ਖੇਤੀਬਾੜੀ ਮੰਤਰਾਲਾ

ਖੇਤੀਬਾੜੀ ਵਿੱਚ ਬਦਲਾਅ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਅੱਜ ਲੋਕ ਸਭਾ ਵਿੱਚ 3 ਬਿੱਲ ਪੇਸ਼ ਕੀਤੇ ਗਏ ; ਇਹ 5 ਜੂਨ 2020 ਨੂੰ ਜਾਰੀ ਕੀਤੇ ਆਰਡੀਨੈਂਸਾਂ ਦੀ ਜਗ੍ਹਾ ਲੈਣਗੇ

ਇਹ ਕਾਨੂੰਨ ਖੇਤੀਬਾੜੀ ਉਤਪਾਦ ਦੇ ਵਪਾਰ ਵਿੱਚ ਰੁਕਾਵਟਾਂ ਖ਼ਤਮ ਕਰਨਗੇ ਅਤੇ ਕਿਸਾਨਾਂ ਨੂੰ ਆਪਣੀ ਮਰਜ਼ੀ ਦੇ ਨਿਵੇਸ਼ਕਾਂ ਨਾਲ ਗੱਲਬਾਤ ਕਰਨ ਦੀ ਸ਼ਕਤੀ ਦੇਣਗੇ- ਖੇਤੀਬਾੜੀ ਤੇ ਕਿਸਾਨ ਭਲਾਈ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ

Posted On: 14 SEP 2020 3:16PM by PIB Chandigarh

ਦੇਸ਼ ਵਿੱਚ ਖੇਤੀਬਾੜੀ ਵਿੱਚ ਬਦਲਾਅ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਅੱਜ ਲੋਕ ਸਭਾ ਵਿੱਚ 3 ਬਿੱਲ ਪੇਸ਼ ਕੀਤੇ ਗਏ ਇਹ ਬਿੱਲ 5 ਜੂਨ 2020 ਨੂੰ ਜਾਰੀ ਆਰਡੀਨੈਂਸਾਂ ਦੀ ਜਗ੍ਹਾ ਲੈਣਗੇ :


  1. ਕਿਸਾਨ ਉਤਪਾਦ ਵਪਾਰ ਅਤੇ ਕਾਮਰਸ ( ਉਤਸ਼ਾਹ ਤੇ ਸਹੂਲਤਾਂ ) ਬਿੱਲ 2020

  2. ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਪ੍ਰਾਈਜ਼ ਅਸ਼ੋਰੈਂਸ ਸਮਝੌਤਾ ਅਤੇ ਫਾਰਮ ਸੇਵਾਵਾਂ ਬਿੱਲ 2020

  3. ਜ਼ਰੂਰੀ ਵਸਤਾਂ (ਤਰਮੀਮ) ਬਿੱਲ , 2020


ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ , ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਸਾਨ ਉਤਪਾਦ , ਵਪਾਰ ਅਤੇ ਕਾਮਰਸ (ਉਤਸ਼ਾਹ ਅਤੇ ਸਹੂਲਤਾਂ) ਬਿੱਲ 2020 ਅਤੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਪ੍ਰਾਈਜ਼  ਅਸ਼ੋਰੈਂਸ ਐਗਰੀਮੈਂਟ ਅਤੇ ਫਾਰਮ ਸੇਵਾ ਬਿੱਲ 2020 , ਜਦਕਿ ਖ਼ਤਪਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਰਾਓਸਾਹੇਬ ਪਾਟਿਲ ਦਾਨਵੇ ਨੇ ਜ਼ਰੂਰੀ ਵਸਤਾਂ (ਤਰਮੀਮ) ਬਿੱਲ 2020 ਲੋਕ ਸਭਾ ਵਿੱਚ ਪੇਸ਼ ਕੀਤਾ ਸਭਾਪਤੀ ਤੋਂ ਮਨਜ਼ੂਰੀ ਲੈਂਦਿਆਂ ਬਿੱਲਾਂ ਦੀ ਜਾਣਕਾਰੀ ਦਿੰਦਿਆਂ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਇਹਨਾਂ ਵਿੱਚ ਸ਼ਾਮਲ ਉਪਾਅ ਖੇਤੀਬਾੜੀ ਉਤਪਾਦ ਰੋਕਾਂ ਤੋਂ ਆਜ਼ਾਦ ਵਪਾਰ ਕਰਨ ਅਤੇ ਆਪਣੀ ਮਰਜ਼ੀ ਦੇ ਨਿਵੇਸ਼ਕਾਂ ਨਾਲ ਗੱਲਬਾਤ ਕਰਨ ਲਈ ਕਿਸਾਨਾਂ ਦਾ ਸਸ਼ਕਤੀਕਰਨ ਕਰਨਗੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਚੁੱਕੇ ਗਏ ਇਹ ਤਾਜ਼ਾ ਉਪਾਵਾਂ ਦੀ ਲੜੀ ਹੈ ਜੋ ਭਾਰਤ ਦੇ ਕਿਸਾਨਾਂ ਦੀ ਭਲਾਈ ਲਈ ਸਰਕਾਰ ਦੀ ਵਚਨਬੱਧਤਾ ਦਰਸਾਉਂਦੀ ਹੈ


ਕਿਸਾਨ ਉਤਪਾਦ , ਵਪਾਰ ਅਤੇ ਕਾਮਰਸ (ਉਤਸ਼ਾਹ ਅਤੇ ਸਹੂਲਤਾਂ) ਬਿੱਲ 2020 ਇੱਕ ਈਕੋ ਸਿਸਟਮ ਮੁਹੱਈਆ ਕਰੇਗਾ , ਜਿਸ ਵਿੱਚ ਕਿਸਾਨ ਅਤੇ ਵਪਾਰੀ ਕਿਸਾਨਾਂ ਦੇ ਉਤਪਾਦ ਦੀ ਵਿਕਰੀ ਅਤੇ ਖਰੀਦ ਬਾਰੇ ਆਜ਼ਾਦ ਹੋਣਗੇ ਇਸ ਨਾਲ ਵਪਾਰ ਚੈਨਲਾਂ ਦੇ ਵਿਕਲਪ ਮੁਕਾਬਲੇ ਰਾਹੀਂ ਚੰਗੀਆਂ ਕੀਮਤਾਂ , ਅਸਰਦਾਰ , ਪਾਰਦਰਸ਼ੀ ਤੇ ਰੋਕ ਮੁਕਤ ਇੱਕ ਦੂਜੇ ਸੂਬੇ ਵਿੱਚ ਅਤੇ ਸੂਬਿਆਂ ਅੰਦਰ ਵਪਾਰ ਅਤੇ ਕਾਮਰਸ ਲਈ ਜ਼ਮੀਨੀ ਪੱਧਰ ਤੇ ਮਾਰਕੀਟਾਂ ਅਤੇ ਸੂਬਾ ਖੇਤੀਬਾੜੀ ਉਤਪਾਦ ਬਾਜ਼ਾਰ ਕਾਨੂੰਨਾਂ ਰਾਹੀਂ ਡੀਮਡ ਮਾਰਕੀਟਸ ਨੋਟੀਫਾਈ ਕਰਨਾ, ਇਲੈਕਟ੍ਰੋਨਿਕ ਟਰੇਡਿੰਗ ਲਈ ਸਹੂਲਤਾਂ ਦੇਣਾ ਅਤੇ ਇਸ ਨਾਲ ਸਬੰਧਿਤ ਹੋਰ ਮਾਮਲੇ ਸ਼ਾਮਲ ਹਨ


ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ ) ਪ੍ਰਾਈਸ ਐਸ਼ੋਰੈਂਸ ਐਗਰੀਮੈਂਟ ਅਤੇ ਫਾਰਮ ਸਰਵਿਸਿਸ ਬਿੱਲ 2020 ਖੇਤੀਬਾੜੀ ਸਮਝੌਤਿਆਂ ਲਈ ਰਾਸ਼ਟਰੀ ਫਰੇਮਵਰਕ ਜੋ ਕਿਸਾਨਾਂ ਨੂੰ ਸੁਰੱਖਿਆ ਅਤੇ ਸ਼ਸਕਤੀਕਰਨ ਦੇ ਕੇ ਖੇਤੀਬਾੜੀ ਕਾਰੋਬਾਰ ਕੰਪਨੀਆਂ ਨਾਲ ਗੱਲਬਾਤ ਕਰਨ , ਪ੍ਰੋਸੈਸਰਸ , ਹੋਲਸੇਲਰਸ , ਬਰਾਮਦਕਾਰ ਅਤੇ ਲਾਰਜ ਰਿਟੇਲਰਸ ਨੂੰ ਫਾਰਮ ਸੇਵਾਵਾਂ ਅਤੇ ਆਪਸੀ ਸਮਝੌਤੇ ਰਾਹੀਂ ਭਵਿੱਖ ਵਿੱਚ ਕਿਸਾਨ ਉਤਪਾਦ ਦੀ ਵਿਕਰੀ ਲਈ ਆਪਸੀ ਸਮਝੌਤੇ ਅਤੇ ਕੀਮਤਾਂ ਲਈ ਪਾਰਦਰਸ਼ੀ ਢੰਗ ਨਾਲ ਅਤੇ ਇਸ ਨਾਲ ਸਬੰਧਿਤ ਹੋਰ ਮਾਮਲੇ ਮੁਹੱਈਆ ਕਰੇਗਾ


ਜ਼ਰੂਰੀ ਵਸਤਾਂ (ਤਰਮੀਮ) ਬਿੱਲ 2020 , ਜਿਹਨਾਂ ਵਸਤਾਂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਕੱਢੇਗਾ ਉਹ ਹਨ , ਅਨਾਜ , ਦਾਲਾਂ , ਤੇਲ , ਖਾਣ ਵਾਲੇ ਤੇਲ , ਪਿਆਜ਼ ਅਤੇ ਆਲੂ ਇਸ ਨਾਲ ਨਿਜੀ ਨਿਵੇਸ਼ਕਾਰਾਂ ਦਾ ਉਹਨਾਂ ਦੇ ਕਾਰੋਬਾਰਾਂ ਵਿੱਚ ਜਿ਼ਆਦਾ ਰੈਗੂਲੇਟਰੀ ਦਖਲ ਦੇਣ ਦਾ ਡਰ ਖ਼ਤਮ ਹੋ ਜਾਵੇਗਾ ਇਸ ਰਾਹੀਂ ਖੇਤੀਬਾੜੀ ਖੇਤਰ ਵਿੱਚ ਪ੍ਰਾਈਵੇਟ ਖੇਤਰ / ਵਿਦੇਸ਼ੀ ਸਿੱਧਾ ਨਿਵੇਸ਼ ਅਤੇ ਅਰਥਚਾਰੇ ਨੂੰ ਬੇਹਤਰ ਕਰਨ ਲਈ ਉਤਪਾਦਨ ਕਰਨਾ , ਰੱਖਣਾ , ਆਵਾਜਾਈ , ਵੰਡ ਅਤੇ ਸਪਲਾਈ ਦੀ ਆਜ਼ਾਦੀ ਹੋਵੇਗੀ
 

ਪੀ ਐੱਸ / ਐੱਸ ਜੀ


 



(Release ID: 1654210) Visitor Counter : 303