ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਗੋਆ ਨੂੰ ਅਲਾਟ ਕੀਤੀਆਂ ਗਈਆਂ 36ਵੀਆਂ ਰਾਸ਼ਟਰੀ ਖੇਡਾਂ ਕੋਵਿਡ-19 ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ
Posted On:
17 SEP 2020 4:33PM by PIB Chandigarh
ਗੋਆ ਨੂੰ ਅਲਾਟ ਕੀਤੀਆਂ ਗਈਆਂ 36ਵੀਆਂ ਰਾਸ਼ਟਰੀ ਖੇਡਾਂ ਜੋ ਕਿ 20.10.2020 ਤੋਂ 04.11.2020 ਤੱਕ ਤੈਅ ਸਨ,ਕੋਵਿਡ-19 ਮਹਾਮਾਰੀ ਦੇ ਫੈਲਣ ਕਾਰਨ ਮੁਲਤਵੀ ਕਰ ਦਿੱਤੀ ਗਈਆਂ ਸਨ।
36ਵੀਆਂ ਰਾਸ਼ਟਰੀ ਖੇਡਾਂ ਲਈ ਖੇਡ ਬੁਨਿਆਦੀ ਢਾਂਚੇ ਦੇ ਨਿਰਮਾਣ/ਵਿਕਾਸ ਲਈ ਗੋਆ ਸਰਕਾਰ ਨੂੰ 97.80 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਜਾਰੀ ਕੀਤੀ ਗਈ ਹੈ।
ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦਾ, 22 ਫਰਵਰੀ ਤੋਂ 1 ਮਾਰਚ 2020 ਤੱਕ ਓਡੀਸ਼ਾ ਵਿਖੇ ਸਫਲਤਾਪੂਰਬਕ ਆਯੋਜਨ ਕੀਤਾ ਗਿਆ ਜਿਸ ਵਿੱਚ 17 ਖੇਡਾਂ ਵਿੱਚ 158 ਯੂਨੀਵਰਸਿਟੀਆਂ ਵਿੱਚੋਂ 3182 ਅਥਲੀਟਾਂ ਨੇ ਹਿੱਸਾ ਲਿਆ।
ਅਥਲੀਟ ਅਤੇ ਟੀਮਾਂ ਰਾਜ ਸਰਕਾਰਾਂ, ਸਬੰਧਿਤ ਰਾਸ਼ਟਰੀ ਖੇਡ ਫੈਡਰੇਸ਼ਨਾਂ,ਖੇਡ ਪ੍ਰਮੋਸ਼ਨ ਬੋਰਡ ਆਦਿ ਰਾਹੀਂ ਰਾਸ਼ਟਰੀ ਖੇਡਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਨ।ਇਕ ਵਾਰ ਰਾਸ਼ਟਰੀ ਖੇਡਾਂ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ, ਭਾਰਤੀ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰੀ ਖੇਡਾਂ ਦੀ ਆਯੋਜਨ ਕਮੇਟੀ ਵੱਖ-ਵੱਖ ਪਬਲੀਸਿਟੀ ਪਲੇਟਫਾਰਮਾਂ ਜਿਵੇਂ ਕਿ ਪ੍ਰਿੰਟ ਮੀਡੀਆ, ਇਲੈਕਟ੍ਰੌਨਿਕ ਮੀਡੀਆ,ਸੋਸ਼ਲ ਮੀਡੀਆ ਦੀ ਵਰਤੋਂ ਦੇਸ਼ ਭਰ ਵਿੱਚ ਦਰਸ਼ਕਾਂ ਵਿੱਚ ਰਾਸ਼ਟਰੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਰਦੀਆਂ ਹਨ।
ਇਹ ਜਾਣਕਾਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਓਜੇਏ/ਯੂਡੀ
(Release ID: 1655724)
Visitor Counter : 145