ਪੁਲਾੜ ਵਿਭਾਗ
ਇਸ ਵੇਲੇ ਆਰਬਿਟ ਵਿੱਚ 32 ਧਰਤੀ ਨਿਗਰਾਨ ਸੈਂਸਰ ਹਨ, ਜੋ ਸਪੇਸ ਅਧਾਰਤ ਜਾਣਕਾਰੀ ਪ੍ਰਦਾਨ ਕਰਦੇ ਹਨ
Posted On:
17 SEP 2020 5:10PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਉਤਰ ਪੂਰਬੀ ਖੇਤਰ (ਡੀ.ਓ.ਐਂਨ.ਈ.ਆਰ.), ਐਮ.ਓ.ਐਸ. ਪੀ.ਐਮ.ਓ. ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲੇ ਤੇ ਪ੍ਰਮਾਣੂ ਊਰਜਾ ਤੇ ਪੁਲਾੜ, ਡਾਕਟਰ ਜਿਤੇਂਦਰ ਸਿੰਘ ਨੇ ਰਾਜ ਸਭਾ ਨੂੰ ਅੱਜ ਇਕ ਲਿਖਤੀ ਜਵਾਬ ਵਿੱਚ ਦੱਸਿਆ ਕਿ ਇਸ ਵੇਲੇ ਆਰਬਿਟ ਵਿਚ 32 ਧਰਤੀ ਨਿਗਰਾਨ ਸੈਂਸਰ, ਜੋ ਐਡਵਾਂਸਡ ਸਮਰੱਥਾ ਵਾਲੇ ਨੇ, ਸਪੇਸ ਅਧਾਰਤ ਜਾਣਕਾਰੀ ਪ੍ਰਦਾਨ ਕਰ ਰਹੇ ਹਨ । ਪੰਜ ਧਰਤੀ ਨਿਗਰਾਨ ਸੈਟੇਲਾਈਟ ਅਤੇ ਪੰਜ ਸੰਚਾਰ ਪੇਲੋਡ ਜਨਵਰੀ 2018 ਤੋਂ ਬਾਦ ਪ੍ਰਾਪਤ ਹੋਏ ਸਨ । ਉਹਨਾ ਨੇ ਸਾਰੀਆਂ ਵੱਡੀਆਂ ਆਫਤਾਵਾਂ ਜਿਵੇਂ ਹੜ੍ਹ, ਚੱਕਰਵਾਤ ਅਤੇ ਜੰਗਲ ਦੀਆਂ ਅੱਗਾਂ ਬਾਰੇ ਜਨਵਰੀ 2020 ਤੋਂ ਜਾਣਕਾਰੀ ਪ੍ਰਦਾਨ ਕੀਤੀ ਸੀ । ਅਪ੍ਰੇਲ 2020 ਤੋਂ ਤਕਰੀਬਨ 251000 ਵੈਲਿਯੂ ਐਡਿਡ ਡਾਟਾ ਉਤਪਾਦ ਉਪ ਭੋਗਤਾਵਾਂ ਨੂੰ ਦਿੱਤੇ ਗਏ ਸਨ । ਵੈਲਿਯੂ ਐਡਿਡ ਉਦਪਾਦਾਂ ਵਿੱਚ ਭੂ ਭੌਤਿਕ ਅਤੇ ਰਿਮੋਟ ਸੈਨਸਿੰਗ ਡਾਟਾ ਉਤਪਾਦ ਸ਼ਾਮਲ ਹਨ ਜੋ ਮੌਸਮ ਵਿਗਿਆਨ, ਸਮੁੰਦਰੀ ਵਿਗਿਆਨ ਅਤੇ ਭੂਮੀ ਰਿਮੋਟ ਸੈਨਸਿੰਗ ਸੈਟੇਲਾਈਟ ਦੀ ਵਰਤੋ ਕਰਦੇ ਹਨ । ਇਸਰੋ ਵੱਲੋਂ ਲਾਂਚ ਕੀਤੇ ਗਏ ਉਪਗ੍ਰਹਿ ਦੀ ਕੁੱਲ ਗਿਣਤੀ ਜੋ ਹੁਣ ਕੰਮ ਨਹੀਂ ਕਰ ਰਹੇ (ਜਿੰਦਗੀ ਖਤਮ ਕਰ ਚੁੱਕੇ ਹਨ) ਅਤੇ ਇਸ ਵੇਲੇ ਆਰਬਿਟ ਵਿਚ ਹਨ, ਉਹਨਾ ਦੀ ਗਿਣਤੀ 47 ਹੈ । (26 ਸੈਟੇਲਾਈਨ ਐਲ.ਈ.ਓ./ਲੋਅਰਥ ਅਰਬਿਟ ਅਤੇ 21 ਜੀ.ਈ.ਓ./ਜੀ.ਓ. ਸਿੰਗਕਰੌਨਿਕਸ-ਇਕੁਟੇਰੀਅਨ/ ਆਰਬਿਟ)
ਐਸ.ਐਨ.ਸੀ.
(Release ID: 1655782)
Visitor Counter : 90