ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਕੌਮਾਂਤਰੀ ਯਾਤਰੀਆਂ ਲਈ ਕੋਵਿਡ -19 ਟੈਸਟ
Posted On:
16 SEP 2020 4:53PM by PIB Chandigarh
ਏਅਰਪੋਰਟ ਦਾਖ਼ਲੇ ਤੇ ਪਾਇਲਟ ਅਧਾਰ ਤੇ ਪ੍ਰੀਖਣ ਦੀ ਇਜਾਜ਼ਤ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕੌਮਾਂਤਰੀ ਯਾਤਰੀਆਂ ਦੀ ਆਵਾਜਾਈ ਸਹੂਲਤ ਲਈ ਪਾਇਲਟ ਅਧਾਰ 'ਤੇ ਹਵਾਈ ਅੱਡੇ' ਦੇ ਦਾਖ਼ਲਿਆਂ ਮੌਕੇ ਆਰਟੀ/ਪੀਸੀਆਰ ਟੈਸਟਿੰਗ ਦੀ ਮਨਜ਼ੂਰੀ ਦਿੱਤੀ ਹੈ।
ਦਿਸ਼ਾ-ਨਿਰਦੇਸ਼ਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠਾਂ ਦੱਸੀਆਂ ਗਈਆਂ ਹਨ:
(i) ਏਅਰਪੋਰਟ ਅਪਰੇਟਰ ਆਰਟੀ-ਪੀਸੀਆਰ ਟੈਸਟਿੰਗ ਲਈ ਸੈਂਪਲ ਕੁਲੈਕਸ਼ਨ ਕਮ ਵੇਟਿੰਗ ਲੌਂਜ ਦੀ ਸਹੂਲਤ ਤਿਆਰ ਕਰੇਗਾ ।
(ii) ਵੇਟਿੰਗ ਲੌਂਜ ਨੂੰ ਵਰਕਿੰਗ ਖੇਤਰ ਤੋਂ ਦੂਰ ਬਣਾਇਆ ਜਾਣਾ ਚਾਹੀਦਾ ਹੈ । ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਸਾਰੇ ਸਵੱਛਤਾ ਅਤੇ ਸਮਾਜਿਕ ਦੂਰੀਆਂ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਕੋਈ ਅਣਅਧਿਕਾਰਤ ਪਹੁੰਚ ਨਹੀਂ ਹੋਣੀ ਚਾਹੀਦੀ, ਯਾਤਰੀਆਂ ਨੂੰ ਵਾਈ-ਫਾਈ, ਐਫ਼ ਐਂਡ ਬੀ , ਵਾਸ਼ਰੂਮ ਵਰਗੀਆਂ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਟੈਸਟਿੰਗ ਅਤੇ ਹੋਰਨਾਂ ਵੱਖੋ ਵੱਖਰੀਆਂ ਸਹੂਲਤਾਂ ਲਈ ਨਗਦ ਰਹਿਤ ਭੁਗਤਾਨ ਦੇ ਵਿਕੱਲਪ ਮੁਹੱਈਆ ਕਰਵਾਉਣੇ ਚਾਹੀਦੇ ਹਨ ।
(iii) ਹਵਾਈ ਅੱਡਾ ਸੰਚਾਲਕ ਵੱਲੋਂ ਯਾਤਰੀਆਂ ਨੂੰ ਵਿਕੱਲਪ ਮੁਹੱਈਆ ਕਰਵਾਏ ਜਾਣ ਕਿ ਉਹ ਟੈਸਟਿੰਗ ਦੇ ਨਤੀਜਿਆਂ ਦੀ ਉਡੀਕ ਵੇਟਿੰਗ ਲੌਂਜ ਵਿੱਚ ਕਰਨ ਜਾਂ ਟੈਸਟਿੰਗ ਦੇ ਨਤੀਜੇ ਆਉਣ ਤੱਕ ਆਪਣੇ ਆਪ ਨੂੰ ਵੱਖਰੇ ਤੌਰ ਤੇ ਸੁਝਾਏ ਗਏ ਹੋਟਲ ਚ ਰੱਖਣ ।
(iv) ਆਈਸੀਐਮਆਰ ਅਤੇ ਐਨਏਬੀਐਲ ਵੱਲੋਂ ਨਿਰਧਾਰਤ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸੈਂਪਲ ਲਏ ਜਾਣ ।
(v) ਯਾਤਰੀ ਸੰਬੰਧਿਤ ਵੈਬਸਾਈਟਾਂ ਜਾਂ ਹੋਰ ਢੁੱਕਵੇਂ ਆਨਲਾਈਨ ਪਲੇਟਫਾਰਮਾਂ ਦੀ ਮਦਦ ਨਾਲ ਆਰਟੀ-ਪੀਸੀਆਰ ਟੈਸਟਿੰਗ ਦੀ ਆਨਲਾਈਨ ਬੁਕਿੰਗ ਕਰਨ । ਹਵਾਈ ਅੱਡਿਆਂ 'ਤੇ ਨਿਰਵਿਘਨ ਟੈਸਟਿੰਗ ਲਈ ਹਵਾਈ ਅੱਡਾ ਸੰਚਾਲਕ ਚੰਗੇ ਤੇ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ।
(vi) ਸਟੇਟ ਅਥਾਰਟੀ ਵੱਲੋਂ ਯਾਤਰੀ ਦਾ ਪਾਸਪੋਰਟ ਉਸ ਵੇਲੇ ਤੱਕ ਆਪਣੇ ਕੋਲ ਸੈਂਪਲ ਕੁਲੈਕਸ਼ਨ ਕੰਮ ਵੇਟਿੰਗ ਲੌਂਜ ਵਿੱਚ ਰੱਖਣਾ ਚਾਹੀਦਾ ਹੈ , ਜਦੋਂ ਤੱਕ ਟੈਸਟ ਦੇ ਨਤੀਜੇ ਉਪਲਬੱਧ ਨਹੀਂ ਹੁੰਦੇ ।
(vii) ਜੇ ਟੈਸਟ ਦੇ ਨਤੀਜੇ ਨੈਗਟਿਵ ਆਉਂਦੇ ਹਨ ਤਾਂ ਯਾਤਰੀ ਨੂੰ ਵੇਟਿੰਗ ਲੌਂਜ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਅਤੇ ਕੁਨੈਕਟਿੰਗ ਫਲਾਈਟ ਨੂੰ ਫੜਨ ਲਈ ਬਾਕੀ ਕਾਊਂਟਰਾਂ ਵਲ ਅੱਗੇ ਵਧਣ ਲਈ ਕਿਹਾ ਜਾਵੇਗਾ , ਪਰ ਜੇਕਰ ਨਤੀਜੇ ਪੋਜ਼ੀਟਿਵ ਆਉਂਦੇ ਹਨ ਤਾਂ ਯਾਤਰੀਆਂ ਨੂੰ ਸੂਬੇ ਦੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਆਈ ਸੀ ਐਮ ਆਰ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ।
(viii) ਕੋਈ ਵੀ ਯਾਤਰੀ ਅਣਅਧਿਕਾਰਤ ਤੌਰ ਤੇ ਬਾਹਰ ਨਹੀਂ ਜਾ ਸਕੇਗਾ ।
ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਆਰਜੇ / ਐਨਜੀ / ਬੀਏ
(Release ID: 1655379)
Visitor Counter : 168