ਇਸਪਾਤ ਮੰਤਰਾਲਾ

ਪੂਰਬੀ ਭਾਰਤ ਵਿੱਚ ਇਸਪਾਤ ਉਤਪਾਦਨ ਵਿੱਚ ਵਾਧਾ

Posted On: 16 SEP 2020 1:07PM by PIB Chandigarh

ਇਸਪਾਤ ਮੰਤਰਾਲੇ ਨੇ ਓਡੀਸਾ, ਝਾਰਖੰਡ, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ਵਿੱਚ ਏਕੀਕ੍ਰਿਤ ਇਸਪਾਤ ਹੱਬਾਂ ਦੇ ਵਿਕਾਸ ਨੂੰ ਸ਼ਾਮਲ ਕਰਦਿਆਂਪੂਰਵੋਦਯਾ (Purvodaya) ਪਹਿਲ ਕੀਤੀ ਹੈ। ਪੂਰਵੋਦਯਾ ਦਾ ਉਦੇਸ਼ ਪੂਰਵੀ ਖੇਤਰ ਦੇ ਵਿਕਾਸ ’ਤੇ ਧਿਆਨ ਕੇਂਦਰਿਤ ਕਰਨਾ ਹੈ ਜਿਸ ਵਿੱਚ ਏਕੀਕ੍ਰਿਤ ਇਸਪਾਤ ਪਲਾਂਟਾਂ ਕੋਲ ਇਸਪਾਤ ਕਲਸਟਰ ਦਾ ਵਿਕਾਸ ਅਤੇ ਨਾਲ ਹੀ ਮੰਗ ਕੇਂਦਰਾਂ ਅਤੇ ਰਸਦ ਅਤੇ ਉਪਯੋਗਤਾਵਾਂ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਕਰਨਾ ਹੈ।

ਇਹ ਜਾਣਕਾਰੀ ਕੇਂਦਰੀ ਇਸਪਾਤ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਵਾਈਕੇਬੀ/ਟੀਐੱਫਕੇ



(Release ID: 1655220) Visitor Counter : 79