ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਸੁਰੱਖਿਆਤਮ ਦੇਖਭਾਲ਼ ’ਤੇ ਅਧਾਰਿਤ ਆਯੁਰਵੇਦ ਦੇ ਵਿਆਪਕ ਗਿਆਨ ਦਾ ਉਪਯੋਗ ਕਰੋ

ਆਯੁਰਵੇਦ ਸਿਰਫ਼ ਇੱਕ ਮੈਡੀਕਲ ਪੱਧਤੀ ਨਹੀਂ ਹੈ ਬਲਕਿ ਜੀਵਨ ਦਾ ਦਰਸ਼ਨ ਵੀ ਹੈ- ਉਪ ਰਾਸ਼ਟਰਪਤੀ


ਉਨ੍ਹਾਂ ਨੇ ਆਯੁਰਵੇਦ ਦਾ ਲਾਭ ਭਾਰਤ ਅਤੇ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ


ਆਯੁਰਵੇਦ ਨੂੰ ਇੱਕ ਪ੍ਰਭਾਵੀ ਸਿਹਤ ਦੇਖਭਾਲ਼ ਪ੍ਰਣਾਲੀ ਦੇ ਰੂਪ ਵਿੱਚ ਪ੍ਰਾਸੰਗਿਕ ਬਣਾਈ ਰੱਖਣ ਲਈ ਉਸ ਨੂੰ ਲਗਾਤਾਰ ਵਿਕਸਿਤ ਕਰਨਾ ਚਾਹੀਦਾ ਹੈ-ਉਪ ਰਾਸ਼ਟਰਪਤੀ


ਉਨ੍ਹਾਂ ਨੇ ਰਵਾਇਤੀ ਅਤੇ ਆਧੁਨਿਕ ਮੈਡੀਕਲ ਪੱਧਤੀਆਂ ਵਿਚਕਾਰ ਬਹੁਅਨੁਸ਼ਾਸਨੀ ਅੰਤਰ ਕਿਰਿਆ ਦੀ ਗੱਲ ਕੀਤੀ


ਆਯੁਰਵੇਦ ਵਿੱਚ ਦਵਾਈਆਂ ਅਤੇ ਉਪਚਾਰ ਪ੍ਰੋਟੋਕਾਲ ਦੀ ਗੁਣਵੱਤਾ ਯਕੀਨੀ ਕਰਨ ਦੀ ਗੱਲ ਕਹੀ


ਉਪ ਰਾਸ਼ਟਰਪਤੀ ਨੇ ਕਿਹਾ ਕਿ ਰਵਾਇਤੀ ਮੈਡੀਕਲ ਪ੍ਰਣਾਲੀਆਂ ਵਿੱਚ ਕੁਸ਼ਲ ਪ੍ਰੋਗਰਾਮਾਂ ਨੂੰ ਡਿਜ਼ਾਇਨ ਕਰਨ ਦੀ ਲੋੜ ਹੈ

Posted On: 15 SEP 2020 5:38PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਸੁਰੱਖਿਆਤਮਕ ਦੇਖਭਾਲ਼ ਤੇ ਅਧਾਰਿਤ ਆਯੁਰਵੇਦ ਦੇ ਵਿਆਪਕ ਗਿਆਨ ਦਾ ਉਪਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਵਿੱਚ ਨਿਰਧਾਰਿਤ ਕੁਦਰਤੀ ਉਪਚਾਰ ਨਾਲ ਸਾਨੂੰ ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਿਕਸਿਤ ਕਰਕੇ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਪ੍ਰਾਪਤ ਹੋ ਸਕਦੀ ਹੈ।

 

ਭਾਰਤੀ ਉਦਯੋਗ ਸੰਘ (ਸੀਆਈਆਈ) ਦੁਆਰਾ ਆਯੁਰਵੇਦ ਫਾਰ ਇਮਿਊਨਿਟੀਵਿਸ਼ੇ ਤੇ ਆਯੋਜਿਤ ਔਨਲਾਈਨ ਆਲਮੀ ਆਯੁਰਵੇਦ ਸਿਖਰ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਆਯੁਰਵੇਦ ਸਿਰਫ਼ ਇੱਕ ਮੈਡੀਕਲ ਪੱਧਤੀ ਹੀ ਨਹੀਂ ਬਲਕਿ ਜੀਵਨ ਦਾ ਇੱਕ ਦਰਸ਼ਨ ਵੀ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਆਯੁਰਵੇਦ ਵਿੱਚ ਮਨੁੱਖਾਂ ਨੂੰ ਕੁਦਰਤ ਦਾ ਅਭਿੰਨ ਅੰਗ ਮੰਨਿਆ ਗਿਆ ਹੈ ਅਤੇ ਇਹ ਜੀਵਨ ਦੇ ਇੱਕ ਸਮੁੱਚੇ ਵਿਵਹਾਰ ਤੇ ਬਲ ਦਿੰਦਾ ਹੈ, ਜਿੱਥੇ ਲੋਕ ਆਪਸ ਵਿੱਚ ਅਤੇ ਉਸ ਦੁਨੀਆ ਨਾਲ ਸਦਭਾਵਨਾ ਨਾਲ ਜਿਉਂਦੇ ਹਨ ਜਿਸ ਨਾਲ ਉਹ ਘਿਰੇ ਹੋਏ ਹਨ।

 

ਆਯੁਰਵੇਦ ਦੇ ਮੈਡੀਕਲ ਸਿਧਾਂਤਾਂ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਿਹਤ ਜੀਵਨ ਲਈ ਕੁਦਰਤੀ ਤੱਤਾਂ ਅਤੇ ਮਨੁੱਖੀ ਸਰੀਰ ਦੇ ਤ੍ਰਿਦੋਸ਼ਾਂ ਵਿਚਕਾਰ ਇੱਕ ਸੰਪੂਰਨ ਸੰਤੁਲਨ ਬਣਾਏ ਰੱਖਣ ਵਿੱਚ ਵਿਸ਼ਵਾਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਆਯੁਰਵੇਦ ਦਾ ਮੰਨਣਾ ਹੈ ਕਿ ਹਰੇਕ ਵਿਅਕਤੀ ਦੀ ਆਪਣੀ ਇੱਕ ਵਿਲੱਖਣ ਸਰੀਰ ਵਿਵਸਥਾ ਹੁੰਦੀ ਹੈ ਅਤੇ ਇਹ ਇਲਾਜ ਅਤੇ ਦਵਾਈ ਪ੍ਰਤੀ ਅਲੱਗ ਅਲੱਗ ਤਰੀਕਿਆਂ ਨਾਲ ਪ੍ਰਤੀਕਿਰਿਆ ਦਿੰਦੀ ਹੈ।

 

ਸ਼੍ਰੀ ਨਾਇਡੂ ਨੇ ਪ੍ਰਾਚੀਨ ਗ੍ਰੰਥਾਂ ਜਿਵੇਂ ਅਥਰਵ ਵੇਦ, ਚਰਕ ਸੰਹਿਤਾ ਅਤੇ ਸੁਸ਼ਰੂਥਾ ਸੰਹਿਤਾ (Sushrutha Samhita) ਦਾ ਉਦਾਹਰਨ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਪ੍ਰਾਚੀਨ ਕਾਲ ਤੋਂ ਹੀ ਰੋਗਾਂ ਦਾ ਇਲਾਜ ਕਰਨ ਲਈ ਬਹੁਤ ਹੀ ਵਿਵਸਥਿਤ, ਵਿਗਿਆਨਕ ਅਤੇ ਤਰਕ ਸੰਗਤ ਦ੍ਰਿਸ਼ਟੀਕੋਣ ਮੌਜੂਦ ਰਿਹਾ ਹੈ।

 

ਉਪ ਰਾਸ਼ਟਰਪਤੀ ਨੇ ਆਯੁਰਵੇਦ ਦੀ ਪ੍ਰਸੰਸਾ ਕੀਤ ਜਿਸ ਨੇ ਭਾਰਤ ਦੀ ਵਿਸ਼ਾਲ ਜਨਸੰਖਿਆ ਨੂੰ ਪ੍ਰਾਚੀਨ ਕਾਲ ਤੋਂ ਹੀ ਮੁੱਢਲੀ ਅਤੇ ਇੱਥੋਂ ਤੱਕ ਕਿ ਤੀਜੀ ਸ਼੍ਰੇਣੀ ਦੀਆਂ ਸਿਹਤ ਦੇਖਭਾਲ਼ ਸੇਵਾਵਾਂ ਪ੍ਰਦਾਨ ਕੀਤੀਆਂ ਹਨ।

 

ਸ਼੍ਰੀ ਨਾਇਡੂ ਨੇ ਸਟੀਕ ਰੂਪ ਨਾਲ ਦਸਤਾਵੇਜ਼ ਅਧਾਰਿਤ ਵਿਗਿਆਨਕ ਸਬੂਤਾਂ ਰਾਹੀਂ ਆਯੁਰਵੇਦਿਕ ਦਵਾਈਆਂ ਦੇ ਗੁਣਾਂ ਦੀ ਹੋਰ ਜ਼ਿਆਦਾ ਖੋਜ ਕਰਨ ਦੀ ਲੋੜ ਦੇ ਸੰਦਰਭ ਵਿੱਚ ਦੱਸਿਆ ਅਤੇ ਉਨ੍ਹਾਂ ਨੇ ਆਯੁਰਵੇਦ ਦਾ ਲਾਭ ਭਾਰਤ ਅਤੇ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਦਵਾਈਆਂ ਸਸਤੀਆਂ ਹੁੰਦੀਆਂ ਹਨ ਅਤੇ ਇਸ ਨੂੰ ਆਮ ਲੋਕ ਅਸਾਨੀ ਨਾਲ ਖਰੀਦ ਸਕਦੇ ਹਨ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਪਹਿਲਾਂ ਤੋਂ ਹੀ ਦੁਨੀਆ ਲਈ ਸਸਤੀਆਂ ਅਤੇ ਗੁਣਵੱਤਾ ਪੂਰਨ ਦਵਾਈਆਂ ਦਾ ਸਰੋਤ ਬਣਿਆ ਹੋਇਆ ਹੈ। ਇਹ ਦੁਨੀਆ ਲਈ ਕਲਿਆਣਕਾਰੀ ਅਤੇ ਆਲਮੀ ਪੱਧਰ ਤੇ ਸਿਹਤ ਅਤੇ ਮੈਡੀਕਲ ਟੂਰਿਜ਼ਮ ਖੇਤਰ ਦਾ ਸਭ ਤੋਂ ਪਸੰਦੀਦਾ ਸਥਾਨ ਵੀ ਬਣ ਸਕਦਾ ਹੈ।’’

 

ਉਨ੍ਹਾਂ ਨੇ ਰਵਾਇਤੀ ਅਤੇ ਆਧੁਨਿਕ ਮੈਡੀਕਲ ਪੱਧਤੀਆਂ ਵਿਚਕਾਰ ਬਹੁਅਨੁਸ਼ਾਸਨੀ ਅੰਤਰਕਿਰਿਆ ਦਾ ਵੀ ਸੱਦਾ ਦਿੱਤਾ ਜਿਸ ਨਾਲ ਉਹ ਇੱਕ ਦੂਜੇ ਤੋਂ ਗਿਆਨ ਪ੍ਰਾਪਤ ਕਰਨ ਅਤੇ ਸਮੁੱਚੇ ਕਲਿਆਣ ਲਈ ਇੱਕ ਦੂਜੇ ਦੀ ਮਦਦ ਕਰਨ।

 

ਆਯੁਰਵੇਦ ਦਾ ਵਿਕਾਸ ਕਰਨ ਲਈ ਆਧੁਨਿਕ ਟੈਕਨੋਲੋਜੀ ਦਾ ਲਾਭ ਉਠਾਉਣ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਉਪ ਰਾਸ਼ਟਰਪਤੀ ਨੇ ਆਯੁਰਵੇਦ ਦੇ ਦਿੱਗਜ਼ਾਂ ਨਾਲ ਰਾਸ਼ਟਰੀ ਨਵੀਨਤਾ ਫਾਊਂਫਡੇਸ਼ਨ ਜਿਹੀਆਂ ਸੰਸਥਾਵਾਂ ਨਾਲ ਸਹਿਯੋਗ ਕਰਨ ਅਤੇ ਆਲਮੀ ਪੱਧਰ ਤੇ ਆਯੁਰਵੇਦ ਨੂੰ ਲੋਕਪ੍ਰਿਯ ਬਣਾਉਣ ਦੀ ਦਿਸ਼ਾ ਵਿੱਚ ਕਾਰਜ ਕਰਨ ਦੀ ਵੀ ਸਲਾਹ ਦਿੱਤੀ।

 

ਸ਼੍ਰੀ ਨਾਇਡੂ ਨੇ ਸਾਡੀਆਂ ਰਵਾਇਤੀ ਮੈਡੀਕਲ ਪੱਧਤੀਆਂ ਵਿੱਚ ਹੋਰ ਜ਼ਿਆਦਾ ਸਰੋਤਾਂ ਦਾ ਨਿਵੇਸ਼ ਕਰਨ ਦੀ ਵੀ ਗੱਲ ਕੀਤੀ। ਵਿਸ਼ੇਸ਼ ਰੂਪ ਨਾਲ ਜ਼ਿਆਦਾ ਤੋਂ ਜ਼ਿਆਦਾ ਸਿਹਤ ਸਟਾਰਟ ਅਪ ਨੂੰ ਪ੍ਰੋਤਸਾਹਨ ਦੇ ਕੇ।

 

ਭਾਰਤ ਵਿੱਚ ਗ਼ੈਰ ਸੰਚਾਰੀ ਅਤੇ ਅਵਿਵਸਥਿਤ ਜੀਵਨਸ਼ੈਲੀ ਕਾਰਨ ਉਤਪੰਨ ਹੋਣ ਵਾਲੇ ਰੋਗਾਂ ਦੀ ਵਧਦੀ ਸੰਖਿਆ ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਆਯੁਰਵੇਦ ਵਿਸ਼ੇਸ਼ ਰੂਪ ਨਾਲ ਪ੍ਰਾਸੰਗਿਕ ਸਾਬਤ ਹੋ ਜਾਂਦਾ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਨੂੰ ਬਣਾਏ ਰੱਖਣ ਅਤੇ ਵਧੀਆ ਖਾਣ-ਪੀਣ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੁਆਰਾ ਨਿਰਧਾਰਿਤ ਕੀਤਾ ਗਿਆ ਖਾਣ-ਪੀਣ ਸਾਡੀਆਂ ਸਰੀਰਿਕ ਲੋੜਾਂ ਅਤੇ ਜਲਵਾਯੂ ਸਥਿਤੀਆਂ ਲਈ ਸਭ ਤੋਂ ਜ਼ਿਆਦਾ ਢੁਕਵਾਂ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਬਿਮਾਰੀ ਪ੍ਰਤੀ ਚਿੰਤਾ ਅਤੇ ਡਰ, ਬਿਮਾਰੀ ਤੋਂ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਹੈ ਅਤੇ ਇਸ ਪ੍ਰਕਾਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਧਿਆਨ ਅਤੇ ਅਧਿਆਤਮ ਦਾ ਪਾਲਣ ਕਰਨ ਦੀ ਸਲਾਹ ਦਿੱਤੀ।

 

ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਯੁਰਵੇਦ ਦਾ ਲਾਭ ਪ੍ਰਾਪਤ ਕਰਨ ਲਈ ਆਯੁਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਵੀ ਯਕੀਨੀ ਕਰਨਾ ਚਾਹੀਦਾ ਹੈ ਕਿ ਸਾਡਾ ਬੀਮਾ ਖੇਤਰ ਆਯੁਰਵੇਦ ਨੂੰ ਆਪਣਾ ਸਮਰਥਨ ਪ੍ਰਦਾਨ ਕਰੇ।

 

ਆਯੁਰਵੇਦ ਉਦਯੋਗ ਵਿੱਚ ਰੁਜ਼ਗਾਰ ਦੇ ਮੌਕੇ ਉਤਪੰਨ ਕਰਨ ਦੀ ਸਮਰੱਥਾ ਨੂੰ ਸਵੀਕਾਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਖੇਤਰ ਵਿੱਚ ਹੁਨਰ ਵਿਕਾਸ ਪ੍ਰੋਗਰਾਮਾਂ ਨੂੰ ਡਿਜ਼ਾਇਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੇਵਾਵਾਂ ਦੇ ਨਿਰਯਾਤ ਨੂੰ ਵੀ ਪ੍ਰੋਤਸਾਹਨ ਮਿਲੇਗਾ।

 

ਇਸ ਔਨਲਾਈਨ ਪ੍ਰੋਗਰਾਮ ਵਿੱਚ ਸ਼੍ਰੀ ਵੀ. ਮੁਰਲੀਧਰਨ, ਵਿਦੇਸ਼ ਰਾਜ ਮੰਤਰੀ ਅਤੇ ਸੰਸਦੀ ਕਾਰਜ ਰਾਜ ਮੰਤਰੀ, ਸ਼੍ਰੀ ਥਾਮਸ ਜੌਹਨ ਮੁਥੂਟ, ਚੇਅਰਮੈਨ, ਸੀਆਈਆਈ, ਸ਼੍ਰੀ ਬੇਬੀ ਮੈਥਯੂ, ਕੋ-ਕਨਵੀਨਰ, ਸੀਆਈਆਈ ਆਯੁਰਵੇਦ ਪੈਨਲਾਂ, ਆਯੁਰਵੇਦ ਉਦਯੋਗ ਮੁਖੀਆਂ, ਆਯੁਰਵੇਦ ਐਸੋਸੀਏਸ਼ਨ ਮੈਂਬਰਾਂ, ਆਯੁਰਵੇਦ ਡਾਕਟਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

 

****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1654798) Visitor Counter : 163