ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨੈਸ਼ਨਲ ਹਾਈਵੇ ਐਕਸੀਲੈਂਸ ਅਵਾਰਡ 2020 ਲਈ ਅਰਜ਼ੀਆਂ ਮੰਗੀਆਂ ਗਈਆਂ

Posted On: 15 SEP 2020 3:09PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸਾਲ 2020 ਲਈ ਰਾਸ਼ਟਰੀ ਰਾਜਮਾਰਗ ਐਕਸੀਲੈਂਸ ਅਵਾਰਡ ਲਈ ਅਰਜ਼ੀਆਂ ਮੰਗੀਆਂ ਹਨ।  ਇਹ ਪੁਰਸਕਾਰ ਹਰ ਸਾਲ 6 ਸ਼੍ਰੇਣੀਆਂ - ਪ੍ਰੋਜੈਕਟ ਪ੍ਰਬੰਧਨ ਵਿੱਚ ਉੱਤਮਤਾ, ਕਾਰਜਸ਼ੀਲ ਅਤੇ ਰੱਖ ਰਖਾਅ ਵਿੱਚ ਉੱਤਮਤਾ, ਗ੍ਰੀਨ ਹਾਈਵੇਅ, ਇਨੋਵੇਸ਼ਨ, ਹਾਈਵੇਅ ਸੁਰੱਖਿਆ ਵਿੱਚ ਉੱਤਮਤਾ, ਟੋਲ ਪ੍ਰਬੰਧਨ ਵਿੱਚ ਉੱਤਮਤਾ ਅਤੇ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਸ਼ਾਨਦਾਰ ਕੰਮਾਂ ਲਈ ਦਿੱਤੇ ਜਾਂਦੇ ਹਨ। ਅਰਜ਼ੀਆਂ ਇਸ ਮਹੀਨੇ ਦੀ 19 ਤਰੀਕ ਤੱਕ ਸਮਰਪਿਤ ਪੋਰਟਲ https://bhoomirashi.gov.in/awardsਤੇ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ। ਜੇਤੂਆਂ ਦਾ ਐਲਾਨ ਇਸ ਸਾਲ ਦਸੰਬਰ ਵਿੱਚ ਕੀਤਾ ਜਾਵੇਗਾ।

 

 

https://twitter.com/MORTHIndia/status/1305359285287702528

 

 

ਇਹ ਪੁਰਸਕਾਰ 2018 ਵਿੱਚ ਸਥਾਪਿਤ ਕੀਤੇ ਗਏ ਸਨ। ਉਸ ਸਮੇਂ ਦੇਸ਼ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਨ੍ਹਾਂ ਪੁਰਸਕਾਰਾਂ ਲਈ ਹਿੱਸਾ ਲਿਆ ਸੀ।  ਪਹਿਲੇ ਅਵਾਰਡ ਦੀ ਸਫਲਤਾ ਤੋਂ ਬਾਅਦ, ਮੰਤਰਾਲੇ ਨੇ ਸਲਾਨਾ ਅਧਾਰ 'ਤੇ ਨੈਸ਼ਨਲ ਹਾਈਵੇ ਐਕਸੀਲੈਂਸ ਅਵਾਰਡ ਦੇਣ ਦਾ ਫੈਸਲਾ ਕੀਤਾ। ਇਹ ਪੁਰਸਕਾਰ ਉਨ੍ਹਾਂ ਕੰਪਨੀਆਂ ਨੂੰ ਦਿੱਤੇ ਗਏ ਹਨ ਜੋ ਸੜਕਾਂ ਦੇ ਵਿਕਾਸ ਲਈ ਸੜਕ ਨਿਰਮਾਣ, ਸੰਚਾਲਨ, ਰੱਖ-ਰਖਾਅ ਅਤੇ ਸੜਕ ਸੁਰੱਖਿਆ ਦੇ ਖੇਤਰ ਵਿੱਚ ਮਾਹਰ ਹਨ।

 

 

ਇਸ ਸਲਾਨਾ ਪੁਰਸਕਾਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਉਦੇਸ਼ ਸਾਰੇ ਹਿਤਧਾਰਕਾਂ ਨੂੰ ਦੇਸ਼ ਵਿੱਚਰਾਜਮਾਰਗ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸ਼ਾਮਲ ਕਰਕੇ ਇੱਕ ਸਿਹਤਮੰਦ ਪ੍ਰਤੀਯੋਗੀ ਭਾਵਨਾ ਪੈਦਾ ਕਰਨਾ ਹੈ ਅਤੇ ਦੇਸ਼ ਵਿੱਚ ਸੜਕੀ ਨੈੱਟਵਰਕ ਦੇ ਵਿਸਤਾਰ ਦੇ ਟੀਚੇ ਵਿੱਚ ਯੋਗਦਾਨ ਪਾਉਣਾ ਹੈ।  ਹਰ ਸਾਲ ਪੁਰਸਕਾਰਾਂ ਦਾ ਐਲਾਨ ਕਰਦਿਆਂ, ਮੰਤਰਾਲਾ ਰਾਜਮਾਰਗ ਪ੍ਰਬੰਧਨ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕੰਮ ਨੂੰ ਮੰਨਦਾ ਹੈ ਅਤੇ ਉਨ੍ਹਾਂ ਏਜੰਸੀਆਂ ਨੂੰ ਮਾਨਤਾ ਦਿੰਦਾ ਹੈ ਜੋ ਉੱਤਮ ਕੁਆਲਿਟੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅੱਗੇ ਵਧਦੀਆਂ ਹਨ।

 

 

                                                                    *******

 

 

ਆਰਸੀਜੇ/ਐੱਮਐੱਸ


(Release ID: 1654691) Visitor Counter : 127