ਆਯੂਸ਼

ਪਾਰਲੀਮੈਂਟ ਨੇ ਇੰਸਚੀਟਿਊਟ ਆਫ ਟੀਚਿੰਗ ਐਂਡ ਰਿਸਰਚ ਇੰਨ ਆਯੁਰਵੇਦ ਬਿੱਲ 2020 ਕੀਤਾ ਪਾਸ

Posted On: 16 SEP 2020 3:41PM by PIB Chandigarh

ਦ ਇੰਸਚੀਟਿਊਟ ਆਫ ਟੀਚਿੰਗ ਐਂਡ ਰਿਸਰਚ ਇੰਨ ਆਯੁਰਵੇਦ ਬਿੱਲ 2020 ਅੱਜ ਰਾਜ ਸਭਾ ਨੇ ਪਾਸ ਕਰ ਦਿੱਤਾ ਹੈ । ਲੋਕ ਸਭਾ ਇਸ ਬਿੱਲ ਨੂੰ ਪਹਿਲਾਂ ਹੀ 19 ਮਾਾਰਚ 2020 ਨੂੰ ਪਾਸ ਕਰ ਚੁੱਕੀ ਹੈ । ਇਸ ਨਾਲ ਗੁਜਰਾਤ ਦੇ ਜਾਮ ਨਗਰ ਵਿੱਚ ਇੱਕ ਅਤਿ ਆਧੁਨਿਕ ਆਯੁਰਵੈਦਿਕ ਸੰਸਥਾ ਜਿਸ ਦਾ ਨਾਂਅ ਇੰਸਚੀਟਿਊਟ ਆਫ ਟੀਚਿੰਗ ਐਂਡ ਰਿਸਰਚ ਇੰਨ ਆਯੁਰਵੇਦ ਹੋਵੇਗਾ , ਸਥਾਪਤ ਕੀਤੀ ਜਾ ਸਕੇਗੀ । ਇਸ ਸੰਸਥਾ ਨੂੰ ਇੰਸਚੀਟਿਊਸ਼ਨ ਆਫ ਨੈਸ਼ਨਲ ਇੰਪੋਰਟੈਂਸ (ਆਈ ਐੱਨ ਆਈ) ਦਿੱਤਾ ਗਿਆ ਹੈ । ਆਈ ਟੀ ਆਰ ਏ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਕੈਂਪਸ ਜਾਮ ਨਗਰ ਵਿੱਚ ਮੌਜੂਦਾ ਆਯੁਰਵੇਟ ਸੰਸਥਾਵਾਂ ਨੂੰ ਮਿਲਾ ਕੇ ਸਥਾਪਤ ਕੀਤਾ ਜਾ ਰਿਹਾ ਹੈ । ਇਹ ਬਹੁਤ ਹੀ ਨਾਮਵਰ ਸੰਸਥਾਵਾਂ ਦਾ ਸਮੂਹ ਹੈ , ਜਿਸ ਵਿੱਚ 1. ਇੰਸਚੀਟਿਊਟ ਫਾਰ ਪੋਸਟ ਗ੍ਰੈਜੂਏਟ ਟੀਚਿੰਗ ਐਂਡ ਰਿਸਰਚ ਇੰਨ ਆਯੁਦਵੇਦ 2. ਸ਼੍ਰੀ ਗੁਲਾਬ ਕੁਨਵਰਬਾ ਆਯੁਵੇਦ ਮਹਾਵਿਦਿਆਲਿਆ 3. ਇੰਸਚੀਟਿਊਟ ਆਫ ਆਯੁਰਵੇਦਿਕ ਫਰਮਾਸੂਟਿਕਲ ਸਾਇੰਸੇਸ 4. ਮਹਾਰਿਸ਼ੀ ਪਿਤਾਂਜਲੀ ਇੰਸਚੀਟਿਊਟ ਫਾਰ ਯੋਗਾ ਨੈਚੂਰੋਪੈਥੀ ਐਜੂਕੇਸ਼ਨ ਐਂਡ ਰਿਸਰਚ (ਪ੍ਰਸਤਾਵਿਤ ਆਈ ਟੀ ਆਰ ਏ ਦੇ ਸਵਸਥਵਰਿਤਾ ਵਿਭਾਗ ਦਾ ਇੱਕ ਹਿੱਸਾ) ਸ਼ਾਮਲ ਹਨ । ਇਹ ਸੰਸਥਾਵਾਂ ਪਿਛਲੇ ਕਈ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਹਨ ਅਤੇ ਇਕੱਠੀਆਂ ਇੱਕ ਦੂਜੇ ਦੇ ਨੇੜੇ ਸਥਾਪਤ ਹੋਣ ਕਰਕੇ ਇੱਕ ਵਿਲੱਖਣ ਆਯੁਰਵੇਦ ਪਰਿਵਾਰ ਹੈ । ਇਸ ਪ੍ਰਸਤਾਵਿਤ ਸੰਸਥਾ ਤੋਂ ਆਸ ਕੀਤੀ ਜਾਂਦੀ ਹੈ ਕਿ ਇਹ ਆਯੁਰਵੇਦ ਤੇ ਫਾਰਮੈਸੀ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਸਿੱਖਿਆ ਵਿੱਚ ਨਵੇਂ ਢੰਗ ਤਰੀਕੇ ਲੈ ਕੇ ਆਏਗੀ । ਇਹਨਾਂ ਵੱਖ ਵੱਖ ਸੰਸਥਾਵਾਂ ਦਾ ਮੇਲ ਆਈ ਟੀ ਆਰ ਏ ਨੂੰ ਸਿੱਖਿਆ ਵਿੱਚ ਉੱਚੇ ਪੱਧਰ ਦੀ ਸਿੱਖਿਆ ਦੇਣ ਵਿੱਚ ਸਹਾਈ ਹੋਵੇਗਾ ਅਤੇ ਇਹ ਪੂਰੇ ਆਯੁਸ਼ ਖੇਤਰ ਵਿੱਚ ਇੱਕ ਚਾਨਣ ਮੁਨਾਰਾ ਸੰਸਥਾ ਬਣ ਕੇ ਉੱਭਰੇਗੀ । ਇਹ ਵੀ ਆਸ ਕੀਤੀ ਜਾਂਦੀ ਹੈ ਕਿ ਫਾਰਮੈਸੀ ਸਮੇਤ ਆਯੁਰਵੇਦ ਦੀਆਂ ਵੱਖ ਵੱਖ ਸ਼ਾਖਾਵਾਂ ਵਿੱਚ ਕੰਮ ਕਰਨ ਵਾਲਿਆਂ ਲਈ ਇਹ ਉੱਚ ਪੱਧਰ ਦੀ ਸਿੱਖਲਾਈ ਮੁਹੱਈਆ ਕਰੇਗੀ ਅਤੇ ਆਯੁਰਵੇਦ ਵਿੱਚ ਡੂੰਗੀ ਸਿੱਖਿਆ ਅਤੇ ਖੋਜ ਵਿੱਚ ਵੀ ਕੰਮ ਕਰੇਗੀ ।


ਆਈ ਟੀ ਆਰੇ ਏ ਆਯੁਸ਼ ਖੇਤਰ ਵਿੱਚ ਆਈ ਐੱਨ ਆਈ ਦਰਜੇ ਵਾਲੀ ਪਹਿਲੀ ਸੰਸਥਾ ਹੋਵੇਗੀ ਅਤੇ ਇਹ ਸੁਤੰਤਰ ਅਤੇ ਨਵੇਂ ਢੰਗ ਤਰੀਕਿਆਂ ਨਾਲ ਕੋਰਸ ਸਮੱਗਰੀ ਅਤੇ ਵਿਦਵਤਾ ਬਾਰੇ ਫੈਸਲੇ ਲਵੇਗੀ । ਇਹ ਫੈਸਲਾ ਉਸ ਵੇਲੇ ਕੀਤਾ ਗਿਆ ਹੈ ਜਦ ਵਿਸ਼ਵ ਵਿੱਚ ਬਾਕਮਾਲ ਉੱਚ ਪੱਧਰ ਤੇ ਰਵਾਇਤੀ ਸਿਆਣਪ ਤੇ ਅਧਾਰਿਤ ਸਿਹਤ ਮਸਲਿਆਂ ਦੇ ਹੱਲ ਲਈ ਰੂਚੀ ਪੈਦਾ ਹੋਈ ਹੈ ਅਤੇ ਆਈ ਟੀ ਆਰ ਏ ਆਯੁਰਵੇਦ ਸਿੱਖਿਆ ਨੂੰ ਨਵੀਂਆਂ ਸਿੱਖਰਾਂ ਤੇ ਲੈ ਕੇ ਜਾਣ ਲਈ ਤਿਆਰ ਹੈ ।


ਐੱਮ ਵੀ / ਐੱਸ ਕੇ



(Release ID: 1655152) Visitor Counter : 222