ਸਿੱਖਿਆ ਮੰਤਰਾਲਾ

ਦਿਹਾਤੀ ਖੇਤਰਾਂ ਵਿੱਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਉਪਰਾਲੇ

Posted On: 14 SEP 2020 4:42PM by PIB Chandigarh

ਭਾਰਤ ਸਰਕਾਰ ਨੇ ਸਮਗਰ ਸ਼ਿਕਸ਼ਾ - ਸਕੂਲ ਸਿੱਖਿਆ ਲਈ ਏਕੀਕ੍ਰਿਤ ਯੋਜਨਾ, 2018-19 ਵਿੱਚ ਤੁਰੰਤ ਪ੍ਰਭਾਵ ਨਾਲ ਸ਼ੁਰੂ ਕੀਤੀ ਸੀ, ਜੋ ਸਕੂਲ ਸਿੱਖਿਆ ਦੇ ਸੈਕਟਰ ਲਈ ਪ੍ਰੀ-ਸਕੂਲ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਵਿਸਥਾਰਤ ਵਿਸ਼ਾਲ ਪ੍ਰੋਗਰਾਮ ਹੈ ਅਤੇ ਇਸ ਦਾ ਉਦੇਸ਼ ਸਕੂਲ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਸਰਵ ਵਿਆਪਕ ਅਤੇ ਬਰਾਬਰ ਦੀ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ । ਇਹ ਪ੍ਰੀ-ਸਕੂਲ, ਪ੍ਰਾਇਮਰੀ, ਅੱਪਰ ਪ੍ਰਾਇਮਰੀ, ਸੈਕੰਡਰੀ ਤੋਂ ਸੀਨੀਅਰ ਸੈਕੰਡਰੀ ਤੱਕ ਦੇ ਸਭ ਪਧਰਾ ਦੀ ਸਕੂਲ ਸਿਖਿਆ ਦੀ ਕਲਪਨਾ ਕਰਦਾ ਹੈ ਅਤੇ ਕੇਂਦਰ ਸਰਕਾਰ ਦੀਆਂ ਸਪਾਂਸਰ ਤਿੰਨ ਯੋਜਨਾਵਾਂ ਅਰਥਾਤ ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਆਰਐਮਐਸਏ) ਅਤੇ ਟੀਚਰ ਐਜੂਕੇਸ਼ਨ (ਟੀਈਈ) ਨੂੰ ਸਪੱਸ਼ਟ ਕਰਦਾ ਹੈ।

ਸਕੂਲ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਲਿੰਗ ਅਤੇ ਸਮਾਜਿਕ ਸ਼੍ਰੇਣੀ ਦੇ ਪਾੜੇ ਨੂੰ ਪੂਰਾ ਕਰਨਾ ਯੋਜਨਾ ਦਾ ਇੱਕ ਮੁੱਖ ਉਦੇਸ਼ ਹੈ ਇਹ ਯੋਜਨਾ ਅਨੁਸੂਚਿਤ ਜਾਤੀ (ਐਸ.ਸੀ.), ਅਨੁਸੂਚਿਤ ਜਨਜਾਤੀ (ਐਸ.ਟੀ.), ਘੱਟਗਿਣਤੀ ਭਾਈਚਾਰਿਆਂ ਅਤੇ ਟ੍ਰਾਂਸਜੈਂਡਰ ਨਾਲ ਸਬੰਧਤ ਲੜਕੀਆਂ ਅਤੇ ਬੱਚਿਆਂ ਤਕ ਪਹੁੰਚਦੀ ਹੈ । ਇਹ ਯੋਜਨਾ ਸ਼ਹਿਰੀ ਤੋਂ ਵਾਂਝੇ ਬੱਚਿਆਂ, ਸਮੇਂ-ਸਮੇਂ ਦੇ ਪ੍ਰਵਾਸ ਨਾਲ ਪ੍ਰਭਾਵਿਤ ਬੱਚਿਆਂ ਅਤੇ ਦੂਰ-ਦੁਰਾਡੇ ਅਤੇ ਖਿੰਡੇ ਹੋਏ ਦੂਰਦਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਵੱਲ ਵੀ ਧਿਆਨ ਦਿੰਦੀ ਹੈ। ਯੋਜਨਾ ਦੇ ਤਹਿਤ ਵਿਸ਼ੇਸ਼ ਧਿਆਨ ਦਿੱਤੇ ਜਾਣ ਵਾਲੇ ਵਾਲੇ ਜ਼ਿਲ੍ਹਿਆਂ (ਐਸ.ਐਫ.ਡੀ.), ਵਿਦਿਅਕ ਤੌਰ 'ਤੇ ਪੱਛੜੇ ਬਲਾਕਾਂ (ਈ.ਈ.ਬੀ.), ਐਲ.ਡਬਲਯੂ.ਈ ਪ੍ਰਭਾਵਤ ਜ਼ਿਲ੍ਹਿਆਂ ਅਤੇ ਅਭਿਲਾਸ਼ੀ ਜ਼ਿਲ੍ਹਿਆਂ ਨੂੰ ਤਰਜੀਹ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਦੋਂ ਕਿ ਪ੍ਰਾਇਮਰੀ ਸਕੂਲ ਸਥਾਪਤ ਕਰਨ, ਉੱਚ ਪ੍ਰਾਇਮਰੀ ਸਕੂਲ ਸਥਾਪਤ ਕਰਨ, ਵਾਧੂ ਉਸਾਰੀ ਕਲਾਸਰੂਮਾਂ ਪਖਾਨਿਆਂ, ਕਸਤੂਰਬਾ ਗਾਂਧੀ ਵਿਦਆਲਿਆਂ (ਕੇ ਜੀ ਬੀ ਵੀ ਦਾ ਨਿਰਮਾਣ ਯੋਜਨਾਵਾਂ ਦੀ ਤਜਬੀਜ ਹੈ

 

  • ਵਿਦਿਆ ਨਾਮ ਦੀ ਇੱਕ ਵਿਆਪਕ ਪਹਿਲ ਕੀਤੀ ਗਈ ਹੈ ਜੋ ਕਿ ਡਿਜੀਟਲ / ਨਲਾਈਨ / ਆਨ-ਏਅਰ ਐਜੂਕੇਸ਼ਨ ਨਾਲ ਜੁੜੇ ਸਾਰੇ ਯਤਨਾਂ ਨੂੰ ਇਕਜੁੱਟ ਕਰਦੀ ਹੈ ਤਾਂ ਜੋ ਸਿੱਖਿਆ ਤੱਕ ਮਲਟੀ-ਮੋਡ ਪਹੁੰਚ ਹੋ ਸਕੇ ਇਸ ਨਾਲ ਦੇਸ਼ ਭਰ ਵਿੱਚ ਲਗਭਗ 27 ਕਰੋੜ ਸਕੂਲ ਜਾਣ ਵਾਲੇ ਬੱਚਿਆਂ ਨੂੰ ਲਾਭ ਹੋਵੇਗਾ। ਪਹਿਲ ਵਿੱਚ ਸ਼ਾਮਲ ਹਨ, ਉਹ ਕੰਮ ਜੋ ਪ੍ਰਗਤੀ ਅਧੀਨ ਹੈ.

 

· ਰਾਜ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਕੂਲ ਸਿੱਖਿਆ ਲਈ ਕੁਆਲਟੀ ਦੀ ਈ-ਸਮਗਰੀ ਪ੍ਰਦਾਨ ਕਰਨ ਲਈ ਦੇਸ਼ ਦਾ ਡਿਜੀਟਲ ਬੁਨਿਆਦੀ ਢਾਂਚਾ ਦੀਕਸ਼ਾਂ ਅਤੇ ਸਾਰੇ ਹੀ ਗ੍ਰੇਡਾਂ ਲਈ ਕਿਉ ਆਰ ਕੋਡੇਡ ਪਾਠ ਪੁਸਤਕਾਂ (ਇੱਕ ਰਾਸ਼ਟਰ-ਇੱਕ ਡਿਜਿਟਲ ਪਲੇਟਫਾਰਮ) ਹੈ

 

 

· ਸਵਯਮ - ਪ੍ਰਭਾ ਵਿੱਚ ਪ੍ਰਤੀ ਕਲਾਸ 1 ਤੋਂ 12 ਤੱਕ ਇੱਕ ਨਿਸ਼ਚਿਤ ਟੀਵੀ ਚੈਨਲ (ਇੱਕ ਕਲਾਸ, ਇੱਕ ਚੈਨਲ)

 

 

· ਸਵਯਮ ਪੋਰਟਲ, ਈ-ਪਾਠਸ਼ਾਲਾ, ਰੇਡੀਓ, ਕਮਿਊਨਿਟੀ ਰੇਡੀਓ ਅਤੇ ਸੀਬੀਐਸਈ ਪੋਡਕਾਸਟ ਦੀ ਬਹੁਤ ਜਿਆਦਾ ਵਰਤੋਂ-ਸ਼ਿਕਸ਼ਵਾਣੀ

 

· ਡਿਜੀਟਲੀ ਐਕਸੈਸਿਬਲ ਇਨਫਰਮੇਸ਼ਨ ਸਿਸਟਮ (DAISY) ਅਤੇ ਐਨਆਈਓਐਸ ਵੈਬਸਾਈਟ / ਯੂ- ਟਿਊਬ 'ਤੇ ਸਾਈਨ ਭਾਸ਼ਾ ਵਿਚ ਵਿਕਸਤ ਅਤੇ ਦ੍ਰਿਸ਼ਟੀ ਅਤੇ ਸੁਣਨ ਸ਼ਕਤੀ ਲਈ ਵਿਸ਼ੇਸ਼ ਈ-ਸਮਗਰੀ

 

 

ਇਹ ਜਾਣਕਾਰੀ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ਨਿਸ਼ਂਕ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ

ਐਮਸੀ/ਏਕੇਜੀ /ਏਕੇ



(Release ID: 1654324) Visitor Counter : 97