ਖੇਤੀਬਾੜੀ ਮੰਤਰਾਲਾ
ਅਸਾਮ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾਨ
Posted On:
15 SEP 2020 4:04PM by PIB Chandigarh
ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 26 ਮਈ 2017 ਨੂੰ ਆਸਾਮ ਦੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਸੀਏਆਰ) ਦੀ
ਸਥਾਪਨਾ ਦਾ ਨੀਂਹ ਪੱਥਰ ਰੱਖਿਆ ਸੀ। ਕੁੱਲ 587 ਏਕੜ ਵਿਚੋਂ 45 ਏਕੜ ਖੇਤਰ ਅਕਾਦਮੀ-ਕਮ- ਰਿਹਾਇਸ਼ੀ ਕੈਂਪਸ ਲਈ ਵਿਕਸਤ ਕੀਤਾ
ਗਿਆ ਹੈ, ਜਿਸਦੀ ਸਥਿਤੀ ਇਸ ਤਰਾਂ ਹੈ:
i. 45 ਏਕੜ ਦੀ ਬਾਉਂਡਰੀ ਦੀਵਾਰ ਅਤੇ ਪ੍ਰੀ -ਫੈਬਰੀਕੇਟਡ ਇਮਾਰਤ ਦਾ ਸਿਵਲ ਕੰਮ ਹੋ ਚੁੱਕਾ ਹੈ।
ii. ਅਕਾਦਮਿਕ-ਕਮ-ਪ੍ਰਬੰਧਕੀ ਇਮਾਰਤ, ਸੜਕਾਂ ਅਤੇ ਸਾਈਟ ਵਿਕਾਸ ਦੀ ਉਸਾਰੀ ਫਰਵਰੀ 2020 ਵਿਚ ਸ਼ੁਰੂ ਕੀਤੀ ਗਈ ਸੀ।
iii. ਗੈਸਟ ਹਾਊਸ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
iv. ਵਿਗਿਆਨੀਆਂ ਦੀਆਂ 59 ਪੋਸਟਾਂ ਨੂੰ ਦੁਬਾਰਾ ਲਗਾਇਆ ਗਿਆ ਹੈ ਅਤੇ ਚਾਰ ਵਿਗਿਆਨੀ ਤਾਇਨਾਤ ਕੀਤੇ ਗਏ ਹਨ।
v. 2015-16 ਦੇ ਵਿੱਦਿਅਕ ਸੈਸ਼ਨ ਤੋਂ, ਆਈ.ਏ.ਆਰ.ਆਈ.-ਅਸਾਮ ਦੇ ਵਿਦਿਆਰਥੀ ਨਵੀਂ ਦਿੱਲੀ ਸਥਿਤ ਆਈ.ਏ.ਆਰ.ਆਈ ਵਿੱਚ ਹਰ
ਸਾਲ ਨਿਯਮਤ ਤੌਰ ਤੇ ਐਮਐਸਸੀ ਡਿਗਰੀ ਲਈ ਦਾਖਲਾ ਲੈ ਰਹੇ ਹਨ। ਹੁਣ ਤੱਕ ਕੁੱਲ 55 ਐਮ.ਐੱਸ.ਸੀ. ਵਿਦਿਆਰਥੀਆਂ ਨੂੰ ਦਾਖਲਾ ਦਿੱਤਾ
ਗਿਆ ਹੈ, ਜਿਨ੍ਹਾਂ ਵਿਚੋਂ 28 ਵਿਦਿਆਰਥੀਆਂ ਨੂੰ ਐਮ.ਐੱਸ.ਸੀ. ਡਿਗਰੀ ਅਵਾਰਡ ਕੀਤੀ ਗਈ ਹੈ ਅਤੇ ਅਤੇ 23 ਰੋਲ 'ਤੇ ਹਨ। ਆਮ ਤੌਰ ਤੇ
ਉੱਤਰ ਪੂਰਬੀ ਖਿੱਤੇ ਅਤੇ ਵਿਸ਼ੇਸ਼ ਤੌਰ ਤੇ ਅਸਾਮ ਲਈ ਢੁਕਵੇਂ ਖੇਤਰ ਦੇ ਖੋਜ ਕਾਰਜ ਖੇਤਰ ਦੇ ਹੀ ਵਿਦਿਆਰਥੀਆਂ ਵੱਲੋਂ ਕੀਤੇ ਜਾਂਦੇ ਹਨ।
vi. 2020-21 ਦੇ ਅਕਾਦਮਿਕ ਸੈਸ਼ਨ ਨੂੰ ਆਈ.ਏ.ਆਰ.ਆਈ., ਗੋਗਾਮੁੱਖ ਵਿਖੇ ਸ਼ੁਰੂ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਮੌਜੂਦਾ
ਮਹਾਮਾਰੀ ਨੇ ਕੰਮ ਦੀ ਤਰੱਕੀ ਨੂੰ ਬਹੁਤ ਪ੍ਰਭਾਵਤ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਗੋਗਾਮੁੱਖ ਵੱਲ ਤਬਦੀਲ ਕਰਨਾ ਆਉਣ ਵਾਲੇ ਮਹੀਨਿਆਂ
ਵਿੱਚ ਮਹਾਮਾਰੀ ਦੀ ਸਥਿਤੀ ਤੇ ਨਿਰਭਰ ਕਰਦਾ ਹੈ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ
ਦਿੱਤੀ।
ਏਪੀਐਸ /ਐਸ ਜੀ
(Release ID: 1654711)
ਵਿਜ਼ੀਟਰ ਕਾਊਂਟਰ : 132