ਰੱਖਿਆ ਮੰਤਰਾਲਾ

ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ

Posted On: 14 SEP 2020 5:32PM by PIB Chandigarh

ਇਸ ਸਾਲ (01 ਜਨਵਰੀ ਤੋਂ 07 ਸਤੰਬਰ, 2020 ਤੱਕ) ਜੰਮੂ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਸੀਜ਼ਫਾਇਰ ਦੀਆਂ 3186 ਘਟਨਾਵਾਂ ਵਾਪਰੀਆਂ ਹਨ ਇਸ ਤੋਂ ਇਲਾਵਾ, ਇਸ ਸਾਲ (01 ਜਨਵਰੀ ਤੋਂ 31 ਅਗਸਤ, 2020) ਦੌਰਾਨ ਜੰਮੂ ਖੇਤਰ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ-ਨਾਲ ਗੋਲੀਬਾਰੀ ਦੀਆਂ 242 ਘਟਨਾਵਾਂ ਵਾਪਰੀਆਂ ਹਨ

 

ਇਸ ਸਾਲ ਜੰਮੂ-ਕਸ਼ਮੀਰ ਵਿਚ (07 ਸਤੰਬਰ, 2020 ਤੱਕ) 08 ਕੀਮਤੀ ਜਾਨਾਂ ਗਈਆਂ ਹਨ ਅਤੇ ਫੌਜ ਦੇ 02 ਹੋਰ ਜਵਾਨਾਂ ਦੀ ਅਚਾਨਕ ਹੋਏ ਹਾਦਸਿਆਂ ਵਿੱਚ ਜਾਨ ਗਈ   ਇਸ ਤੋਂ ਇਲਾਵਾ, ਜੰਮੂ ਕਸ਼ਮੀਰ ਵਿਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਾਲ ਬੀਐਸਐਫ ਦੇ 05 ਜਵਾਨਾਂ ਵੀ ਸ਼ਹੀਦ ਹੋਏ ਹਨ

 

ਗੋਲੀਬੰਦੀ ਦੀ ਉਲੰਘਣਾ ਦਾ ਮੂੰਹ ਤੋੜਵਾਂ ਢੁਕਵਾਂ ਜਵਾਬ, ਜਿਵੇਂ ਕਿ ਲੋੜੀਂਦਾ ਹੈ, ਨੂੰ ਭਾਰਤੀ ਫੌਜ / ਬੀਐਸਐਫ ਵੱਲੋਂ ਮੌਕੇ 'ਤੇ ਹੀ ਅੰਜਾਮ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਜੰਗਬੰਦੀ ਦੀ ਉਲੰਘਣਾ ਦੇ ਸਾਰੇ ਮਾਮਲੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਹਾਟਲਾਈਨਜ਼, ਫਲੈਗ ਮੀਟਿੰਗਾਂ, ਡਾਇਰੈਕਟੋਰੇਟ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ ਪੱਧਰ ਦੀ ਗੱਲਬਾਤ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਥਾਪਿਤ ਕੀਤੇ ਗਏ ਕੂਟਨੀਤਕ ਚੈਨਲਾਂ ਰਾਹੀਂ ਧਿਆਨ ਵਿੱਚ ਲਿਆਏ ਜਾਂਦੇ ਹਨ

 

ਇਹ ਜਾਣਕਾਰੀ ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਨੇ ਅੱਜ ਰਾਜ ਸਭਾ ਵਿੱਚ ਸ਼੍ਰੀ ਸੀ.ਐੱਮ. ਰਮੇਸ਼ ਨੂੰ ਲਿਖਤੀ ਜਵਾਬ ਵਿੱਚ ਦਿੱਤੀ

 

 

ਏਬੀਬੀ / ਨਾਮਪੀ / ਕੇਏ / ਡੀਕੇ


(Release ID: 1654254) Visitor Counter : 165