ਵਿੱਤ ਮੰਤਰਾਲਾ

ਕੋਵਿਡ-19 ਖ਼ਿਲਾਫ਼ ਲੜਾਈ ਲਈ ਰਾਜਾਂ ਨੂੰ ਜਾਰੀ ਕੀਤੀ ਗਈ ਰਕਮ

Posted On: 14 SEP 2020 5:39PM by PIB Chandigarh

ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ 3 ਅਪ੍ਰੈਲ, 2020 ਨੂੰ ਸਟੇਟ ਡਿਜਾਸਟਰ ਰਿਸਪਾਂਸ ਫ਼ੰਡ (ਐੱਸਡੀਆਰਐੱਫ਼) ਦੀ ਪਹਿਲੀ ਕਿਸ਼ਤ ਨੂੰ ਜਾਰੀ ਕੀਤਾ, ਜਿਸ ਵਿੱਚ ਰਾਜਾਂ ਨੂੰ ਮਹਾਂਮਾਰੀ ਨਾਲ ਨਜਿੱਠਣ ਲਈ ਮਜ਼ਬੂਤ ਕਰਨ ਲਈ ਰਾਜ ਸਰਕਾਰਾਂ ਨੂੰ 11,092 ਕਰੋੜ ਰੁਪਏ ਉਪਲਬਧ ਕਰਵਾਏ ਗਏ ਸਨ| ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਲੋਕ ਸਭਾ ਵਿੱਚ ਪੁੱਛੇ ਇੱਕ ਲਿਖਤੀ ਪ੍ਰਸ਼ਨ ਦੇ ਜਵਾਬ ਵਿੱਚ ਕਹੀ।

ਵਧੇਰੇ ਜਾਣਕਾਰੀ ਦਿੰਦਿਆਂ ਸ਼੍ਰੀ ਠਾਕੁਰ ਨੇ ਕਿਹਾ ਕਿ ਰਾਜ ਸਰਕਾਰਾਂ ਨੂੰ ਸਾਲ 2020-21 ਲਈ ਕੁੱਲ ਰਾਜ ਘਰੇਲੂ ਉਤਪਾਦ (ਜੀਐੱਸਡੀਪੀ) ਦੇ 2 ਫ਼ੀਸਦੀ ਤੱਕ ਵਾਧੂ ਉਧਾਰ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜੀਐੱਸਡੀਪੀ ਦੇ 2 ਫ਼ੀਸਦੀ ਦੀ ਵਾਧੂ ਉਧਾਰ ਲੈਣ ਦੀ ਸੀਮਾ ਦੇ ਉਲਟ, ਸਾਲ 2020-21 ਦੌਰਾਨ ਓਪਨ ਮਾਰਕੀਟ ਉਧਾਰ (ਓਐੱਮਬੀ) ਵਧਾਉਣ ਲਈ ਰਾਜਾਂ ਨੂੰ ਜੀਐੱਸਡੀਪੀ ਦੇ 0.50 ਫ਼ੀਸਦੀ ਦੇ 1,06,830 ਕਰੋੜ ਰੁਪਏ ਦੇ ਉਧਾਰ ਲੈਣ ਦੀ ਸਹਿਮਤੀ ਪਹਿਲਾਂ ਹੀ ਜਾਰੀ ਕੀਤੀ ਗਈ ਹੈ|

ਸ਼੍ਰੀ ਠਾਕੁਰ ਨੇ ਆਪਣੇ ਲਿਖਤੀ ਜਵਾਬ ਵਿੱਚ ਕਿਹਾ ਕਿ ਰਾਜ - ਆਧਾਰਤ ਜਾਰੀ ਕੀਤੇ ਗਏ ਫੰਡਾਂ ਦੇ ਵੇਰਵੇ ਅਨੈਕਸਰ - 1 ਵਿੱਚ ਹਨ ਅਤੇ ਸਾਲ 2020-21 ਲਈ ਰਾਜਾਂ ਨੂੰ ਜਾਰੀ ਕੀਤੇ ਗਏ ਜੀਐੱਸਡੀਪੀ ਦੇ 0.5 ਫ਼ੀਸਦੀ ਦੇ ਵਾਧੂ ਉਧਾਰ ਲੈਣ ਦੇ ਰਾਜ-ਅਧਾਰਤ ਵੇਰਵੇ ਅਨੈਕਸਰ-2 ਵਿੱਚ ਦਿੱਤੇ ਗਏ ਹਨ|

****

ਆਰਐੱਮ / ਕੇਐੱਮਐੱਨ

ਅਨੈਕਸਰ - I

 

 

ਅਨੈਕਸਰ - II



(Release ID: 1654205) Visitor Counter : 120