾਊਂਟਰ : 146