ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਪੀੜਤਾਂ ਲਈ ਨਵੀਂ ਹੈਲਥ ਕੇਅਰ ਸਕੀਮ

Posted On: 15 SEP 2020 3:04PM by PIB Chandigarh


ਕੋਵਿਡ 19 ਖਿਲਾਫ਼ ਲੜਾਈ ਲੜ ਰਹੇ ਸਿਹਤ ਕਾਮਿਆਂ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਇੱਕ ਨਵੀਂ ਸਕੀਮ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਕੇਂਦਰ ਖੇਤਰ ਦੀ ਸਕੀਮ ਹੈ ।

ਇਸ ਸਕੀਮ ਵਿੱਚ ਕਮਿਊਨਿਟੀ ਹੈਲਥ ਕਾਮਿਆਂ ਸਮੇਤ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਿਆਂ ਨੂੰ 50 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮੁਹੱਈਆ ਕੀਤਾ ਗਿਆ ਹੈ । ਇਹ ਸਕੀਮ ਉਹਨਾਂ ਕੋਵਿਡ 19 ਪੀੜਤਾਂ ਲਈ ਹੈ ਜੋ ਕੋਵਿਡ 19 ਦੇ ਮਰੀਜ਼ਾਂ ਦੀ ਦੇਖਭਾਲ ਅਤੇ ਸਿੱਧੇ ਸੰਪਰਕ ਵਿੱਚ ਆਉਂਦੇ ਨੇ ਅਤੇ ਉਹਨਾਂ ਤੇ ਇਸ ਦਾ ਅਸਰ ਹੁੰਦਾ ਹੈ । ਇਸ ਵਿੱਚ ਕੋਵਿਡ 19 ਸੰਪਰਕ ਕਾਰਨ ਹੋਣ ਵਾਲੀ ਮੌਤ ਨੂੰ ਦੁਰਘਟਨਾ ਸਮੇਤ ਸ਼ਾਮਲ ਕੀਤਾ ਗਿਆ ਹੈ ।

ਇਹ ਸਕੀਮ ਨਿਜੀ ਹਸਪਤਾਲ ਸਟਾਫ / ਰਿਟਾਇਰਡ / ਵਲੰਟੀਅਰਸ / ਸਥਾਨਕ ਸ਼ਹਿਰੀ ਸੰਸਥਾਵਾਂ / ਕੰਟਰੈਕਟ / ਰੋਜ਼ਾਨਾ ਉੱਜਰਤ ਵਾਲੇ / ਅਸਥਾਈ / ਆਊਟ ਸੋਰਸਡ ਸਟਾਫ ਜਿਹਨਾਂ ਨੂੰ ਕੋਵਿਡ 19 ਨਾਲ ਸਬੰਧਿਤ ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਏਮਜ਼ ਹਸਪਤਾਲਾਂ ਕੇਂਦਰ , ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਤੇ ਐਟਾਨੋਮਸ ਹਸਪਤਾਲਾਂ ਦੇ ਸਿਹਤ ਕਾਮਿਆਂ ਲਈ ਵੀ ਹੈ । ਇਸ ਸਕੀਮ ਤਹਿਤ ਦਿੱਤਾ ਗਿਆ ਇੰਸ਼ੋਰੈਂਸ ਕਵਰ ਲਾਭਪਾਤਰੀ ਵੱਲੋਂ ਹੋਰ ਕਿਸੇ ਤਰ੍ਹਾਂ ਦੇ ਇੰਸ਼ੋਰੈਂਸ ਕਵਰ ਤੋਂ ਅਲੱਗ ਹੋਵੇਗਾ । ਇਸ ਤੋਂ ਇਲਾਵਾ ਕੋਵਿਡ ਨਾਲ ਬਿਮਾਰ ਹੋਣ ਵਾਲਿਆਂ ਦੇ ਇਲਾਜ ਲਈ ਸਰਕਾਰ ਨੇ ਆਯੁਸ਼ਮਾਨ ਭਾਰਤ — ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏ ਬੀ — ਪੀ ਐੱਮ ਜੇ ਏ ਵਾਈ) ਸਮਾਜਿਕ ਆਰਥਿਕ ਜਾਤੀ ਸੈਂਸਸ ਡਾਟਾ ਦੇ ਅਧਾਰ ਤੇ ਹਰੇਕ ਪਰਿਵਾਰ ਨੂੰ ਹਰ ਸਾਲ ਦੂਜੇ ਅਤੇ ਤੀਜੇ ਪੱਧਰ ਦੇ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ 10.74 ਕਰੋੜ ਗਰੀਬ , ਕਮਜ਼ੋਰ ਪਰਿਵਾਰ (ਕਰੀਬ 50 ਕਰੋੜ ਵਿਅਕਤੀ) ਲਈ ਲਾਗੂ ਕੀਤਾ ਗਿਆ ਹੈ । ਏ ਬੀ ਪੀ ਐੱਮ ਜੇ ਏ ਵਾਈ ਲਾਭਪਾਤਰੀਆਂ ਨੂੰ ਕੋਵਿਡ 19ਲਈ ਟੈਸਟਿੰਗ ਅਤੇ ਇਲਾਜ ਲਈ ਪੈਕੇਜਸ "ਕੋਵਿਡ 19 ਲਈ ਟੈਸਟਿੰਗ" ਅਤੇ "ਕੋਵਿਡ 19 ਲਈ ਇਲਾਜ" ਨੋਟੀਫਾਈ ਕੀਤੇ ਗਏ ਹਨ ।

ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਲਿਖ਼ਤੀ ਜਵਾਬ ਅੱਜ ਰਾਜ ਸਭਾ ਵਿੱਚ ਦਿੱਤਾ ਹੈ ।

ਐੱਮ ਵੀ


(Release ID: 1654583) Visitor Counter : 157