ਵਣਜ ਤੇ ਉਦਯੋਗ ਮੰਤਰਾਲਾ

ਮੈਡੀਕਲ ਆਈਟਮਸ ਦੀ ਬਰਾਮਦ

Posted On: 16 SEP 2020 4:31PM by PIB Chandigarh

ਵੱਖ ਵੱਖ ਬਰਾਮਦ ਕੀਤੀਆਂ ਜਾਣ ਵਾਲੀਆਂ ਮੈਡੀਕਲ ਵਸਤਾਂ ਜਿਵੇਂ ਪੀ ਪੀ ਈ ਕਵਰਾਲਸ , 2/3 ਪਰਤਾਂ ਵਾਲੇ ਮਾਸਕ , ਮੂੰਹ ਤੇ ਪਹਿਨਣ ਵਾਲੀ ਸ਼ੀਲਡ , ਸੈਨੇਟਾਈਜ਼ਰ (ਡਿਸਪੈਂਸਰ ਪੰਪ ਦੇ ਨਾਲ ਕੰਟੇਨਰ ਵਿੱਚ ਬਰਾਮਦ ਕੀਤੇ ਜਾਣ ਵਾਲਿਆਂ ਤੋਂ ਬਗੈਰ) , ਹਾਈਡ੍ਰੋਕਸੀਕਲੋਰੋਕੁਈਨ ਏ ਪੀ ਆਈ ਅਤੇ ਇਸ ਤੋਂ ਤਿਆਰ ਕੀਤੇ ਫਾਰਮੁਲੇਸ਼ਨਸ 13 ਹੋਰ ਫਰਮਾਸੂਟਿਕਲ ਏ ਪੀ ਆਈਸ ਤੇ ਇਸ ਦੇ ਫਾਰਮੁਲੇਸ਼ਨਸ ਅਤੇ ਵੈਂਟੀਲੇਟਰਸ ਤੋਂ ਪਾਬੰਦੀ ਹਟਾ ਲਈ ਗਈ ਹੈ । ਡਾਇਗਨੋਸਟਿਕਸ ਕਿੱਟਸ , ਐੱਨ 95 / ਐੱਫ ਐੱਫ ਪੀ ਟੂ ਮਾਸਕਾਂ ਦੀ ਬਰਾਮਦ ਨੂੰ ਸੀਮਤ ਕੀਤਾ ਗਿਆ ਹੈ ਅਤੇ ਉਹਨਾਂ ਦੀ ਬਰਾਮਦ ਲਈ ਮਹੀਨਾਵਾਰ ਕੋਟੇ ਨੂੰ ਇਜਾਜ਼ਤ ਦਿੱਤੀ ਗਈ ਹੈ ।


ਕੋਵਿਡ-19 ਖਿਲਾਫ ਲੜਾਈ ਲਈ ਇਹਨਾਂ ਵਸਤਾਂ ਦੀ ਘਰੇਲੂ ਉਪਲਬੱਧਤਾ ਨੂੰ ਯਕੀਨੀ ਬਣਾਉਣ ਲਈ ਮੈਡੀਕਲ ਵਸਤਾਂ ਦੀ ਬਰਾਮਦ ਤੇ ਪਾਬੰਦੀ ਲਗਾਈ ਗਈ ਹੈ । ਇਹ ਢਿੱਲ ਦੇਸ਼ ਦੀ ਲੋੜ , ਉਤਪਾਦਨ ਸਮਰੱਥਾ ਅਤੇ ਬਰਾਮਦ ਲਈ ਵਾਧੂ ਉਪਲਬੱਧਤਾ ਨੂੰ ਸਮੇਂ ਸਮੇਂ ਤੇ ਜਾਇਜ਼ਾ ਲੈਣ ਤੋਂ ਬਾਅਦ ਦਿੱਤੀ ਗਈ ਹੈ ।


20 ਮਾਰਚ 2020 ਤੋਂ ਪਹਿਲਾਂ ਕੋਵਿਡ-19 ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਸੀਮਤ ਘਰੇਲੂ ਉਤਪਾਦਨ ਸੀ ਅਤੇ ਪੀ ਪੀ ਈ ਕਵਰਾਲਸ ਦੀ ਵੱਡੀ ਪੱਧਰ ਤੇ ਲੋੜ ਹੋਣ ਤੇ ਦਰਾਮਦ ਕੀਤੇ ਗਏ ਸਨ । ਪੀ ਪੀ ਈ ਕਵਰਾਲਸ ਦੀ ਦਰਾਮਦ ਤੇ ਪਾਬੰਦੀ ਹਟਾ ਦਿੱਤੀ ਗਈ ਸੀ , ਜਦੋਂ ਇੱਕ ਮਹੀਨੇ ਵਿੱਚ 1.5 ਕਰੋੜ ਯੁਨਿਟਾਂ ਦਾ ਉਤਪਾਦਨ ਹੋਣਾ ਸ਼ੁਰੂ ਹੋ ਗਿਆ ਸੀ । ਅਲਕੋਹਲ ਤੇ ਅਧਾਰਿਤ ਹੱਥਾਂ ਤੇ ਵਰਤੇ ਜਾਣ ਵਾਲੇ ਸੈਨੇਟਾਈਜ਼ਰ ਦੀ ਸਲਾਨਾ 10 ਲੱਖ ਲੀਟਰ ਉਪਲਬੱਧਤਾ ਸੀ । ਇਸ ਦੀ ਉਤਪਾਦਨ ਸਮਰੱਥਾ ਹੁਣ ਪ੍ਰਤੀ ਦਿਨ ਵੱਧ ਕੇ 38 ਲੱਖ ਲੀਟਰ ਹੋ ਗਈ ਹੈ , ਜਿਸ ਕਾਰਨ ਅਲਕੋਹਲ ਅਧਾਰਿਤ ਹੱਥਾਂ ਤੇ ਵਰਤੇ ਜਾਣ ਵਾਲੇ ਸੈਨੇਟਾਈਜ਼ਰ (ਡਿਸਪੈਂਸਰ ਪੰਪ ਦੇ ਨਾਲ ਕੰਟੇਨਰ ਵਿੱਚ ਬਰਾਮਦ ਕੀਤੇ ਜਾਣ ਵਾਲਿਆਂ ਤੋਂ ਬਗੈਰ) ਦੀ ਬਰਾਮਦ ਤੇ ਪਾਬੰਦੀ ਹਟਾਈ ਗਈ ਹੈ ।


ਜਨਵਰੀ 2020 ਤੋਂ ਪਹਿਲਾਂ ਦੇਸ਼ ਵਿੱਚ ਵੈਂਟੀਲੇਟਰਸ ਦਾ ਉਤਪਾਦਨ ਨਾਂ ਦੇ ਬਰਾਬਰ ਸੀ , ਜੋ ਅੱਜ ਦੇਸ਼ ਵਿੱਚ ਬਣੇ ਵੈਂਟੀਲੇਟਰਾਂ ਨੂੰ ਬਰਾਮਦ ਯੋਗ ਹੋ ਗਿਆ ਹੈ ।


ਇਹ ਜਾਣਕਾਰੀ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ ।
 

ਵਾਈ ਬੀ / ਏ ਪੀ


(Release ID: 1655243) Visitor Counter : 198